ਚੀਨ, ਤਾਈਵਾਨ ਅਤੇ ਅੱਗੇ ਦਾ ਰਾਹ
Saturday, Jan 20, 2024 - 03:18 PM (IST)
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਮਹੱਤਵਪੂਰਨ ਟਿੱਪਣੀ ਕੀਤੀ ਜਿੱਥੇ ਭਵਿੱਖ ’ਚ ਤਾਈਵਾਨ ਨੂੰ ਮੁੱਖ ਜ਼ਮੀਨ ਚੀਨ ਨਾਲ ਏਕੀਕ੍ਰਿਤ ਕਰਨ ਦੀ ਦੇਸ਼ ਦੀ ਲੰਬੇ ਸਮੇਂ ਦੀ ਇੱਛਾ ਦੀ ਆਵਾਜ਼ ਨੂੰ ਦੁਹਰਾਇਆ ਗਿਆ।
ਭੂ-ਸਿਆਸਤ ’ਚ ਤਾਈਵਾਨ ਇਕ ਅਹਿਮ ਮੁੱਦਾ ਰਿਹਾ ਹੈ। ਕੌਮਾਂਤਰੀ ਸਿਆਸੀ ਅਰਥਵਿਵਸਥਾ ’ਚ ਵੀ ਇਸ ਦੀ ਥਾਂ ਨੂੰ ਦੇਖਦੇ ਹੋਏ, ਨਿਯਮਿਤ ਆਧਾਰ ’ਤੇ ਇਸ ਮੁੱਦੇ ਦੇ ਵਿਕਾਸ ’ਤੇ ਨਜ਼ਰ ਰੱਖਣ ਦੀ ਡੂੰਘੀ ਸਮਝ ਦੀ ਲੋੜ ਹੈ। ਚੀਨ ਦੇ ਹਾਲੀਆ ਐਲਾਨ ਨੂੰ ਮਹਿਜ਼ ਸ਼ਬਦ ਕਹਿ ਕੇ ਖਾਰਿਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਿਸ਼ਵ ਪੱਧਰੀ ਅਸਲੀਅਤਾਂ ਬਦਲਦੀਆਂ ਰਹਿੰਦੀਆਂ ਹਨ।
ਭਾਰਤੀ ਅਰਥਸ਼ਾਸਤਰੀਆਂ ਤੋਂ ਲੈ ਕੇ ਕੌਮਾਂਤਰੀ ਚਰਚਿਆਂ ’ਚ ਇਸ ਗੱਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਭਵਿੱਖ ’ਚ ਕੋਈ ਘਟਨਾ ਹੋਣ ’ਤੇ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ। ਰਘੂਰਾਮ ਰਾਜਨ ਦਾ ਮੰਨਣਾ ਹੈ ਕਿ ਅਜਿਹੀਆਂ ਸੰਭਾਵਨਾਵਾਂ ਹਨ ਕਿ ਚੀਨ ਤਾਈਵਾਨ ਵਿਰੁੱਧ ਕੋਈ ਕਦਮ ਉਠਾ ਸਕਦਾ ਹੈ।
ਉਹ ਇਸ ਨੂੰ ਸਿਆਸੀ ਵਿਵਸਥਾ ਦੀ ਕਿਸਮ ਨਾਲ ਜੋੜਦੇ ਹਨ ਕਿਉਂਕਿ ਉੱਥੇ ਲੋਕਤੰਤਰ ਦੀ ਘਾਟ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵੱਧ ਸੱਤਾਵਾਦੀ ਦੇਸ਼ਾਂ ਨਾਲ ਪ੍ਰਮੁੱਖ ਸਮੱਸਿਆ ਹੁੰਦੀ ਹੈ ਕਿ ਇਹ ਸਭ ਆਗੂ ਦੇ ਦਿਮਾਗ ਨਾਲ ਸਬੰਧਤ ਹੈ।
