ਮੋਦੀ ਬੇਮਿਸਾਲ ਨੇਤਾ : ਕਾਰਜਕੁਸ਼ਲ ਕਰਮਯੋਗੀ
Monday, Sep 29, 2025 - 04:22 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕ੍ਰਿਸ਼ਮਈ ਮੌਜੂਦਗੀ ਅਤੇ ਸੰਗਠਨਾਤਮਕ ਲੀਡਰਸ਼ਿਪ ਦੀ ਵਿਆਪਕ ਤੌਰ ’ਤੇ ਸ਼ਲਾਘਾ ਕੀਤੀ ਗਈ ਹੈ, ਪਰ ਇਸ ਗੱਲ ਨੂੰ ਘੱਟ ਹੀ ਲੋਕ ਜਾਣਦੇ ਹਨ ਅਤੇ ਸਮਝਦੇ ਹਨ ਉਹ ਇਹ ਹੈ ਕਿ ਉਨ੍ਹਾਂ ਦੀ ਸਖ਼ਤ ਪੇਸ਼ੇਵਰ ਵਚਨਬੱਧਤਾ ਹੀ ਉਨ੍ਹਾਂ ਦੇ ਕੰਮ ਦੀ ਵਿਸ਼ੇਸ਼ਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੋਵਾਂ ਦੇ ਰੂਪ ’ਚ ਪਿਛਲੇ ਢਾਈ ਦਹਾਕਿਆਂ ਵਿਚ, ਉਨ੍ਹਾਂ ਦੀ ਕਾਰਜਸ਼ੈਲੀ ’ਚ ਨੈਤਿਕਤਾ ਲਗਾਤਾਰ ਵਿਕਸਤ ਹੋਈ ਹੈ।
ਜੋ ਗੱਲ ਉਨ੍ਹਾਂ ਨੂੰ ਵੱਖਰਾ ਕਰਦੀ ਹੈ, ਉਹ ਪ੍ਰਦਰਸ਼ਨ ਲਈ ਉਨ੍ਹਾਂ ਦੀ ਪ੍ਰਤਿਭਾ ਨਹੀਂ ਹੈ, ਸਗੋਂ ਉਹ ਅਨੁਸ਼ਾਸਨ ਹੈ ਜੋ ਦ੍ਰਿਸ਼ਟੀਕੋਣ ਨੂੰ ਟਿਕਾਊ ਪ੍ਰਣਾਲੀਆਂ ਵਿਚ ਬਦਲਦਾ ਹੈ। ਭਾਰਤੀ ਭਾਸ਼ਾ ਵਿਚ, ਉਹ ਇਕ ਕਰਮਯੋਗੀ ਹਨ, ਇਕ ਅਜਿਹਾ ਵਿਅਕਤੀ ਜਿਸਦਾ ਕੰਮ ਡਿਊਟੀ ਵਿਚ ਜੜਿਆ ਹੋਇਆ ਹੈ, ਜ਼ਮੀਨ ’ਤੇ ਬਦਲਾਅ ਦੁਆਰਾ ਮਾਪਿਆ ਜਾਂਦਾ ਹੈ। ਇਸ ਨੈਤਿਕਤਾ ਨੇ ਇਸ ਸਾਲ ਲਾਲ ਕਿਲ੍ਹੇ ਤੋਂ ਉਨ੍ਹਾਂ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਨੂੰ ਆਧਾਰ ਬਣਾਇਆ।
ਉਨ੍ਹਾਂ ਦਾ ਭਾਸ਼ਣ ਪ੍ਰਾਪਤੀਆਂ ਦੀ ਸੂਚੀ ਘੱਟ ਅਤੇ ਇਕੱਠੇ ਕੰਮ ਕਰਨ ਲਈ ਇਕ ਚਾਰਟਰ ਜ਼ਿਆਦਾ ਸੀ। ਨਾਗਰਿਕਾਂ, ਵਿਗਿਆਨੀਆਂ, ਸਟਾਰਟਅੱਪਸ ਅਤੇ ਰਾਜਾਂ ਨੂੰ ਇਕ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਹਿ-ਲੇਖਕ ਲਈ ਸੱਦਾ ਦਿੱਤਾ ਗਿਆ ਸੀ। ਡੂੰਘੀ ਤਕਨਾਲੋਜੀ, ਸਵੱਛ ਵਿਕਾਸ ਅਤੇ ਮਜ਼ਬੂਤ ਸਪਲਾਈ ਲੜੀਆਂ ’ਚ ਇੱਛਾਵਾਂ ਨੂੰ ਕੋਰੇ ਸ਼ਬਦਾਂ ’ਚ ਨਹੀਂ ਸਗੋਂ ਵਿਵਹਾਰਕ ਪ੍ਰੋਗਰਾਮਾਂ ਦੇ ਰੂਪ ’ਚ ਪੇਸ਼ ਕੀਤਾ ਿਗਆ। ਇਨ੍ਹਾਂ ਪ੍ਰੋਗਰਾਮਾਂ ਨੂੰ ਜਨਤਕ ਹਿੱਸੇਦਾਰੀ, ਭਾਵ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਵਾਲੇ ਰਾਜ ਅਤੇ ਉੱਦਮੀ ਲੋਕਾਂ ਵਿਚਾਲੇ ਵੀ ਸਾਂਝੀਦਾਰੀ ਨੇ ਇਕ ਪ੍ਰਣਾਲੀ ਦੇ ਰੂਪ ’ਚ ਪੇਸ਼ ਕੀਤਾ ਗਿਆ। ਹਾਲ ਹੀ ’ਚ ਕੀਤਾ ਿਗਆ ਜੀ. ਐੱਸ. ਟੀ. ਢਾਂਚੇ ਦਾ ਸਰਲੀਕਰਨ ਇਸੇ ਿਸਸਟਮ ਨੂੰ ਦਰਸਾਉਂਦਾ ਹੈ। ਸਲੈਬ ਨੂੰ ਘੱਟ ਕਰਕੇ ਅਤੇ ਰੋਕਾਂ ਨੂੰ ਦੂਰ ਕਰਕੇ ਪ੍ਰੀਸ਼ਦ ਨੇ ਛੋਟੀਆਂ ਫਰਮਾਂ ਲਈ ਅਨੁਪਾਲਣ ਲਾਗਤ ਘੱਟ ਕੀਤੀ ਹੈ ਅਤੇ ਇਸ ਦਾ ਲਾਭ ਸਿੱਧਾ ਘਰ ਤੱਕ ਪਹੁੰਚਾਉਣ ਦੀ ਰਫਤਾਰ ਵਧਾਈ ਹੈ। ਪ੍ਰਧਾਨ ਮੰਤਰੀ ਦਾ ਧਿਆਨ ਸੰਖੇਪ ਮਾਲੀਆ ਇਕੱਠਾ ਕਰਨ ’ਤੇ ਨਹੀਂ ਸਗੋਂ ਇਸ ਗੱਲ ’ਤੇ ਸੀ ਕਿ ਕੀ ਆਮ ਨਾਗਰਿਕ ਜਾਂ ਛੋਟਾ ਵਪਾਰੀ ਇਸ ਬਦਲਾਅ ਨੂੰ ਜਲਦੀ ਮਹਿਸੂਸ ਕਰ ਸਕੇਗਾ ਜਾਂ ਨਹੀਂ।
ਇਹ ਸੁਭਾਵਿਕ ਪ੍ਰਵਿਰਤੀ ਉਸ ਸਹਿਕਾਰੀ ਸੰਘਵਾਦ ਦੀ ਪ੍ਰਤੀਨਿਧਤਾ ਕਰਦੀ ਹੈ ਜਿਸ ਨੇ ਜੀ. ਐੱਸ. ਟੀ. ਪ੍ਰੀਸ਼ਦ ਦਾ ਮਾਰਗਦਰਸ਼ਕ ਕੀਤਾ ਹੈ। ਰਾਜ ਅਤੇ ਕੇਂਦਰ ਡੂੰਘਾ ਵਿਚਾਰ-ਵਟਾਂਦਰਾ ਕਰਦੇ ਹਨ ਪਰ ਸਾਰੇ ਇਕ ਅਜਿਹੀ ਪ੍ਰਣਾਲੀ ਦੇ ਅੰਦਰ ਕੰਮ ਕਰਦੇ ਹਨ ਜੋ ਸਥਿਰ ਰਹਿਣ ਦੀ ਬਜਾਏ ਹਾਲਾਤ ਦੇ ਅਨੁਕੂਲ ਢਲ ਜਾਂਦੀ ਹੈ। ਨੀਤੀ ਨੂੰ ਇਕ ਜੀਵੰਤ ਸਾਧਨ ਮੰਨਿਆ ਜਾਂਦਾ ਹੈ ਜੋ ਕਾਲਜ ’ਚ ਸਮਰੂਪਤਾ ਲਈ ਰਾਖਵੀਂ ਇਕ ਸਮਾਰਕ ਦੇ ਰੂਪ ’ਚ ਨਾ ਰਹਿ ਕੇ ਅਰਥਵਿਵਸਥਾ ਦੀ ਲੈਅ ਅਨੁਸਾਰ ਢਾਲੀ ਗਈ ਹੈ।
