ਕੋੋਰੋਨਾ : ਹਿਮਾਚਲ ਲਈ ਇਕ ਨਵੀਂ ਚੁਣੌਤੀ

05/25/2020 1:49:44 AM

ਕੇ. ਐੱਸ. ਤੋਮਰ

ਕੋਵਿਡ-19 ਵਰਗੀ ਮਹਾਮਾਰੀ ਨੂੰ ਕੰਟਰੋਲ ਕਰਨ ’ਚ ਹਿਮਾਚਲ ਪ੍ਰਦੇਸ਼ ਨੇ ਬਹੁਤ ਹੀ ਉਤਸ਼ਾਹ ਭਰਿਆ ਕੰਮ ਕੀਤਾ ਸੀ ਪਰ ਸੂਬੇ ’ਚ ਇਸ ਦੇ ਵੱਧਦੇ ਅਸਰ ਨਾਲ ਇਸ ਨੂੰ ਠੇਸ ਪੁੱਜੀ ਹੈ। ਹਿਮਾਚਲ ਪ੍ਰਦੇਸ਼ ਕੋਰੋਨਾ ਫ੍ਰੀ ਸਟੇਟ ਦੀ ਅਵਸਥਾ ਵੱਲ ਵਧ ਰਿਹਾ ਸੀ ਪਰ ਦੂਸਰੇ ਸੂਬਿਅਾਂ ’ਚ ਫਸੇ ਹਿਮਾਚਲੀਅਾਂ ਦੇ ਸੂਬੇ ’ਚ ਦਾਖਲੇ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਲਈ ਇਕ ਨਵੀਂ ਚੁਣੌਤੀ ਪੈਦਾ ਕਰ ਦਿੱਤੀ ਹੈ। ਆਪਣੇ ਘਰਾਂ ਨੂੰ ਪਰਤਣ ਵਾਲੇ ਲੋਕਾਂ ਨੇ ਆਪਣਾ ਕੁਆਰੰਟਾਈਨ ਪੀਰੀਅਡ ਵੀ ਖਤਮ ਨਹੀਂ ਕੀਤਾ। ਦੂਜੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਉਨ੍ਹਾਂ 60 ਹਜ਼ਾਰ ਦੇ ਲਗਭਗ ਹਿਮਾਚਲੀਅਾਂ ਨੂੰ ਵਾਪਸ ਲਿਆਉਣ ਦੇ ਦਬਾਅ ’ਚ ਹਨ, ਜਿਨ੍ਹਾਂ ਨੇ ਹੋਰਨਾਂ ਸੂਬਿਅਾਂ ਤੋਂ ਆਪਣੇ ਗ੍ਰਹਿ ਰਾਜ ਨੂੰ ਪਰਤਣ ਲਈ ਆਪਣੇ ਨਾਂ ਨੂੰ ਰਜਿਸਟਰਡ ਕਰਵਾਇਆ ਹੈ। ਅਜਿਹੀ ਸਥਿਤੀ ’ਚ ਸਿਆਸੀ ਵਿਸ਼ਲੇਸ਼ਕ ਮੁੱਖਮੰਤਰੀ ਦੇ ਸਖਤ ਫੈਸਲੇ ਤੋਂ ਡਰੇ ਹੋਏ ਹਨ ਕਿਉਂਕਿ ਕੋਈ ਵੀ ਨਹੀਂ ਜਾਣਦਾ ਕਿ ਸੂਬੇ ’ਚ ਪਰਤਣ ਵਾਲੇ ਲੋਕ ਕੋਰੋਨਾ ਨੂੰ ਲਿਆਉਣ ਵਾਲੇ ਹੋ ਸਕਦੇ ਹਨ। ਹੋਟਲ ਕਾਰੋਬਾਰ ਨਾਲ ਜੁੜੇ ਲੋਕ ਵੀ ਮੁੱਖ ਮੰਤਰੀ ਦੇ ਵਿਚਾਰ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਤਾਂ ਉਹ ਉਨ੍ਹਾਂ ਦੇ ਹੋਟਲ ਨੂੰ ਵੀ ਇਨਫੈਕਟਿਡ ਕਰ ਦੇਵੇਗਾ ਉਦੋਂ ਤਦ ਇਹ ਵਿਵਾਦ ਕਲਪਨਾ ਤੋਂ ਪਰੇ ਹੋ ਜਾਵੇਗਾ। ਅੰਕੜਿਅਾਂ ਦੇ ਅਨੁਸਾਰ ਸਾਡੇ ਕੋਲ ਟੈਸਟਿੰਗ ਦੀਅਾਂ ਸਹੂਲਤਾਂ ਵੀ ਘੱਟ ਹਨ।

