ਚੀਨ ਦੀ ਦਖਲਅੰਦਾਜ਼ੀ ਪਿੱਛੋਂ ਹਾਂਗਕਾਂਗ ’ਚ ਬਹੁ-ਰਾਸ਼ਟਰੀ ਕੰਪਨੀਆਂ ਦਾ ਨਿਵੇਸ਼ ਡਿੱਗਾ

Tuesday, Nov 07, 2023 - 01:50 PM (IST)

ਚੀਨ ਪਿੱਛੋਂ ਹੁਣ ਹਾਂਗਕਾਗ ਨੇ ਵੀ ਸਾਰੀਆਂ ਵਿਦੇਸ਼ੀ ਕੰਪਨੀਆਂ, ਬੈਂਕ ਵਿੱਤੀ ਅਦਾਰੇ, ਕਾਰਪੋਰੇਟ ਸੈਕਟਰ, ਤਕਨੀਕੀ ਉਦਯੋਗ, ਸੇਵਾ ਉਦਯੋਗ ਦੇ ਖੇਤਰ ਨਾਲ ਜੁੜੇ ਅਦਾਰੇ ਇੱਥੋਂ ਬਾਹਰ ਜਾ ਰਹੇ ਹਨ। ਇਨ੍ਹਾਂ ’ਚੋਂ ਕੁੱਝ ਨੇ ਸਿੰਗਾਪੁਰ ’ਚ ਆਪਣਾ ਟਿਕਾਣਾ ਲੱਭ ਲਿਆ ਹੈ ਪਰ ਕੁਝ ਹੋਰ ਦੱਖਣੀ-ਪੂਰਬੀ ਏਸ਼ੀਆ ਅਤੇ ਦੂਜੀਆਂ ਥਾਵਾਂ ’ਤੇ ਜਾ ਰਹੇ ਹਨ। ਇਕ ਜ਼ਮਾਨੇ ’ਚ ਹਾਂਗਕਾਂਗ ਦਾ ਰੁਤਬਾ ਡਿਪਟੀ ਕੇਂਦਰ ਵਜੋਂ ਸੀ ਅਤੇ ਦੁਨੀਆ ਦੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਇੱਥੇ ਆ ਕੇ ਆਪਣਾ ਕਾਰੋਬਾਰ ਚਲਾਉਂਦੀਆਂ ਸਨ ਪਰ ਬੀਤੇ ਪੰਜ ਸਾਲਾਂ ’ਚ ਹਾਂਗਕਾਗ ਵੀ ਚੀਨ ਦੇ ਕਿਸੇ ਦੂਜੇ ਸ਼ਹਿਰ ਵਾਂਗ ਬਣਦਾ ਜਾ ਰਿਹਾ ਹੈ।

ਪਹਿਲਾਂ ਹਾਂਗਕਾਗ ’ਚ ਇਕ ਦੇਸ਼ ’ ਦੋ ਵਿਵਸਥਾਵਾਂ ਕਾਇਮ ਸਨ ਭਾਵ ਹਾਂਗਕਾਗ ਦਾ ਵੱਖਰਾ ਝੰਡਾ, ਵੱਖਰਾ ਸੰਵਿਧਾਨ, ਵੱਖਰੀ ਕਰੰਸੀ ਅਤੇ ਵੱਖਰਾ ਪ੍ਰਸ਼ਾਸਨਿਕ ਤੰਤਰ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਚੀਨ ਇੱਥੇ ਤੇਜ਼ੀ ਨਾਲ ਹਾਵੀ ਹੁੰਦਾ ਜਾ ਰਿਹਾ ਹੈ।

ਡ੍ਰੈਗਨ ਨੇ ਜਦੋਂ ਤੋਂ ਆਪਣਾ ਸ਼ਿਕੰਜਾ ਹਾਂਗਕਾਗ ’ਤੇ ਕੱਸਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਇੱਥੋਂ ਦੇ ਹਾਲਾਤ ਖਰਾਬ ਹਨ। ਵਿਦੇਸ਼ੀ ਕੰਪਨੀਆਂ ਨੂੰ ਇੱਥੇ ਕੰਮ ਕਰਨ ’ਚ ਪ੍ਰੇਸ਼ਾਨੀ ਹੋ ਰਹੀ ਹੈ। ਹਾਂਗਕਾਗ ਨੂੰ ਚੀਨ ਨੇ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ’ਚ ਤਬਦੀਲ ਕਰ ਦਿੱਤਾ ਹੈ। ਚੀਨ ਦੇ ਹੁਕਮਰਾਨਾਂ ਨੇ ਸਿੱਧੇ ਤੌਰ ’ਤੇ ਹਾਂਗਕਾਗ ਦੇ ਵਾਧੂ ਮਾਮਲਿਆਂ ’ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਹੈ। ਉਦੋਂ ਤੋਂ ਹਾਂਗਕਾਗ ਆਪਣੀ ਵਿੱਤੀ ਚਮਕ ਗਵਾਉਂਦਾ ਜਾ ਰਿਹਾ ਹੈ।

ਸਾਲ 1997 ’ਚ ਜਦੋਂ ਇੰਗਲੈਂਡ ਤੋਂ ਹਾਂਗਕਾਗ ਦੀ ਤਬਦੀਲੀ ਚੀਨ ’ਚ ਹੋਈ ਸੀ, ਉਸ ਸਮੇਂ ਦੋਹਾਂ ਦੇਸ਼ਾ ਦਰਮਿਆਨ ਇਹ ਕਾਂਟ੍ਰੈਕਟ ਹੋਇਆ ਸੀ ਕਿ 2047 ਤੱਕ ਹਾਂਗਕਾਗ ’ਚ ਜੋ ਵਿਵਸਥਾ ਅਜੇ ਚੱਲ ਰਹੀ ਹੈ, ਉਹ ਚੱਲਦੀ ਰਹੇਗੀ। ਉਸ ’ਚ ਤਬਦੀਲੀ ਨਹੀਂ ਹੋਵੇਗੀ ਪਰ ਸ਼ੀ ਜਿਨਪਿੰਗ ਨੂੰ ਬਹੁਤ ਜਲਦੀ ਸੀ ਅਤੇ ਉਨ੍ਹਾਂ ਕੌਮਾਂਤਰੀ ਕਾਂਟ੍ਰੈਕਟ ਦਾ ਵੀ ਧਿਆਨ ਨਹੀਂ ਰੱਖਿਆ ਜਿਸ ਕਾਰਨ ਅੱਜ ਹਾਂਗਕਾਗ ਤੋਂ ਸਭ ਵਿਦੇਸ਼ੀ ਕੰਪਨੀਆਂ ਬਾਹਰ ਜਾ ਰਹੀਆਂ ਹਨ।

ਨਿਵੇਸ਼ ਕੰਪਨੀਆਂ, ਤਕਨੀਕੀ ਫਰਮ ਅਤੇ ਬੈਂਕ ਸਭ ਹਾਂਗਕਾਗ ਨੂੰ ਵੱਡੀ ਗਿਣਤੀ ’ਚ ਇਕੋ ਵੇਲੇ ਛੱਡ ਕੇ ਇੱਥੋਂ ਜਾ ਰਹੇ ਹਨ। ਸੇਰੇਡਿਪਟੀ ਕੈਪੀਟਲ ਦੇ ਸੰਸਥਾਪਕ ਰਾਬ ਜੇਸੁਡਾਸੋਨ ਮੁਤਾਬਕ ਜਿੰਨੀਆਂ ਕੰਪਨੀਆਂ ਦੇ ਸੀ.ਈ.ਓ. ਹਾਂਗਕਾਗ ਛੱਡ ਕੇ ਜਾ ਰਹੇ ਹਨ, ਸਭ ਦਾ ਇਸ ਸ਼ਹਿਰ ਬਾਰੇ ਇਹੀ ਕਹਿਣਾ ਹੈ ਕਿ ਹੁਣ ਹਾਂਗਕਾਗ ਚੀਨ ਦੀ ਐਕਸਟੈਂਸ਼ਨ ਬਣਦਾ ਜਾ ਰਿਹਾ ਹੈ।

