ਕਬੀਰ ਦਾ ਮਾਰਗ ਇਕ ਵਿਸ਼ੇਸ਼ ਖੋਜ ਹੈ

Saturday, Jun 22, 2024 - 04:22 PM (IST)

ਕਬੀਰ ਦਾ ਮਾਰਗ ਇਕ ਵਿਸ਼ੇਸ਼ ਖੋਜ ਹੈ

ਕਬੀਰ ਜੀ ਇਕ ਅਜਿਹੇ ਆਦਰਸ਼ਵਾਦੀ ਸੰਤ ਇਸ ਦੇਸ਼ ’ਚ ਹੋਏ ਹਨ ਜੋ ਸਪੱਸ਼ਟਵਾਦੀ ਨਿਡਰ ਤਿਆਗੀ ਸਨ। ‘ਸੰਤੋ ਦੇਖਤ ਜਗ ਬੌਰਾਨਾ ਸਾਂਚ ਕਹੈ ਤੋ ਮਾਰਨ ਧਾਵੇ ਝੂਠੇ ਜਗ ਪਤਿਆਨਾ’ ਕਬੀਰ ਜੀ ਸਮਾਜ ਦੀਆਂ ਸੱਚਾਈਆਂ ਤੋਂ ਮੂੰਹ ਮੋੜਨ ਵਾਲੇ ਸੰਤ ਨਹੀਂ ਹੋਏ ਸਗੋਂ ਉਹ ਸਮਾਜ ਦੀਆਂ ਬੁਰਾਈਆਂ ’ਤੇ ਕਰਾਰੀ ਸੱਟ ਮਾਰਦੇ ਸਨ।ਕਬੀਰ ਜੀ ਨੂੰ ਪਾਖੰਡਵਾਦ ਤੋਂ ਚਿੜ ਸੀ। ਕਬੀਰ ਜੀ ਇਕ ਅਜਿਹੇ ਕਵੀ ਸਨ ਜਿਨ੍ਹਾਂ ਨੇ ਸਮਾਜ ਦੇ ਦੁੱਖ-ਦਰਦ ਨੂੰ ਸਮਝਿਆ ਅਤੇ ਸੁਣਿਆ ਹੀ ਨਹੀਂ ਸਗੋਂ ਉਨ੍ਹਾਂ ਨੇ ਬੇਇਨਸਾਫੀ, ਜ਼ੁਲਮ ਦਾ ਮੁਕਾਬਲਾ ਵੀ ਕੀਤਾ।

‘ਕਬੀਰ ਖੜਾ ਬਾਜ਼ਾਰ ਮੇਂ ਲੀਏ ਲੁਖਾਠੀ ਹਾਥ, ਜੋ ਘਰ ਅਪਨਾ ਫੂੰਕ ਸਕੇ ਚਲੇ ਹਮਾਰੇ ਸਾਥ’ ਕਬੀਰ ਜੀ ਨੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਮੁੱਲਾ-ਪੰਡਿਤ ਆਦਿ ਦੇ ਭੇਦ ’ਤੇ ਨਿਡਰ ਹੋ ਕੇ ਵਾਰ ਕੀਤਾ। ਕਈ ਵਾਰ ਕਬੀਰ ਜੀ ਨੂੰ ਸਮਰੱਥ ਲੋਕਾਂ ਦਾ ਤਸ਼ੱਦਦ ਸਹਿਣਾ ਪਿਆ ਪਰ ਕਬੀਰ ਜੀ ਸੱਚ ਲਈ ਅਖੰਡ ਅਤੇ ਅਡੋਲ ਰਹੇ ਤੇ ਸੰਘਰਸ਼ ਕਰਦੇ ਰਹੇ। ਕਬੀਰ ਜੀ ਦੇ ਸੰਦੇਸ਼ ਨੂੰ ਜੇਕਰ ਛੁਪਾਇਆ ਨਾ ਗਿਆ ਹੁੰਦਾ, ਉਸ ਨੂੰ ਬੰਦ ਕੋਠੜੀ ’ਚ ਨਾ ਸੁੱਟਿਆ ਗਿਆ ਹੁੰਦਾ, ਕਬੀਰ ਦੀ ਬਾਣੀ ਸ਼ੋਸ਼ਕ ਸਾਮੰਤਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਾ ਹੋਈ ਹੁੰਦੀ ਤਾਂ ਅੱਜ ਭਾਰਤ ਦਾ ਸੱਭਿਆਚਾਰ, ਇਸ ਦੀ ਸਮਾਜਿਕ ਸਥਿਤੀ ਅਤੇ ਆਰਥਿਕ ਸਰਗਰਮੀਆਂ ਅੱਜ ਨਾਲੋਂ ਇਕਦਮ ਵੱਖਰੀਆਂ ਹੁੰਦੀਆਂ।

