ਇਕ ਬੁਰੀ ਆਦਤ ਤੋਂ ਛੁਟਕਾਰਾ...!
Saturday, Jul 06, 2024 - 02:33 PM (IST)
ਜਿਵੇਂ ਕਿ ਮੈਂ ਅਸੰਤੁਸ਼ਟ ਅਜੀਤ ਪਵਾਰ ਬਾਰੇ ਸੁਣਦਾ ਰਹਿੰਦਾ ਹਾਂ ਜੋ ਇਸ ਵਾਰ ਲੋਕ ਸਭਾ ’ਚ ਸਿਰਫ ਇਕ ਸੀਟ ਲੈ ਕੇ ਆਏ ਹਨ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਇਕ ਵਿਅਕਤੀ ਨੂੰ ਕੁਝ ਸਹੀ ਕਰਨ ਲਈ ਪ੍ਰੇਰਿਤ ਕੀਤਾ ਸੀ ਅਤੇ ਉਹ ਉਦੋਂ ਸੀ ਜਦੋਂ ਮਹਾਰਾਸ਼ਟਰ ਦੇ ਇਕ ਉਪ-ਮੁੱਖ ਮੰਤਰੀ ਨੂੰ ਤੰਬਾਕੂ ਚਬਾਉਣ ਦੀ ਬੁਰੀ ਆਦਤ ਸੀ। ਸਾਂਗਲੀ ਦੇ ਇਸਲਾਮਪੁਰ ’ਚ ਇਕ ਮੰਚ ’ਤੇ ਬੈਠੇ ਉਪ-ਮੁੱਖ ਮੰਤਰੀ ਆਰ. ਆਰ. ਪਾਟਿਲ ਨੇ ਅਜੀਤ ਪਵਾਰ ਨੂੰ ਉਨ੍ਹਾਂ ਦੀ ਬੁਰੀ ਆਦਤ ਲਈ ਖੁੱਲ੍ਹੇ ਤੌਰ ’ਤੇ ਮਜ਼ਾਕ ਕਰਦੇ ਹੋਏ ਸੁਣਿਆ।
ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਪਾਟਿਲ ਨੇ ਬਦਲਾ ਲੈਣ ਦੀ ਸਹੁੰ ਨਹੀਂ ਖਾਧੀ। ਉਹ ਬਸ ਘਰ ਗਏ ਅਤੇ ਉਨ੍ਹਾਂ ਨੇ ਇਸ ਆਦਤ ਨੂੰ ਛੱਡਣ ਦਾ ਫੈਸਲਾ ਕੀਤਾ। ਜਦੋਂ ਮੈਂ ਰਿਪੋਰਟ ਸੁਣੀ ਤਾਂ ਦੋ ਚੀਜ਼ਾਂ ਸਨ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਇਕ, ਕਿ ਉਹ ਰਚਨਾਤਮਕ ਆਲੋਚਨਾ ਨੂੰ ਚੰਗੀ ਤਰ੍ਹਾਂ ਪ੍ਰਵਾਨ ਕਰਨ ’ਚ ਸਮਰੱਥ ਸਨ ਅਤੇ ਦੂਜਾ, ਕਿ ਉਨ੍ਹਾਂ ’ਚ ਇਕ ਬੁਰੀ ਆਦਤ ਨੂੰ ਛੱਡਣ ਦੀ ਇੱਛਾਸ਼ਕਤੀ ਅਤੇ ਦਲੇਰੀ ਸੀ।
ਕਈ ਸਾਲ ਪਹਿਲਾਂ, ਮੇਰੇ ਇਕ ਚੰਗੇ ਦੋਸਤ ਨੇ ਬਦਲਾਅ ਲਿਆਉਣ ਅਤੇ ਇਕ ਭਿਆਨਕ ਆਦਤ ਛੱਡਣ ਦਾ ਫੈਸਲਾ ਕੀਤਾ। ਉਹ ਸ਼ਰਾਬੀ ਸੀ ਤੇ ਇਸ ਤੋਂ ਬੁਰਾ ਮੈਂ ਅਜੇ ਤੱਕ ਨਹੀਂ ਦੇਖਿਆ। ਵਾਰ-ਵਾਰ ਉਨ੍ਹਾਂ ਲੋਕਾਂ ਦਾ ਫੋਨ ਆਉਂਦਾ ਸੀ ਜੋ ਜਾਣਦੇ ਸਨ ਕਿ ਅਸੀਂ ਦੋਸਤ ਹਾਂ ਅਤੇ ਮੈਨੂੰ ਉਸ ਨੂੰ ਕਿਸੇ ਨਾਲੇ ਤੋਂ ਚੁੱਕਣਾ ਪੈਂਦਾ ਸੀ ਜਿੱਥੇ ਉਹ ਰਾਤ ਭਰ ਸ਼ਰਾਬ ਪੀਣ ਦੇ ਬਾਅਦ ਡਿੱਗ ਗਿਆ ਹੁੰਦਾ ਸੀ ਜਾਂ ਸੌਂ ਜਾਂਦਾ ਸੀ।
ਸ਼ਰਾਬ ਪੀਣ ਲਈ ਪੈਸੇ ਹਾਸਲ ਕਰਨ ਲਈ, ਉਹ ਇਕ ਪੁਲ ਦੇ ਪਾਰ ਇਕ ਠੇਲੇ ਨੂੰ ਧੱਕਣ ’ਚ ਮਦਦ ਕਰਦਾ ਸੀ ਅਤੇ ਕੁਝ ਪੈਸੇ ਪ੍ਰਾਪਤ ਕਰਦਾ ਸੀ। ਧਿਆਨ ਰਹੇ, ਉਹ ਇਕ ਪੜ੍ਹਿਆ-ਲਿਖਿਆ ਵਿਅਕਤੀ ਸੀ। ਇਕ ਦਿਨ ਉਸ ਨੇ ਇਸ ਆਦਤ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ। ਮੈਂ ਉਸ ਨੂੰ ਆਪਣੇ ਘਰ ਲੈ ਆਇਆ ਤੇ ਮੈਨੂੰ ਪਹਿਲੀ ਰਾਤ ਯਾਦ ਹੈ ਜਦੋਂ ਉਹ ਆਪਣੇ ਵਾਪਸੀ ਦੇ ਲੱਛਣਾਂ ’ਚੋਂ ਲੰਘ ਰਿਹਾ ਸੀ ਤਾਂ ਉਸ ਦੇ ਗਲੇ ’ਚੋਂ ਭਿਆਨਕ ਆਵਾਜ਼ਾਂ ਆ ਰਹੀਆਂ ਸਨ। ਅਗਲੇ ਦਿਨ ਮੈਂ ਉਸ ਨੂੰ ਸਾਇਨ ਹਸਪਤਾਲ ’ਚ ਦਾਖਲ ਕਰਵਾਇਆ। ਉਹ ਪੂਰੇ ਮੁੜ-ਵਸੇਬੇ ਵਾਲੇ ਇਲਾਜ ’ਚੋਂ ਲੰਘਿਆ ਤੇ ਅੱਜ ਤੱਕ 35 ਸਾਲ ਤੋਂ ਵੱਧ ਸਮੇਂ ਦੇ ਬਾਅਦ ਵੀ ਉਸ ਨੇ ਸ਼ਰਾਬ ਦੀ ਇਕ ਬੂੰਦ ਵੀ ਨਹੀਂ ਛੂਹੀ।
