ਕਮਲਨਾਥ : ਇੰਦਰਾ ਗਾਂਧੀ ਦਾ ‘ਤੀਸਰਾ ਬੇਟਾ’

Monday, Feb 26, 2024 - 05:29 PM (IST)

ਕਮਲਨਾਥ : ਇੰਦਰਾ ਗਾਂਧੀ ਦਾ ‘ਤੀਸਰਾ ਬੇਟਾ’

‘ਇੰਦਰਾ ਗਾਂਧੀ ਦੇ ਤੀਸਰੇ ਬੇਟੇ!’ ਇਹ ਵਾਕ ਪਿਛਲੇ ਕੁਝ ਦਿਨਾਂ ’ਚ ਭੋਪਾਲ ਤੋਂ ਨਵੀਂ ਦਿੱਲੀ ਤੱਕ ਗੂੰਜਿਆ ਅਤੇ ਸਾਬਕਾ ਕਾਂਗਰਸ ਮੁੱਖ ਮੰਤਰੀ ਕਮਲਨਾਥ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਦੇ ਦਰਮਿਆਨ ਮੱਧ ਪ੍ਰਦੇਸ਼ ਦੀ ਸਿਆਸਤ ’ਚ ਤੂਫਾਨ ਆ ਗਿਆ। ਇਹ ਵਾਕ ਵੱਖ-ਵੱਖ ਕਾਂਗਰਸੀ ਨੇਤਾਵਾਂ ਵੱਲੋਂ ਨਾਥ ਪ੍ਰਤੀ ਭਾਵਨਾਤਮਕ ਪਹੁੰਚ ਦੇ ਰੂਪ ’ਚ ਵਰਤਿਆ ਗਿਆ। 1980 ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਸੰਦਰਭ ਸੀ, ਜਦੋਂ ਉਹ ਪਹਿਲੀ ਵਾਰ ਐੱਮ. ਪੀ. ਦੀ ਛਿੰਦਵਾੜਾ ਸੀਟ ਤੋਂ ਚੋਣ ਲੜ ਰਹੇ ਸਨ। ਦਸੰਬਰ, 1979 ’ਚ ਇੰਦਰਾ ਗਾਂਧੀ ਇਕ ਚੋਣ ਰੈਲੀ ਲਈ ਆਈ ਸੀ ਅਤੇ ਉਸ ਨੇ ਕਿਹਾ ਸੀ, ‘ਉਹ (ਨਾਥ) ਮੇਰਾ ਤੀਸਰਾ ਬੇਟਾ ਹੈ। ਕਿਰਪਾ ਕਰ ਕੇ ਉਸ ਦਾ ਖਿਆਲ ਰੱਖੋ।’

ਕਮਲਨਾਥ ਨੇ ਚੋਣ ਜਿੱਤੀ ਜਿਸ ਨਾਲ ਕਾਂਗਰਸ ਦਾ ਫਰਕ 1977 ’ਚ 2,369 ਤੋਂ ਵਧ ਕੇ 1980 ’ਚ 70,131 ਹੋ ਗਿਆ। 17 ਫਰਵਰੀ, 2024 ਤੱਕ ਨਾਥ ਅਤੇ ਉਨ੍ਹਾਂ ਦੇ ਬੇਟੇ, ਮੌਜੂਦਾ ਛਿੰਦਵਾੜਾ ਸੰਸਦ ਮੈਂਬਰ ਨਕੁਲ ਨਾਥ, ਰਾਸ਼ਟਰੀ ਰਾਜਧਾਨੀ ’ਚ ਸਨ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਕੁਝ ਸੀਨੀਅਰ ਭਾਜਪਾ ਨੇਤਾਵਾਂ ਨਾਲ ਮਿਲਣ ਅਤੇ ਭਗਵਾ ਖੇਮੇ ’ਚ ਦਾਖਲੇ ਲਈ ਇਕ ਸੌਦੇ ਨੂੰ ਅੰਤਿਮ ਰੂਪ ਦੇਣ ਲਈ ਉੱਥੇ ਗਏ ਸਨ। ਕਮਲਨਾਥ ਵੱਲੋਂ ਦਿੱਲੀ ’ਚ ਆਪਣੇ ਸਮਰਥਕਾਂ ਨਾਲ ਇਕ ਬੰਦ ਕਮਰੇ ’ਚ ਬੈਠਕ ਕਰਨ ਦੇ ਬਾਅਦ ਅਖੀਰ ਅਫਵਾਹਾਂ ਨੂੰ ਖਾਰਿਜ ਕਰ ਦਿੱਤਾ ਗਿਆ।

