ਜੰਮੂ-ਕਸ਼ਮੀਰ ਇਕ ਵਿਕਸਤ ਅਤੇ ਇਕਜੁੱਟ ਭਾਰਤ ਵੱਲ ਵਧ ਰਿਹਾ
Saturday, Dec 16, 2023 - 02:49 PM (IST)
ਰਾਸ਼ਟਰੀ ਤਰੱਕੀ ਅਤੇ ਸੰਮਲਿਤਤਾ ਦੇ ਇਕ ਸ਼ਾਨਦਾਰ ਪ੍ਰਗਟਾਵੇ ’ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਵਿਕਸਿਤ ਭਾਰਤ ਸੰਕਲਪ ਯਾਤਰਾ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ ’ਚ ਉਤਸ਼ਾਹ ਦਾ ਪ੍ਰਤੀਕ ਬਣ ਗਈ ਹੈ। ਵਿਕਸਿਤ ਭਾਰਤ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਦੇ ਨਾਲ, ਯਾਤਰਾ ਰਣਨੀਤਕ ਤੌਰ ’ਤੇ ਕੇਂਦਰ ਸ਼ਾਸਿਤ ਸੂਬੇ ਦੇ ਸਰਹੱਦੀ ਅਤੇ ਪਹਾੜੀ ਬਲਾਕਾਂ ਦੀਆਂ ਪੰਚਾਇਤਾਂ ਤੱਕ ਪਹੁੰਚ ਰਹੀ ਹੈ।
ਇਸ ਪਰਿਵਰਤਨਕਾਰੀ ਪਹਿਲ ਦੇ ਕੇਂਦਰ ’ਚ ਇਕ ਵਿਸ਼ੇਸ਼ ਤੌਰ ’ਤੇ ਸਜੀ ਵੈਨ ਹੈ ਜੋ ਦਿਨ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੌਰਾਨ ਆਕਰਸ਼ਕ ਸਰਗਰਮੀਆਂ ਦੇ ਕੇਂਦਰ ਵਜੋਂ ਕੰਮ ਕਰਦੀ ਹੈ। ਖੇਤੀ ਵਿਭਾਗ ਵੱਲੋਂ ਖੇਤੀਬਾੜੀ ਨਵੀਨਤਾ ਲਈ ਡ੍ਰੋਨ ਤਕਨਾਲੋਜੀ ਦਾ ਮੋਹਰੀ ਪ੍ਰਦਰਸ਼ਨ ਇਕ ਅਸਾਧਾਰਨ ਖਾਸੀਅਤ ਹੈ। ਇਹ ਯਤਨ ਨਾ ਸਿਰਫ ਟ੍ਰੇਂਡ ਕਰਦਾ ਹੈ ਸਗੋਂ ਖੇਤੀ ਖੇਤਰ ’ਚ ਕ੍ਰਾਂਤੀ ਲਿਆਉਣ ’ਚ ਡ੍ਰੋਨ ਤਕਨਾਲੋਜੀ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਹਾਜ਼ਰ ਲੋਕਾਂ ਨੂੰ ਆਕਰਸ਼ਿਤ ਵੀ ਕਰਦਾ ਹੈ।