ਇਸ ਲਈ ਮੁੱਖ ਮੰਤਰੀ ਨੂੰ ਹੋਰਨਾਂ ਸੂਬਿਅਾਂ ’ਚ ਫਸੇ ਹੋਏ ਲੋਕਾਂ ਦੀ ਘਰ ਵਾਪਸੀ ਨੂੰ ਲੈ ਕੇ ਵਿਚਾਰ ਕਰਨਾ ਹੋਵੇਗਾ। ਜੈਰਾਮ ਠਾਕੁਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਸ਼ੰਸਾ ਅਤੇ ਪਿਆਰ ਹਾਸਲ ਕਰਨ ਦੇ ਬਾਅਦ ਕਾਫੀ ਸੰਤੁਸ਼ਟ ਦਿੱਸ ਰਹੇ ਹਨ ਕਿਉਂਕਿ ਉਨ੍ਹਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਅਸਰਦਾਇਕ ਕਦਮ ਚੁੱਕ ਅਤੇ ਹਿਮਾਚਲ ਪ੍ਰਦੇਸ਼ ’ਚ ਡੋਰ ਟੂ ਡੋਰ ਸਰਵੇ ਕਰਵਾਇਆ। ਲਗਭਗ 1600 ਸਰਕਾਰੀ ਸਟਾਫ ਮੈਂਬਰਾਂ ਨੇ ਬੁਖਾਰ ਵਰਗੇ ਲੱਛਣਾਂ ਦੀ ਜਾਂਚ ਕੀਤੀ ਜਿਸ ਨਾਲ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਬਾਰੇ ’ਚ ਯੋਜਨਾ ਬਣਾਈ ਅਤੇ ਇਸ ਦੇ ਹਾਂਪੱਖੀ ਨਤੀਜੇ ਵੀ ਸਾਹਮਣੇ ਆਏ। ਕੋਵਿਡ-19 ਦੇ ਵਿਰੁੱਧ ਚੰਗੀ ਰਣਨੀਤੀ ਦੇ ਤਹਿਤ ਸੈਮੀਅਰਬਨ ਭੀਲਵਾੜਾ ਮਾਡਲ ਅਤੇ ਅਰਬਨ ਆਗਰਾ ਮਾਡਲ ਅਪਣਾਇਆ ਗਿਆ ਪਰ ਪ੍ਰਧਾਨ ਮੰਤਰੀ ਮੋਦੀ ਨੇ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਕਿਰਿਆਸ਼ੀਲ ਮਾਮਲਿਅਾਂ ਨੂੰ ਜਾਂਚਣ ਦੀ ਮੁਹਿੰਮ ਦਾ ਵਰਣਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਵਧੀਕ ਪ੍ਰਮੁੱਖ ਸਕੱਤਰ (ਸਿਹਤ) ਆਰ. ਡੀ ਧੀਮਾਨ ਦੇ ਅਨੁਸਾਰ ਸੂਬੇ ਦੀ 70 ਲੱਖ ਦੀ ਆਬਾਦੀ ’ਤੇ ਬੁਖਾਰ ਵਰਗੇ ਲੱਛਣਾਂ ਦੀ ਜਾਂਚ ਕੀਤੀ ਗਈ ਜੋ ਕਿ ਇਕ ਭਾਰੀ ਪ੍ਰਕਿਰਿਆ ਸੀ।

ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਭਾਰਤ ਦੇ ਨਾਗਰਿਕਾਂ ’ਚ ਆਤਮ ਸੰਗ੍ਰਿਹਣ ਦੀ ਭਾਵਨਾ ਸੀ ਜਿਸ ’ਚ ਹਿਮਾਚਲ ਦੇ ਲੋਕ ਵੀ ਸ਼ਾਮਲ ਹਨ ਜੋ ਕਿ ਕੋਰੋਨਾ ਵਾਇਰਸ ਕਾਰਨ ਡਰੇ ਹੋਏ ਸਨ। ਵਿਸ਼ਵ ’ਚ ਇਕ ਵੈਕਸੀਨ ਦੀ ਅਣਹੋਂਦ ਅਤੇ ਇਲਾਜ ਦੇ ਬਿਨਾਂ ਲੋਕਾਂ ਦੇ ਮਨ ’ਚ ਅਜੇ ਵੀ ਡਰ ਮੌਜੂਦ ਹੈ। ਸਮਾਜਿਕ ਦੂਰੀ ਅਤੇ ਘਰ ’ਚ ਰਹਿ ਕੇ ਕੰਮ ਕਰਨ ਦਾ ਮੰਤਰ ਕੰਮ ਕਰ ਗਿਆ। ‘ਜਾਨ ਹੈ ਤਾਂ ਜਹਾਨ ਹੈ’ ਵਾਲਾ ਕਥਨ ਵੀ ਲੋਕਾਂ ਨੇ ਅਪਣਾਇਆ। ਅਜਿਹਾ ਕਰਨ ਨਾਲ ਕਮਿਊਨਿਟੀ ਤਬਾਦਲੇ ਨੂੰ ਜਾਂਚਣ ’ਚ ਵੀ ਮਦਦ ਮਿਲੀ ਨਹੀਂ ਤਾਂ 130 ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ ਹਫੜਾ-ਦਫੜੀ ਫੈਲ ਜਾਂਦੀ। ਇਕ ਪੱਧਰ ’ਤੇ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਹਿਮਾਚਲ ਪ੍ਰਦੇਸ਼ ਦੇਸ਼ ’ਚ ਪਹਿਲਾ ਕੋਰੋਨਾ ਫ੍ਰੀ ਸੂਬਾ ਨਾਮਜ਼ਦ ਹੋ ਜਾਵੇਗਾ ਪਰ ਦੂਸਰੇ ਸੂਬਿਅਾਂ ’ਚ ਰਹਿ ਰਹੇ 70 ਹਜ਼ਾਰ ਹਿਮਾਚਲੀਅਾਂ ਨੂੰ ਸੂਬੇ ’ਚ ਮੁੜ ਲਿਆਉਣ ਨਾਲ ਇਹ ਇਕ ਗੰਭੀਰ ਵਿਸ਼ਾ ਹੋ ਸਕਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਬਾਰੇ ’ਚ ਇਹ ਗਿਆਨ ਨਹੀਂ ਹੈ ਕਿ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਪੀੜਤ ਨਹੀਂ ਹਨ। ਹਾਲਾਂਕਿ ਹੱਦ ’ਤੇ ਅਧਿਕਾਰੀਅਾਂ ਵਲੋਂ ਜਾਂਚ ਕੀਤੀ ਗਈ ਪਰ ਇਹ ਜਾਂਚ ਫਿਰ ਵੀ ਇਹ ਗਾਰੰਟੀ ਨਹੀਂ ਦਿੰਦੀ ਕਿ ਉਨ੍ਹਾਂ ਲੋਕਾਂ ’ਚ ਵਾਇਰਸ ਮੌਜੂਦ ਹੈ ਜਾਂ ਫਿਰ ਨਹੀਂ?