ਅਮਰੀਕਾ ਦੀ ਇਕ ਪ੍ਰਮੁੱਖ ਅਖਬਾਰ ਵਾਲ ਸਟ੍ਰੀਟ ਜਰਨਲ ਦੀ 25 ਅਕਤੂਬਰ ਦੀ ਰਿਪੋਰਟ ਵੀ ਇਹੀ ਕਹਿੰਦੀ ਹੈ ਕਿ ਮਲਟੀਨੈਸ਼ਨਲ ਕੰਪਨੀਆਂ ਹਾਂਗਕਾਗ ਨੂੰ ਛੱਡ ਰਹੀਆਂ ਹਨ। ਆਸਟ੍ਰੇਲੀਆ ਦੇ ਵੈਸਟਪੈਕ ਨੇ ਪਹਿਲਾਂ ਹੀ ਹਾਂਗਕਾਗ ’ਚ ਆਪਣੀਆਂ ਸਭ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ। ਨੈਸ਼ਨਲ ਆਸਟ੍ਰੇਲੀਆ ਬੈਂਕ ਵੀ ਕੁੱਝ ਅਜਿਹਾ ਹੀ ਕਰ ਰਿਹਾ ਹੈ। ਅਮਰੀਕਾ ਦੇ ਕੈਲੀਫੋਰਨੀਆ ਦੀ ਟੀ.ਟੀ.ਐੱਮ. ਟੈਕਨੋਲੋਜੀ ਜੋ ਪ੍ਰਿੰਟਿਡ ਸਰਕਟ ਬੋਰਡ ਬਣਾਉਂਦੀ ਹੈ, ਵੀ ਹਾਂਗਕਾਗ ਛੱਡ ਕੇ ਜਾ ਚੁੱਕੀ ਹੈ।

ਦੁਨੀਆ ਦੀ ਚੋਟੀ ਦੀ ਸ਼ਿਪਿੰਗ ਅਤੇ ਕੋਰੀਅਰ ਕੰਪਨੀ ਫੇਡਐਕਸ ਵੀ ਹਾਂਗਕਾਗ ਨੂੰ ਛੱਡ ਕੇ ਉਸੇ ਖੇਤਰ ’ਚ ਸਿੰਗਾਪੁਰ ਚਲੀ ਗਈ ਹੈ। ਅਮਰੀਕੀ ਫਰਨੀਚਰ ਦੀ ਵੱਡੀ ਕੰਪਨੀ ਸਟੀਲਕੇਸ ਨੇ ਹਾਂਗਕਾਗ ਨੂੰ ਛੱਡ ਕੇ ਖੁਦ ਨੂੰ ਸਿੰਗਾਪੁਰ ’ਚ ਸਥਾਪਿਤ ਕਰ ਲਿਆ ਹੈ। ਪਿੱਛਲੇ ਸਾਲ ਹੀ ਕੌਮਾਂਤਰੀ ਭਾਈਵਾਲੀ ਵਾਲੀ ਬ੍ਰਾਡਕਾਸਟਿੰਗ ਤਕਨੀਕੀ ਕੰਪਨੀ ਕਾਟੋਨ ਟੈਕਨੋਲੇਜੀ ਨੇ ਹਾਂਗਕਾਗ ਦੇ ਹਾਲਾਤ ਨੂੰ ਦੇਖਦਿਆਂ ਸਿੰਗਾਪੁਰ ਨੂੰ ਆਪਣਾ ਠਿਕਾਣਾ ਬਣਾ ਲਿਆ ਹੈ।

ਅਮਰੀਕੀ ਤਕਨੀਕੀ ਕੰਪਨੀ ਟੀ. ਟੀ.ਐੱਮ. ਜੋ ਪ੍ਰਿੰਟਿਡ ਸਰਕਟ ਬੋਰਡ ਬਣਾਉਂਦੀ ਹੈ, ਨੇ ਹਾਂਗਕਾਗ ਨੂੰ ਅਲਵਿਦਾ ਕਹਿ ਕੇ ਮਲੇਸ਼ੀਆ ’ਚ ਆਪਣੀ ਨਵੀਂ ਫੈਕਟਰੀ ਖੋਲ੍ਹ ਲਈ ਹੈ।