ਅਸਲੀਅਤ ਦੇ ਡੂੰਘੇ ਪੱਖ ਨੂੰ ਸਮਝਣ ਲਈ ਇਤਿਹਾਸ, ਭੂਗੋਲਿਕ ਸਥਿਤੀ, ਸਮਕਾਲੀ ਆਰਥਿਕ ਦ੍ਰਿਸ਼ ਨੂੰ ਸਮਝਣਾ ਮਹੱਤਵਪੂਰਨ ਹੈ। ਤਾਈਵਾਨ ਦੀ ਕੜੀ ਵੀ ਇਸੇ ਵਿਚਾਰ ਦਾ ਹਿੱਸਾ ਹੈ।
ਤਾਈਵਾਨ ਦਾ ਇਕ ਅਨੋਖਾ ਸਥਾਨ ਹੈ ਜੋ ਭੂ-ਰਣਨੀਤੀ ਲਈ ਮਹੱਤਵਪੂਰਨ ਹੈ। ਦੂਜੀ ਵਿਸ਼ਵ ਜੰਗ, ਸੀਤ ਜੰਗ ਦੌਰਾਨ ਇਸ ਨੇ ਸਿਆਸੀ ਵਿਵਸਥਾ ’ਚ ਅਸਥਿਰਤਾ ਦੇਖੀ ਹੈ। ਹਾਲਾਂਕਿ, ਅਜੇ ਇਸ ਮੁੱਦੇ ’ਚ ਹੋਰ ਵੀ ਬਹੁਤ ਕੁਝ ਹੈ ਕਿਉਂਕਿ ਇਸ ’ਚ ਆਰਥਿਕ ਪਹਿਲੂ ਅਤੇ ਵਿਕਾਸ ਵੀ ਮਹੱਤਵਪੂਰਨ ਹੈ।
ਤਾਈਵਾਨ ਇਕ ਟਾਪੂ ਹੈ ਜੋ ਦੱਖਣੀ-ਪੂਰਬੀ ਚੀਨ ਦੇ ਤੱਟ ਤੋਂ ਲਗਭਗ 100 ਮੀਲ ਦੂਰ ਹੈ। ਇਹ ਅਮਰੀਕੀ ਵਿਦੇਸ਼ ਨੀਤੀ ਲਈ ਅਹਿਮ ਹੈ। ਇਤਿਹਾਸ ਦੇ ਕਈ ਪਹਿਲੂ ਹੁੰਦੇ ਹਨ। ਕੰਟਰੋਲ ਅਤੇ ਗਲਬੇ ਨੂੰ ਵੱਖ-ਵੱਖ ਢੰਗ ਨਾਲ ਦੇਖਿਆ ਜਾਂਦਾ ਹੈ। ਤਾਈਵਾਨ ’ਚ ਵੀ ਇਹ ਮੁੱਦਾ ਹੈ।
ਚੀਨ ਇਸ ਇਤਿਹਾਸ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਕਿ ਤਾਈਵਾਨ ਮੂਲ ਤੌਰ ’ਤੇ ਇਕ ਚੀਨੀ ਸੂਬਾ ਸੀ ਪਰ ਤਾਈਵਾਨੀ ਇਹ ਤਰਕ ਦੇਣ ਲਈ ਉਸੇ ਇਤਿਹਾਸ ਵੱਲ ਇਸ਼ਾਰਾ ਕਰਦੇ ਹਨ ਕਿ ਉਹ ਕਦੀ ਵੀ ਆਧੁਨਿਕ ਚੀਨੀ ਸੂਬੇ ਦਾ ਹਿੱਸਾ ਨਹੀਂ ਸਨ। ਇਸ ਨੂੰ ਚੀਨ ’ਚ ਨਾਇਕਵਾਦ ਦੀ ਵੱਡੀ ਤਸਵੀਰ ਦੇ ਅੰਦਰ ਸਮਝਣਾ ਹੋਵੇਗਾ।
ਤਾਈਵਾਨ ਦੀ ਵਿਵਾਦਤ ਸਥਿਤੀ ਚੀਨੀ ਗ੍ਰਹਿ ਜੰਗ ਨਾਲ ਸਬੰਧਤ ਹੈ। ਹੁਣ ਕਿਸੇ ਵੀ ਰਾਸ਼ਟਰ ਲਈ ਸੱਤਾ ਅਤੇ ਰਾਸ਼ਟਰੀ ਹਿੱਤ ਬਹੁ-ਮਕਸਦੀ ਹਨ। ਸਮਕਾਲੀ ਵਿਸ਼ਵ ਪੱਧਰੀ ਅਰਥਵਿਵਸਥਾ ਕਾਰਨ ਵੀ ਇਕ ਗੁੰਝਲਦਾਰ ਕਹਾਣੀ ਹੋਰ ਵੀ ਵਿਵਾਦਤ ਹੋ ਜਾਂਦੀ ਹੈ। ਕੋਈ ਵੀ ਜੰਗ ਨੂੰ ਇਕ ਬਦਲ ਵਜੋਂ ਖਾਰਿਜ ਨਹੀਂ ਕਰ ਸਕਦਾ।