ਵਿੱਦਿਅਕ ਸੰਸਥਾਨ ਵਿਕਸਿਤ ਭਾਰਤ/2047 ਪਹਿਲ ਰਾਹੀਂ ਸਰਗਰਮ ਤੌਰ ’ਤੇ ਯੋਗਦਾਨ ਕਰਦੇ ਹਨ, ਸੰਵਾਦ ਸੈਸ਼ਨ ਅਤੇ ਆਨਲਾਈਨ ਵੈੱਬਕਾਸਟ ਦੀ ਮੇਜ਼ਬਾਨੀ ਕਰਦੇ ਹਨ। ਇਹ ਸਹਿਯੋਗਾਤਮਕ ਨਜ਼ਰੀਆ ਜਾਤੀ, ਧਰਮ, ਪੰਥ ਜਾਂ ਲਿੰਗ ਦੇ ਆਧਾਰ ’ਤੇ ਵਿਤਕਰੇ ਤੋਂ ਰਹਿਤ ਵਿਕਾਸ ’ਤੇ ਜ਼ੋਰ ਦਿੰਦਾ ਹੈ।
ਭਾਰਤ ਦੇ ਆਜ਼ਾਦ ਇਤਿਹਾਸ ’ਚ ਪਹਿਲੀ ਵਾਰ ਵਿਕਾਸ ਦੂਰ-ਦੁਰੇਡੇ ਕੋਨੇ ਤੱਕ ਪੁੱਜਾ ਹੈ। ਪੀ. ਐੱਮ. ਮੋਦੀ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਯੋਜਨਾ 100 ਫੀਸਦੀ ਮੰਤਵ ਹਾਸਲ ਕਰੇ ਅਤੇ ਕੋਈ ਵੀ ਲਾਭਪਾਤਰੀ ਰਹਿ ਨਾ ਜਾਵੇ। ਇਹ ਪ੍ਰਤੀਬੱਧਤਾ ਰਾਸ਼ਟਰ ਲਈ ਇਕ ਪਰਿਵਰਤਨਕਾਰੀ ਨਜ਼ਰੀਏ ਨੂੰ ਦਰਸਾਉਂਦੀ ਹੈ, ਜਿੱਥੇ ਸੰਮਲਿਤਤਾ ਅਤੇ ਤਰੱਕੀ ਇਕ-ਦੂਜੇ ਨਾਲ ਜੁੜੇ ਹੋਏ ਹਨ।
ਵੀ. ਬੀ. ਐੱਸ. ਵਾਈ. ਸਮੂਹਿਕ ਕਾਰਵਾਈ ਅਤੇ ਅਤੁੱਟ ਸਮਰਪਣ ਦਾ ਇਕ ਸਬੂਤ ਹੈ। ਜਿਵੇਂ-ਜਿਵੇਂ ਯਾਤਰਾ ਅੱਗੇ ਵਧਦੀ ਹੈ, ਇਹ ਡੋਡਾ ਕਿਸ਼ਤਵਾੜ ਦੇ ਪਹਾੜੀ ਇਲਾਕੇ ਤੋਂ ਲੈ ਕੇ ਜੰਮੂ ਦੇ ਮੈਦਾਨੀ ਇਲਾਕਿਆਂ ਤੱਕ ਭੂਗੋਲਿਕ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਇਕ ਵਿਕਸਿਤ ਅਤੇ ਇਕਜੁੱਟ ਭਾਰਤ ਦਾ ਸਪੱਸ਼ਟ ਤੌਰ ’ਤੇ ਚਿੱਤਰਨ ਕਰਦੀ ਹੈ। ਜ਼ਬਰਦਸਤ ਪ੍ਰਤੀਕਿਰਿਆ ਵੰਨ-ਸੁਵੰਨ ਦ੍ਰਿਸ਼ਾਂ ’ਚ ਯਾਤਰਾ ਦੀ ਘਾਟ ਨੂੰ ਪ੍ਰਮਾਣਿਤ ਕਰਦੀ ਹੈ।
