ਜਲਵਾਯੂ ਤਬਦੀਲੀ ਗੰਭੀਰ ਚਿੰਤਾ ਦਾ ਵਿਸ਼ਾ

Thursday, May 25, 2023 - 08:06 PM (IST)

ਜਲਵਾਯੂ ਤਬਦੀਲੀ ਗੰਭੀਰ ਚਿੰਤਾ ਦਾ ਵਿਸ਼ਾ

ਜਲਵਾਯੂ ਤਬਦੀਲੀ ਹੁਣ ਕੋਈ ਦੂਰ ਦੀ ਗੱਲ ਨਹੀਂ ਹੈ ਜਾਂ ਅਜਿਹੀ ਕੋਈ ਗੱਲ ਨਹੀਂ ਹੈ, ਜਿਸ ਬਾਰੇ ਸਿਰਫ ਕੌਮਾਂਤਰੀ ਸੰਮੇਲਨਾਂ ’ਚ ਹੀ ਗੱਲ ਕੀਤੀ ਜਾਵੇ। ਅਸੀਂ ਜਲਵਾਯੂ ਪੈਟਰਨ ’ਚ ਬਦਲਾਅ ਨੂੰ ਨੇੜਿਓਂ ਦੇਖ ਰਹੇ ਹਾਂ ਅਤੇ ਅਨੁਭਵ ਕਰ ਰਹੇ ਹਾਂ।

ਇਸ ਸਾਲ ਚਾਲੂ ਮਹੀਨੇ ਦੌਰਾਨ ਅਸਾਧਾਰਨ ਮੌਸਮ ਹੀ ਮੌਸਮ ਦੇ ਮਿਜਾਜ਼ ’ਚ ਭਾਰੀ ਬਦਲਾਅ ਦਾ ਸੂਚਕ ਹੈ। ਭਾਵੇਂ ਹੁਣ ਤੱਕ ਮੌਸਮ ਤੁਲਨਾਤਮਕ ਰੂਪ ਨਾਲ ਸੁਹਾਵਨਾ ਰਿਹਾ ਹੋਵੇ, ਮੌਸਮ ਮਾਹਿਰਾਂ ਨੇ ਇਕ ਬੇਮਿਸਾਲ ਗਰਮੀ ਦੀ ਲਹਿਰ ਦੀ ਚਿਤਾਵਨੀ ਦਿੱਤੀ ਹੈ ਅਤੇ ਸਭ ਤੋਂ ਗਰਮ ਪੰਜ ਸਾਲ ਦੀ ਸ਼ੁਰੂਆਤ ਧਰਤੀ ਨੇ ਲੰਬੇ ਸਮੇਂ ’ਚ ਦੇਖੀ ਹੈ।

ਜਲਵਾਯੂ ਤਬਦੀਲੀ ਦੇ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਪ੍ਰਭਾਵਾਂ ’ਚੋਂ ਇਕ ਸਮੁੰਦਰ ਦੇ ਪੱਧਰ ’ਚ ਵਾਧਾ ਹੈ। ਜਿਵੇਂ-ਜਿਵੇਂ ਸੰਸਾਰਕ ਤਾਪਮਾਨ ਵਧਦਾ ਹੈ, ਗਲੇਸ਼ੀਅਰ ਅਤੇ ਬਰਫ ਦੀਆਂ ਚਾਦਰਾਂ ਪਿਘਲਦੀਆਂ ਹਨ, ਜਿਸ ਨਾਲ ਮਹਾਸਾਗਰਾਂ ’ਚ ਪਾਣੀ ਦਾ ਪ੍ਰਵਾਹ ਹੁੰਦਾ ਹੈ। ਇਸ ਘਟਨਾ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਤੱਟੀ ਰਿਹਾਇਸ਼ਾਂ ਦਾ ਨੁਕਸਾਨ ਹੋਇਆ, ਤੱਟੀ ਜੰਗਲਾਂ ਦੀ ਕਟਾਈ ’ਚ ਵਾਧਾ ਹੋਇਆ ਹੈ ਅਤੇ ਹੇਠਲੇ ਇਲਾਕਿਆਂ ’ਚ ਲੋਕਾਂ ਦਾ ਸਥਾਪਨ ਹੋਇਆ ਹੈ। ਸਮੁੰਦਰ ਦਾ ਪੱਧਰ ਵਧਣ ’ਤੇ ਭਾਰਤ ’ਚ ਮੁੰਬਈ ਅਤੇ ਚੇਨਈ ਸਮੇਤ ਕਈ ਤੱਟੀ ਸ਼ਹਿਰਾਂ ਦੇ ਹਿੱਸੇ ਪਾਣੀ ਨਾਲ ਭਰਨ ਦੇ ਖਤਰੇ ’ਚ ਹਨ। ਛੋਟੇ ਟਾਪੂ ਰਾਸ਼ਟਰ ਜਿਵੇਂ ਮਾਲਦੀਵ ਇਸ ਖਤਰੇ ਲਈ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਹਨ ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰਨ ਦੇ ਜੋਖਮ ਦਾ ਸਾਹਮਣਾ ਕਰਦੇ ਹਨ।

