ਤੁਹਾਨੂੰ ਕੌਣ ਚਾਹੀਦੈ, ਦੇਸ਼ਭਗਤ ਜਾਂ ਦੇਸ਼ਧ੍ਰੋਹੀ

Saturday, Oct 10, 2026 - 04:17 PM (IST)

ਤੁਹਾਨੂੰ ਕੌਣ ਚਾਹੀਦੈ, ਦੇਸ਼ਭਗਤ ਜਾਂ ਦੇਸ਼ਧ੍ਰੋਹੀ

ਭਗਵਾਨ ਤੋਂ ਵੱਡਾ ਸਮੁੱਚੇ ਬ੍ਰਹਿਮੰਡ ’ਚ ਹੋਰ ਕੁਝ ਵੀ ਨਹੀਂ ਹੈ ਪਰ ਅੱਜ ਦਾ ਸਮਾਜ/ਸੰਸਾਰ ਆਪਣੇ-ਆਪ ਨੂੰ ਹੀ ਵੱਡਾ ਸਿੱਧ ਕਰਨ ’ਚ ਲੱਗਿਆ ਹੈ, ਕਿਸ ਆਧਾਰ ’ਤੇ-ਵਿਗਿਆਨ ਦੇ ਆਧਾਰ ’ਤੇ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਤੇਰਾ ਜਿਸ ਨੇ ਇਹ ਦਿਮਾਗ ਬਣਾਇਆ, ਉਹ ਭਗਵਾਨ ਹੀ ਤਾਂ ਹੈ ਭਾਵ ਆਪਣੇ ਸਿਰਜਣਹਾਰ-ਪਰਮਪਿਤਾ ਨੂੰ ਹੀ ਤੁੱਛ ਬਣਾ ਦਿੱਤਾ।

ਠੀਕ ਉਹੀ ਨਮੂਨਾ ਸਾਡੇ ਸਮਾਜ, ਪਰਿਵਾਰਾਂ ’ਚ ਅਸੀਂ ਦੇਖ ਰਹੇ ਹਾਂ। ਕੋਈ ਕਿਸੇ ਨੂੰ ਵੱਡਾ ਮੰਨਣ ਲਈ ਤਿਆਰ ਹੀ ਨਹੀਂ। ਸਭ ਆਪਣੀ ਮਨਮਰਜ਼ੀ ਦੀ ਅਰਜ਼ੀ ਲਗਾ ਰਹੇ ਹਨ। ਭਾਵ ਨਾ ਕੋਈ ਵੱਡਾਸ ਨਾ ਛੋਟਾ, ਨਾ ਧਰਮ, ਨਾ ਕਰਮ, ਨਾ ਦੇਸ਼ਭਗਤੀ ,ਨਾ ਸਮਾਜ ਦਾ ਡਰ। ਕਦੋਂ ਤੱਕ ਚੱਲੇਗਾ ਇਹ ਡਰਾਮਾ। ਜਿਸਨੂੰ ਦੇਖੋ ਦੇਸ਼-ਵਿਰੋਧ ’ਚ ਉਤਰ ਗਿਆ ਹੈ, ਰਾਜਨੀਤੀ ਦੇ ਨਾਂ ’ਤੇ ਆਖਿਰ ਇਹ ਕਦੋਂ ਤੱਕ ਪ੍ਰਵਾਨ ਹੋਵੇਗਾ? ਨਹੀਂ ਹੋਵੇਗਾ...।

