ਤਾਮਿਲਨਾਡੂ ਤੋਂ ਦੇਸ਼ ਅਤੇ ਵਿਸ਼ਵ ਨੂੰ ਸੰਦੇਸ਼

Sunday, Apr 13, 2025 - 04:40 PM (IST)

ਤਾਮਿਲਨਾਡੂ ਤੋਂ ਦੇਸ਼ ਅਤੇ ਵਿਸ਼ਵ ਨੂੰ ਸੰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਮਿਲਨਾਡੂ ਖਾਸ ਕਰ ਕੇ ਰਾਮੇਸ਼ਵਰ ਦੀ ਯਾਤਰਾ, ਉੱਥੋਂ ਦੇ ਪ੍ਰੋਗਰਾਮ, ਭਾਸ਼ਣ ਆਦਿ ਦੀ ਜਿੰਨੀ ਡੂੰਘੀ ਚਰਚਾ ਦੇਸ਼ ’ਚ ਹੋਣੀ ਚਾਹੀਦੀ ਸੀ, ਓਨੀ ਨਹੀਂ ਹੋਈ। ਸਾਡੇ ਇੱਥੇ ਸਿਆਸਤ ’ਚ ਤਿੱਖੀ ਫੁੱਟ ਹੋਣ ਦੇ ਕਾਰਨ ਦੇਸ਼ ਦੇ ਹਾਂਪੱਖੀ ਮੁੱਦੇ ਅਣਗੌਲੇ ਕਰ ਦਿੱਤੇ ਜਾਂਦੇ ਹਨ ਅਤੇ ਨਾਂਹਪੱਖੀ ਨਿਹਿਤ ਸਵਾਰਥ ਤਹਿਤ ਚੁੱਕੇ ਦੇਸ਼ ਲਈ ਹਾਨੀਕਾਰਕ ਮੁੱਦੇ ਸਭ ਤੋਂ ਵੱਧ ਚਰਚਿਤ ਹੁੰਦੇ ਹਨ। ਲੰਬੇ ਸਮੇਂ ਤੋਂ ਦੱਖਣ ਨੂੰ ਸੰਪੂਰਨ ਭਾਰਤ ਨਾਲੋਂ ਵੱਖਰਾ ਸਾਬਿਤ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅਤੇ ਉਨ੍ਹਾਂ ਦੀ ਸਰਕਾਰ ਲੰਬੇ ਸਮੇਂ ਤੋਂ ਭਾਰਤੀ ਸੱਭਿਆਚਾਰ, ਅਧਿਆਤਮ, ਸਮਾਜਿਕ ਜ਼ਿੰਦਗੀ ’ਚ ਬੌਧਿਕ ਕਾਲ ਦੀ ਏਕਤਾ ਦੇ ਤੱਤਾਂ ਨੂੰ ਸਾਹਮਣੇ ਲਿਆ ਕੇ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ। ਆਮ ਤੌਰ ’ਤੇ ਦੇਖੀਏ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਪੰਬਨ ਪੁਲ ਦਾ ਉਦਘਾਟਨ ਕੀਤਾ। ਰੇਲਵੇ ਨੂੰ ਹਰੀ ਝੰਡੀ ਦਿੱਤੀ, ਰਾਮੇਸ਼ਵਰ ਧਾਮ ’ਚ ਪੂਜਾ ਕੀਤੀ ਅਤੇ ਇਕ ਰੈਲੀ ਨੂੰ ਸੰਬੋਧਨ ਕੀਤਾ। ਸਿਆਸੀ ਨਜ਼ਰੀਏ ਤੋਂ ਇਹ ਪ੍ਰੋਗਰਾਮ ਆਮ ਜਿਹਾ ਮੰਨਿਆ ਜਾ ਸਕਦਾ ਹੈ।

