ਚੀਨ ’ਚ ਹੋਈ ਵਿਦੇਸ਼ੀ ਨਿਵੇਸ਼ਕਾਂ ਦੀ ਕਮੀ

Saturday, Oct 28, 2023 - 01:09 PM (IST)

ਸਮੇਂ ਨਾਲ ਹੁਣ ਚੀਨ ਨੂੰ ਸਮਝ ਆਉਣ ਲੱਗੀ ਹੈ ਕਿ ਜਿਸ ਤੇਜ਼ੀ ਨਾਲ ਵਿਦੇਸ਼ੀ ਨਿਵੇਸ਼ਕਾਂ ਨੇ ਚੀਨ ਦੇ ਬਾਜ਼ਾਰ ਨੂੰ ਛੱਡਿਆ ਹੈ, ਉਸ ਤੋਂ ਹੁਣ ਚੀਨ ਕਦੀ ਉਭਰ ਨਹੀਂ ਸਕੇਗਾ। ਇਸ ਲਈ ਚੀਨ ਇਕ ਵਾਰ ਫਿਰ ਵਿਦੇਸ਼ੀ ਨਿਵੇਸ਼ਕਾਂ ਨੂੰ ਆਪਣੇ ਦੇਸ਼ ’ਚ ਨਿਵੇਸ਼ ਲਈ ਸੱਦਾ ਦੇ ਰਿਹਾ ਹੈ। 18 ਅਕਤੂਬਰ ਨੂੰ ਬੈਲਟ ਐਂਡ ਰੋਡ ਸੰਮੇਲਨ ਦੇ ਉਦਘਾਟਨੀ ਭਾਸ਼ਣ ’ਚ ਸ਼ੀ ਜਿਨਪਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਉਸਾਰੀ ਸੈਕਟਰ ’ਚ ਵਿਦੇਸ਼ੀ ਨਿਵੇਸ਼ਕਾਂ ਤੋਂ ਸਾਰੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾ ਰਹੀ ਹੈ। ਚੀਨ ਦਾ ਇਹ ਫੈਸਲਾ ਅਜਿਹੇ ਸਮੇਂ ’ਤੇ ਆਇਆ ਹੈ ਜਦ ਚੀਨ ਤੋਂ ਪੈਸਾ ਬਾਹਰ ਦੇ ਦੇਸ਼ਾਂ ਨੂੰ ਉਡਿਆ ਜਾ ਰਿਹਾ ਹੈ, ਉਸ ਦੀ ਅਰਥਵਿਵਸਥਾ ਮੰਦੀ ਵੱਲ ਵਧਦੀ ਜਾ ਰਹੀ ਹੈ ਅਤੇ ਨੌਜਵਾਨਾਂ ’ਚ ਬੇਰੋਜ਼ਗਾਰੀ ਸਿਖਰ ’ਤੇ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦੀ ਅਰਥਵਿਵਸਥਾ ਤੇਜ਼ੀ ਨਾਲ ਬਦਹਾਲੀ ਵੱਲ ਵਧ ਰਹੀ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਵਿਦੇਸ਼ੀ ਨਿਵੇਸ਼ ਦੀ ਸਖਤ ਲੋੜ ਹੈ। ਹਾਲਾਂਕਿ ਇਸ ਦੇ ਬਾਵਜੂਦ ਚੀਨ ਜੋ ਹਾਸਲ ਕਰਨਾ ਚਾਹੁੰਦਾ ਹੈ, ਉਸ ਤੋਂ ਉਹ ਕੋਹਾਂ ਦੂਰ ਰਹੇਗਾ। ਪਿਛਲੇ ਕੁਝ ਸਾਲਾਂ ਤੋਂ ਕੋਵਿਡ ਮਹਾਮਾਰੀ ਦਰਮਿਆਨ ਹੀ ਚੀਨ ਅਮਰੀਕਾ ਨਾਲ ਵਪਾਰ ਸੰਘਰਸ਼ ’ਚ ਘਿਰਿਆ ਹੋਇਆ ਹੈ, ਜਿਸ ਕਾਰਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ। ਚੀਨੀ ਪ੍ਰਸ਼ਾਸਨ ਨੇ ਪਹਿਲਾਂ ਹੀ 2021 ’ਚ ਉਸਾਰੀ ਸੈਕਟਰ ਨੂੰ ਖੋਲ੍ਹ ਦਿੱਤਾ ਹੈ। ਇਸ ’ਚ ਉਸ ਨੇ ਵਿਦੇਸ਼ੀ ਨਿਵੇਸ਼ ਲਈ ਵਿਸ਼ੇਸ਼ ਵਿਵਸਥਾ ਵੀ ਕੀਤੀ ਹੈ। ਸਾਲ 2021 ਦੀ ਪਾਬੰਦੀ ਵਾਲੀ ਉਸਾਰੀ ਸੂਚੀ ’ਚੋਂ ਚੀਨੀ ਪ੍ਰਸ਼ਾਸਨ ਨੇ ਪਹਿਲਾਂ ਹੀ ਕਈ ਚੀਜ਼ਾਂ ਦੇ ਨਾਂ ਹਟਾ ਦਿੱਤੇ ਸਨ, ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਕੋਈ ਰੁਕਾਵਟ ਨਾ ਆਵੇ।