ਫਿਰ ਹੱਲ ਕੀ ਹੈ? ਇਕੋ-ਇਕ ਹੱਲ ਹੈ ਕਿ ਅੱਜ ਦੀ ਲੋਕਤੰਤਰੀ ਵਿਵਸਥਾ ’ਚ ਜੋ ਪਰਿਵਾਰਵਾਦੀ, ਭ੍ਰਿਸ਼ਟ, ਦੇਸ਼ਧ੍ਰੋਹੀ ਤਾਕਤਾਂ ਸਰਗਰਮ ਹਨ, ਉਨ੍ਹਾਂ ਦੇ ਫਨ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਜਾਵੇ, ਉਦੋਂ ਹੀ ਦੇਸ਼ ਬਚੇਗਾ, ਉਦੋਂ ਹੀ ਸਨਾਤਨ ਬਚੇਗਾ। ਜੋ ਸੰਵਿਧਾਨ ਨੂੰ ਹੱਥ ’ਚ ਲੈ ਕੇ ਚੱਲਦੇ ਹਨ, ਉਨ੍ਹਾਂ ਨੇ ਹੀ ਇਸ ਨੂੰ ਕੁਚਲਿਆ ਹੈ। ਅਜਿਹੇ ਦੇਸ਼ਧ੍ਰੋਹੀਆਂ ਨੂੰ ਇਹ ਸਮਾਜ ਅਤੇ ਦੇਸ਼ਵਾਸੀ ਕਿਉਂ ਜਵਾਬ ਨਹੀਂ ਦੇ ਰਹੇ, ਸਮਝ ’ਚ ਨਹੀਂ ਆਉਂਦਾ। ਲੋਕਾਂ ਨੇ ਦੇਸ਼ ’ਚ ਉਨ੍ਹਾਂ ਦਾ ਲੰਬਾ ਸ਼ਾਸਨ-ਪ੍ਰਸ਼ਾਸਨ ਦੇਖਿਆ ਹੈ, ਫਿਰ ਵੀ ਉਨ੍ਹਾਂ ਦੀਆਂ ਗੱਲਾਂ ’ਚ ਕਿਉਂ ਫਸ ਰਹੇ ਹਨ? ਜਵਾਬ ਇਕ ਹੀ ਹੈ-ਸਭ ਆਪਣੇ ਨਿੱਜੀ ਸੁਆਰਥਾਂ ’ਚ ਫਸੇ ਹਨ। ਦੇਸ਼ ਦੀ ਚਿੰਤਾ ਉਨ੍ਹਾਂ ਨੂੰ ਰਤਾ ਭਰ ਵੀ ਨਹੀਂ ਹੈ। ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਕਮਿਸ਼ਨ ਖਾਣਾ ਅਤੇ ਹੱਕਦਾਰਾਂ ਦਾ ਹੱਕ ਖਾ ਜਾਣਾ ਇਹੀ ਉਨ੍ਹਾਂ ਦੀ ਫਿਤਰਤ ਰਹੀ ਹੈ।

ਉਪਾਅ ਕੀ ਹੈ ਇਸ ਦਾ? ਹੈ, ਬਿਲਕੁਲ ਸਪੱਸ਼ਟ ਹੈ। ਲੋਕਤੰਤਰ ’ਚ ਸਭ ਤੋਂ ਵੱਡਾ ਹਥਿਆਰ ਵੋਟ ਦਾ ਅਧਿਕਾਰ ਜਨਤਾ ਕੋਲ ਹੈ ਪਰ ਕੁਝ ਵਰਗ-ਜਾਤੀ, ਸੌੜੀ ਮਾਨਸਿਕਤਾ ਕਾਰਨ ਐਨ ਵਕਤ ’ਤੇ ਗ਼ਲਤ ਪ੍ਰਚਾਰ ਦੇ ਕਾਰਨ ਆਪਣੇ ਟੀਚੇ ਤੋਂ ਭਟਕ ਜਾਂਦੇ ਹਨ। ਇਸੇ ਦਾ ਫ਼ਾਇਦਾ ਇਹ ਦੇਸ਼ ਵਿਰੋਧੀ ਭ੍ਰਿਸ਼ਟ ਤੰਤਰ ਦੇ ਲੋਕ ਉਠਾਉਂਦੇ ਹਨ। ਇਸ ਦੀ ਸਪੱਸ਼ਟ ਉਦਾਹਰਣ 2024 ਦੀਅਾਂ ਲੋਕ ਸਭਾ ਚੋਣਾਂ ਦਾ ਨਤੀਜਾ ਹੈ।