ਯੂਕ੍ਰੇਨ ਨਾਲ ਅਫਗਾਨਿਸਤਾਨ ਤੱਕ ਦੀਆਂ ਪਿਛਲੀਆਂ ਘਟਨਾਵਾਂ ’ਚ ਬੇਯਕੀਨੀ ਦਿਖਾਈ ਦਿੰਦੀ ਹੈ ਅਤੇ ਨਿਹਿਤ ਸਵਾਰਥ ਕੌਮਾਂਤਰੀ ਸਬੰਧਾਂ ਦੀ ਪਛਾਣ ਹੈ, ਜਿੱਥੇ ਮਨੁੱਖਤਾ ਦੀ ਚਿੰਤਾ ਨਿਗੂਣੀ ਹੈ। ਤਾਈਵਾਨ ’ਚ ਸੰਘਰਸ਼ ਹੱਲ ਦੀ ਦਿਸ਼ਾ ’ਚ ਕਿਸੇ ਵੀ ਯਤਨ ਦੀ ਸ਼ੁਰੂਆਤ ਚੀਨੀ ਹਮਲਾਵਰ ਰੁਖ ਨੂੰ ਰੋਕਣ ਨਾਲ ਹੋਣੀ ਚਾਹੀਦੀ ਹੈ। ਭਾਵੀ ਕਾਰਜਸ਼ੈਲੀ ਲਈ ਸਿਆਸਤ ਤੋਂ ਲੈ ਕੇ ਆਰਥਵਿਵਸਥਾ ਤੱਕ ਇਕ ਸੰਤੁਲਿਤ ਕਾਰਜ ਯੋਜਨਾ ਦੀ ਲੋੜ ਹੁੰਦੀ ਹੈ।
ਜੇ ਸੰਭਾਵਿਤ ਵਿਵਾਦ ’ਤੇ ਹੋਰ ਵਿਚਾਰੇ ਕਰੀਏ ਤਾਂ ਇਹ ਭੂ-ਸਿਆਸਤ ਨਾਲ ਆਰਥਿਕ ਸੰਕਟ ਵੀ ਹੋਵੇਗਾ। ਵਿਸ਼ਵ ਸੈਮੀਕੰਡਕਟਰ ਉਦਯੋਗ ਅਤੇ ਮੈਨੂਫੈਕਚਰਿੰਗ ’ਚ ਤਾਈਵਾਨ ਬੇਹੱਦ ਮਹੱਤਵਪੂਰਨ ਹੈ। ਇਸ ਲਈ ਸੰਘਰਸ਼ ਦੇ ਹੱਲ ਲਈ ਸਾਰੇ ਹਿੱਤਧਾਰਕਾਂ ਦੇ ਯਤਨਾਂ ਦੀ ਲੋੜ ਹੋਵੇਗੀ। ਜਾਇਦਾਦਾਂ, ਬੌਧਿਕ ਸੰਪਦਾ ਅਤੇ ਮੁਲਾਜ਼ਮਾਂ ਦੀ ਰੱਖਿਆ ਅਭਿਆਸ ’ਚ ਤਾਈਵਾਨ ਨੂੰ ਸਾਰੇ ਦੇਸ਼ਾਂ ਨੂੰ ਇਕੱਠੇ ਲਿਆਉਣਾ ਹੋਵੇਗਾ।
ਚੀਨੀ ਵਿਸਥਾਰ ਨੂੰ ਖੇਤਰੀ ਗਤੀਸ਼ੀਲਤਾ ਰਣਨੀਤੀ ਨਾਲ ਨਜਿੱਠਣਾ ਪਵੇਗਾ : ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ’ਚ ਰਾਸ਼ਟਰੀ ਲੀਡਰਸ਼ਿਪ ਅਤੇ ਇੱਛਾਸ਼ਕਤੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਸਾਰੇ ਦੇਸ਼ਾਂ ਨਾਲ ਸਹਿਯੋਗ ਜ਼ਰੂਰੀ ਹੈ ਪਰ ਵਿਸਥਾਰਵਾਦੀ ਏਜੰਡੇ ਨੂੰ ਹਮਾਇਤ ਨਹੀਂ। ਚੀਨ ਦਾ ਮੁਕਾਬਲਾ ਕਰਨ ਦੀ ਅਮਰੀਕਾ ਦੀ ਰਣਨੀਤੀ ਏਸ਼ੀਆਈ ਦੇਸ਼ਾਂ ਨਾਲ ਸਬੰਧਾਂ ਨੂੰ ਡੂੰਘਾ ਅਤੇ ਵਿਸਥਾਰਿਤ ਕਰਨ ਦਾ ਯਤਨ ਕਰ ਰਹੀ ਹੈ।