ਇਹੀ ਉਹ ਕਾਰੋਬਾਰ ਦ੍ਰਿਸ਼ਟੀਕੋਣ ਹੈ ਜੋ ਅਮਰੀਕਾ ਤੋਂ ਵਾਪਸੀ ਦੀ 15 ਘੰਟੇ ਦੀ ਲੰਬੀ ਉਡਾਣ ਤੋਂ ਬਾਅਦ ਦੇਰ ਰਾਤ ਬਿਨਾਂ ਕਿਸੇ ਸੂਚਨਾ ਦੇ ਨਿਰਮਾਣ ਅਧੀਨ ਨਵੇਂ ਸੰਸਦ ਭਵਨ ਦੇ ਗੇਟ ’ਤੇ ਪਹੁੰਚਣ ਦੀ ਗੱਲ ਨੂੰ ਸਮਝਾਉਂਦਾ ਹੈ।
ਹਾਲ ਹੀ ’ਚ ਮੈਂ ਪ੍ਰਧਾਨ ਮੰਤਰੀ ਤੋਂ 15 ਮਿੰਟ ਦਾ ਸਮਾਂ ਮੰਗਿਆ ਸੀ। ਇਸ ਦੌਰਾਨ ਹੋਈ ਚਰਚਾ ਦੌਰਾਨ ਮੈਂ ਉਨ੍ਹਾਂ ਦੀ ਵਿਆਪਕ ਸਮਝ ਅਤੇ ਬਹੁਤ ਆਯਾਮੀ ਦ੍ਰਿਸ਼ਟੀਕੋਣ ਨੂੰ ਇਕ ਹੀ ਫਰੇਮ ’ਚ ਸਮਾਏ ਬਾਰੀਕ ਤੋਂ ਬਾਰੀਕ ਵੇਰਵੇ ਅਤੇ ਵਿਆਪਕ ਸੰਪਰਕ ਦੇਖ ਕੇ ਹੈਰਾਨ ਰਹਿ ਿਗਆ। ਇਹ ਬੈਠਕ 45 ਮਿੰਟ ਚੱਲੀ। ਸਹਿ-ਕਰਮੀਆਂ ਨੇ ਬਾਅਦ ’ਚ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਤਿਆਰੀ ’ਚ 2 ਘੰਟੇ ਤੋਂ ਵੱਧ ਸਮਾਂ ਲਗਾਇਆ। ਨੋਟਿਸ, ਅੰਕੜੇ ਅਤੇ ਪ੍ਰਤੀਵਾਦਾਂ ਦਾ ਅਧਿਐਨ ਕੀਤਾ। ਤਿਆਰੀ ਦਾ ਇਹ ਪੱਧਰ ਕੋਈ ਅਪਵਾਦ ਨਹੀਂ ਹੈ। ਇਹ ਕੰਮ ਦਾ ਉਹ ਮਾਪਦੰਡ ਹੈ ਜਿਸ ਨੂੰ ਉਨ੍ਹਾਂ ਨੇ ਖੁਦ ਲਈ ਨਿਰਧਾਰਤ ਕੀਤਾ ਹੈ ਅਤੇ ਜਿਸ ਦੀ ਉਹ ਵਿਵਸਥਾ ਤੋਂ ਵੀ ਆਸ ਰੱਖਦੇ ਹਨ। ਲਗਾਤਾਰ ਤਿਆਰੀ ਦੀ ਇਹੀ ਆਦਤ ਯਕੀਨੀ ਕਰਦੀ ਹੈ ਕਿ ਫੈਸਲੇ ਠੋਸ ਅਤੇ ਭਵਿੱਖ ਲਈ ਢੁੱਕਵੇਂ ਹੋਣ।