ਚੀਨੀ ਪ੍ਰਸ਼ਾਸਨ ਨੂੰ ਆਸ ਸੀ ਕਿ ਅਜਿਹਾ ਕਰਨ ਨਾਲ ਵਿਦੇਸ਼ੀ ਨਿਵੇਸ਼ ਫਿਰ ਤੋਂ ਚੀਨ ਦਾ ਰੁਖ ਕਰੇਗਾ ਪਰ ਅਜਿਹਾ ਨਹੀਂ ਹੋਇਆ। ਚੀਨ ਨੇ ਆਪਣੇ ਵੱਖ-ਵੱਖ ਉਦਯੋਗਾਂ ’ਚ ਵਿਦੇਸ਼ੀ ਨਿਵੇਸ਼ ਅਤੇ ਸ਼ੇਅਰ ਖਰੀਦਣ ਦੀ ਹੱਦ ਨੂੰ ਵੀ ਬਹੁਤ ਲਚਕੀਲਾ ਬਣਾਇਆ, ਜਿਸ ਨਾਲ ਉਸ ਦੇ ਦੇਸ਼ ’ਚ ਵਿਦੇਸ਼ੀ ਕੰਪਨੀਆਂ ਆ ਕੇ ਕੰਮ ਕਰਨ ਜਿਵੇਂ ਬੀਜ ਉਦਯੋਗ, ਆਟੋਮੋਟਿਵ, ਜਹਾਜ਼ਰਾਨੀ, ਜਹਾਜ਼ ਨਿਰਮਾਣ ਉਦਯੋਗ, ਕਾਰੋਬਾਰੀ ਟ੍ਰੇਨਿੰਗ, ਸ਼ੇਅਰ ਬਾਜ਼ਾਰ, ਬੈਂਕਿੰਗ ਅਤੇ ਇੰਸ਼ੋਰੈਂਸ ਸੈਕਟਰ। ਇਸ ਐਲਾਨ ਪਿੱਛੋਂ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸ਼ੀ ਜਿਨਪਿੰਗ ਦਾ ਇਹ ਭਾਸ਼ਣ ਸਿਆਸੀ ਜ਼ਿਆਦਾ ਹੈ ਅਤੇ ਉਦਯੋਗਿਕ ਘੱਟ ਭਾਵ ਸ਼ੀ ਜਿਨਪਿੰਗ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਚੀਨ ਨੇ ਆਪਣੀਆਂ ਨੀਤੀਆਂ ’ਚ ਵਿਦੇਸ਼ੀ ਕੰਪਨੀਆਂ ਲਈ ਢਿੱਲ ਦੇ ਦਿੱਤੀ ਹੈ ਪਰ ਅਸਲ ’ਚ ਅਜਿਹਾ ਨਹੀਂ ਹੈ, ਸੀ. ਪੀ. ਸੀ. ਦਾ ਗਲਬਾ ਉਨ੍ਹਾਂ ਉਪਰ ਰਹੇਗਾ ਜੋ ਕਈ ਵਿਦੇਸ਼ੀ ਨਿਵੇਸ਼ਕਾਂ ਨੂੰ ਚੰਗਾ ਨਹੀਂ ਲੱਗੇਗਾ। ਇਸ ਸਮੇਂ ਚੀਨ ਨੂੰ ਵਿਦੇਸ਼ੀ ਨਿਵੇਸ਼ਕਾਂ ਨੂੰ ਲੁਭਾਉਣ ’ਚ ਬੜੀ ਪ੍ਰੇਸ਼ਾਨੀ ਹੋ ਰਹੀ ਹੈ, ਇਸ ਲਈ ਚੀਨ ਨੂੰ ਬਹੁਤ ਅਸਰਦਾਰ ਨੀਤੀਆਂ ਦੀ ਲੋੜ ਹੈ ਜਿਸ ਨਾਲ ਵਿਦੇਸ਼ੀ ਨਿਵੇਸ਼ਕ ਚੀਨ ’ਚ ਸਥਿਰਤਾ ਨਾਲ ਟਿਕੇ ਰਹਿਣ। ਚੀਨੀ ਮਾਮਲਿਆਂ ਦੇ ਜਾਣਕਾਰ ਵਾਂਗ ਖ. ਮੁਤਾਬਕ ਸ਼ੀ ਜਿਨਪਿੰਗ ਨੇ ਬੈਲਟ ਐਂਡ ਰੋਡ ਸੰਮੇਲਨ ਦੌਰਾਨ ਜੋ ਭਾਸ਼ਣ ਦਿੱਤਾ ਹੈ, ਉਸ ਪਿੱਛੇ ਉਨ੍ਹਾਂ ਦੇ ਆਪਣੇ ਜੋੜ-ਤੋੜ ਦੇ ਸਿਆਸੀ ਹਿੱਤ ਹਨ। ਵਾਂਗ ਖ. ਮੁਤਾਬਕ ਚੀਨ ਇਸ ਸਮੇਂ ਦੋ ਵੱਡੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ। 