ਗਾਂਧੀ ਪਰਿਵਾਰ ਦੇ ਨਾਲ ਨਾਥ ਦਾ ਲਗਾਅ ਦੂਨ ਸਕੂਲ, ਦੇਹਰਾਦੂਨ ’ਚ ਬਿਤਾਏ ਸਮੇਂ ਤੋਂ ਹੈ, ਜਿੱਥੇ ਉਨ੍ਹਾਂ ਨੇ ਇੰਦਰਾ ਗਾਂਧੀ ਦੇ ਛੋਟੇ ਬੇਟੇ ਸਵਰਗੀ ਸੰਜੇ ਗਾਂਧੀ ਨਾਲ ਦੋਸਤੀ ਕੀਤੀ, ਜੋ ਬਾਅਦ ਵਿਚ ਉਨ੍ਹਾਂ ਨੂੰ ਸਿਆਸਤ ਵਿਚ ਲੈ ਆਏ।1968 ’ਚ ਨਾਥ ਭਾਰਤੀ ਯੂਥ ਕਾਂਗਰਸ ’ਚ ਸ਼ਾਮਲ ਹੋ ਗਏ। ਪੁਰਾਣੇ ਰਿਕਾਰਡ ਅਤੇ ਸੀਨੀਅਰ ਸਿਆਸੀ ਆਬਜ਼ਰਵਰਾਂ ਤੋਂ ਪਤਾ ਲੱਗਦਾ ਹੈ ਕਿ ਕਮਲਨਾਥ ਸੰਜੇ ਗਾਂਧੀ ਦੇ ਕੁਝ ਵਿਸ਼ਵਾਸਪਾਤਰਾਂ ’ਚੋਂ ਇਕ ਸਨ, ਜੋ 1975-77 ਤੱਕ ਐਮਰਜੈਂਸੀ ਦੌਰਾਨ ਚੀਜ਼ਾਂ ਨੂੰ ਸੰਭਾਲ ਰਹੇ ਸਨ।

ਜੂਨ 1980 ’ਚ ਸੰਜੇ ਗਾਂਧੀ ਦਾ ਦਿਹਾਂਤ ਹੋ ਗਿਆ ਅਤੇ ਅਕਤੂਬਰ 1984 ’ਚ ਇੰਦਰਾ ਗਾਂਧੀ ਦੀ ਹੱਤਿਆ ਹੋ ਗਈ ਪਰ ਕਮਲਨਾਥ ਦਾ ਗਾਂਧੀ ਪਰਿਵਾਰ ਨਾਲ ਲਗਾਅ ਜਾਰੀ ਰਿਹਾ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਨ੍ਹਾਂ ਕੁਝ ਕੁ ਕਾਂਗਰਸੀਆਂ ’ਚੋਂ ਹਨ ਜਿਨ੍ਹਾਂ ਦੀ ‘ਸੋਨੀਆ ਗਾਂਧੀ ਤੱਕ ਸਿੱਧੀ ਪਹੁੰਚ’ ਹੈ। ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਕਿਆਸਅਰਾਈਆਂ ਦੇ ਦਰਮਿਆਨ ਵੀ, ਭੋਪਾਲ ’ਚ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਕਿਹਾ, ‘‘ਇਹ ਕਾਂਗਰਸ ਬਾਰੇ ਓਨਾ ਨਹੀਂ ਹੈ ਜਿੰਨਾ ਕਿ (ਗਾਂਧੀ) ਪਰਿਵਾਰ ਬਾਰੇ ਹੈ। ਬੇਸ਼ੱਕ ਹੀ ਉਹ ਕਿਸੇ ਗੱਲ ਤੋਂ ਨਾਰਾਜ਼ ਹੋਣ ਪਰ ਅਜਿਹਾ ਨਹੀਂ ਹੈ।’’ ਲੀਡਰਸ਼ਿਪ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਪਾਉਣ ਦੀ ਲੋੜ ਹੈ ਜਦ ਉਹ ਸਿੱਧੇ ਜਾ ਕੇ ਸੋਨੀਆ ਜੀ ਨਾਲ ਗੱਲ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਜਨਮੇ ਅਤੇ ਕੋਲਕਾਤਾ ’ਚ ਪਲੇ-ਵੱਡੇ ਹੋਏ ਕਮਲਨਾਥ ਦੀਆਂ ਜੜ੍ਹਾਂ ਮੱਧ ਪ੍ਰਦੇਸ਼ ਵਿਚ ਨਹੀਂ ਹਨ ਪਰ ਪਿਛਲੇ ਕੁਝ ਸਾਲਾਂ ’ਚ ਛਿੰਦਵਾੜਾ ਉਨ੍ਹਾਂ ਦੇ ਨਾਂ ਅਤੇ ਪਰਿਵਾਰ ਦਾ ਸੂਚਕ ਬਣ ਗਿਆ ਹੈ।