ਜਲਵਾਯੂ ਤਬਦੀਲੀ ਮੌਸਮ ਦੀਆਂ ਘਟਨਾਵਾਂ ਦੇ ਰੁਝਾਨ ਤੇ ਗੰਭੀਰਤਾ ਨੂੰ ਤੇਜ਼ ਕਰਦੀ ਹੈ। ਹਾਲ ਹੀ ਦੇ ਸਾਲਾਂ ’ਚ ਹੀਟਵੇਵ, ਸੋਕਾ, ਤੂਫਾਨ ਅਤੇ ਹੜ੍ਹ ਹੋਰ ਲਗਾਤਾਰ ਅਤੇ ਤੇਜ਼ ਹੋ ਗਏ ਹਨ। ਇਨ੍ਹਾਂ ਘਟਨਾਵਾਂ ਨਾਲ ਜਾਨਮਾਲ ਦਾ ਨੁਕਸਾਨ ਹੁੰਦਾ ਹੈ, ਬੁਨਿਆਦੀ ਢਾਂਚੇ ਦਾ ਵਿਨਾਸ਼ ਹੁੰਦਾ ਹੈ ਅਤੇ ਆਰਥਿਕ ਅਸਥਿਰਤਾ ਹੁੰਦੀ ਹੈ।

ਜਲਵਾਯੂ ਤਬਦੀਲੀ ਸੰਸਾਰਕ ਖੁਰਾਕ ਸੁਰੱਖਿਆ ਲਈ ਇਕ ਵੱਡਾ ਖਤਰਾ ਹੈ। ਮੀਂਹ ਦਾ ਘੱਟ-ਵੱਧ ਪੈਣਾ, ਲੰਬੇ ਸਮੇਂ ਤੱਕ ਸੋਕਾ ਪੈਣਾ ਅਤੇ ਕੀਟਾਂ ਤੇ ਬਿਮਾਰੀਆਂ ’ਚ ਵਾਧਾ ਖੇਤੀ ਪੈਦਾਵਾਰ ’ਤੇ ਨਾਂਪੱਖੀ ਪ੍ਰਭਾਵ ਪਾਉਂਦਾ ਹੈ। ਫਸਲ ਦੀ ਘੱਟ ਪੈਦਾਵਾਰ ਕਿਸਾਨਾਂ ਦੀ ਆਮਦਨ ਨੂੰ ਪ੍ਰਭਾਵਿਤ ਕਰਦੀ ਹੈ, ਗਰੀਬੀ ਅਤੇ ਖੁਰਾਕ ਅਸੁਰੱਖਿਆ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਵਧਦੇ ਤਾਪਮਾਨ ਅਤੇ ਮਾਰੂਥਲੀਕਰਨ ਕਾਰਨ ਖੇਤੀ ਯੋਗ ਭੂਮੀ ਦਾ ਖੋਰਾ ਖੇਤੀ ਖੇਤਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਹੋਰ ਵਧਾ ਦਿੰਦਾ ਹੈ।

ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਦਾ ਜਨਤਕ ਸਿਹਤ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਵਧਦਾ ਤਾਪਮਾਨ ਵੈਕਟਰ ਤੋਂ ਪੈਦਾ ਰੋਗਾਂ ਜਿਵੇਂ ਮਲੇਰੀਆ, ਡੇਂਗੂ ਬੁਖਾਰ ਅਤੇ ਹੋਰ ਬਿਮਾਰੀਅਾਂ ਦੇ ਪ੍ਰਸਾਰ ’ਚ ਯੋਗਦਾਨ ਦਿੰਦਾ ਹੈ। ਹੀਟਵੇਵ ਹੀਟਸਟ੍ਰੋਕ ਅਤੇ ਗਰਮੀ ਨਾਲ ਸਬੰਧਤ ਹੋਰ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੇ ਹਨ, ਖਾਸ ਕਰ ਕੇ ਕਮਜ਼ੋਰ ਆਬਾਦੀ ਦਰਮਿਆਨ। ਜਲਵਾਯੂ ਤਬਦੀਲੀ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਜ਼ਿੰਮੇਵਾਰੀ ਦਾ ਇਕ ਵੱਡਾ ਹਿੱਸਾ ਵਿਕਸਤ ਰਾਸ਼ਟਰਾਂ ਦਾ ਹੈ ਪਰ ਵਿਕਾਸਸ਼ੀਲ ਦੇਸ਼ਾਂ ਨੇ ਵੀ ਲੋੜੀਂਦਾ ਸਬਕ ਨਹੀਂ ਸਿੱਖਿਆ ਹੈ।

ਮੁੱਢਲੇ ਕਾਰਨਾਂ ’ਚੋਂ ਇਕ ਜੀਵਾਸ਼ਮ ਈਂਧਨ ਦਾ ਸੜਨਾ, ਜੰਗਲਾਂ ਦੀ ਕਟਾਈ ਅਤੇ ਉਦਯੋਗਿਕ ਪ੍ਰਕਿਰਿਆਵਾਂ ਹਨ, ਜੋ ਗ੍ਰੀਨ ਹਾਊਸ ਗੈਸਾਂ ਨੂੰ ਵਾਤਾਵਰਣ ’ਚ ਛੱਡਦੀਆਂ ਹਨ, ਗਰਮੀ ਨੂੰ ਫੈਲਾਉਂਦੀਆਂ ਹਨ ਅਤੇ ਗਲੋਬਲ ਵਾਰਮਿੰਗ ਦਾ ਕਾਰਨ ਬਣਦੀਆਂ ਹਨ। ਜੰਗਲਾਂ ਦਾ ਨੁਕਸਾਨ ਜਲਵਾਯੂ ਤਬਦੀਲੀ ’ਚ ਯੋਗਦਾਨ ਦਿੰਦਾ ਹੈ ਕਿਉਂਕਿ ਰੁੱਖ ਕਾਰਬਨ ਡਾਈਆਕਸਾਈਡ ਇਕ ਪ੍ਰਮੁੱਖ ਗ੍ਰੀਨਹਾਊਸ ਗੈਸ ਨੂੰ ਸੋਖਦੇ ਹਨ।

ਇਸ ਤਰ੍ਹਾਂ ਪਸ਼ੂਧਨ ਅਤੇ ਚੌਲਾਂ ਦੀ ਖੇਤੀ ਨਾਲ ਮਿਥੇਨ ਰਿਸਾਅ, ਨਾਲ ਹੀ ਖਾਦ ਉਪਯੋਗ ਨਾਲ ਨਾਈਟ੍ਰਸ ਆਕਸਾਈਡ ਰਿਸਾਅ ਜਲਵਾਯੂ ਤਬਦੀਲੀ ’ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸੀਮੈਂਟ, ਸਟੀਲ ਅਤੇ ਰਸਾਇਣਾਂ ਦੇ ਉਤਪਾਦਨ ਸਮੇਤ ਉਦਯੋਗਿਕ ਸਰਗਰਮੀਆਂ, ਗ੍ਰੀਨ ਹਾਊਸ ਗੈਸਾਂ ਨੂੰ ਛੱਡਦੀਆਂ ਹਨ, ਜਿਸ ਨਾਲ ਜਲਵਾਯੂ ਸੰਕਟ ਹੋਰ ਵਧ ਜਾਂਦਾ ਹੈ। ਵਿਸ਼ੇਸ਼ ਤੌਰ ’ਤੇ ਲੈਂਡਫਿਲ ’ਚ ਜੈਵਿਕ ਕੂੜੇ ਦੀ ਰੀਸਾਈਕਲਿੰਗ ਜੋ ਮਿਥੇਨ, ਇਕ ਸ਼ਕਤੀਸ਼ਾਲੀ ਗ੍ਰੀਨਹਾਊਸ ਦਾ ਉਤਪਾਦਨ ਕਰਦੀ ਹੈ।