ਇਥੋਂ ਤਕ ਕਿ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਜੋ ਕਿ ਆਪਣੀ ਸਪਸ਼ਟਤਾ ਦੇ ਲਈ ਜਾਣੇ ਜਾਂਦੇ ਹਨ, ਨੇ ਸਾਫ ਤੌਰ ’ਤੇ ਕਿਹਾ ਸੀ ਕਿ ਸਰਕਾਰ ਨੂੰ ਅਜਿਹੇ ਹਿਮਾਚਲੀਅਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਬਿਨਾਂ ਟੈਸਟਿੰਗ ਦੇ ਸੂਬੇ ’ਚ ਦਾਖਲ ਕਰਨ ਦੇ ਪਰਮਿਟ ਜਾਰੀ ਕੀਤੇ ਗਏ ਹਨ। ਇਹ ਹਾਸੋਹੀਣਾ ਹੈ ਕਿ ਜਦ ਸਰਕਾਰ ਨੇ ਕਿਹਾ ਕਿ ਦਾਖਲ ਹੋਣ ਵਾਲੇ ਲੋਕਾਂ ਨੂੰ 14 ਦਿਨ ਦੇ ਕੁਆਰੰਟਾਈਨ ਪੀਰੀਅਡ ਲੈ ਕੇ ਗੁਜ਼ਰਨਾ ਹੋਵੇਗਾ ਅਤੇ ਉਹ ਆਪਣੇ ਘਰਾਂ ’ਚ ਰਹਿਣਗੇ। ਪਟਵਾਰੀ, ਪੰਚਾਇਤ ਸਕੱਤਰ ਅਤੇ ਆਸ਼ਾ ਵਰਕਰਾਂ ਨੂੰ ਨਿਗ੍ਹਾ ਰੱਖਣ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਉਣਾ ਸੀ ਕਿ ਦੂਰੀ ਬਣਾਉਣ ਅਤੇ ਆਈਸੋਲੇਸ਼ਨ ਦੀਅਾਂ ਜ਼ਰੂਰੀ ਧਾਰਾਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਹਾਲਾਂਕਿ ਸਰੀਰਕ ਤੌਰ ’ਤੇ ਅਜਿਹਾ ਕਰਨਾ ਸੰਭਵ ਨਹੀਂ ਸੀ। ਦੂਜੀ ਗੱਲ ਇਹ ਹੈ ਕਿ ਅਜਿਹੇ ਲੋਕਾਂ ਦੇ ਵਤੀਰੇ ਦੇ ਬਾਰੇ ’ਚ ਜਿਨ੍ਹਾਂ ਨੇ ਸਿਰਫ ਕੁਆਰੰਟਾਈਨ ਕੀਤਾ ਸੀ, ਕੋਈ ਵੀ ਆਸਵੰਦ ਨਹੀਂ ਸੀ। ਇੰਝ ਜਾਪਦਾ ਹੋਵੇਗਾ ਕਿ ਸੂਬੇ ’ਚ ਦਾਖਲ ਹੋਣ ਵਾਲੇ ਲੋਕ ਆਪਣੇ ਹਿਤ ’ਚ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤਾਂਕਿ ਉਹ ਸੁਰੱਖਿਅਤ ਰਹਿਣ। ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਜੈਰਾਮ ਅਜਿਹੇ ਲੋਕਾਂ ਨੂੰ ਜਾਂਚਣ ਨੂੰ ਲੈ ਕੇ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਆਈ. ਜੀ. ਐੱਮ.ਸੀ. ਸ਼ਿਮਲਾ, ਮੈਡੀਕਲ ਕਾਲਜ ਟਾਂਡਾ, ਨੇਰ ਚੌਕ ਸੀ.ਐੱਸ.ਆਰ. ਕਸੌਲੀ ਅਤੇ ਹਿਮਾਲੀਅਨ ਬਾਇਓਟੈਕਨਾਲੋਜੀ ਪਾਲਮਪੁਰ ਨੇ ਕੋਰੋਨਾ ਵਾਇਰਸ ਮਾਮਲੇ ਨੂੰ ਜਾਂਚਣ ’ਚ ਮਦਦ ਕੀਤੀ ਹੈ। ਦੋ ਲੱਖ ਹਿਮਾਚਲੀ ਅਜੇ ਵੀ ਆਪਣੇ ਘਰਾਂ ਨੂੰ ਆਉਣ ਦੀ ਉਡੀਕ ’ਚ ਹਨ ਪਰ ਇਹ ਕਾਹਲੀ ’ਚ ਮੁਨਾਸਿਬ ਨਹੀਂ ਹੈ।

