ਭਾਰਤ ਅਤੇ ਅਮਰੀਕਾ ਦੀ ਵਧਦੀ ਹੋਈ ਨੇੜਤਾ ਚੀਨ ਦੀ ਅੱਖ ’ਚ ਰੋੜਾ ਬਣੀ

03/31/2021 3:18:43 AM

ਡਾ. ਵੇਦਪ੍ਰਤਾਪ ਵੈਦਿਕ 
ਈਰਾਨ ਦੇ ਨਾਲ ਚੀਨ ਨੇ ਇੰਨਾ ਵੱਡਾ ਸੌਦਾ ਕਰ ਲਿਆ ਹੈ, ਜਿਸ ਦੀ ਭਾਰਤ ਕਲਪਨਾ ਵੀ ਨਹੀਂ ਕਰ ਸਕਦਾ। 400 ਬਿਲੀਅਨ ਡਾਲਰ ਚੀਨ ਖਰਚ ਕਰੇਗਾ, ਈਰਾਨ ’ਚ! ਕਿਸ ਦੇ ਲਈ? ਜੰਗੀ ਸਹਿਯੋਗ ਦੇ ਲਈ। ਇਸ ’ਚ ਆਰਥਿਕ, ਫੌਜੀ ਅਤੇ ਕੂਟਨੀਤੀ-ਇਹ ਤਿੰਨੋਂ ਸਹਿਯੋਗ ਸ਼ਾਮਲ ਹਨ। ਭਾਰਤ ਉੱਥੇ ਚਾਹਬਹਾਰ ਦੀ ਬੰਦਰਗਾਹ ਬਣਾਉਣ ਅਤੇ ਉਸ ਤੋਂ ਜਾਹਿਦਾਨ ਤੱਕ ਰੇਲ ਲਾਈਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ’ਤੇ ਉਹ ਮੁਸ਼ਕਲ ਨਾਲ ਸਿਰਫ 2 ਬਿਲੀਅਨ ਡਾਲਰ ਖਰਚ ਕਰਨ ਬਾਰੇ ਸੋਚ ਰਿਹਾ ਹੈ। ਭਾਰਤ ਨੇ ਅਫਗਾਨਿਸਤਾਨ ’ਚ ਜਰੰਜ-ਦਿਲਾਰਾਮ ਸੜਕ ਤਿਆਰ ਤਾਂ ਕਰਵਾ ਦਿੱਤੀ ਪਰ ਅਜੇ ਵੀ ਉਸ ਕੋਲ ਮੱਧ-ਏਸ਼ੀਆ ਦੇ ਪੰਜਾਂ ਰਾਸ਼ਟਰਾਂ ਤੱਕ ਜਾਣ ਲਈ ਥਲ ਮਾਰਗ ਦੀ ਸਹੂਲਤ ਨਹੀਂ ਹੈ।

ਅਫਗਾਨਿਸਤਾਨ ਤੱਕ ਆਪਣਾ ਮਾਲ ਪਹੁੰਚਾਉਣ ਲਈ ਉਸ ਨੂੰ ਫਾਰਸ ਦੀ ਖਾੜੀ ਦਾ ਚੱਕਰ ਕੱਟਣਾ ਪੈਂਦਾ ਹੈ ਕਿਉਂਕਿ ਪਾਕਿਸਤਾਨ ਉਸ ਨੂੰ ਆਪਣੀ ਜ਼ਮੀਨ ’ਚੋਂ ਰਸਤਾ ਨਹੀਂ ਦਿੰਦਾ ਹੈ। ਚੀਨ ਨੇ ਇਸ 25 ਸਾਲਾ ਯੋਜਨਾ ਰਾਹੀਂ ਪੂਰੇ ਪੱਛਮੀ ਏਸ਼ੀਆ ’ਚ ਆਪਣੀਆਂ ਜੜ੍ਹਾਂ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਚੀਨੀ ਵਿਦੇਸ਼ ਮੰਤਰੀ ਅੱਜਕਲ ਈਰਾਨ ਦੇ ਬਾਅਦ ਹੁਣ ਸਾਊਦੀ ਅਰਬ, ਤੁਰਕੀ, ਯੂ. ਏ. ਈ., ਓਮਾਨ ਅਤੇ ਬਹਿਰੀਨ ਦੀ ਯਾਤਰਾ ਕਰ ਰਹੇ ਹਨ। ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦਕਿ ਅਮਰੀਕਾ ਦਾ ਬਾਈਡੇਨ ਪ੍ਰਸ਼ਾਸਨ ਈਰਾਨ ਪ੍ਰਤੀ ਟਰੰਪ ਦੀ ਨੀਤੀ ਨੂੰ ਉਲਟਾਉਣ ਦੇ ਸੰਕੇਤ ਦੇ ਰਿਹਾ ਹੈ।