ਜਲਵਾਯੂ ਤਬਦੀਲੀ ਦੇ ਗੰਭੀਰ ਮੁੱਦੇ ਨੂੰ ਸੰਬੋਧਨ ਕਰਨ ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਵੀਨੀਕਰਨ ਊਰਜਾ ’ਚ ਤਬਦੀਲੀ ਸਮੇਤ ਕਈ ਪੱਧਰਾਂ ’ਤੇ ਫੌਰੀ ਕਾਰਵਾਈ ਦੀ ਲੋੜ ਹੈ। ਸਰਕਾਰਾਂ ਅਤੇ ਕਾਰੋਬਾਰਾਂ ਨੂੰ ਨਵੀਨੀਕਰਨ ਊਰਜਾ ਸੋਮਿਆਂ ਜਿਵੇਂ ਸੌਰ ਊਰਜਾ, ਪਵਨ, ਪਣਬਿਜਲੀ ਅਤੇ ਭੂ-ਥਰਮਲ ਊਰਜਾ ’ਚ ਨਿਵੇਸ਼ ਕਰਨਾ ਚਾਹੀਦਾ ਹੈ।

ਇਸ ’ਚ ਨਵੀਨੀਕਰਨ ਊਰਜਾ ਬੁਨਿਆਦੀ ਢਾਂਚੇ ’ਚ ਨਿਵੇਸ਼ ਕਰਨਾ, ਨਵੀਨੀਕਰਨ ਊਰਜਾ ਅਪਣਾਉਣ ਲਈ ਉਤਸ਼ਾਹ ਪ੍ਰਦਾਨ ਕਰਨਾ ਤੇ ਜੀਵਾਸ਼ਮ ਈਂਧਨ ਲਈ ਸਬਸਿਡੀ ਨੂੰ ਪੜਾਅਬੱਧ ਤਰੀਕੇ ਨਾਲ ਖਤਮ ਕਰਨਾ ਸ਼ਾਮਲ ਹੈ।

ਊਰਜਾ ਸਾਖਰਤਾ ਉਪਾਵਾਂ ਨੂੰ ਉਤਸ਼ਾਹ ਦੇਣ ਨਾਲ ਗ੍ਰੀਨਹਾਊਸ ਗੈਸ ਰਿਸਾਅ ’ਚ ਕਾਫੀ ਕਮੀ ਆ ਸਕਦੀ ਹੈ। ਇਸ ’ਚ ਇਮਾਰਤਾਂ, ਉਦਯੋਗਾਂ, ਟ੍ਰਾਂਸਪੋਰਟ ਅਤੇ ਉਪਕਰਨਾਂ ’ਚ ਊਰਜਾ, ਮਾਹਿਰ ਤਕਨੀਕਾਂ ਅਤੇ ਪ੍ਰਥਾਵਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਮੌਜੂਦਾ ਜੰਗਲਾਂ ਦੀ ਰੱਖਿਆ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਜੰਗਲਾਂ ਦੀ ਕਟਾਈ ਦੀ ਪਹਿਲ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ।

ਸਥਾਨਕ ਖੇਤੀ ਪ੍ਰਣਾਲੀਆਂ ਨੂੰ ਲਾਗੂ ਕਰਨ ਨਾਲ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ’ਚ ਜੈਵਿਕ ਖੇਤੀ, ਖੇਤੀਬਾੜੀ ਨਾਲ ਸੰਬੰਧਤ ਜੰਗਲਾਤ ਅਤੇ ਢੁੱਕਵੇਂ ਖੇਤੀ ਤਕਨੀਕਾਂ ਨੂੰ ਉਤਸ਼ਾਹ ਦੇਣਾ ਸ਼ਾਮਲ ਹੈ, ਜੋ ਰਸਾਇਣਕ ਅਦਾਨਾਂ ਨੂੰ ਘੱਟ ਕਰਦੇ ਹਨ, ਪਾਣੀ ਦੀ ਸੰਭਾਲ ਕਰਦੇ ਹਨ ਅਤੇ ਮਿੱਟੀ ’ਚੋਂ ਕਾਰਬਨ ਨੂੰ ਵੱਖ ਕਰਦੇ ਹਨ। ਛੋਟੇ ਪੈਮਾਨੇ ਦੇ ਕਿਸਾਨਾਂ ਦਾ ਸਮਰਥਨ ਅਤੇ ਜਲਵਾਯੂ ਲਚਕੀਲੀ ਫਸਲ ਕਿਸਮਾਂ ਤੱਕ ਪਹੁੰਚ ਪ੍ਰਦਾਨ ਕਰਨ ਨਾਲ ਖੁਰਾਕ ਸੁਰੱਖਿਆ ਅਤੇ ਜਲਵਾਯੂ ਅਨੁਕੂਲ ਹੋਣ ’ਚ ਵਾਧਾ ਹੋ ਸਕਦਾ ਹੈ।