ਦੇਸ਼ ਦਾ ਸੁਭਾਗ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਦੇਸ਼ ਨੂੰ ਨਿਸਵਾਰਥ, ਨਿਰਭੈ, ਨਿਡਰ, ਮਿਹਨਤੀ, ਨਿਸ਼ਠਾਵਾਨ, ਗਲੋਬਲ ਆਗੂ ਅਤੇ ਦੇਸ਼ ਪ੍ਰਤੀ ਪੂਰਨ ਸਮਰਪਿਤ ਪ੍ਰਧਾਨ ਮੰਤਰੀ ਦੇ ਰੂਪ ’ਚ ਮਿਲਿਆ ਹੈ, ਇਹ ਸਾਡੇ ਲਈ ਮਾਣ ਦੀ ਗੱਲ ਹੈ।

ਨਾ ਕਿਸੇ ਦੀ ਸੁਣੋ ਨਾ ਮੰਨੋ। ਪਿਛਲੇ 12 ਸਾਲਾਂ ’ਚ ਭਾਰਤ ਦੇ ਵਿਕਾਸ ਮਾਡਲ ਦਾ ਵਿਸ਼ਲੇਸ਼ਣ ਕਰੋ ਅਤੇ ਨਾਲ ਹੀ ਪਿਛਲੇ 60-70 ਸਾਲਾਂ ਦੇ ਵਿਕਾਸ, ਭ੍ਰਿਸ਼ਟਾਚਾਰ, ਕਮਿਸ਼ਨਖੋਰ ਸਰਕਾਰਾਂ ਦਾ ਕੰਮ ਦੇਖੋ, ਉਨ੍ਹਾਂ ਦੇ ਕਿੱਸੇ ਸੁਣੋ-ਪੜ੍ਹੋ, ਤੁਹਾਡੀਆਂ ਅੱਖਾਂ ਅਤੇ ਦਿਮਾਗ ਤੁਹਾਨੂੰ ਸਪੱਸ਼ਟ ਗਵਾਹੀ ਦੇ ਦੇਣਗੇ।

ਜਿੰਨੇ ਵੀ ਦੇਖੇ-ਪਰਖੇ ਕਾਕਰੋਚ ਰੌਲਾ ਪਾ ਰਹੇ ਹਨ, ਉਨ੍ਹਾਂ ਨੂੰ ਇਹ ਦੇਸ਼ ਦੇਖ-ਪਰਖ ਚੁੱਕਿਆ ਹੈ। ਅੱਜ ਦੀ ਪੀੜ੍ਹੀ ਦੇ ਕੁਝ ਗੁੰਮਰਾਹ ਤੱਤ ਇਸ ਦੇ ਜਾਲ ’ਚ ਆ ਰਹੇ ਹਨ, ਉਨ੍ਹਾਂ ਨੂੰ ਵੀ ਭਾਰਤ ਦਾ ਦੇਸ਼ਭਗਤ ਸਮਾਜ ਜਵਾਬ ਦੇ ਦੇਵੇਗਾ, ਚਿੰਤਾ ਨਾ ਕਰੋ।

ਸੰਖੇਪ ’ਚ ਅਜਿਹਾ ਭਾਰਤ ਨਾ ਕਦੇ ਸੀ (ਇਸ ਲੋਕਤੰਤਰ ’ਚ), ਨਾ ਕਦੇ ਮੌਜੂਦਾ ਅਗਵਾਈ ਤੋਂ ਬਿਨਾਂ ਹੋ ਸਕਦਾ ਹੈ। ਵਿਸ਼ਲੇਸ਼ਣ ਤੋਂ ਬਾਅਦ ਫ਼ੈਸਲਾ ਤੁਸੀਂ ਕਰਨਾ ਹੈ ਕਿ ਤੁਹਾਨੂੰ ਦੇਸ਼ਭਗਤ ਚਾਹੀਦੇ ਹਨ ਜਾਂ ਦੇਸ਼ਧ੍ਰੋਹੀ।

—ਐੱਸ. ਪੀ. ਮਲਿਕ
(ਡੀ.ਡੀ.ਪੀ.ਓ. (ਸੇਵਾਮੁਕਤ), ਜੀਂਦ)


author

Harpreet SIngh

Content Editor

Related News