ਆਖਿਰ ਰਾਮਨੌਮੀ ਦਾ ਦਿਨ ਹੀ ਇਸ ਪ੍ਰੋਗਰਾਮ ਲਈ ਕਿਉਂ ਚੁਣਿਆ ਹੋਵੇਗਾ? ਰਾਮਨੌਮੀ ਭਾਰਤ ਦੇ ਨਜ਼ਰੀਏ ਤੋਂ ਇਸ ਸਾਲ ਬੜਾ ਹੀ ਮਹੱਤਵਪੂਰਨ ਦਿਨ ਬਣ ਗਿਆ। ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮੇਸ਼ਵਰਮ ਟਾਪੂ ਅਤੇ ਮੁੱਖ ਭੂਮੀ ਨੂੰ ਜੋੜਨ ਵਾਲੇ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕਰ ਰਹੇ ਸਨ ਤਾਂ ਦੂਜੇ ਪਾਸੇ ਅਯੁੱਧਿਆ ’ਚ ਨਿਸ਼ਚਿਤ ਸਮੇਂ ’ਤੇ ਸੂਰਜ ਦੀਆਂ ਕਿਰਨਾਂ ਠੀਕ ਰਾਮਲੱਲਾ ਦੇ ਮੱਥੇ ’ਤੇ ਤਿਲਕ ਲਗਾ ਰਹੀਆਂ ਸਨ। ਇਸ ਦੇ ਨਾਲ ਪ੍ਰਧਾਨ ਮੰਤਰੀ ਨੇ ਉਪਗ੍ਰਹਿ ਰਾਹੀਂ ਸਮੁੰਦਰੀ ਪੁਲ ਨੂੰ ਖੁਦ ਦੇਖਣ ਦੇ ਨਾਲ ਸੰਪੂਰਨ ਵਿਸ਼ਵ ਨੂੰ ਦਿਖਾਇਆ। ਇਹ ਭਾਰਤੀ ਸੱਭਿਅਤਾ, ਸੱਭਿਆਚਾਰ ਦੀ ਕਲਪਨਾਸ਼ੀਲਤਾ ਅਤੇ ਵਿਗਿਆਨ ਅਤੇ ਦੋਵਾਂ ਪੱਧਰਾਂ ’ਤੇ ਉੱਚ ਪੱਧਰੀ ਸਬੂਤ ਸੀ। ਮੁਕੰਮਲ ਨਜ਼ਰੀਆ ਅਜੀਬ ਸੀ। ਜੇਕਰ ਤਾਮਿਲਨਾਡੂ ਨੂੰ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਮਹਾਦੇਵ ਭਾਵ ਸ਼ਿਵ ਨਾਲੋਂ ਵੱਖ ਕਰ ਦੇਈਏ ਤਾਂ ਉੱਥੇ ਬਚੇਗਾ ਕੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਦਾ ਸਾਕਾਰ ਰੂਪ ਦੇਸ਼ ਅਤੇ ਵਿਸ਼ਵ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਪੰਬਨ ਪੁਲ ਭਾਰਤ ਦਾ ਪਹਿਲਾ ਵਰਟੀਕਲ ਸੀ ਲਿਫਟ ਪੁਲ ਹੈ ਜੋ ਸਾਡੇ ਆਧੁਨਿਕ ਗਿਆਨ, ਉੱਚ ਤਕਨੀਕ ਇੰਜੀਨੀਅਰਿੰਗ ਸਮਰੱਥਾ ਦਾ ਪ੍ਰਗਟਾਵਾ ਹੈ। ਭਾਰਤ ਨੇ ਪੰਬਨ ਪੁਲ ਦੇ ਇਲਾਵਾ ਜੰਮੂ-ਕਸ਼ਮੀਰ ’ਚ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲਾਂ ’ਚੋਂ ਇਕ ਚਿਨਾਬ ਬ੍ਰਿਜ ਦਾ ਨਿਰਮਾਣ ਕੀਤਾ ਹੈ ਤਾਂ ਮੁੰਬਈ ’ਚ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ‘ਅਟਲ ਸੇਤੂ’ ਅਤੇ ਪੂਰਬ ’ਚ ਆਸਾਮ ’ਚ ਬੋਗੀਬੀਲ ਪੁਲ ਦੀ ਉਸਾਰੀ ਹੋਈ ਹੈ।