ਪਹਿਲੀ ਪ੍ਰੇਸ਼ਾਨੀ-ਚੀਨ ਦੇ ਉਸਾਰੀ ਸੈਕਟਰ ਨੂੰ ਉੱਨਤ ਤਕਨੀਕ ਦੀ ਲੋੜ ਹੈ ਅਤੇ ਚੀਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਪ੍ਰੇਸ਼ਾਨੀ ਇਹੀ ਹੈ ਕਿ ਉਹ ਕਿਸ ਤਰ੍ਹਾਂ ਤਕਨੀਕੀ ਉੱਨਤੀ ਲਈ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰੇ। ਦੂਜੀ ਪ੍ਰੇਸ਼ਾਨੀ-ਚੀਨ ਦੀ ਅਰਥਵਿਵਸਥਾ ਇਸ ਸਮੇਂ ਮੁਸੀਬਤ ’ਚ ਹੈ ਅਤੇ ਸ਼ੀ ਜਿਨਪਿੰਗ ਨੂੰ ਆਸ ਹੈ ਕਿ ਵਿਦੇਸ਼ੀ ਨਿਵੇਸ਼ ਚੀਨ ’ਚ ਟਿਕਾਊ ਢੰਗ ਨਾਲ ਕੰਮ ਕਰੇਗਾ, ਜਿਸ ਨਾਲ ਚੀਨ ਦੀ ਅਰਥਵਿਵਸਥਾ ਇਕ ਵਾਰ ਫਿਰ ਪੱਟੜੀ ’ਤੇ ਪਰਤੇਗੀ। 


Rakesh

Content Editor

Related News