ਠੀਕ ਇਸੇ ਤਰ੍ਹਾਂ ਕੈਨੇਡਾ ਦੀ ਰਿਟਾਇਰਮੈਂਟ, ਫੰਡ , ਮੈਨੇਜਮੈਂਟ ਕੰਪਨੀ ਐਲਬਰਟਾ ਨਿਵੇਸ਼ ਪ੍ਰਬੰਧਨ ਕਾਰਪ ਐਂਡ ਵਾਂਟਿਡ ਡਾਟਾ ਸੈਂਟਰਜ਼ ਜੋ ਇਕ ਅਮਰੀਕੀ ਤਕਨੀਕੀ ਕੰਪਨੀ ਹੈ, ਨੇ ਪਹਿਲਾਂ ਹਾਂਗਕਾਗ ਆਉਣ ਬਾਰੇ ਸੋਚਿਆ ਸੀ ਪਰ ਇੱਥੋਂ ਦੇ ਹਾਲਾਤ ਨੂੰ ਦੇਖਦਿਆਂ ਇਨ੍ਹਾਂ ਦੋਹਾਂ ਕੰਪਨੀਆਂ ਨੇ ਅੰਤਿਮ ਸਮੇਂ ’ਚ ਆਪਣਾ ਫੈਸਲਾ ਬਦਲਿਆ ਅਤੇ ਉਸੇ ਖੇਤਰ ’ਚ ਇਕ ਵਧੀਆ ਥਾਂ ਸਿੰਗਾਪੁਰ ਵਿਖੇ ਆਪਣਾ ਦਫਤਰ ਖੋਲ੍ਹ ਲਿਆ।

ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ ਹਾਂਗਕਾਗ ’ਚ ਘੱਟ ਟੈਕਸ ਭੁਗਤਾਉਣ , ਪੂਰੀ ਤਰ੍ਹਾਂ ਉੱਨਤ ਵਿੱਤੀ ਬਾਜ਼ਾਰ, ਕੌਮਾਂਤਰੀ ਪੱਧਰ ਦੇ ਮੂਲ ਢਾਂਚੇ ਅਤੇ ਸੂਚਨਾ ਪ੍ਰਣਾਲੀ ਦਾ ਖੁੱਲ੍ਹ ਕੇ ਕੰਮ ਕਰਨਾ ਅਜੇ ਵੀ ਕਈ ਵਿਦੇਸ਼ੀ ਕੰਪਨੀਆਂ ਨੂੰ ਪਸੰਦ ਹੈ ਪਰ ਪਿਛਲੇ ਕੁੱਝ ਸਾਲਾਂ ’ਚ ਕਮਿਊਨਿਸਟ ਚੀਨ ਦੇ ਇਕ ਤੋਂ ਬਾਅਦ ਇਕ ਲਗਾਤਾਰ ਅਜਿਹੇ ਕਈ ਕਦਮ ਉਠਾਉਣ ਨਾਲ ਹਾਂਗਕਾਗ ’ਚ ਆਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਨ੍ਹਾਂ ’ਚੋਂ ਪਹਿਲਾ ਝਟਕਾ ਕੋਵਿਡ-19 ਦੌਰਾਨ ਚੀਨ ਦੀ ਸਖਤ ਲਾਕਡਾਊਨ ਨੀਤੀ ਰਾਹੀਂ ਲੱਗਾ, ਜਦੋਂ ਚੀਨ ਦੀ ਮੁੱਖ ਜ਼ਮੀਨ ਦੇ ਨਾਲ-ਨਾਲ ਹਾਂਗਕਾਗ ’ਚ ਵੀ ਸਭ ਕੰਮ ਠੱਪ ਕਰ ਦਿੱਤੇ ਗਏ ਸਨ।

ਇਸ ਦੇ ਨਾਲ ਹੀ ਵਿਦੇਸ਼ੀ ਕੰਪਨੀਆਂ ’ਤੇ ਚੀਨ ਸਰਕਾਰ ਨੇ ਸ਼ਿਕੰਜਾ ਕੱਸਿਆ । ਚੀਨ ਨੂੰ ਲੱਗਦਾ ਹੈ ਕਿ ਵਿਦੇਸ਼ੀ ਕੰਪਨੀਆਂ ਹਾਂਗਕਾਗ ’ਚ ਕੰਮ ਕਰਨ ਦੇ ਨਾਲ-ਨਾਲ ਜਾਸੂਸੀ ਸਰਗਰਮੀਆਂ ਵੀ ਚਲਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਵਿਰੁੱਧ ਚੀਨ ਦੇ ਸੁਰੱਖਿਆ ਕਾਨੂੰਨ ਅਧੀਨ ਕਾਰਵਾਈ ਕੀਤੀ ਗਈ ਅਤੇ ਜੁਰਮਾਨਾ ਕੀਤਾ ਗਿਆ।


Rakesh

Content Editor

Related News