ਭਾਰਤ ਦੀ ਤਰੱਕੀ ਦਾ ਜ਼ਿਆਦਾਤਰ ਆਧਾਰ ਉਨ੍ਹਾਂ ਪ੍ਰਣਾਲੀਆਂ ’ਤੇ ਟਿਕਿਆ ਹੈ ਜਿਨ੍ਹਾਂ ਨੂੰ ਸਾਡੇ ਨਾਗਰਿਕਾਂ ਦੀ ਸ਼ਾਨ ਯਕੀਨੀ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਡਿਜੀਟਲ ਪਛਾਣ, ਯੂਨੀਵਰਸਲ ਬੈਂਕ ਖਾਤੇ ਅਤੇ ਰੀਅਲ ਟਾਈਮ ਭੁਗਤਾਨ ਦੀ ਤ੍ਰਿਮੂਰਤੀ ਨੇ ਸਮਾਵੇਸ਼ਨ ਨੂੰ ਬੁਨਿਆਦੀ ਢਾਂਚੇ ’ਚ ਬਦਲ ਦਿੱਤਾ ਹੈ। ਲਾਭ ਸਿੱਧੇ ਨਾਗਰਿਕਾਂ ਤੱਕ ਪਹੁੰਚਦੇ ਹਨ। ਉਚਿਤ ਵਿਵਸਥਾ ਕਾਰਨ ਗੜਬੜੀਆਂ ਘੱਟ ਹੁੰਦੀਆਂ ਹਨ। ਛੋਟੇ ਕਾਰੋਬਾਰੀਆਂ ਨੂੰ ਅਨੁਮਾਨਿਤ ਨਕਦੀ ਪ੍ਰਵਾਹ ਮਿਲਦਾ ਹੈ ਅਤੇ ਨੀਤੀਆਂ ਧਾਰਨਾਵਾਂ ਦੀ ਬਜਾਏ ਅੰਕੜਿਆਂ ’ਤੇ ਆਧਾਰਿਤ ਹੁੰਦੀਆਂ ਹਨ।
ਰਾਸ਼ਟਰੀ ਸੁਰੱਖਿਆ ਦੇ ਮਾਮਲੇ ’ਚ ਵੀ ਕਿਸੇ ਤਰ੍ਹਾਂ ਦੇ ਦਿਖਾਵੇ ਤੋਂ ਪ੍ਰਹੇਜ਼ ਕੀਤਾ ਗਿਆ ਹੈ। ਦ੍ਰਿੜ੍ਹ ਸੰਕਲਪ ਅਤੇ ਸੰਜਮ ਦੇ ਨਾਲ ਸੰਚਾਲਿਤ ਮੁਹਿੰਮਾਂ ’ਚ ਫੌਜੀ ਬਲਾਂ ਨੂੰ ਸੰਚਾਲਨ ਦੀ ਆਜ਼ਾਦੀ ਨਿਰਦੋਸ਼ਾਂ ਦੀ ਸੁਰੱਖਿਆ ’ਚ ਰੌਲੇ-ਰੱਪੇ ਦੀ ਬਜਾਏ ਭਰੋਸੇ ਨੂੰ ਤਰਜੀਹ ਦਿੱਤੀ ਗਈ। ਨੈਤਿਕ ਸਿਧਾਂਤ ਇਕ ਹੀ ਹੈ-ਸਖਤ ਮਿਹਨਤ ਕਰੋ, ਨਤੀਜੇ ਸਾਹਮਣੇ ਆ ਜਾਣਗੇ।
ਇਨ੍ਹਾਂ ਦੇ ਬਦਲਾਂ ਦੇ ਪਿੱਛੇ ਵਿਸ਼ੇਸ਼ ਕਾਰਜਸ਼ੈਲੀ ਰੁਕੀ ਹੋਈ ਹੈ। ਚਰਚੇ ਸੱਭਿਅਕ ਪਰ ਸਖਤ ਹੁੰਦੇ ਹਨ। ਪਰਸਪਰ ਵਿਰੋਧੀ ਵਿਚਾਰਾਂ ਦਾ ਸਵਾਗਤ ਹੈ ਪਰ ਪਰਮ ਦੀ ਕੋਈ ਗੁਜਾਇੰਸ਼ ਨਹੀਂ ਹੈ। ਸਭ ਦੀ ਗੱਲ ਸੁਣਨ ਤੋਂ ਬਾਅਦ ਉਹ ਇਕ ਮੋਟੇ ਦਸਤਾਵੇਜ਼ ਨੂੰ ਜ਼ਰੂਰੀ ਬਦਲਾਂ ਤੱਕ ਸੀਮਤ ਕਰ ਦਿੰਦੇ ਹਨ। ਜ਼ਿੰਮੇਵਾਰੀ ਸੌਂਪਦੇ ਹਨ ਅਤੇ ਸਫਲਤਾ ਤੈਅ ਕਰਨ ਦੇ ਮਾਪਦੰਡ ਦੱਸਦੇ ਹਨ।
