ਪ੍ਰੀਖਿਆ ਦੇ ਦੌਰ ’ਚੋਂ ਲੰਘ ਰਹੇ ਹਨ ਮੋਦੀ
Friday, Aug 04, 2023 - 06:34 PM (IST)

ਲੋਕ ਸਭਾ ’ਚ ਸਰਕਾਰ ਖਿਲਾਫ ਵਿਰੋਧੀ ਧਿਰ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਸਪੀਕਰ ਨੇ ਇਸ ਮਤੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਛੇਤੀ ਹੀ ਬਹਿਸ ਲਈ ਤਰੀਕ ਤੈਅ ਕੀਤੀ ਜਾਵੇਗੀ। ਇਹ ਪ੍ਰਧਾਨ ਮੰਤਰੀ ਮੋਦੀ ਨੂੰ ਮਜਬੂਰ ਕਰੇਗਾ ਕਿ ਉਹ ਉਸ ਵਿਸ਼ੇ ’ਤੇ ਬੋਲਣਗੇ ਜਿਸ ਨੂੰ ਉਹ ਫਿਲਹਾਲ ਟਾਲ ਰਹੇ ਹਨ।
ਆਈ. ਐੱਨ. ਡੀ. ਆਈ. ਏ. (ਇੰਡੀਆ) ਦੀ ਖੋਜ ਪ੍ਰਮੁੱਖ ਵਿਰੋਧੀ ਦਲਾਂ ਨੇ ਕੀਤੀ ਸੀ। ਵਿਰੋਧੀ ਧਿਰ ਨੂੰ ਇਹ ਅਹਿਸਾਸ ਸੀ ਕਿ ਉਹ ਸਿਰਫ ਇਕ ਆਦਮੀ ਦੇ ਖਿਲਾਫ ਖੜ੍ਹੀ ਹੈ ਅਤੇ ਉਹ ਆਦਮੀ ਕੋਈ ਹੋਰ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ। ਉਨ੍ਹਾਂ ਨੇ ਹੀ ਸੱਤਾ ਲਈ ਭਾਜਪਾ ਨੂੰ ਅੱਗੇ ਵਧਾਇਆ ਸੀ ਅਤੇ ਜਦ ਤੱਕ ਮੋਦੀ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ, ਵਿਰੋਧੀ ਧਿਰ ਵਿਅਕਤੀਗਤ ਅਤੇ ਸਮੂਹਿਕ ਤੌਰ ’ਤੇ ਉਨ੍ਹਾਂ ਦਾ ਵਿਰੋੋਧ ਕਰਦੀ ਰਹੇਗੀ। ਮਹਾਨਾਇਕ ਵਿਰੁੱਧ ‘ਆਪ’, ਤ੍ਰਿਣਮੂਲ ਅਤੇ ਕਾਂਗਰਸ ਪਾਰਟੀ ਖੜ੍ਹੀ ਹੈ। ਇਸ ਵਿਰੋਧੀ ਧਿਰ ਦੇ ਗੱਠਜੋੜ ’ਚ ਉਹ ਸਾਥੀ ਵੀ ਖੜ੍ਹੇ ਹਨ ਜਿਨ੍ਹਾਂ ਦੀ ਸੰਭਾਵਨਾ ਨਹੀਂ ਸੀ। ਇਸ ਅਹਿਸਾਸ ਨਾਲ ‘ਇੰਡੀਆ’ ਬਨਾਮ ਮੋਦੀ ਜਾਂ ਇੰਝ ਕਹੀਏ ਕਿ ਮੋਦੀ ਬਨਾਮ ‘ਇੰਡੀਆ’ ਦਾ ਵਿਚਾਰ ਪੈਦਾ ਹੋਇਆ।