ਜਿੱਤ ਦੀ ਰਾਹ : ਸੂਬੇ ਤੋਂ ਸੰਸਦ ਮੈਂਬਰ ਹੋਣ ਦੇ ਬਾਵਜੂਦ, ਕਮਲਨਾਥ ਅਪ੍ਰੈਲ 2018 ਤੱਕ ਮੱਧ ਪ੍ਰਦੇਸ਼ ਦੀ ਸਿਆਸਤ ’ਚ ਬੜੇ ਘੱਟ ਸਰਗਰਮ ਸਨ, ਜਦੋਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਨਾਥ ਦੀ ਅਗਵਾਈ ’ਚ ਕਾਂਗਰਸ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਜੋ ਬਹੁਮਤ ਤੋਂ 2 ਘੱਟ ਸਨ ਅਤੇ ਉਸ ਨੇ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਈ।

ਜਯੋਤਿਰਾਦਿੱਤਿਆ ਸਿੰਧੀਆ ਵਰਗੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਕਮਲਨਾਥ ਨੂੰ ਮੁੱਖ ਮੰਤਰੀ ਦੇ ਰੂਪ ’ਚ ਚੁਣਿਆ ਗਿਆ। ਹਾਲਾਂਕਿ, ਸਰਕਾਰ ਥੋੜ੍ਹੇ ਸਮੇਂ ਲਈ ਹੀ ਚੱਲੀ ਕਿਉਂਕਿ ਸਿੰਧੀਆ ਨੇ ਮਾਰਚ, 2020 ’ਚ 22 ਵਿਧਾਇਕਾਂ ਨਾਲ ਬਗਾਵਤ ਕੀਤੀ ਅਤੇ ਭਾਜਪਾ ਨੂੰ ਸੱਤਾ ’ਚ ਵਾਪਸ ਲਿਆ ਦਿੱਤਾ। ਕਾਂਗਰਸ ਲੀਡਰਸ਼ਿਪ ਨੇ 2023 ਦੀਆਂ ਵਿਧਾਨ ਸਭਾ ਚੋਣਾਂ ਲਈ ਫਿਰ ਤੋਂ ਕਮਲਨਾਥ ’ਤੇ ਆਪਣਾ ਪੂਰਾ ਭਰੋਸਾ ਪ੍ਰਗਟਾਇਆ। ਇਸ ਵਾਰ ਵੱਡੀ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ 66 ਸੀਟਾਂ ’ਤੇ ਸੁੰਗੜ ਗਈ। ਭਾਜਪਾ 163 ਸੀਟਾਂ ਨਾਲ ਸੱਤਾ ’ਚ ਵਾਪਸ ਆ ਗਈ। 3 ਦਸੰਬਰ, 2023 ਨੂੰ ਚੋਣ ਨਤੀਜੇ ਦੇ ਕੁਝ ਦਿਨਾਂ ਬਾਅਦ, ਬੇਸ਼ੱਕ ਹੀ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਸੀ ਪਰ ਕਮਲਨਾਥ ਨੂੰ ਪੀ. ਸੀ. ਸੀ. ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਥਾਂ ਨੌਜਵਾਨ ਜੀਤੂ ਪਟਵਾਰੀ ਨੂੰ ਨਿਯੁਕਤ ਕੀਤਾ।

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਹੋਈ ਹਾਰ ਲਈ ਵੀ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਕਮਲਨਾਥ ਨਾਰਾਜ਼ ਹੋ ਗਏ ਕਿਉਂਕਿ ਸੂਬਾ ਭਾਜਪਾ ਦੇ ਇਕ ਅੰਦਰੂਨੀ ਸੂਤਰ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਉਦੋਂ ਤੋਂ ਸਾਬਕਾ ਸੀ. ਐੱਮ. ਦੇ ਸੰਪਰਕ ’ਚ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਭਵਿੱਖ ’ਚ ਕਾਂਗਰਸ ’ਚ ਕੀ ਭੂਮਿਕਾ ਦਿੱਤੀ ਜਾਵੇਗੀ ਪਰ ਕਮਲਨਾਥ ਦੇ ਬਾਹਰ ਨਿਕਲਣ ਦੀ ਚਰਚਾ ਹੋਣੀ ਸ਼ਾਂਤ ਹੋ ਗਈ ਹੈ ਕਿਉਂਕਿ ਉਹ ਰਾਹੁਲ ਗਾਂਧੀ ਦੀ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਹਨ ਜੋ 2 ਮਾਰਚ ਨੂੰ ਸੂਬੇ ’ਚ ਦਾਖਲ ਹੋਵੇਗੀ। ਇਹ ਅਜਿਹੀ ਖਬਰ ਹੈ ਜਿਸ ਦਾ ਸੂਬਾ ਕਾਂਗਰਸ ਨੇਤਾ ਲਗਾਤਾਰ ਪ੍ਰਚਾਰ-ਪ੍ਰਸਾਰ ਕਰ ਰਹੇ ਹਨ।

ਮੇਹੁਲ ਮਾਲਪਾਨੀ


author

Tanu

Content Editor

Related News