ਹਿੰਦੁਸਤਾਨ ਇਕ ਬੇਹੱਦ ਖੂਬਸੂਰਤ ਤਸਵੀਰ ਹੁੰਦਾ। ਕਬੀਰ ਜੀ ਦੀ ਇਕ ਪ੍ਰਮੁੱਖ ਰਚਨਾ ਬੀਜਕ ਸਦਗ੍ਰੰਥ ਹੈ। ‘ਬੀਜਕ ਬਿਤ ਬਤਾਵੈ ਜੋ ਬਿਤ ਗੁਪਤ ਹੋਯ ਸ਼ਬਦ ਬਤਾਵੈ ਜੀਵ ਕੋ ਬੁਝੇ ਬਿਰਲਾ ਕੋਯ।’ ਮਨੁੱਖੀ ਦਸ ਇੰਦਰੀਆਂ ਗਿਆਰਵੇਂ ਮਨ ਦਾ ਦਮਨ ਕਰ ਕੇ ਪਰਮਸ਼ਕਤੀ ਨੂੰ ਹਾਸਲ ਕਰਨ ਲਈ 11 ਕਾਂਡਾਂ ’ਚ ਸਥਾਪਿਤ, ਅਧਿਆਤਮਕ ਗਿਆਨ ਦਾ ਮਹਾਨ ਅਦਭੁਤ ਗ੍ਰੰਥ ਬੀਜਕ ਸਦਗੁਰੂ ਨੇ ਬਣਾਇਆ ਹੈ। ਬੀਜਕ ’ਚ ਰਮੈਨੀ, ਸ਼ਬਦ, ਗਿਆਨ, ਚੌਂਤੀਸਾ, ਵਿਪ੍ਰਮਤੀਸੀ, ਕਹਿਰਾ, ਬਸੰਤ, ਚਾਚਰ, ਬੇਲੀ, ਬਿਰਹੁਲੀ, ਹਿੰਡੋਲਾ ਅਤੇ ਸਾਖੀ-ਇਹ ਗਿਆਰਾਂ ਕਾਂਡ ਹਨ।

ਮਨੁੱਖੀ ਸਰੀਰ ਕਰਮਾਂ ਦੀ ਭੂਮਿਕਾ ਹੋਣ ਕਾਰਨ ਜੀਵ ਜਨਮ-ਮੌਤ ਦੇ ਪ੍ਰਵਾਹ ’ਚ ਵਹਿੰਦਾ ਰਹਿੰਦਾ ਹੈ। ਜੀਵਾਂ ਨੂੰ ਇਸ 84 ਲੱਖ ਜੂਨਾਂ ਦੇ ਅਪਾਰ ਦੁੱਖਾਂ ਤੋਂ ਛੁਡਾਉਣ ਲਈ ਕਬੀਰ ਜੀ ਨੇ ਬੀਜਕ ’ਚ 84 ਰਮੈਨੀ ਕਹੀਆਂ ਹਨ। ਓਧਰ ਗਿਆਨ ਚੌਂਤੀਸਾ ’ਚ ਬਾਣੀ ਜਾਲ ਨਾਲ ਮਨੁੱਖ ਆਜ਼ਾਦੀ ਨਾਲ ਵਿਚਾਰ ਕਰ ਕੇ ਯਥਾਰਥ ਪਾਪ-ਪੁੰਨ ਅਤੇ ਸੱਚ ਨੂੰ ਸਮਝੇਗਾ।

‘ਚੌਂਤੀਸਾ ਅਕਸ਼ਰ ਸੇ ਨਿਕਲੇ ਜੋਈ, ਪਾਪ ਪੁੰਨਯ ਜਾਨੇਗੋ ਸੋਈ’ ਬੀਜਕ ਦੇ ਗਿਆਰਵੇਂ ਕਾਂਡ ’ਚ ਸਾਖੀ ਕਹੀ ਹੈ ‘ਸਾਖੀ ਆਂਖੀ ਗਿਆਨ ਕੀ ਸਮੁਝੀ ਦੇਖੀ ਮਨ ਮਾਹੀਂ, ਬਿਨ ਸਾਖੀ ਸੰਸਾਰ ਕਾ ਝਗੜਾ ਛੁਟਤ ਨਾਹੀ’ ਸਾਖੀ ਸਾਕਸ਼ੀ (ਗਵਾਹ) ਦਾ ਸੱਚ ਹੈ, ਨਿਰਪੱਖ ਹੈ, ਇਹ ਗਿਆਨ ਰੂਪੀ ਅੱਖ ਹੈ। ਇਨ੍ਹਾਂ ਵੱਲੋਂ ਸੱਚ ਦਾ ਨਿਰਪੱਖ ਦਰਸ਼ਨ ਕਰਾਇਆ ਜਾਂਦਾ ਹੈ। ਬੀਜਕ ਦਾ ਦੂਜਾ ਕਾਂਡ ਪ੍ਰਸਿੱਧ ਕਾਂਡ ਸ਼ਬਦ ਹੈ ਜਿਸ ਨੂੰ ਅੱਜ ਦੇਸ਼-ਵਿਦੇਸ਼ ’ਚ ਸੰਗੀਤ ਨਾਲ ਗਾਇਆ ਜਾਂਦਾ ਹੈ।

ਇਕ ਸ਼ਬਦ ’ਚ ਭਗਤ ਕਬੀਰ ਜੀ ਨੇ ਸਾਫ-ਸਾਫ ਚਿਤਾਵਨੀ ਦਿੱਤੀ ਹੈ ਕਿ ਇਕ ਜੀਵ ਨੂੰ ਆਪਣੇ ਸਾਰੇ ਕਰਮਾਂ ਦਾ ਫਲ ਭੁਗਤਣਾ ਪਵੇਗਾ ਭਾਵੇਂ ਉਹ ਕੋਈ ਵੀ ਹੋਵੇ। ‘ਝੂਠੇ ਬੀ ਜਨ ਪਤਿਆਯੂ ਹੋ ਸੁਨ ਸੰਤ ਸੁਜਾਨਾ, ਤੇਰੇ ਘਟ ਹੀ ਮੇਂ ਠਗਪੁਰ ਬਸੇ ਮਤਿ ਖੋਹੂ ਅਪਾਨਾ’ ਜੀਵ ਆਪਣੇ ਆਪ ਨੂੰ ਨਾ ਭੁੱਲੇ ਜੋ ਕੁਝ ਹੈ ਜੀਵ ’ਚ ਹੈ।

-ਸੱਤਿਆਪ੍ਰਕਾਸ਼ ਜਰਾਵਤਾ


author

Tanu

Content Editor

Related News