ਇਜ਼ਰਾਈਲ, ਅਫਗਾਨਿਸਤਾਨ, ਯੂਕ੍ਰੇਨ ਦੇ ਸੰਘਰਸ਼ਾਂ ਤੋਂ ਪਤਾ ਲੱਗਾ ਹੈ ਕਿ ‘ਮਹਾਸ਼ਕਤੀ’ ਦਾ ਵਿਚਾਰ ਢੁੱਕਵਾਂ ਨਹੀਂ ਹੈ। ਸੰਯੁਕਤ ਰਾਜ ਅਮਰੀਕਾ ਦੇ ਸੰਦਰਭ ’ਚ ਚੀਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਸ਼ਲੇਸ਼ਣ ਲਈ ਇਹ ਚਿੰਤਾ ਦਾ ਕਾਰਨ ਹੈ।
ਜਵਾਬੀ ਘੇਰਾ ਨੀਤੀ ਦਾ ਮਕਸਦ ਸਮੁੰਦਰੀ ਜਹਾਜ਼ ਅੱਡਿਆਂ ਦਾ ਵਿਸਥਾਰ ਕਰ ਕੇ ਚੀਨ ਨੂੰ ਘੇਰਨਾ ਵੀ ਅਹਿਮ ਹੈ। ਇਸ ਸਬੰਧ ’ਚ ਵੱਖ-ਵੱਖ ਦੇਸ਼ ਤਾਈਵਾਨ ਨਾਲ ਜੁੜੇ ਹੋਏ ਹਨ। ਇਸ ਸਬੰਧ ’ਚ ਵੱਖ-ਵੱਖ ਦੇਸ਼ਾਂ ਵਿਚਾਲੇ ਸਹੀ ਸਹਿਯੋਗ ਹੋਣਾ ਅਹਿਮ ਹੈ। ਹਮਲਾਵਰ ਰੁਖ ਨੂੰ ਰੋਕਣ ਅਤੇ ਫੌਜੀ ਸੰਤੁਲਨ ਬਣਾਈ ਰੱਖਣ ਲਈ ਇਕਜੁੱਟ ਨਜ਼ਰੀਆ ਉਪਯੋਗੀ ਹੋਵੇਗਾ।
ਸਮਕਾਲੀ ਦ੍ਰਿਸ਼ਾਂ ਨੂੰ ਦੇਖਦੇ ਹੋਏ, ਦੁਨੀਆ ਇਕ ਹੋਰ ਲੰਬੇ ਸੰਘਰਸ਼ ਨਾਲ ਨਹੀਂ ਨਜਿੱਠ ਸਕਦੀ। ਇਸ ’ਤੇ ਬਹਿਸ ਕਰਨੀ ਸੌਖੀ ਹੈ ਕਿ ਇਤਿਹਾਸ ਦਾ ਸਹੀ ਪੱਖ ਕਿਹੜਾ ਹੈ ਪਰ ਅਸਲੀ ਅਰਥਾਂ ’ਚ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਕਿਸੇ ਵੀ ਰਾਸ਼ਟਰ ਦੇ ਹਮਲਾਵਰ ਰੁਖ ਨੂੰ ਰੋਕਣ ਲਈ ਮਜ਼ਬੂਤ ਗੱਠਜੋੜਾਂ ਅਤੇ ਸਾਂਝੇਦਾਰੀਆਂ ਦੀ ਲੋੜ ਹੁੰਦੀ ਹੈ। ਚੀਨ ਨੂੰ ਕੰਟ੍ਰੋਲ ਕਰਨ ’ਚ ਹਮਾਇਤ ’ਚ ਤਾਈਵਾਨ ਨੂੰ ਸਾਰੀਆਂ ਘਰੇਲੂ ਆਵਾਜ਼ਾਂ ਉਠਾਉਣੀਆਂ ਪੈਣਗੀਆਂ। ਵਿਸ਼ਵ ਭਾਈਚਾਰੇ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਨਾਇਕਵਾਦ ਦੀ ਕੀਮਤ ’ਤੇ ਏਕੀਕਰਨ ਨਹੀਂ ਹੋ ਸਕਦਾ।