ਉਠਾਏ ਜਾਣ ਵਾਲੇ ਹੋਰ ਕਦਮਾਂ ’ਚ ਜਨਤਕ ਟ੍ਰਾਂਸਪੋਰਟ, ਸਾਈਕਲ ਚਲਾਉਣ ਅਤੇ ਚੱਲਣ ਨੂੰ ਹੁਲਾਰਾ ਦੇ ਕੇ ਹੇਠਲੇ ਕਾਰਬਨ ਟ੍ਰਾਂਸਪੋਰਟ ’ਚ ਤਬਦੀਲੀ ਕਰਨਾ ਟ੍ਰਾਂਸਪੋਰਟ ਖੇਤਰ ਤੋਂ ਗ੍ਰੀਨਹਾਊਸ ਗੈਸ ਰਿਸਾਅ ਨੂੰ ਘੱਟ ਕਰ ਸਕਦਾ ਹੈ। ਸਕੂਲ ਪੱਧਰ ’ਤੇ ਸਿੱਖਿਆ ਪ੍ਰੋਗਰਾਮਾਂ ਸਮੇਤ ਜਲਵਾਯੂ ਤਬਦੀਲੀ ਦੇ ਪ੍ਰਭਾਵ ਬਾਰੇ ਜਨਜਾਗਰੂਕਤਾ ਵਧਾਉਣਾ ਮਹੱਤਵਪੂਰਨ ਹੈ ਤਾਂ ਜੋ ਵਿਅਕਤੀ ਵੀ ਸਥਿਤੀ ਨੂੰ ਸੁਧਾਰਨ ’ਚ ਯੋਗਦਾਨ ਦੇ ਸਕਣ।

ਜਲਵਾਯੂ ਤਬਦੀਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕਰਨ ਲਈ ਕੌਮਾਂਤਰੀ ਸਹਿਯੋਗ ਵੀ ਜ਼ਰੂਰੀ ਹੈ। ਦੇਸ਼ਾਂ ਨੂੰ ਅਗਾਂਹਵਧੂ ਰਿਸਾਅ ਕਟੌਤੀ ਟੀਚਿਆਂ ਨੂੰ ਸਥਾਪਿਤ ਕਰਨ, ਵਿਕਾਸਸ਼ੀਲ ਦੇਸ਼ਾਂ ਨੂੰ ਤਕਨਾਲੋਜੀ ਤਬਦੀਲੀ ਨੂੰ ਉਤਸ਼ਾਹ ਦੇਣ ਅਤੇ ਜਲਵਾਯੂ ਤਬਦੀਲੀ ਅਨੁਕੂਲਨ ਲਈ ਵਿੱਤੀ ਅਤੇ ਤਕਨੀਕੀ ਮਦਦ ਪ੍ਰਦਾਨ ਕਰਨ ਲਈ ਸਹਿਯੋਗ ਕਰਨਾ ਚਾਹੀਦਾ ਹੈ। ਪੈਰਿਸ ਸਮਝੌਤੇ ਵਰਗੇ ਕੌਮਾਂਤਰੀ ਸਮਝੌਤਿਆਂ ਨੂੰ ਲਾਗੂ ਕਰਨ ਅਤੇ ਮਜ਼ਬੂਤੀ ਦੇਣਾ ਸੰਸਾਰਕ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ।

ਇਹ ਵਿਅਕਤੀਆਂ, ਭਾਈਚਾਰੇ, ਸਰਕਾਰਾਂ ਅਤੇ ਕਾਰੋਬਾਰਾਂ ਵੱਲੋਂ ਚਾਲਿਤ ਸਮੂਹਿਕ ਯਤਨਾਂ ਰਾਹੀਂ ਹੈ ਕਿ ਅਸੀਂ ਜਲਵਾਯੂ ਤਬਦੀਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਿਤ ਕਰ ਕੇ ਭਵਿੱਖ ਦੀਆਂ ਪੀੜ੍ਹੀਆਂ ਲਈ ਆਪਣੇ ਘਰ ਦੀ ਰੱਖਿਆ ਕਰ ਸਕਦੇ ਹਾਂ।

ਵਿਪਿਨ ਪੱਬੀ


author

Rakesh

Content Editor

Related News