ਮਾਹਿਰ ਕਾਂਗੜਾ ਦੇ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਦੀ ਚੌਕਸੀ ਅਤੇ ਦੂਰਦ੍ਰਿਸ਼ਟੀ ਦਾ ਵਰਣਨ ਕਰਦੇ ਹਨ ਜੋ ਆਰਾਮ ਦੇ ਦਿਨਾਂ ’ਚ ਵੀ ਆਪਣੇ ਸਹਿਯੋਗੀਅਾਂ ਨਾਲ ਅੱਗੇ ਆਏ ਸਨ। ਉਨ੍ਹਾਂ ਨੇ 14 ਮਾਰਚ ਤੋਂ ਲਾਕਡਾਊਨ ਵਰਗੇ ਉਪਾਵਾਂ ਦੀ ਸਮੇਂ ਸਿਰ ਪਾਲਣਾ ਕੀਤੀ। ਜਦੋਂ ਭਾਰਤ-ਦੱਖਣੀ ਅਫਰੀਕਾ ਦੇ ਦਰਮਿਆਨ ਇਕ ਦਿਨਾ ਕ੍ਰਿਕਟ ਮੈਚ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਵਿਦੇਸ਼ੀਅਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ। ਡਿਪਟੀ ਕਮਿਸ਼ਨਰ ਨੇ ਇਹ ਯਕੀਨੀ ਬਣਾਇਆ ਕਿ 2000 ਵਿਦੇਸ਼ੀ ਲੋਕਾਂ ਨੂੰ ਹਿਮਾਚਲ ਤੋਂ ਮੋੜਿਅਾ ਅਤੇ ਹੋਰਨਾਂ ਸੂਬਿਅਾਂ ਤੋਂ ਆਉਣ ਵਾਲੇ 17 ਹਜ਼ਾਰ ਸਥਾਨਕ ਲੋਕਾਂ ਨੂੰ 28 ਦਿਨਾਂ ਲਈ ਘਰਾਂ ’ਚ ਕੁਆਰੰਟਾਈਨ ਦੀ ਪਾਲਣਾ ਕਰਵਾਈ ਗਈ। ਆਸ਼ਾ, ਆਂਗਣਵਾੜੀ ਵਰਕਰ ਅਤੇ ਪੰਚਾਇਤ ਸਕੱਤਰ ਆਦਿ ਰੋਜ਼ਾਨਾ ਅਜਿਹੇ ਲੋਕਾਂ ਨੂੰ ਜਾਣਨ ਲਈ ਉਨ੍ਹਾਂ ਦੇ ਘਰਾਂ ਦੀ ਯਾਤਰਾ ਕਰਦੇ ਰਹੇ ਹਨ ਜਾਂ ਨਹੀਂ। ਸਥਾਨਕ ਲੋਕਾਂ ਜਾਂਚਣ ਲਈ ਉਨ੍ਹਾਂ ਦੇ ਘਰਾਂ ਦੇ ਚੱਕਰ ਲਗਾਉਂਦੇ ਰਹੇ ਕਿ ਉਹ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਸਥਾਨਕ ਲੋਕਾਂ ਨੂੰ ਜਾਂਚਣ ਲਈ ਪ੍ਰਜਾਪਤੀ ਨੇ ਤਿੰਨ ਪੱਧਰੀ ਪ੍ਰਬੰਧ ਕੀਤੇ, ਜੋ ਕਾਂਗੜਾ ਜ਼ਿਲੇ ’ਚ ਦਾਖਲ ਹੋਏ ਸਨ। ਇਸ ਤਰ੍ਹਾਂ ਇਨਫੈਕਟਿਡ ਲੋਕਾਂ ਬਾਰੇ ਸੱਚਾਈ ਦਾ ਪਤਾ ਲਗਾਇਆ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਅਧਿਕਾਰੀ ਰੋਜ਼ਾਨਾ ਆਧਾਰ ’ਤੇ ਸਖਤ ਮਿਹਨਤ ਕਰ ਕੇ ਨਿਗਰਾਨੀ ਰੱਖ ਰਹੇ ਹਨ। ਸਿਆਸੀ ਆਬਜ਼ਰਵਰ ਮਹਿਸੂਸ ਕਰਦੇ ਹਨ ਕਿ ਕਾਂਗਰਸੀ ਨੇਤਾ ਜਿਨ੍ਹਾਂ ’ਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਪੀ.ਸੀ.ਸੀ. ਮੁਖੀ ਕੁਲਦੀਪ ਰਾਠੌਰ, ਸੀ. ਐੱਲ.ਪੀ. ਨੇਤਾ ਰਾਕੇਸ਼ ਅਗਨੀਹੋਤਰੀ ਆਦਿ, ਨੇ ਸਮੇਂ-ਸਮੇਂ ’ਤੇ ਕੁਝ ਸੁਝਾਅ ਦਿੱਤੇ ਪਰ ਇਹ ਅਜੇ ਅਨਿਸ਼ਚਿਤ ਹੈ ਕਿ ਉਨ੍ਹਾਂ ਸੁਝਾਅ ਨੂੰ ਮੁੱਖ ਮੰਤਰੀ ਕਿਸ ਤਰ੍ਹਾਂ ਲੈਂਦੇ ਹਨ।


Bharat Thapa

Content Editor

Related News