ਮਣੀਪੁਰ ’ਚ ਹੋ ਰਹੀਆਂ ਘਟਨਾਵਾਂ ’ਤੇ ਸਦਨ ’ਚ ਇਕ ਸਮਰਪਿਤ ਬਹਿਸ ’ਤੇ ਜ਼ੋਰ ਦੇਣ ਅਤੇ ਸੂਬਾ ਸਰਕਾਰ ਦੀ ਇਸ ਤਬਾਹੀ ਨੂੰ ਕੰਟਰੋਲ ਕਰਨ ’ਚ ਅਸਮਰੱਥਤਾ ਦਿਖਾਉਣ ਕਾਰਨ ਲੋਕ ਸਭਾ ’ਚ ਅੜਿੱਕਾ ਪੈਦਾ ਹੋਇਆ ਹੈ। ਇਕੱਲੀ ਲੋਕ ਸਭਾ ਕਈ ਦਿਨਾਂ ਤੱਕ ਲੱਗਭਗ ਬੰਦ ਰਹੀ। ਅਜਿਹਾ ਕੋਈ ਨਿਯਮ ਨਹੀਂ ਹੈ ਕਿ ਜਦ ਇੰਚਾਰਜ ਮੰਤਰੀ ਹੋਵੇ ਤਾਂ ਪ੍ਰਧਾਨ ਮੰਤਰੀ ਨੂੰ ਵਿਸ਼ੇ ’ਤੇ ਬੋਲਣ ਦੀ ਲੋੜ ਹੁੰਦੀ ਹੈ। ਇਸ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਰਕਾਰ ਵੱਲੋਂ ਬੋਲਣ ਲਈ ਤਿਆਰ ਸਨ ਪਰ ‘ਇੰਡੀਆ’ ਪ੍ਰਧਾਨ ਮੰਤਰੀ ਨੂੰ ਘੇਰਨਾ ਚਾਹੁੰਦਾ ਸੀ ਕਿਉਂਕਿ ਉਹ ਭਾਜਪਾ ਦੇ ਖਿਲਾਫ ਨਹੀਂ ਸਗੋਂ ਮੋਦੀ ਦੇ ਖਿਲਾਫ ਸੀ।
ਮਣੀਪੁਰ ’ਚ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦਾ ਰੁਖ ਨਰਮ ਸੀ। ਇਸ ਲਈ ਲੋਕ ਸਭਾ ’ਚ ਅੜਿੱਕਾ ਪੈਦਾ ਹੋਇਆ। ਅਜਿਹੇ ਮੌਕਿਆਂ ’ਤੇ ਮੈਨੂੰ ਨਰਿੰਦਰ ਮੋਦੀ ’ਤੇ ਤਰਸ ਆਉਂਦਾ ਹੈ! ਉਹ ਆਮ ਤੌਰ ’ਤੇ ਖੁਦ ’ਤੇ ਇੰਨਾ ਆਸਵੰਦ ਹੁੰਦੇ ਹਨ ਅਤੇ ਪ੍ਰਚਾਰ ਅਤੇ ਪ੍ਰਸ਼ੰਸਾ ’ਚ ਅਨੰਦ ਲੈਂਦੇ ਹਨ। ਇੰਨੇ ਵਿਸ਼ਾਲ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਪ੍ਰਧਾਨ ਮੰਤਰੀ ਨੂੰ ਸ਼ਰਮਿੰਦਗੀ ਅਤੇ ਸਾਡੇ ਵਰਗੇ ਜਟਿਲ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਵੱਖ-ਵੱਖ ਉਲਟ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕੋਵਿਡ ਮਹਾਮਾਰੀ ਦਾ ਆਉਣਾ ਅਜਿਹਾ ਹੀ ਇਕ ਮੌਕਾ ਸੀ ਜਦ ਸਾਡੇ ਪ੍ਰਧਾਨ ਮੰਤਰੀ ਨੇ ਕਈ ਗਲਤੀਆਂ ਕੀਤੀਆਂ, ਜਿਨ੍ਹਾਂ ਨੂੰ ਹਰਸ਼ ਮੰਦਰ ਦੀ ਕਿਤਾਬ ‘ਬਰਨਿੰਗ ਪਾਇਰਜ਼, ਮਾਸ ਗ੍ਰੇਵਜ਼’ ’ਚ ਸੂਚੀਬੱਧ ਕੀਤਾ ਗਿਆ ਹੈ । ਭਾਰਤ ਦੀ ਜਨਤਾ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਗਲਤੀਆਂ ਲਈ ਮੁਆਫ ਕਰ ਦਿੱਤਾ ਕਿਉਂਕਿ ਉਨ੍ਹਾਂ ਦੇ ਚੰਗੇ ਇਰਾਦੇ ਅਤੇ ਬਿਪਤਾ ਦਾ ਡੱਟ ਕੇ ਸਾਹਮਣਾ ਕਰਨ ਦੀ ਇੱਛਾ ’ਤੇ ਸਾਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਸੀ ਪਰ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਬਾਰੇ ਸੋਚਣ ’ਚ ਉਨ੍ਹਾਂ ਦੀ ਅਸਫਲਤਾ ਕਲੰਕਿਤ ਕਰ ਗਈ।
ਨਵੀਂ ਖੋਜੀ ਗਈ ਮਹਾਮਾਰੀ ਦਾ ਕੋਈ ਅਨੁਭਵ ਨਹੀਂ ਸੀ ਜਿਸ ਦਾ ਲਾਭ ਉਠਾਇਆ ਜਾ ਸਕੇ। ਭਾਜਪਾ ਦੇ ਜਨ ਸੰਪਰਕ ਸੈੱਲ ਨੇ ਪ੍ਰਧਾਨ ਮੰਤਰੀ ਨੂੰ ਉੱਥੋਂ ਹਟਾਉਣ ਦਾ ਬਹੁਤ ਚੰਗਾ ਕੰਮ ਕੀਤਾ। ਉਨ੍ਹਾਂ ਨੂੰ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਖਵਾਉਣ ਦਾ ਸਿਹਰਾ ਦਿੱਤਾ ਗਿਆ ਸੀ। ਮਜ਼ਦੂਰਾਂ ਨੂੰ ਆਪਣੇ ਘਰਾਂ ਤੱਕ ਸੈਂਕੜੇ ਕਿਲੋਮੀਟਰ ਪੈਦਲ ਚੱਲਣ ਲਈ ਮਜਬੂਰ ਕੀਤਾ ਗਿਆ। ਅਚਾਨਕ ਅਣਕਿਆਸੇ ਸ਼ਟਡਾਊਨ ਕਾਰਨ ਲੋਕ ਬੇਘਰ ਹੋ ਗਏ।
ਮੇਰੇ ਸ਼ਹਿਰ ’ਚ ਦੇਖਭਾਲ ਕਰਨ ਵਾਲੇ ਵਿਅਕਤੀ (ਉਨ੍ਹਾਂ ’ਚ ਇਕ ਮੇਰੀ ਬੇਟੀ ਵੀ ਸੀ) ਨੇ ਤਕਰੀਬਨ ਇਕ ਮਹੀਨੇ ਤੱਕ ਪ੍ਰਵਾਸੀਆਂ ਲਈ ਰਾਸ਼ਨ ਦੀ ਵਿਵਸਥਾ ਕੀਤੀ ਪਰ ਭਾਜਪਾ ਦੇ ਆਈ. ਟੀ. ਸੈੱਲ ਨੇ ਲੋਕਾਂ ਨੂੰ ਇਹ ਪ੍ਰਭਾਵ ਦਿੱਤਾ ਕਿ ਇਹ ਸਰਕਾਰ ਹੀ ਸੀ ਜਿਸ ਨੇ ਉਨ੍ਹਾਂ ਦੀ ਮਦਦ ਕੀਤੀ। ਮੈਂ ਭਾਰਤ ਦੇ ਹੋਰ ਸ਼ਹਿਰਾਂ ਉੱਪਰ ਟਿੱਪਣੀਆਂ ਨਹੀਂ ਕਰਾਂਗਾ ਪਰ ਮੈਂ ਆਸਵੰਦ ਹੋ ਕੇ ਇਹ ਕਹਿ ਸਕਦਾ ਹਾਂ ਕਿ ਮੁੰਬਈ ’ਚ ਅਜਿਹਾ ਨਹੀਂ ਸੀ।
ਮਣੀਪੁਰ ਭਾਜਪਾ ਲਈ ਸਖਤ ਪ੍ਰੀਖਿਆ ਪੇਸ਼ ਕਰੇਗਾ ਅਤੇ ਇਸ ’ਚ ਕੋਈ ਸ਼ੱਕ ਨਹੀਂ ਹੈ। ਸਮਝਦਾਰ ਭਾਰਤੀ ਦਾ ਮੰਨਣਾ ਹੈ ਕਿ ਮਣੀਪੁਰ ’ਚ ਸੂਬਾ ਸਰਕਾਰ ਅਸਫਲ ਹੋ ਗਈ ਹੈ। ਲੋਕਾਂ ਨੂੰ ਆਸ ਸੀ ਕਿ ਬੀਰੇਨ ਸਰਕਾਰ ਅਸਮਰੱਥ ਸੀ। ਇਹ ਪੁਲਸ ਅਤੇ ਲੀਡਰਸ਼ਿਪ ਹੈ ਜਿਸ ’ਚ ਮੁੱਢੋਂ ਹੀ ਤਬਦੀਲੀ ਦੀ ਲੋੜ ਹੈ। ਇਹ ਸਪੱਸ਼ਟ ਹੈ ਕਿ ਨਿਰਾਸ਼ਾਜਨਕ ਰੂਪ ’ਚ ਸਿਆਸੀਕਰਨ ਕੀਤਾ ਗਿਆ। ਮਹਿਲਾਵਾਂ ਦੇ ਮਾਮਲੇ ’ਚ ਕਾਨੂੰਨ ਨੂੰ ਲਾਗੂ ਕਰਨ ’ਚ ਸਰਕਾਰ ਅਸਫਲ ਰਹੀ। ਔਰਤਾਂ ਨੂੰ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ’ਚ ਜਨਤਕ ਤੌਰ ’ਤੇ ਨੰਗਿਆਂ ਕੀਤਾ ਗਿਆ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ ਗਿਆ। ਪੁਲਸ ਬਲ ਆਪਣੇ ਅਸਲਾਖਾਨੇ ਨੂੰ ਲੁੱਟੇ ਜਾਣ ਤੋਂ ਰੋਕਣ ’ਚ ਅਸਫਲ ਰਿਹਾ। ਗੋਲਾ-ਬਾਰੂਦ ਜ਼ਬਰਦਸਤੀ ਖੋਹ ਲਿਆ ਗਿਆ। ਅੰਦਾਜ਼ਾ ਇਹ ਲਾਇਆ ਗਿਆ ਹੈ ਕਿ ਪੁਲਸ ਵਾਲੇ ਅਪਰਾਧੀਆਂ ਨੂੰ ਹਥਿਆਰ ਲੁੱਟਣ ਦੀ ਆਗਿਆ ਦੇਣ ’ਚ ਸ਼ਾਮਲ ਸਨ। ਮੈਂ ਸੋਚਦਾ ਹਾਂ ਕਿ ਸੁਰੱਖਿਆ ਬਲਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਸੀ। ਪੁਲਸ ਬਲ ਦੇ ਮਨੋਬਲ ’ਚ ਭਾਰੀ ਗਿਰਾਵਟ ਅਤੇ ਪ੍ਰਦਰਸ਼ਨ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਿਆ।
ਡਿਊਟੀ ’ਤੇ ਮੌਜੂਦ ਲੋਕਾਂ ਨੇ ਬਿਲਕੁੱਲ ਵੀ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਕੇਂਦਰ ’ਚ ਭਾਜਪਾ ਲੀਡਰਸ਼ਿਪ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਇਸ ਲਈ ਉਨ੍ਹਾਂ ਨੂੰ ਬਦਲਣ ’ਚ ਝਿਜਕ ਹੋ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੱਗੇ ਆ ਕੇ ਕਾਰਜਭਾਰ ਸੰਭਾਲਣਾ ਚਾਹੀਦਾ ਹੈ। ਮਣੀਪੁਰ ਇਕ ਸਰਹੱਦੀ ਸੂਬਾ ਹੈ ਅਤੇ ਇਸ ਦੀਆਂ ਸਰਹੱਦਾਂ ਮਿਆਂਮਾਰ ਨਾਲ ਲੱਗਦੀਆਂ ਹਨ। ਚੀਨ ਸਾਨੂੰ ਚੌਕਸ ਰੱਖਣ ਲਈ ਮੌਜੂਦ ਹੈ। ਸਾਡੇ ਦੇਸ਼ ਦੇ ਉੱਤਰ-ਪੂਰਬ ’ਚ ਸੁਰੱਖਿਆ ਮੁੱਦਿਆਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਕੁਕੀਆਂ ਦੇ ਰਿਸ਼ਤੇਦਾਰ ਸਰਹੱਦ ਪਾਰ ਮਿਆਂਮਾਰ ’ਚ ਹਨ ਅਤੇ ਉਹ ਸਰਹੱਦ ਪਾਰ ਕਰਦੇ ਰਹਿੰਦੇ ਹਨ। ਮੈਂ ਜਾਣਦਾ ਹਾਂ ਕਿ ਫੌਜ ਦਾ ਬਰਮੀ ਫੌਜ ਨਾਲ ਇਕ ਅਣ-ਲਿਖਿਆ ਸਮਝੌਤਾ ਸੀ। ਸਰਹੱਦ ਪਾਰ ਆਵਾਜਾਈ ਦੋਵਾਂ ਪਾਸਿਆਂ ਤੋਂ 16 ਕਿਲੋਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਹਾੜੀ ਇਲਾਕਿਆਂ ’ਚ ਰਹਿਣ ਵਾਲੇ ਆਦਿਵਾਸੀਆਂ ਦਰਮਿਆਨ ਨਸ਼ੀਲੀਆਂ ਦਵਾਈਆਂ ਦਾ ਵਪਾਰ ਪ੍ਰਚੱਲਿਤ ਸੀ। ਇਹ ਅਫਗਾਨਾਂ ਵਾਂਗ ਸੀ ਜੋ ਗੈਰ-ਰਸਮੀ ਅਰਥਵਿਵਸਥਾ ਨੂੰ ਬਣਾਈ ਰੱਖਣ ਲਈ ਪੋਸਤ ਦੀ ਖੇਤੀ ਕਰਦੇ ਹਨ। ਬੰਜਰ ਜ਼ਮੀਨ ਕਾਰਨ ਸਾਡੇ ਪਹਾੜੀ ਨਿਵਾਸੀਆਂ ਕੋਲ ਆਰਥਿਕ ਤਰੱਕੀ ਦੀ ਗੁੰਜਾਇਸ਼ ਨਹੀਂ ਹੈ।
ਅਗਲੀਆਂ ਲੋਕ ਸਭਾ ਚੋਣਾਂ ’ਚ ਨਰਿੰਦਰ ਮੋਦੀ ਅਤੇ ‘ਇੰਡੀਆ’ ਦੋਵੇਂ ਮੈਦਾਨ ’ਚ ਹਨ। ਦੋਵਾਂ ਨੇ ਕਮਰ ਕੱਸ ਲਈ ਹੈ। ਮਣੀਪੁਰ ਸੱਤਾਧਾਰੀ ਪਾਰਟੀ ਲਈ ਇਕ ਵੱਡਾ ਖੇਡ ਵਿਗਾੜਨ ਵਾਲਾ ਬਣਨ ਜਾ ਰਿਹਾ ਹੈ। ਮੋਦੀ ਇਹ ਜਾਣਦੇ ਹਨ ਅਤੇ ਇਸ ਵਿਸ਼ੇ ’ਤੇ ਉਨ੍ਹਾਂ ਦੀ ਰਣਨੀਤਕ ਚੁੱਪੀ ਹੈ। ਮਣੀਪੁਰ ’ਚ ਡਬਲ ਇੰਜਣ ਦੀ ਸਰਕਾਰ ਥੋਪਣ ਲਈ ਮੋਦੀ ਆਪਣੇ ਆਪ ਨੂੰ ਕੋਸ ਰਹੇ ਹੋਣਗੇ।
ਸ਼ਾਇਦ 2024 ਦੀ ਜਿੱਤ ਪਿੱਛੋਂ ਸਹੀ ਸਮਾਂ ਪਰਤੇਗਾ ਪਰ ਲੱਗਦਾ ਹੈ ਕਿ ਮੋਦੀ ਜਲਦਬਾਜ਼ੀ ’ਚ ਹਨ। ਸਾਰੇ ਗਊ ਮਾਸ ਖਾਣ ਵਾਲਿਆਂ ਨਾਲ ਭਾਜਪਾ ਦੀ ਦੁਸ਼ਮਣੀ ਹੈ। ਪ੍ਰਧਾਨ ਮੰਤਰੀ ਨੇ ਇਕ ਪ੍ਰੈਕਟੀਕਲ ਦ੍ਰਿਸ਼ਟੀਕੋਣ ਅਪਣਾਇਆ ਅਤੇ ਕਿਹਾ ਕਿ ਸੰਘ ਪਰਿਵਾਰ ਇਸ ’ਚ ਦਖਲ ਨਹੀਂ ਦੇਵੇਗਾ। ਮਣੀਪੁਰ ’ਚ ਹੋਈਆਂ ਘਟਨਾਵਾਂ ਨਾਲ ਸੁਹਿਰਦਤਾ ਘੱਟ ਗਈ ਹੈ ਅਤੇ ਨਰਿੰਦਰ ਮੋਦੀ ਪ੍ਰੀਖਿਆ ਦੇ ਦੌਰ ’ਚੋਂ ਲੰਘ ਰਹੇ ਹਨ।