ਸਭ ਤੋਂ ਜ਼ੋਰਦਾਰ ਤਰਕ ਨਹੀਂ ਸਗੋਂ ਸਭ ਤੋਂ ਚੰਗੇ ਤਰਕ ਦੀ ਜਿੱਤ ਹੁੰਦੀ ਹੈ। ਤਿਆਰੀ ਦਾ ਸਮਾਪਨ ਕੀਤਾ ਜਾਂਦਾ ਹੈ। ਲਗਾਤਾਰ ਫਾਲੋਅਪ ਕੀਤਾ ਜਾਂਦਾ ਹੈ। ਸਹਿ-ਕਰਮੀਆਂ ਲਈ ਇਹ ਤਿਆਰੀ ਇਕ ਸਿੱਖਿਆ ਹੁੰਦੀ ਹੈ। ਵਿਵਸਥਾ ਲਈ ਇਹ ਇਕ ਅਜਿਹੀ ਸੰਸਕ੍ਰਿਤੀ ਹੈ, ਜਿੱਥੇ ਨਤੀਜੇ ਦੀ ਗੁਣਵੱਤਾ ਦਾ ਅਨੁਮਾਨ ਨਹੀਂ ਲਗਾਇਆ ਜਾਂਦਾ ਸਗੋਂ ਉਸ ਦਾ ਜਾਇਜ਼ਾ ਲਿਆ ਜਾਂਦਾ ਹੈ।
ਇਹ ਕੋਈ ਸੰਯੋਗ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਦਿਵਯ ਸ਼ਿਲਪੀ-ਵਿਸ਼ਵਕਰਮਾ ਦੀ ਜਯੰਤੀ ਵਾਲੇ ਦਿਨ ਹੀ ਪੈਂਦਾ ਹੈ। ਇਹ ਸਮਾਨਤਾ ਸ਼ਾਬਦਿਕ ਨਹੀਂ ਸਗੋਂ ਸਿੱਖਿਆਦਾਇਕ ਹੈ। ਜਨਤਕ ਜੀਵਨ ’ਚ ਸਭ ਤੋਂ ਸਥਾਈ ਸਮਾਰਕ ਸੰਸਥਾਵਾਂ, ਮੰਚ ਅਤੇ ਮਾਣਕ ਹੁੰਦੇ ਹਨ। ਨਾਗਰਿਕ ਲਈ ਕੰਮ ਦਾ ਨਿਪਟਾਰਾ ਇਕ ਅਜਿਹਾ ਲਾਭ ਹੈ ਜੋ ਸਮੇਂ ’ਤੇ ਮਿਲਦਾ ਹੈ ਅਤੇ ਇਕ ਅਜਿਹੀ ਕੀਮਤ ਜੋ ਉਚਿਤ ਰਹਿੰਦੀ ਹੈ। ਊਧਮ ਲਈ ਇਹ ਨੀਤੀਗਤ ਸਪੱਸ਼ਟਤਾ ਅਤੇ ਵਿਸਥਾਰ ਦਾ ਇਕ ਭਰੋਸੇਯੋਗ ਰਾਹ ਹੈ। ਰਾਜ ਲਈ ਇਹ ਅਜਿਹੀਆਂ ਵਿਵਸਥਾਵਾਂ ਹਨ ਜੋ ਦਬਾਅ ’ਚ ਵੀ ਟਿਕੀਆਂ ਰਹਿੰਦੀਆਂ ਹਨ ਅਤੇ ਉਪਯੋਗ ਦੇ ਨਾਲ ਬਿਹਤਰ ਹੁੰਦੀਆਂ ਜਾਂਦੀਆਂ ਹਨ। ਨਰਿੰਦਰ ਮੋਦੀ ਨੂੰ ਇਸੇ ਮਾਪਦੰਡ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਕ ਅਜਿਹੇ ਕਰਮਯੋਗੀ ਦੇ ਰੂਪ ’ਚ ਜਿਨ੍ਹਾਂ ਦਾ ਕਾਰਜ ਨਿਪਟਾਰਾ ਦਿਖਾਵਾ ਨਹੀਂ ਸਗੋਂ ਇਕ ਅਜਿਹੀ ਸੇਵਾ ਹੈ ਜੋ ਭਾਰਤੀ ਇਤਿਹਾਸ ਦੇ ਅਗਲੇ ਅਧਿਆਏ ਨੂੰ ਆਕਾਰ ਦੇ ਰਹੀ ਹੈ।
ਹਰਦੀਪ ਐੱਸ. ਪੁਰੀ (ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ)