ਬਗਦਾਦੀ ਦੇ ਅੰਤ ਤੋਂ ਬਾਅਦ ਵੀ ਆਈ. ਐੱਸ. ਦੀ ਹਿੰਸਾ ਜਾਰੀ ਰਹੇਗੀ

Tuesday, Oct 29, 2019 - 01:51 AM (IST)

ਬਗਦਾਦੀ ਦੇ ਅੰਤ ਤੋਂ ਬਾਅਦ ਵੀ ਆਈ. ਐੱਸ. ਦੀ ਹਿੰਸਾ ਜਾਰੀ ਰਹੇਗੀ

ਵਿਸ਼ਣੂ ਗੁਪਤ

ਹਿੰਸਾ ਕਰਨ ਵਾਲੇ, ਨਿਰਦੋਸ਼ ਜ਼ਿੰਦਗੀਆਂ ਨੂੰ ਮੌਤ ਦੀ ਨੀਂਦ ਸੁਆਉਣ ਵਾਲੇ, ਮੁਸਲਿਮ ਹਿੰਸਾ ਨਾਲ ਦੁਨੀਆ ਨੂੰ ਦਹਿਲਾਉਣ ਵਾਲੇ, ਆਪਣੇ ਆਪ ਨੂੰ ਅੱਲ੍ਹਾ ਤੋਂ ਇਲਾਵਾ ਹੋਰ ਕਿਸੇ ਤੋਂ ਨਾ ਡਰਨ ਅਤੇ ਝੁਕਣ ਦਾ ਦਾਅਵਾ ਕਰਨ ਵਾਲੇ ਮੁਸਲਿਮ ਅੱਤਵਾਦੀ ਅਤੇ ਉਨ੍ਹਾਂ ਦੇ ਸਰਗਣੇ ਖ਼ੁਦ ਆਪਣੇ ਅੰਤ ਤੋਂ ਡਰਦੇ ਹਨ, ਆਪਣੀ ਮੌਤ ਤੋਂ ਡਰਦੇ ਹਨ। ਕਾਇਰਾਂ ਵਾਂਗ ਪਿੱਠ ਦਿਖਾ ਕੇ ਦੌੜਦੇ ਹਨ, ਕਾਇਰ-ਡਰਪੋਕ ਵਾਂਗ ਰੋਂਦੇ ਹਨ, ਆਪਣੀਆਂ ਔਲਾਦਾਂ ਪ੍ਰਤੀ ਚਿੰਤਾ ਕਰਦੇ ਹਨ ਅਤੇ ਆਪਣੀਆਂ ਔਲਾਦਾਂ ਨੂੰ ਸੁਰੱਖਿਅਤ ਰੱਖਣ ਪ੍ਰਤੀ ਸੁਚੇਤ ਰਹਿੰਦੇ ਹਨ। ਇਹ ਸਭ ਉਸ ਸਮੇਂ ਵੀ ਸੱਚ ਸਾਬਿਤ ਹੋਇਆ ਸੀ, ਜਦੋਂ ਅਮਰੀਕਾ ਨੇ ਅਫਗਾਨਿਸਤਾਨ ਵਿਚੋਂ ਤਾਲਿਬਾਨ ਸੱਤਾ ਨੂੰ ਉਖਾੜ ਸੁੱਟਿਆ ਸੀ, ਅਮਰੀਕੀ ਫੌਜੀਆਂ ਦੇ ਡਰੋਂ ਤਾਲਿਬਾਨ ਬਿਨਾਂ ਲੜੇ ਅਫਗਾਨਿਸਤਾਨ ਵਿਚੋਂ ਦੌੜ ਗਏ ਸਨ ਅਤੇ ਬਾਅਦ ਵਿਚ ਤਾਲਿਬਾਨ ਦੇ ਨੇਤਾ ਮੁੱਲਾ ਉਮਰ ਦੀ ਗੁੰਮਨਾਮੀ ਦੇ ਦੌਰ ਵਿਚ ਮੌਤ ਹੋ ਗਈ ਸੀ। ਇਹ ਸਭ ਉਸ ਸਮੇਂ ਵੀ ਸੱਚ ਹੋਇਆ ਸੀ, ਜਦੋਂ ਪਾਕਿਸਤਾਨ ਦੀਆਂ ਫੌਜੀ ਛਾਉਣੀਆਂ ਵਿਚਾਲੇ ਲੁਕ ਕੇ ਰਹਿਣ ਵਾਲਾ ਅਲਕਾਇਦਾ ਦਾ ਸਰਗਣਾ ਓਸਾਮਾ-ਬਿਨ-ਲਾਦੇਨ ਅਮਰੀਕਾ ਦੇ ਹੱਥੋਂ ਮਾਰਿਆ ਗਿਆ ਸੀ। ਓਸਾਮਾ-ਬਿਨ-ਲਾਦੇਨ ਆਪਣੀਆਂ 2 ਪਤਨੀਆਂ ਅਤੇ ਬੱਚਿਆਂ ਨਾਲ ਭੈਅਭੀਤ ਜ਼ਿੰਦਗੀ ਬਿਤਾ ਰਿਹਾ ਸੀ। ਉਸ ਦਾ ਪੱਤਰ, ਜੋ ਬਾਅਦ ਵਿਚ ਜ਼ਾਹਿਰ ਹੋਇਆ ਸੀ, ਵਿਚ ਉਸ ਨੇ ਲਿਖਿਆ ਸੀ ਕਿ ਉਸ ਦੇ ਬੱਚੇ ਹਿੰਸਾ ਤੋਂ ਦੂਰ ਰਹਿਣ ਅਤੇ ਹਿੰਸਾ-ਮੁਕਤ ਆਪਣੀ ਜ਼ਿੰਦਗੀ ਗੁਜ਼ਾਰਨ ਲਈ ਮੌਕੇ ਹਾਸਿਲ ਕਰਨ।

ਭਾਵ ਕਿ ਦੂਜਿਆਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਹਿੰਸਾ ਅਤੇ ਮੁਸਲਿਮ ਅੱਤਵਾਦ ਨਾਲ ਤਬਾਹ ਕਰਨ ਵਾਲੇ ਓਸਾਮਾ-ਬਿਨ-ਲਾਦੇਨ ਲਈ ਉਸ ਦੀਆਂ ਪਤਨੀਆਂ ਅਤੇ ਬੱਚੇ ਜ਼ਿਆਦਾ ਮਹੱਤਵਪੂਰਨ ਸਨ। ਠੀਕ ਇਸੇ ਤਰ੍ਹਾਂ ਹੁਣੇ-ਹੁਣੇ ਅਮਰੀਕਾ ਦੇ ਹੱਥੋਂ ਮਾਰਿਆ ਗਿਆ ਅਲ ਬਗਦਾਦੀ ਕਾਇਰ ਨਿਕਲਿਆ, ਬੁਜ਼ਦਿਲ ਨਿਕਲਿਆ, ਡਰਪੋਕ ਨਿਕਲਿਆ, ਆਪਣੀ ਜ਼ਿੰਦਗੀ ਪ੍ਰਤੀ ਅਤਿ-ਇੱਛੁਕ ਨਿਕਲਿਆ, ਆਪਣੀ ਜ਼ਿੰਦਗੀ ਬਚਾਉਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਸੀ, ਜਦੋਂ ਅਮਰੀਕੀ ਫੌਜੀਆਂ ਨੇ ਉਸ ਨੂੰ ਇਕ ਆਪ੍ਰੇਸ਼ਨ ਦੌਰਾਨ ਘੇਰਿਆ ਤਾਂ ਉਹ ਆਪਣੀਆਂ 2 ਪਤਨੀਆਂ ਅਤੇ 3 ਬੱਚਿਆਂ ਨਾਲ ਇਕ ਸੁਰੰਗ ਵਿਚ ਜਾ ਲੁਕਿਆ। ਉਹ ਜਾਣਦਾ ਸੀ ਕਿ ਅਮਰੀਕੀ ਫੌਜੀ ਉਸ ਨੂੰ ਜ਼ਿੰਦਾ ਛੱਡਣ ਵਾਲੇ ਨਹੀਂ ਹਨ, ਉਹ ਆਪਣੀ ਜ਼ਿੰਦਗੀ ਬਚਾਉਣ ਲਈ ਲਗਾਤਾਰ ਰੋ ਰਿਹਾ ਸੀ। ਅਮਰੀਕੀ ਫੌਜੀਆਂ ਦਾ ਸਾਹਮਣਾ ਕਰਨ ਦੀ ਉਸ ਨੇ ਹਿੰਮਤ ਨਹੀਂ ਦਿਖਾਈ ਅਤੇ ਉਸ ਦਾ ਪਤਨੀਆਂ ਅਤੇ ਬੱਚਿਆਂ ਸਮੇਤ ਅੰਤ ਹੋ ਗਿਆ। ਆਪਣੀ ਬਹਾਦਰੀ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਨੂੰ ਖੁਸ਼ੀਆਂ ਮਨਾਉਣ ਲਈ ਕਹਿੰਦੇ ਹਨ ਅਤੇ ਇੰਕਸ਼ਾਫ ਕਰਦੇ ਹਨ ਕਿ ਅਲ ਬਗਦਾਦੀ ਬੜਾ ਹੀ ਡਰਪੋਕ ਸੀ, ਕਾਇਰ ਸੀ, ਆਪਣੀ ਮੌਤ ਤੋਂ ਡਰਿਆ ਹੋਇਆ ਸੀ। ਆਪਣੀ ਜਾਨ ਬਚਾਉਣ ਲਈ ਸੁਰੰਗ ’ਚ ਲੁਕ ਕੇ ਜਾਰ-ਜਾਰ ਰੋ ਰਿਹਾ ਸੀ।

ਜੇਕਰ ਤੁਸੀਂ ਮੁਸਲਿਮ ਅੱਤਵਾਦ ਦੇ ਸਮਰਥਕ ਨਹੀਂ ਹੋ, ਜੇਕਰ ਤੁਸੀਂ ਇਸਲਾਮ ਦੀ ਕਾਫਿਰ ਮਾਨਸਿਕਤਾ ਦੇ ਸਮਰਥਕ ਨਹੀਂ ਹੋ, ਜੇਕਰ ਤੁਸੀਂ ਇਸਲਾਮ ਦੀ ਤਲਵਾਰ, ਭਾਵ ਹਿੰਸਾ ਦੇ ਬਲ ’ਤੇ ਵਿਸਤਾਰ ਦੀ ਮਾਨਸਿਕਤਾ ਦੇ ਸਮਰਥਕ ਨਹੀਂ ਹੋ ਤਾਂ ਫਿਰ ਤਾਲਿਬਾਨ ਦੇ ਸਰਗਣੇ ਮੁੱਲਾ ਉਮਰ, ਅਲਕਾਇਦਾ ਦੇ ਸਰਗਣੇ ਓਸਾਮਾ-ਬਿਨ-ਲਾਦੇਨ, ਅਲਕਾਇਦਾ ਦੇ ਦੂਜੇ ਵੱਡੇ ਸਰਗਣੇ ਅਲ ਜਵਾਹਰੀ ਤੋਂ ਬਾਅਦ ਆਈ. ਐੱਸ. ਦੇ ਸਰਗਣੇ ਅਲ ਬਗਦਾਦੀ ਦਾ ਮਾਰਿਆ ਜਾਣਾ ਅਮਰੀਕਾ ਦੀ ਮਹਾਨ ਉਪਲੱਬਧੀ ਹੈ, ਦੁਨੀਆ ਦੀ ਸ਼ਾਂਤੀ ਦੇ ਪ੍ਰ੍ਰਤੀ ਇਕ ਮਹਾਨ ਕੰਮ ਹੈ, ਮੁਸਲਿਮ ਅੱਤਵਾਦ ਦੇ ਜੀਵਾਣੂਆਂ ਨੂੰ ਨਸ਼ਟ ਕਰਨ ਪ੍ਰਤੀ ਇਕ ਮਹਾਨ ਮੌਕਾ ਹੈ।

ਸਹੀ ਤਾਂ ਇਹ ਹੈ ਕਿ ਦੁਨੀਆ ਦਾ ਇਕ ਵੱਡਾ ਵਰਗ, ਜੋ ਆਪਣੇ ਆਪ ਨੂੰ ਕਥਿਤ ਤੌਰ ’ਤੇ ਪ੍ਰਗਤੀਸ਼ੀਲ ਕਹਿੰਦਾ ਹੈ, ਕਥਿਤ ਤੌਰ ’ਤੇ ਬੁੱਧੀਜੀਵੀ ਕਹਿੰਦਾ ਹੈ, ਉਹੋ ਜਿਹੀ ਹੀ ਸ਼੍ਰੇਣੀ ਦੇ ਲੋਕ ਹਰ ਸਮੇਂ ਕਿਸੇ ਨਾ ਕਿਸੇ ਕਸੌਟੀ ’ਤੇ ਮੁਸਲਿਮ ਅੱਤਵਾਦ ਦਾ ਸਮਰਥਨ ਕਰਦੇ ਰਹਿੰਦੇ ਹਨ, ਇਸਲਾਮ ਦੀਆਂ ਕਾਫਿਰ ਮਾਨਸਿਕਤਾਵਾਂ ਦਾ ਸਮਰਥਨ ਕਰਦੇ ਰਹਿੰਦੇ ਹਨ। ਇਸਲਾਮ ਵਿਚ ਹਿੰਸਾ ਦੇ ਜੀਵਾਣੂਆਂ ਨੂੰ ਖਾਰਿਜ ਕਰਦੇ ਰਹਿੰਦੇ ਹਨ ਅਤੇ ਅਮਰੀਕਾ ਦੀ ਇਸਲਾਮਿਕ ਅੱਤਵਾਦ ਵਿਰੁੱਧ ਲੜਾਈ ਨੂੰ ਹਿੰਸਾਪੂਰਨ ਕਹਿੰਦੇ ਰਹਿੰਦੇ ਹਨ, ਨੂੰ ਜ਼ਰੂਰ ਧੱਕਾ ਲੱਗਾ ਹੋਵੇਗਾ। ਦੁਨੀਆ ਦੇ ਨਕਾਰਾਤਮਕ ਸਮੂਹ ਅਮਰੀਕਾ ਦੀ ਜਿੰਨੀ ਵੀ ਆਲੋਚਨਾ ਕਰ ਲੈਣ ਪਰ ਇਕ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਰੱਦ ਨਹੀਂ ਕੀਤਾ ਜਾ ਸਕਦਾ ਕਿ ਜਿੱਥੇ ਵੀ ਲੋਕਤੰਤਰ ਨੂੰ ਖਾਰਿਜ ਕੀਤਾ ਜਾਂਦਾ ਹੈ, ਹਿੰਸਾ ਦੇ ਸਿਰ ਉੱਠਦੇ ਹਨ, ਉਥੇ ਕਿਸੇ ਨਾ ਕਿਸੇ ਤੌਰ ’ਤੇ ਅਮਰੀਕਾ ਇਸ ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਮੁਸਲਿਮ ਅੱਤਵਾਦ ਨੂੰ ਹੀ ਲੈ ਲਓ, ਦੁਨੀਆ ਵਿਚ ਜਿੱਥੇ ਵੀ ਮੁਸਲਿਮ ਅੱਤਵਾਦ ਹਿੰਸਾ ਭਰੇ ਢੰਗ ਨਾਲ ਸ਼ਾਂਤੀ ਦਾ ਦੁਸ਼ਮਣ ਬਣ ਬੈਠਾ ਹੈ, ਨਿਰਦੋਸ਼ ਜ਼ਿੰਦਗੀਆਂ ਨੂੰ ਗਾਜਰ-ਮੂਲੀ ਵਾਂਗ ਕੱਟਣ ਲਈ ਸਰਗਰਮ ਹੈ, ਉਥੇ ਅਮਰੀਕਾ ਦੀ ਦਮਦਾਰ ਹਾਜ਼ਰੀ ਮੁਸਲਿਮ ਅੱਤਵਾਦ ਲਈ ਇਕ ਰੁਕਾਵਟ ਅਤੇ ਉਸ ਦੇ ਖਾਤਮੇ ਦੇ ਤੌਰ ’ਤੇ ਖੜ੍ਹੀ ਹੈ। ਇਹ ਉਦਾਹਰਣ ਅਸੀਂ ਅਫਗਾਨਿਸਤਾਨ ਵਿਚ ਦੇਖੀ ਹੈ, ਲੀਬੀਆ ਵਿਚ ਦੇਖੀ ਹੈ, ਸੀਰੀਆ ਵਿਚ ਹੁਣੇ-ਹੁਣੇ ਅਲ ਬਗਦਾਦੀ ਦੇ ਅੰਤ ਦੇ ਤੌਰ ’ਤੇ ਦੇਖੀ ਹੈ। ਆਪਣੀ ਅਰਥ ਵਿਵਸਥਾ ਦੀ ਪ੍ਰਵਾਹ ਨਾ ਕਰਦੇ ਹੋਏ ਮੁਸਲਿਮ ਅੱਤਵਾਦ ਵਿਰੁੱਧ ਅਮਰੀਕਾ ਲਗਾਤਾਰ ਸੰਘਰਸ਼ ਕਰ ਰਿਹਾ ਹੈ, ਸਰਗਰਮ ਹੈ, ਮੁਸਲਿਮ ਅੱਤਵਾਦ ਦਾ ਪਿੱਛਾ ਕਰ ਰਿਹਾ ਹੈ। ਅਮਰੀਕਾ ਦੀ ਖੁਫੀਆ ਕਾਮਯਾਬੀ ਵੀ ਬੇਜੋੜ ਹੈ, ਅਮਰੀਕਾ ਦੇ ਖੁਫੀਆ ਵਿਭਾਗ ਦੀ ਬਹਾਦਰੀ ਦਾ ਹੀ ਨਤੀਜਾ ਹੈ ਕਿ ਮੁਸਲਿਮ ਅੱਤਵਾਦ ਦੇ ਸਰਗਣੇ ਲਗਾਤਾਰ ਮਾਰੇ ਜਾ ਰਹੇ ਹਨ। ਅਮਰੀਕਾ ਨੇ ਪਹਿਲਾਂ ਇਰਾਕ ਵਿਚ ਆਈ. ਐੱਸ. ਨੂੰ ਜ਼ਮੀਨਦੋਜ਼ ਕੀਤਾ ਅਤੇ ਹੁਣ ਸੀਰੀਆ ਵਿਚ ਵੀ ਆਈ. ਐੱਸ. ਦਾ ਸਫਾਇਆ ਕਰਨ ਲਈ ਬਹਾਦਰੀ ਦਾ ਪ੍ਰਦਰਸ਼ਨ ਕਰ ਰਿਹਾ ਹੈ।

ਦੂਜਿਆਂ ਦੇ ਮਨਾਂ ’ਤੇ ਥੋਪੀਆਂ ਜਾਣ ਵਾਲੀਆਂ ਮਾਨਸਿਕਤਾਵਾਂ ਮੁਸਲਿਮ ਅੱਤਵਾਦ ਦੀਆਂ ਪ੍ਰੇਰਣਾ-ਸ੍ਰੋਤ ਬਣ ਜਾਂਦੀਆਂ ਹਨ, ਢਾਲ ਬਣ ਜਾਂਦੀਆਂ ਹਨ, ਹੱਥਕੰਡੇ ਬਣ ਜਾਂਦੀਆਂ ਹਨ, ਅਜਿਹੀਆਂ ਮਾਨਸਿਕਤਾਵਾਂ ਪੱਸਰਦੀਆਂ ਕਿਉਂ ਹਨ, ਸਗੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਜਿਹੀਆਂ ਮਾਨਸਿਕਤਾਵਾਂ ਜਾਣ-ਬੁੱਝ ਕੇ ਦੂਜਿਆਂ ਦੇ ਮਨਾਂ ’ਤੇ ਥੋਪੀਆਂ ਜਾਂਦੀਆਂ ਹਨ। ਮਾਨਸਿਕਤਾਵਾਂ ਪਸਾਰੀਆਂ ਜਾਂਦੀਆਂ ਹਨ ਕਿ ਇਹ ਅਮਰੀਕਾ ਅਤੇ ਯੂਰਪ ਦੀ ਬਸਤੀਵਾਦ ਵਿਰੁੱਧ ਲੜਾਈ ਹੈ, ਜਦਕਿ ਸੱਚਾਈ ਇਹ ਹੈ ਕਿ ਮੁਸਲਿਮ ਅੱਤਵਾਦ ਇਸਲਾਮ ਦੀ ਕਾਫਿਰ ਮਾਨਸਿਕਤਾ ’ਚੋਂ ਨਿਕਲੀ ਨਸਲੀ ਹਿੰਸਾ ਹੈ, ਰਾਜਨੀਤੀ ਹੈ। ਤਾਲਿਬਾਨ ਦਾ ਸਰਗਣਾ ਮੁੱਲਾ ਉਮਰ, ਅਲਕਾਇਦਾ ਦਾ ਸਰਗਣਾ ਓਸਾਮਾ-ਬਿਨ-ਲਾਦੇਨ, ਅਲ ਜਵਾਹਰੀ ਅਤੇ ਆਈ. ਐੱਸ. ਦਾ ਹੁਣੇ-ਹੁਣੇ ਮਾਰਿਆ ਗਿਆ ਸਰਗਣਾ ਅਲ ਬਗਦਾਦੀ ਵਾਰ-ਵਾਰ ਕਹਿੰਦੇ ਸਨ ਕਿ ਉਨ੍ਹਾਂ ਦੀ ਲੜਾਈ ਅੱਲ੍ਹਾ ਦੇ ਸ਼ਾਸਨ, ਭਾਵ ਕਿ ਇਸਲਾਮ ਦੀ ਸੱਤਾ ਸਥਾਪਤ ਕਰਨ ਦੀ ਹੈ, ਇਸਲਾਮ ਦੇ ਵਿਸਤਾਰ ਲਈ ਉਨ੍ਹਾਂ ਦੀ ਹਿੰਸਾ ਹੈ। ਦੁਨੀਆ ਨੂੰ ਇਕ ਨਾ ਇਕ ਦਿਨ ਇਸਲਾਮ ਦੇ ਝੰਡੇ ਹੇਠ ਆਉਣਾ ਹੀ ਹੋਵੇਗਾ। ਜੋ ਇਸਲਾਮ ਦੇ ਝੰਡੇ ਹੇਠ ਨਹੀਂ ਆਵੇਗਾ, ਉਸ ਦੇ ਖਾਤੇ ਵਿਚ ਸਿਰਫ ਅਤੇ ਸਿਰਫ ਮੌਤ ਆਵੇਗੀ। ਫਿਰ ਮੁਸਲਿਮ ਅੱਤਵਾਦ ਪ੍ਰਤੀ ਸਾਡਾ ਨਜ਼ਰੀਆ ਕਿੰਤੂ-ਪ੍ਰੰਤੂ ਵਿਚ ਭਟਕਦਾ ਕਿਉਂ ਹੈ?

ਅਮਰੀਕਾ ਜਾਂ ਫਿਰ ਲੋਕਤੰਤਰਿਕ ਦੁਨੀਆ ਨੂੰ ਅਲ ਬਗਦਾਦੀ ਦੇ ਅੰਤ ਨਾਲ ਵੀ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਇਹ ਵੀ ਨਹੀਂ ਮੰਨ ਲੈਣਾ ਚਾਹੀਦਾ ਕਿ ਅਲ ਬਗਦਾਦੀ ਦੇ ਮਾਰੇ ਜਾਣ ਦੇ ਬਾਵਜੂਦ ਉਸ ਦੇ ਮੁਸਲਿਮ ਅੱਤਵਾਦੀ ਸੰਗਠਨ ਆਈ. ਐੱਸ. ਦਾ ਅੰਤ ਹੋ ਜਾਵੇਗਾ, ਇਹ ਕਹਿਣਾ ਮੁਸ਼ਕਿਲ ਹੋਵੇਗਾ, ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਖਾਸ ਕਰ ਕੇ ਸੀਰੀਆ ਦੀ ਜੋ ਸਥਿਤੀ ਹੈ, ਉਸ ਦੇ ਅਨੁਸਾਰ ਆਈ. ਐੱਸ. ਦੀ ਸਮਾਪਤੀ ਦੀ ਉਮੀਦ ਨਹੀਂ ਬਣਦੀ ਹੈ। ਇਸ ਦੇ ਪਿੱਛੇ ਦੁਨੀਆ ਦਾ ਕੂਟਨੀਤਕ ਸਵਾਰਥ ਹੈ। ਕੁਝ ਸਵਾਰਥੀ ਕੂਟਨੀਤਕ ਆਈ. ਐੱਸ. ਨੂੰ ਪਨਾਹ ਦੇਣ ਅਤੇ ਆਈ. ਐੱਸ. ਨੂੰ ਵਿਸਤਾਰ ਦੇਣ ਦੀ ਭੂਮਿਕਾ ਨਿਭਾਅ ਰਹੇ ਹਨ। ਸੀਰੀਆ ਅੱਜ ਦੁਨੀਆ ਲਈ ਇਕ ਕੂਟਨੀਤਕ ਸਵਾਰਥ ਵਾਲਾ ਦੇਸ਼ ਬਣ ਗਿਆ ਹੈ। ਸੀਰੀਆ ਵਿਚ ਅੱਜ ਕੋਈ ਇਕ ਨਹੀਂ, ਸਗੋਂ ਕਈ ਦੇਸ਼ਾਂ ਦੀਆਂ ਫੌਜਾਂ ਅਤੇ ਉਸ ਦੇ ਗੁਰਗੇ ਹਿੰਸਕ ਲੜਾਈ ਲੜ ਰਹੇ ਹਨ। ਇਕ ਪਾਸੇ ਅਮਰੀਕਾ ਹੈ ਤਾਂ ਦੂਜੇ ਪਾਸੇ ਈਰਾਨ, ਤੁਰਕੀ, ਸਾਊਦੀ ਅਰਬ ਅਤੇ ਰੂਸ ਵਰਗੇ ਦੇਸ਼ ਵੀ ਹਨ। ਸੀਰੀਆ ਦਾ ਸ਼ਾਸਕ ਸ਼ੀਆ ਮੂਲ ਦਾ ਹੈ, ਈਰਾਨ ਸ਼ੀਆ ਦੇਸ਼ਾਂ ਦਾ ਆਪਣੇ ਆਪ ਬਣਿਆ ਨੇਤਾ ਹੋਣ ਕਾਰਣ ਸੀਰੀਆ ਦੇ ਸ਼ਾਸਕ ਨਾਲ ਖੜ੍ਹਾ ਹੈ, ਉਥੇ ਹੀ ਰੂਸ ਆਪਣੀ ਕੌਮਾਂਤਰੀ ਕੂਟਨੀਤੀ ਕਾਰਣ ਸੀਰੀਆ ਦੇ ਤਾਨਾਸ਼ਾਹੀ ਸ਼ਾਸਨ ਲਈ ਫੌਜ ਦੀ ਸਰਗਰਮੀ ਜਾਰੀ ਰੱਖ ਰਿਹਾ ਹੈ। ਤੁਰਕੀ ਆਪਣੇ ਦੁਸ਼ਮਣ ਕੁਰਦਾਂ ਦੇ ਸਫਾਏ ਲਈ ਫੌਜੀ ਮੁਹਿੰਮ ’ਤੇ ਹੈ। ਜਾਣਨਾ ਇਹ ਵੀ ਜ਼ਰੂਰੀ ਹੈ ਕਿ ਕੁਰਦਾਂ ਦੀ ਬਹਾਦਰੀ ਦਾ ਹੀ ਨਤੀਜਾ ਹੈ ਕਿ ਅਲ ਬਗਦਾਦੀ ਅਤੇ ਉਸ ਦੇ ਅੱਤਵਾਦੀ ਸੰਗਠਨ ਆਈ. ਐੱਸ. ਨੂੰ ਚੁਣੌਤੀ ਮਿਲੀ ਸੀ ਅਤੇ ਉਸ ਦਾ ਵਿਸਤਾਰ ਰੁਕਿਆ ਸੀ। ਕੁਰਦਾਂ ਦੀ ਫੌਜ ਨੇ ਪਹਿਲਾਂ ਇਰਾਕ ਵਿਚੋਂ ਅਲ ਬਗਦਾਦੀ ਅਤੇ ਆਈ. ਐੱਸ. ਨੂੰ ਖਦੇੜਿਆ ਅਤੇ ਸੀਰੀਆ ਵਿਚ ਅਲ ਬਗਦਾਦੀ ਦੇ ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰਿਆ ਸੀ ਅਤੇ ਉਸ ਦੇ ਵਿਸਤਾਰ ’ਤੇ ਰੋਕ ਲਗਾਈ ਸੀ ਪਰ ਹੁਣ ਸਮੱਸਿਆ ਤੁਰਕੀ ਦੇ ਦਖਲ ਕਾਰਣ ਖੜ੍ਹੀ ਹੋਈ ਹੈ। ਤੁਰਕੀ ਅਤੇ ਕੁਰਦਾਂ ਵਿਚਾਲੇ ਪੁਰਾਣੀ ਲੜਾਈ ਹੈ। ਦੋਵਾਂ ਵਿਚਾਲੇ ਇਸਲਾਮ ਆਧਾਰਿਤ ਲੜਾਈ ਹੈ। ਤੁਰਕੀ ਨੇ ਸੀਰੀਆ ਦੇ ਅੰਦਰ ਕੁਰਦਾਂ ਵਿਰੁੱਧ ਭਿਆਨਕ ਫੌਜੀ ਮੁਹਿੰਮ ਛੇੜੀ ਹੋਈ ਹੈ। ਤੁਰਕੀ ਦੀ ਫੌਜੀ ਮੁਹਿੰਮ ਕਾਰਣ ਅਮਰੀਕਾ ਅਤੇ ਤੁਰਕੀ ਵਿਚਾਲੇ ਕੂਟਨੀਤਕ ਸੰਘਰਸ਼ ਦੀ ਸਥਿਤੀ ਪੈਦਾ ਹੋ ਗਈ ਹੈ। ਤੁਰਕੀ ਸੀਰੀਆ ਵਿਚ ਇਕ ਬਫ਼ਰ ਜ਼ੋਨ ਬਣਾਉਣਾ ਚਾਹੁੰਦਾ ਹੈ, ਜਿੱਥੇ ਨਾ ਤਾਂ ਸੀਰੀਆ ਦੇ ਸ਼ਾਸਕ ਦੀ ਫੌਜ ਦੀ ਹਾਜ਼ਰੀ ਹੋਵੇ ਅਤੇ ਨਾ ਹੀ ਕੁਰਦਾਂ ਦੀ ਫੌਜ ਦੀ ਹਾਜ਼ਰੀ ਹੋਵੇ।

ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਕੀ ਅਲ ਬਗਦਾਦੀ ਦੇ ਮਾਰੇ ਜਾਣ ਨਾਲ ਸੀਰੀਆ ਵਿਚ ਲੜਾਈ ਖਤਮ ਹੋ ਜਾਵੇਗੀ, ਆਈ. ਐੱਸ. ਰੂਪੋਸ਼ ਹੋ ਜਾਵੇਗਾ? ਆਈ. ਐੱਸ. ਕਮਜ਼ੋਰ ਹੋਵੇਗਾ, ਅਜਿਹੀ ਉਮੀਦ ਹੋ ਸਕਦੀ ਹੈ। ਇਹ ਉਮੀਦ ਹੈ ਕਿ ਆਈ. ਐੱਸ. ਦੇ ਅੱਤਵਾਦੀ ਦੂਜੇ ਇਸਲਾਮਿਕ ਅੱਤਵਾਦੀ ਸੰਗਠਨਾਂ ਵਿਚ ਦਾਖਲ ਹੋ ਸਕਦੇ ਹਨ। ਭਾਵੇਂ ਮੁਸਲਿਮ ਅੱਤਵਾਦੀ ਤਾਲਿਬਾਨ ਨਾਲ ਜੁੜੇ ਹੋਏ ਹੋਣ, ਭਾਵੇਂ ਅਲਕਾਇਦਾ ਜਾਂ ਫਿਰ ਆਈ. ਐੱਸ. ਨਾਲ, ਸਭ ਦਾ ਉਦੇਸ਼ ਇਕ ਹੀ ਹੁੰਦਾ ਹੈ। ਕੋਈ ਮੁਸਲਿਮ ਅੱਤਵਾਦੀ ਸੰਗਠਨ ਕਮਜ਼ੋਰ ਹੁੰਦਾ ਹੈ ਤਾਂ ਫਿਰ ਕੋਈ ਦੂਜਾ ਮੁਸਲਿਮ ਅੱਤਵਾਦੀ ਸੰਗਠਨ ਖੜ੍ਹਾ ਹੋ ਜਾਂਦਾ ਹੈ, ਕਈ ਦੂਜੇ ਸਰਗਣੇ ਖੜ੍ਹੇ ਹੋ ਜਾਂਦੇ ਹਨ। ਜਿੱਥੇ ਵੀ ਮੁਸਲਿਮ ਆਬਾਦੀ ਹੈ, ਉਥੇ ਅੱਤਵਾਦੀ ਮਾਨਸਿਕਤਾਵਾਂ ਹਨ, ਅੱਤਵਾਦੀ ਮਾਨਸਿਕਤਾਵਾਂ ਨੂੰ ਸ਼ਰੇਆਮ ਪਨਾਹ ਮਿਲਦੀ ਹੈ। ਦੁਨੀਆ ਨੂੰ ਹੁਣ ਇਹ ਅਸਵੀਕਾਰ ਕਰਨਾ ਚਾਹੀਦਾ ਹੈ ਕਿ ਅੱਤਵਾਦ ਨਾਲ ਇਸਲਾਮ ਜੁੜਿਆ ਹੋਇਆ ਨਹੀਂ ਹੈ। ਫਿਰ ਹਰ ਅੱਤਵਾਦੀ ਮੁਸਲਮਾਨ ਹੀ ਕਿਉਂ ਨਿਕਲਦਾ ਹੈ? ਜਿੱਥੋਂ ਇਸਲਾਮਿਕ ਅੱਤਵਾਦ ਦੇ ਜੀਵਾਣੂ ਨਿਕਲਦੇ ਹਨ, ਉਥੇ ਵਾਰ ਕੀਤੇ ਬਿਨਾਂ ਦੁਨੀਆ ਨੂੰ ਸੱਭਿਅਕ ਨਹੀਂ ਬਣਾਇਆ ਜਾ ਸਕਦਾ। ਇਸਲਾਮਿਕ ਅੱਤਵਾਦ ਨੂੰ ਪਨਾਹ ਦੇਣ ਵਾਲੀਆਂ ਮਾਨਸਿਕਤਾਵਾਂ ਦਾ ਅੰਤ ਵੀ ਜ਼ਰੂਰੀ ਹੈ, ਇਸ ’ਤੇ ਸਿਰਫ ਅਮਰੀਕਾ ਹੀ ਨਹੀਂ, ਸਗੋਂ ਪੂਰੀ ਦੁਨੀਆ ਨੂੰ ਇਕਜੁੱਟ ਹੋ ਕੇ ਸੋਚਣਾ ਪਵੇਗਾ, ਮੁਹਿੰਮ ਚਲਾਉਣੀ ਹੋਵੇਗੀ।

(guptvishnu@gmail.com)


author

Bharat Thapa

Content Editor

Related News