ਹੈਲਮੇਟ ਦੇ ਬਿਨਾਂ ਫੜੇ ਜਾਣ ’ਤੇ ਪੀਓ ਚਾਹ ਅਤੇ ਸੁਰੱਖਿਆ ’ਤੇ ਕਰੋ ਗੱਲਬਾਤ

Friday, Aug 02, 2019 - 07:10 AM (IST)

ਹੈਲਮੇਟ ਦੇ ਬਿਨਾਂ ਫੜੇ ਜਾਣ ’ਤੇ ਪੀਓ ਚਾਹ ਅਤੇ ਸੁਰੱਖਿਆ ’ਤੇ ਕਰੋ ਗੱਲਬਾਤ

ਆਰ. ਸ਼ਿਵਰਮਨ 
ਸ਼ਹਿਰ ’ਚ ਬਹੁਤ ਸਾਰੇ ਦੋਪਹੀਆ ਵਾਹਨ ਚਾਲਕਾਂ ਵਲੋਂ ਅਜੇ ਵੀ ਹੈਲਮੇਟ ਪਹਿਨਣ ’ਚ ਰੁਚੀ ਨਾ ਦਿਖਾਉਣ ਕਾਰਣ ਚੇਨਈ ਦੀ ਟਰੈਫਿਕ ਪੁਲਸ ਨੇ ਉਨ੍ਹਾਂ ਨੂੰ ਸਹੀ ਰਾਹ ’ਤੇ ਲਿਆਉਣ ਲਈ ਉਨ੍ਹਾਂ ਨੂੰ ਭਰਮਾਉਣ ਲਈ ਹੁਣ ਕਈ ਰਚਨਾਤਮਕ ਢੰਗ ਲੱਭੇ ਹਨ। ਮਦਰਾਸ ਹਾਈਕੋਰਟ ਵਲੋਂ ਹੈਲਮੇਟ ਦੇ ਨਿਯਮ ਨੂੰ ਲਾਗੂ ਕਰਨ ’ਚ ਸੁਧਾਰ ਲਈ ਲਗਾਤਾਰ ਦਬਾਅ ਕਾਰਣ ਪੁਲਸ ਕਰਮਚਾਰੀ ਹੁਣ ਸਕੂਲੀ ਬੱਚਿਆਂ ਨੂੰ ਭਰਮਾ ਰਹੇ ਹਨ ਤਾਂ ਕਿ ਉਹ ਆਪਣੇ ਮਾਪਿਆਂ ਨੂੰ ਸੜਕ ’ਤੇ ਡਰਾਈਵਿੰਗ ਕਰਦੇ ਸਮੇਂ ਹੈਲਮੇਟ ਪਹਿਨਣ ਲਈ ਮਨਾਉਣ ’ਚ ਮਦਦ ਕਰ ਸਕਣਗੇ। ਪੁਲਸ ਨੇ ਪ੍ਰਮੁੱਖ ਚੌਕਾਂ ’ਤੇ ਸ਼ਾਮਿਆਨੇ ਵੀ ਖੜ੍ਹੇ ਕਰ ਦਿੱਤੇ ਹਨ, ਜਿੱਥੇ ਪੁਲਸ ਵਲੋਂ ਹੈਲਮੇਟ ਨਾ ਪਹਿਨੇ ਦੋਪਹੀਆ ਵਾਹਨ ਚਾਲਕਾਂ ਦਾ ਸਵਾਗਤ ਕੁਝ ਫੁੱਲਾਂ ਜਾਂ ਹੋਰ ਤੋਹਫਿਆਂ ਨਾਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੁਝ ਖਾਣ-ਪੀਣ ਲਈ ਵੀ ਪੁੱਛਿਆ ਜਾਂਦਾ ਹੈ।

ਜੂਸ ਅਤੇ ਚਾਹ

ਫੜੇ ਗਏ ਖੁਸ਼ੀ ਨਾਲ ਹੈਰਾਨ ਲੋਕਾਂ ਨੂੰ ਫਿਰ ਫਲਾਂ ਦਾ ਜੂਸ ਜਾਂ ਗੰਨੇ ਦਾ ਰਸ ਅਤੇ ਇਥੋਂ ਤਕ ਕਿ ਗਰਮ ਚਾਹ ਅਤੇ ਬਿਸਕੁਟ ਪੇਸ਼ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਕੀਮਤ ਪੁਲਸ ਅਧਿਕਾਰੀ ਖੁਦ ਆਪਣੀ ਜੇਬ ’ਚੋਂ ਕਰਦੇ ਹਨ। ਇਸ ਤੋਂ ਬਾਅਦ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਅੰਗਾਂ ਲਈ ਜੋਖ਼ਮ ਬਾਰੇ ਪ੍ਰਵਚਨ ਸੁਣਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਮਕਸਦ ਗੁੰਮਰਾਹ ਵਾਹਨ ਚਾਲਕਾਂ ਨੂੰ ਜ਼ਰੂਰੀ ਤੌਰ ’ਤੇ ਹੈਲਮੇਟ ਪਹਿਨਣ ਦੀ ਲੋੜ ਬਾਰੇ ਮਨਾਉਣਾ ਹੈ। ਚੇਨਈ ਦੇ ਹੁੰਮਸ ਭਰੇ ਵਾਤਾਵਰਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਅਯੋਗਤਾ ਨੂੰ ਦੇਖਦੇ ਹੋਏ ਵਧੇਰੇ ਦੋਪਹੀਆ ਚਾਲਕ ਹਾਲ ਹੀ ਦੇ ਸਮੇਂ ਤਕ ਹੈਲਮੇਟ ਪਹਿਨਣ ਦੀ ਲੋੜ ਪ੍ਰਤੀ ਉਦਾਸੀਨ ਸਨ। ਕਾਨੂੰਨ ਅਨੁਸਾਰ ਦੋਪਹੀਆ ਵਾਹਨ ’ਤੇ ਜੇਕਰ ਚਾਲਕ ਦੇ ਨਾਲ ਦੂਜਾ ਵਿਅਕਤੀ ਬੈਠਾ ਹੈ ਤਾਂ ਉਸ ਦੇ ਲਈ ਵੀ ਹੈਲਮੇਟ ਪਹਿਨਣਾ ਜ਼ਰੂਰੀ ਹੈ। ਹਾਲਾਂਕਿ ਇਹ ਨਿਯਮ ਕਾਗਜ਼ਾਂ ਤਕ ਹੀ ਸੀਮਤ ਸੀ। ਹੁਣ ਇਕ ਲੋਕਹਿੱਤ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਮਦਰਾਸ ਹਾਈਕੋਰਟ ਦੀ ਇਕ ਬੈਂਚ ਨੇ ਦੋਪਹੀਆ ਵਾਹਨਾਂ ’ਤੇ ਹੈਲਮੇਟ ਦੇ ਬਗੈਰ ਸਫਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਪੁਲਸ ਨੂੰ ਸਪਤਾਹਿਕ ਆਧਾਰ ’ਤੇ ਅਲਟੀਮੇਟਮ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।

ਵਿਦਿਆਰਥੀਆਂ ਨੂੰ ਅਪੀਲ

ਮਾਧਵਰਾਮ ਦੇ ਸਹਾਇਕ ਪੁਲਸ ਕਮਿਸ਼ਨਰ ਜੇ. ਪੀ. ਪ੍ਰਭਾਕਰਨ ਨੇ ਦੱਸਿਆ ਕਿ ਉਹ ਆਪਣੇ-ਆਪਣੇ ਇਲਾਕੇ ’ਚ ਸਕੂਲੀ ਵਿਦਿਆਰਥੀਆਂ ਨੂੰ ਮਿਲ ਰਹੇ ਹਨ, ਨਾ ਕੇਵਲ ਜਾਗਰੂਕਤਾ ਮੁਹਿੰਮ ਲਈ, ਸਗੋਂ ਹਾਦਸਿਆਂ ਦੇ ਬੁਰੇ ਅਸਰਾਂ ’ਤੇ ਰੋਸ਼ਨੀ ਪਾਉਣ ਲਈ ਵੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਜਾਂ ਸਬੰਧੀਆਂ ਨੂੰ ਦੋਪਹੀਆ ਵਾਹਨ ’ਤੇ ਬਾਹਰ ਜਾਣ ਦੌਰਾਨ ਹੈਲਮੇਟ ਪਹਿਨਣ ਲਈ ਕਹਿਣ ਦੀ ਅਪੀਲ ਕੀਤੀ।

(ਹਿੰ.)
 


author

Bharat Thapa

Content Editor

Related News