ਜ਼ਿਲਾ ਹਸਪਤਾਲ ਕੁਲਗਾਮ ਦੇ ਫਾਰਮਾਸਿਸਟ ਜੁਬੈਰ ਬਸ਼ੀਰ ਨੇ ਦੱਸਿਆ ਕਿ ਕਿਵੇਂ ਯਾਤਰਾ ਦੌਰਾਨ ਸ਼ੁਰੂ ਕੀਤੇ ਗਏ ਜੈਨੇਰਿਕ ਦਵਾਈ ਸਟੋਰ ਨੇ ਮਰੀਜ਼ਾਂ ਲਈ ਦਵਾਈ ਦੇ ਬਿੱਲ ਨੂੰ ਕਾਫੀ ਘੱਟ ਕਰ ਦਿੱਤਾ। ਉਨ੍ਹਾਂ ਨੇ ਸਿਹਤ ਦੇਖਭਾਲ ਪਹੁੰਚ ਵਧਾਉਣ ਲਈ ਸਰਕਾਰ ਦੀ ਸ਼ਲਾਘਾ ਕੀਤੀ।
ਕਿਸ਼ਤਵਾੜ ਦੀ ਇਕ ਪ੍ਰਸਿੱਧ ਗਾਇਕਾ ਸਮ੍ਰਿਧੀ ਸਿੰਘ ਨੇ ਨਾਗਰਿਕਾਂ ਨੂੰ 2047 ਤੱਕ ਦੇਸ਼ ਨੂੰ ‘ਵਿਕਸਿਤ ਭਾਰਤ’ ਬਣਾਉਣ ਦੀ ਦਿਸ਼ਾ ’ਚ ਹਾਂ-ਪੱਖੀ ਯੋਗਦਾਨ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵਿਕਸਿਤ ਰੱਥ ਦਾ ਲਾਭ ਉਠਾਉਣ ਅਤੇ ਇਕਜੁੱਟ ਪਹਿਲ ਨੂੰ ਹੁਲਾਰਾ ਦਿੰਦੇ ਹੋਏ ਵੱਖ-ਵੱਖ ਭਲਾਈ ਪ੍ਰੋਗਰਾਮਾਂ ’ਚ ਨਾਮਜ਼ਦਗੀ ਕਰਨ ਲਈ ਉਤਸ਼ਾਹਿਤ ਕੀਤਾ। ਆਈ. ਆਈ. ਟੀ. ਜੰਮੂ ਦੇ ਡਾਇਰੈਕਟਰ ਪ੍ਰੋਫੈਸਰ ਮਨੋਜ ਸਿੰਘ ਗੌਰ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੀ. ਐੱਮ. ਮੋਦੀ ਅਤੇ ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ ਵੱਲੋਂ ਪ੍ਰਸਤਾਵਿਤ ਕਾਰਜ ਬਿੰਦੂਆਂ ਦੀ ਸ਼ਲਾਘਾ ਕੀਤੀ।
ਪਿਛਲੇ 4 ਸਾਲਾਂ ’ਚ, ਜੰਮੂ ਅਤੇ ਕਸ਼ਮੀਰ ਨੇ ਵਰਨਣਯੋਗ ਮੀਲ ਪੱਥਰ ਹਾਸਲ ਕੀਤੇ ਹਨ, ਜਿਨ੍ਹਾਂ ’ਚ ਝਨਾ ਨਦੀ ’ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਪੂਰਾ ਹੋਣਾ ਵੀ ਸ਼ਾਮਲ ਹੈ। 75 ਸਾਲ ਬਾਅਦ ਸ਼ਾਰਦਾ ਮੰਦਰ ’ਚ ਦੀਵਾਲੀ, 34 ਸਾਲ ਬਾਅਦ ਸ਼੍ਰੀਨਗਰ ਦੀਆਂ ਸੜਕਾਂ ’ਤੇ ਮੁਹੱਰਮ ਜਲੂਸ ਦੀ ਵਾਪਸੀ ਅਤੇ ਜੰਮੂ-ਕਸ਼ਮੀਰ ਦੇ ਪਹਿਲੇ ਮਲਟੀਪਲੈਕਸ ਦਾ ਉਦਘਾਟਨ ਵਰਨਣਯੋਗ ਪ੍ਰਾਪਤੀਆਂ ਹਨ।