ਟਰੰਪ ਨੇ 2018 ’ਚ ਈਰਾਨ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਰੱਦ ਕਰ ਕੇ ਉਸ ’ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਚੀਨ ਦੇ ਨਾਲ ਹੋਏ ਇਸ ਜੰਗੀ ਸਮਝੌਤੇ ਦਾ ਦਬਾਅ ਅਮਰੀਕਾ ’ਤੇ ਜ਼ਰੂਰ ਪਵੇਗਾ। ਚੀਨ, ਰੂਸ ਅਤੇ ਯੂਰਪੀ ਰਾਸ਼ਟਰਾਂ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਓਬਾਮਾ ਕਾਲ ’ਚ ਹੋਏ ਇਸ ਬਹੁਰਾਸ਼ਟਰੀ ਸਮਝੌਤੇ ਨੂੰ ਮੁੜ ਜ਼ਿੰਦਾ ਕਰੇ। 2016 ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਹਿਰਾਨ ਯਾਤਰਾ ਦੌਰਾਨ ਵਰਤਮਾਨ ਸਮਝੌਤੇ ਦੀ ਗੱਲ ਉੱਠੀ ਸੀ।

ਉਸ ਸਮੇਂ ਤੱਕ ਚੀਨ ਈਰਾਨੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਸੀ। ਹੁਣ ਚੀਨ ਉਸ ਕੋਲੋਂ ਇੰਨਾ ਤੇਲ ਖਰੀਦੇਗਾ ਕਿ ਅਮਰੀਕੀ ਪਾਬੰਦੀਆਂ ਲਗਭਗ ਬੇਅਸਰ ਹੋ ਜਾਣਗੀਆਂ ਪਰ ਇਸ ਚੀਨ-ਈਰਾਨ ਸਮਝੌਤੇ ਦੇ ਸਭ ਤੋਂ ਵੱਧ ਨਤੀਜੇ ਭਾਰਤ ਨੂੰ ਝੱਲਣੇ ਪੈਣਗੇ। ਹੋ ਸਕਦਾ ਹੈ ਕਿ ਹੁਣ ਉਸ ਨੂੰ ਮੱਧ ਏਸ਼ੀਆ ਤੱਕ ਦਾ ਥਲ ਮਾਰਗ ਮਿਲਣਾ ਮੁਸ਼ਕਲ ਹੋ ਜਾਵੇ। ਇਸ ਦੇ ਇਲਾਵਾ ਚੀਨ ਚਾਹੇਗਾ ਕਿ ਅਫਗਾਨ ਸਮੱਸਿਆ ਦੇ ਹੱਲ ’ਚ ਪਾਕਿਸਤਾਨ ਅਤੇ ਈਰਾਨ ਦੀ ਭੂਮਿਕਾ ਵੱਧ ਜਾਵੇ ਅਤੇ ਭਾਰਤ ਦੀ ਭੂਮਿਕਾ ਖਤਮ ਹੋ ਜਾਵੇ।

ਭਾਰਤ ਅਤੇ ਅਮਰੀਕਾ ਦੀ ਵਧਦੀ ਹੋਈ ਨੇੜਤਾ ਚੀਨ ਦੀ ਅੱਖ ’ਚ ਰੋੜਾ ਬਣੀ ਹੋਈ ਹੈ। ‘ਖਾੜੀ ਸਹਿਯੋਗ ਪ੍ਰੀਸ਼ਦ’ ਦੇ ਨਾਲ ਚੀਨ ਦਾ ਮੁਕਤ ਵਪਾਰ ਸਮਝੌਤਾ ਹੋ ਗਿਆ ਤਾਂ ਮੱਧ ਏਸ਼ੀਆ ਅਤੇ ਅਰਬ ਰਾਸ਼ਟਰਾਂ ਦੇ ਨਾਲ ਮਿਲ ਕੇ ਚੀਨ ਅਮਰੀਕਾ ਲਈ ਵੱਡੀ ਚੁਣੌਤੀ ਬਣ ਸਕਦਾ ਹੈ।

ਭਾਰਤੀ ਵਿਦੇਸ਼ ਨੀਤੀ ਘਾੜਿਆਂ ਨੂੰ ਭਾਰਤ ਦੇ ਦੂਰ ਤੱਕ ਰਾਸ਼ਟਰੀ ਹਿੱਤਾਂ ਬਾਰੇ ਸੋਚਣ ਦਾ ਇਹ ਸਹੀ ਸਮਾਂ ਹੈ। ਭਾਰਤ ਦੇ ਕੋਲ ‘ਪ੍ਰਾਚੀਨ ਆਰੀਆਵਰਤ’ (ਮਿਆਂਮਾਰ ਤੋਂ ਈਰਾਨ ਅਤੇ ਮੱਧ ਏਸ਼ੀਆ) ਨੂੰ ਜੋੜਨ ਲਈ ਕੋਈ ਲੋਕ ਸਾਰਕ ਵਰਗੀ ਯੋਜਨਾ ਕਿਉਂ ਨਹੀਂ ਹੈ।


Bharat Thapa

Content Editor

Related News