ਸ਼ਰਾਬ, ਤੰਬਾਕੂ, ਅਸ਼ਲੀਲ ਸਾਹਿਤ ਤੇ ਪਤਾ ਨਹੀਂ ਕਿੰਨੇ ਨਸ਼ੇ ਸਾਨੂੰ ਚੁਫੇਰਿਓਂ ਲਪੇਟ ਲੈਂਦੇ ਹਨ। ਮਿਹਨਤੀ ਮੁਲਾਜ਼ਮ ਨੂੰ ਅਚਾਨਕ ਪਤਾ ਲੱਗਦਾ ਹੈ ਕਿ ਉਸ ਨੂੰ ਆਪਣਾ ਪਹਿਲਾ ਪੈੱਗ ਲੈਣ ਲਈ ਹਰ ਰੋਜ਼ 5 ਵਜੇ ਬਾਹਰ ਨਿਕਲਣਾ ਪੈਂਦਾ ਹੈ। ਪਹਿਲਾਂ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਜਲਦੀ ਹੀ ਬੌਸ ਨੇ ਧਿਆਨ ਦਿੱਤਾ। ਨਾਲ ਦੇ ਮੁਲਾਜ਼ਮਾਂ ਨੇ ਉਸ ਦੇ ਅਜੀਬ ਵਤੀਰੇ ਦੀ ਸ਼ਿਕਾਇਤ ਕੀਤੀ ਤੇ ਇਕ ਸਫਲ ਕਰੀਅਰ ਰੁਕ ਗਿਆ। ਨਸ਼ੇ ਦੀ ਆਦਤ ਨਾਲ ਪਰਿਵਾਰ ਟੁੱਟ ਗਏ ਹਨ ਅਤੇ ਗਟਰ ਜਾਂ ਕਬਰ ਹੀ ਉਨ੍ਹਾਂ ਦਾ ਆਖਰੀ ਪੜਾਅ ਹੈ। ਅੱਜ ਮੈਂ ਦੋ ਤਰ੍ਹਾਂ ਦੇ ਲੋਕਾਂ ਨੂੰ ਸੰਬੋਧਿਤ ਕਰਦਾ ਹਾਂ, ਪਹਿਲੇ ਉਹ ਜੋ ਹੌਲੀ-ਹੌਲੀ ਨਸ਼ੇ ਵੱਲ ਵਧ ਰਹੇ ਹਨ ਅਤੇ ਦੂਜੇ ਉਹ ਜੋ ਪਹਿਲਾਂ ਤੋਂ ਹੀ ਨਸ਼ੇ ਦੇ ਆਦੀ ਹਨ। ਉਨ੍ਹਾਂ ਦਾ ਇਲਾਜ ਉਹੀ ਹੈ ਜੋ ਮਹਾਰਾਸ਼ਟਰ ਦੇ ਸਵ. ਡਿਪਟੀ ਸੀ. ਐੱਮ. ਨੇ ਕੀਤਾ।
ਪੈੱਗ ਨੂੰ ਸੁੱਟ ਦਿਓ, ਬੋਤਲ ਨੂੰ ਨਾ ਦੇਖੋ, ਨਸ਼ੀਲੀਆਂ ਦਵਾਈਆਂ ਦੀ ਆਦਤ ਨੂੰ ਰੋਕੋ ਜਾਂ ਅਸ਼ਲੀਲ ਸਮੱਗਰੀ ਵੱਲ ਆਕਰਸ਼ਿਤ ਨਾ ਹੋਵੋ। ਵਾਪਸੀ ਦੇ ਲੱਛਣ ਤੁਹਾਨੂੰ ਜਲਦੀ ਦਿਖਾਈ ਦੇਣਗੇ। ਕੋਈ ਵੀ ਆਦਤ ਟੁੱਟਣ ’ਤੇ ਦੁੱਖ ਹੁੰਦਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਆਖਿਰਕਾਰ ਤੁਹਾਡੀ ਜ਼ਿੰਦਗੀ ’ਚ ਜਲਦੀ ਬਦਲਾਅ ਆਵੇਗਾ। ਭਾਵੇਂ ਤੁਸੀਂ ਮਰਦ ਹੋ ਜਾਂ ਔਰਤ, ਦ੍ਰਿੜ੍ਹ ਰਹੋ ਅਤੇ ਆਦਤ ਨੂੰ ਜੜ੍ਹੋਂ ਖਤਮ ਕਰ ਦਿਓ।
ਬਦਲਾਅ ਲਿਆਉਣ ’ਚ ਕਦੀ ਦੇਰ ਨਹੀਂ ਹੁੰਦੀ...!