ਰਾਮੇਸ਼ਵਰ ਨੂੰ ਮੁੱਖ ਭੂਮੀ ਨਾਲ ਜੋੜਨ ਵਾਲਾ ਇਹ ਪੁਲ ਵੈਸ਼ਵਿਕ ਮੰਚ ’ਤੇ ਭਾਰਤੀ ਇੰਜੀਨੀਅਰਿੰਗ ਦੀ ਵੱਡੀ ਪ੍ਰਾਪਤੀ ਵਜੋਂ ਸਾਹਮਣੇ ਹੈ। ਇਸ ਦੇ ਨਾਲ ਰਾਮੇਸ਼ਵਰ-ਤਾਂਬਰਮਰ (ਚੇਨਈ) ਨਵੀਂ ਟ੍ਰੇਨ ਸੇਵਾ ਦੀ ਸ਼ੁਰੂਆਤ ਹੋਈ ਤਾਂ ਮੋਦੀ ਨੇ ਇਕ ਕੋਸਟ ਗਾਰਡ ਸ਼ਿਪ ਨੂੰ ਵੀ ਹਰੀ ਝੰਡੀ ਦਿਖਾਈ।

ਪੰਬਨ ਪੁਲ ਦੀ ਲੰਬਾਈ 2.08 ਕਿ. ਮੀ. ਹੈ। ਇਸ ’ਚ 99 ਸਪੈਨ ਅਤੇ 72.5 ਮੀਟਰ ਦਾ ਵਰਟੀਕਲ ਲਿਫਟ ਸਪੈਨ ਹੈ ਜੋ 17 ਮੀਟਰ ਤੱਕ ਉਪਰ ਉੱਠਦਾ ਹੈ, ਜਿਸ ਨਾਲ ਜਹਾਜ਼ਾਂ ਦੀ ਆਵਾਜਾਈ ਦੀ ਸਹੂਲਤ ਮਿਲਦੀ ਹੈ ਅਤੇ ਨਾਲ ਹੀ ਬੇਰੋਕ ਰੇਲ ਗੱਡੀਆਂ ਚਲਾਉਣੀਆਂ ਯਕੀਨੀ ਹੁੰਦਾ ਹੈ। ਇਸ ਦੇ ਹੇਠੋਂ ਵੱਡੇ ਜਹਾਜ਼ ਵੀ ਆਸਾਨੀ ਨਾਲ ਲੰਘ ਸਕਣਗੇ ਅਤੇ ਟ੍ਰੇਨਾਂ ਤੇਜ਼ੀ ਨਾਲ ਦੌੜ ਸਕਣਗੀਆਂ।

ਜਦ ਜਹਾਜ਼ ਆਵੇਗਾ ਪੁਲ ਆਪਣੇ ਆਪ ਉਪਰ ਉੱਠ ਜਾਵੇਗਾ। ਇਹ ਪੁਲ ਰਾਮੇਸ਼ਵਰ ਨੂੰ ਸ਼ਰਧਾਲੂਆਂ ਲਈ ਬਿਹਤਰ ਕੁਨੈਕਟੀਵਿਟੀ ਪ੍ਰਦਾਨ ਕਰੇਗਾ। ਨਵੀਂ ਟ੍ਰੇਨ ਸੇਵਾ ਰਾਮੇਸ਼ਵਰ ਨੂੰ ਚੇਨਈ ਦੇ ਨਾਲ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜੇਗੀ। ਜੇਕਰ ਆਮ ਤੌਰ ’ਤੇ ਪੰਬਨ ਪੁਲ ਦਾ ਉਦਘਾਟਨ ਹੋ ਜਾਂਦਾ ਤਾਂ ਭਾਰਤ ਨੂੰ ਜਿਸ ਰੂਪ ’ਚ ਅਸੀਂ ਵਿਸ਼ਵ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਾਂ, ਖੁਦ ਭਾਰਤੀਆਂ ਅੰਦਰ ਅੰਦਰੂਨੀ ਗੂੜ੍ਹੀ ਏਕਤਾ ਅਤੇ ਆਪਣੇ ਦੇਸ਼ ਦੀ ਵਿਰਾਸਤ ’ਤੇ ਮਾਣ ਦੀ ਭਾਵਨਾ ਨਾਲ ਪ੍ਰੇਰਣਾ ਦੇਣ ਦੇ ਟੀਚੇ ’ਤੇ ਕੰਮ ਕਰ ਰਹੇ ਹਨ, ਉਹ ਪੂਰਾ ਨਾ ਹੁੰਦਾ।

ਅਸੀਂ ਇਥੇ ਉਨ੍ਹਾਂ ਅੰਕੜਿਆਂ ’ਚ ਨਹੀਂ ਜਾਵਾਂਗੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ’ਚ ਤਾਮਿਲਨਾਡੂ ’ਚ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਧਨਰਾਸ਼ੀ ਜਾਂ ਕਾਰਜਾਂ ਦੇ ਸੰਦਰਭ ’ਚ ਪੇਸ਼ ਕੀਤਾ। ਕੋਈ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਹ ਦੋਸ਼ ਪ੍ਰਵਾਨ ਨਹੀਂ ਕਰ ਸਕਦਾ ਕਿ ਦੇਸ਼ ਦੇ ਹੋਰ ਇਲਾਕਿਆਂ ਦੀ ਤਰ੍ਹਾਂ ਤਾਮਿਲਨਾਡੂ ਨੂੰ ਵਿਕਾਸ ਦੀਆਂ ਨੀਤੀਆਂ ’ਚ ਢੁੱਕਵਾਂ ਮਹੱਤਵ ਨਹੀਂ ਮਿਲਦਾ।

ਸੱਚ ਇਹ ਹੈ ਕਿ ਇਸ ਤਰ੍ਹਾਂ ਦੀ ਭਾਸ਼ਾ ਤਾਮਿਲਾਂ ਅੰਦਰ ਅੰਗਰੇਜ਼ੀ ਸ਼ਾਸਨ ਕਾਲ ਤੋਂ ਲੈ ਕੇ ਲੰਬੇ ਸਮੇਂ ਤੱਕ ਨਿਰਾਧਾਰ ਤਾਮਿਲ ਖੇਤਰੀ ਨੈਸ਼ਨਲਿਜ਼ਮ ਤੇ ਸੰਪੂਰਨ ਭਾਰਤੀ ਸੱਭਿਆਚਾਰ ਨਾਲੋਂ ਵੱਖਰੀ ਪ੍ਰਮੁੱਖ ਹੀ ਨਹੀਂ ਮੂਲ ਅਧਿਆਤਮ ਅਤੇ ਸੱਭਿਆਚਾਰ ਦੇ ਵਿਰੁੱਧ ਸਾਬਿਤ ਕਰਨ ਦੀ ਮੁਹਿੰਮ ਚਲਾ ਰਿਹਾ ਹੈ। ਸਨਾਤਨ, ਹਿੰਦੀ, ਉੱਤਰ ਆਦਿ ਦੇ ਬਾਰੇ ’ਚ ਨਿਰਾਦਰ ਯੋਗ ਅਤੇ ਉਤੇਜਿਤ ਕਰਨ ਵਾਲੀ ਭਾਸ਼ਾ ਦੇ ਪਿੱਛੇ ਦੀ ਨਾਂਹਪੱਖੀ ਸੋਚ ਨੂੰ ਸਮਝਣਾ ਔਖਾ ਨਹੀਂ ਹੈ।

ਮੋਦੀ ਸਰਕਾਰ ਨੇ ਕਾਸ਼ੀ ਤਾਮਿਲ ਸੰਗਮ ਆਰੰਭ ਕਰ ਕੇ ਇਸ ਉੱਤਰ ਅਤੇ ਦੱਖਣ ਦੀ ਸ਼ਾਨਦਾਰ ਏਕਤਾ ਨੂੰ ਹੀ ਪ੍ਰਮਾਣਿਤ ਅਤੇ ਸਾਕਾਰ ਕਰਨ ਦੀ ਪਹਿਲ ਕੀਤੀ ਹੈ ਜਿਸ ਦੇ ਨਤੀਜੇ ਆ ਰਹੇ ਹਨ। ਤਾਮਿਲ ਦੇ ਨਾਂ ’ਤੇ ਵੱਖਵਾਦ ਅਤੇ ਸਨਾਤਨ ਵਿਰੋਧੀ ਭਾਵਨਾ ਭੜਕਾਉਣ ਵਾਲੇ ਆਖਿਰ ਇਤਿਹਾਸ ਦੀਆਂ ਸੱਚਾਈਆਂ ਨੂੰ ਕਿਵੇ ਖਾਰਿਜ ਕਰ ਸਕਣਗੇ। ਸਿਰਫ ਕਹਿਣ ਦੀ ਬਜਾਏ ਜੇਕਰ ਪ੍ਰਧਾਨ ਮੰਤਰੀ ਪੱਧਰ ਦੇ ਵਿਅਕਤੀ ਸਾਕਾਰ ਰੂਪ ’ਚ ਉਨ੍ਹਾਂ ਮੰਦਰਾਂ ’ਚ ਜਾਂਦੇ ਹਨ, ਪੂਜਾ ਕਰਦੇ ਹਨ, ਉਨ੍ਹਾਂ ਬਾਰੇ ਬੋਲਦੇ ਹਨ, ਸੇਤੂ ਬੰਨ੍ਹ ਨੂੰ ਉਪਗ੍ਰਹਿ ਰਾਹੀਂ ਪ੍ਰਦਰਸ਼ਿਤ ਕਰਦੇ ਹਨ ਤਾਂ ਭਾਰਤ ਸਮੇਤ ਸਾਰੀ ਦੁਨੀਆ ’ਚ ਇਸ ਦਾ ਸੰਦੇਸ਼ ਜਾਂਦਾ ਹੈ।

ਇਸ ਨਾਲ ਵਿਸ਼ਵ ਭਾਈਚਾਰੇ ਅੰਦਰ ਇਹ ਵੀ ਸਥਾਪਿਤ ਹੁੰਦਾ ਹੈ ਕਿ ਏਕਤਾ ਦੇ ਵੰਨ-ਸੁਵੰਨੇ ਰੂਪ ਦੇ ਨਾਲ ਭਾਰਤ ਖੁਸ਼ਹਾਲ ਪ੍ਰਾਚੀਨ ਵਿਰਾਸਤ ਦੇ ਨਾਲ ਆਧੁਨਿਕ ਵਿਕਾਸ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਵੀ ਮਜ਼ਬੂਤ ਬਣ ਰਿਹਾ ਹੈ। ਅਜਿਹੇ ਦੇਸ਼ ਦਾ ਹੀ ਭਾਵਨਾਤਮਕ ਸਨਮਾਨ ਵਿਸ਼ਵ ਦਾ ਭਾਈਚਾਰਾ ਕਰਦਾ ਹੈ। ਉਸੇ ਦੀ ਭਰੋਸੇਯੋਗਤਾ ਵੀ ਸਥਾਪਿਤ ਹੁੰਦੀ ਹੈ।

–ਅਵਧੇਸ਼ ਕੁਮਾਰ


author

Harpreet SIngh

Content Editor

Related News