ਅਕਤੂਬਰ 2020 ’ਚ ਜੰਮੂ-ਕਸ਼ਮੀਰ ਪੰਚਾਇਤੀ ਰਾਜ ਐਕਟ ’ਚ ਸੋਧ ਨੇ ਜ਼ਿਲਾ ਵਿਕਾਸ ਪ੍ਰੀਸ਼ਦਾਂ ਦੇ ਨਿਰਮਾਣ ਨੂੰ ਸਮਰੱਥ ਕੀਤਾ, ਜਿਸ ਦੇ ਨਤੀਜੇ ਵਜੋਂ 35,000 ਚੁਣੇ ਹੋਏ ਪ੍ਰਤੀਨਿਧੀ ਹੋਏ। ਜੰਮੂ ਅਤੇ ਕਸ਼ਮੀਰ ’ਚ ਸੜਕਾਂ ਦਾ ਕਟਾਅ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ, ਜੋ 2021-22 ਦੌਰਾਨ ਹਰ ਦਿਨ 20.84 ਕਿਲੋਮੀਟਰ ਤੱਕ ਪਹੁੰਚ ਗਿਆ ਹੈ।
ਜੰਮੂ ਦੇ ਆਈ. ਆਈ. ਐੱਮ., ਆਈ. ਆਈ. ਟੀ. ਅਤੇ ਏਮਜ਼ ਦੀ ਸਥਾਪਨਾ ਨਾਲ ਵਿੱਦਿਅਕ ਸੰਸਥਾਨ ਫਲਦੇ-ਫੁਲਦੇ ਦਿਖਾਈ ਦੇ ਰਹੇ ਹਨ, ਜਦਕਿ ਏਮਜ਼ ਕਸ਼ਮੀਰ ਦੇ ਮੈਡੀਕਲ ਦ੍ਰਿਸ਼ ਨੂੰ ਖੁਸ਼ਹਾਲ ਬਣਾਉਂਦਾ ਹੈ। ਇਸ ਖੇਤਰ ’ਚ 48 ਨਵੇਂ ਕਾਲਜ, 5 ਮੈਡੀਕਲ ਕਾਲਜ ਅਤੇ ਦੋ ਕੈਂਸਰ ਸੰਸਥਾਨ ਸ਼ਾਮਲ ਹੋਏ ਹਨ।
ਜੰਮੂ-ਕਸ਼ਮੀਰ ’ਚ ਕਿਸਾਨਾਂ ਲਈ ਇਕ ਨਵੀਂ ਸਵੇਰ ਪੀ. ਐੱਮ. ਕਿਸਾਨ ਰਾਹੀਂ 2517 ਕਰੋੜ ਰੁਪਏ, ਖੇਤੀਬਾੜੀ ਉੱਨਤੀ ਨੂੰ ਹੁਲਾਰਾ ਦੇਣ ਵਾਲੀਆਂ ਗੋਬਰਧਨ ਯੋਜਨਾਵਾਂ ਅਤੇ ਪੀ. ਐੱਮ. ਫਸਲ ਬੀਮਾ ਯੋਜਨਾ ਅਧੀਨ 96 ਕਰੋੜ ਰੁਪਏ ਤੋਂ ਵੱਧ ਦਾਅਵਿਆਂ ਦੇ ਨਬੇੜੇ ਵਰਗੀਆਂ ਪਹਿਲਕਦਮੀਆਂ ਨਾਲ ਦਰਸਾਈ ਗਈ ਹੈ। 2023 ’ਚ 2 ਕਰੋੜ ਤੋਂ ਵੱਧ ਸੈਲਾਨੀਆਂ ਨੇ ਲੁਭਾਉਣੇ ਯੂ. ਟੀ. ਦਾ ਭ੍ਰਮਣ ਕੀਤਾ, ਜਿਸ ’ਚ 15 ਸੈਲਾਨੀ/ਟ੍ਰੈਕਿੰਗ ਮਾਰਗ ਸੁਖਾਲੇ ਸਨ।