ਚੀਨ ਦਾ ਨੌਜਵਾਨ ਵੱਖਰੀ ਜੀਵਨ ਸ਼ੈਲੀ ਸਿੱਖ ਰਿਹਾ ਹੈ
Sunday, Oct 29, 2023 - 03:59 PM (IST)
ਇਨ੍ਹੀਂ ਦਿਨੀਂ ਚੀਨ ਦੇ ਨੌਜਵਾਨਾਂ ’ਚ ਉਲਟ ਖਪਤ ਦਾ ਰਿਵਾਜ ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਉੱਥੇ ਹੀ ਚੀਨ ’ਚ ਅਰਥਵਿਵਸਥਾ ਮੰਦੀ ’ਚ ਜਾ ਰਹੀ ਹੈ ਅਤੇ ਨੌਜਵਾਨਾਂ ’ਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ। ਉਪਭੋਗਤਾਵਾਂ ਦਾ ਦ੍ਰਿਸ਼ ਵੀ ਬਦਲ ਰਿਹਾ ਹੈ, ਇਸ ਦਰਮਿਆਨ ਖੁਦਰਾ ਵਪਾਰੀ ਅਜਿਹੇ ਵਾਤਾਵਰਣ ’ਚ ਵੀ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਜੀਅ-ਜਾਨ ਨਾਲ ਲੱਗੇ ਹੋਏ ਹਨ। ਸੋਸ਼ਲ ਮੀਡੀਆ ’ਤੇ ਵੀ ਚੀਨ ’ਚ ਇਹ ਵਿਸ਼ਾ ਸਭ ਤੋਂ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ।
ਦਰਅਸਲ ਉਲਟ ਖਪਤ ਦਾ ਮਤਲਬ ਇਹ ਹੈ ਕਿ ਜਿੰਨਾ ਜ਼ਰੂਰੀ ਹੈ ਸਿਰਫ ਓਨਾ ਹੀ ਖਰਚ ਕਰੋ, ਲੋੜ ਤੋਂ ਜ਼ਿਆਦਾ ਖਰਚ ਨਹੀਂ ਕਰਨਾ ਹੈ। ਇਸ ਨੂੰ ਲੈ ਕੇ ਕੁਝ ਵੀ ਹੈ ਜਿਨ੍ਹਾਂ ਨੂੰ ਚੀਨ ਦੇ ਮਾਹਿਰਾਂ ਨੇ ਦੂਰ ਕਰਦੇ ਹੋਏ ਕਿਹਾ ਕਿ ਉਲਟ ਖਪਤ ਦਾ ਇਹ ਬਿਲਕੁਲ ਮਤਲਬ ਨਹੀਂ ਹੈ ਕਿ ਤੁਸੀਂ ਸਸਤੀਆਂ ਚੀਜ਼ਾਂ ਖਰੀਦੋ, ਸਗੋਂ ਆਪਣੀ ਜੇਬ ਦੀ ਤਾਕਤ ਨੂੰ ਧਿਆਨ ’ਚ ਰੱਖਦੇ ਹੋਏ ਹੀ ਖਰਚ ਕਰੋ।
ਚੀਨੀ ਨੌਜਵਾਨਾਂ ’ਚ ਵਧਦੇ ਇਸ ਟ੍ਰੈਂਡ ਨੂੰ ਦੇਖਦੇ ਹੋਏ ਵੱਡੀਆਂ ਈ-ਕਾਮਰਸ ਵੈੱਬ ਸਾਈਟਾਂ ਨੇ ਆਪਣੇ ਵੈੱਬ ਪੇਜ ’ਤੇ ਕੁਝ ਖਾਸ ਸੈਕਸ਼ਨ ਤਿਆਰ ਕੀਤੇ ਹਨ ਜਿਵੇਂ ਇਕ ਯੁਆਨ ਜ਼ੋਨ, 9 ਯੁਆਨ 9 ਮਾਓ ਦੀ ਮੁਫਤ ਸ਼ਿਪਿੰਗ ਅਤੇ ਵਿਸ਼ੇਸ਼ ਵਿਕਰੀ ਵਾਲਾ ਜ਼ੋਨ ਜਿੱਥੇ ਘੱਟ ਭਾਅ ’ਤੇ ਗਾਹਕਾਂ ਨੂੰ ਸਾਮਾਨ ਵੇਚਿਆ ਜਾਂਦਾ ਹੈ, ਇਹ ਸੈਕਸ਼ਨ ਖਾਸ ਤੌਰ ’ਤੇ ਉਨ੍ਹਾਂ ਲਈ ਬਣਾਇਆ ਗਿਆ ਹੈ ਜੋ ਉਤਪਾਦਾਂ ਨੂੰ ਖਰੀਦਣ ਲਈ ਉਨ੍ਹਾਂ ਦੇ ਮੁੱਲ ਨੂੰ ਲੈ ਕੇ ਸੰਵੇਦਨਸ਼ੀਲ ਰਹਿੰਦੇ ਹਨ।
ਉਲਟ ਖਪਤ ਦੇ ਟ੍ਰੈਂਡ ਕਾਰਨ ਨੌਜਵਾਨ ਵਰਗ ਆਪਣੀਆਂ ਵਿਅਕਤੀਗਤ ਚੀਜ਼ਾਂ ’ਤੇ ਖਰਚ ਕਰਨ ਲਈ ਵੱਡੇ ਨਾਮੀ ਬ੍ਰਾਂਡ ਸਟੋਰ ’ਚ ਖਰੀਦਦਾਰੀ ਲਈ ਜਾਂਦਾ ਹੈ ਅਤੇ ਇਨ੍ਹਾਂ ਨੂੰ ਖਿੱਚਣ ਲਈ ਦੁਕਾਨਦਾਰ ਕੁਝ ਉਤਪਾਦਾਂ ਦੇ ਭਾਅ ਨੂੰ 50 ਫੀਸਦੀ ਤੱਕ ਘਟਾ ਦਿੰਦੇ ਹਨ ਕਿਉਕਿ ਚੀਨ ਦੀ ਅਰਥਵਿਵਸਥਾ ’ਚ ਸਭ ਤੋਂ ਵੱਧ ਖਰਚ ਕਰਨ ਵਾਲਾ ਨੌਜਵਾਨ ਵਰਗ ਹੀ ਹੈ ਪਰ ਚੀਨ ’ਚ ਆਰਥਿਕ ਮੰਦੀ ਕਾਰਨ ਖਰਚ ਕਰਨ ਲਈ ਜ਼ਿਆਦਾ ਪੈਸੇ ਨਹੀਂ ਹਨ।
ਅਜਿਹੇ ’ਚ ਵੱਡੇ ਸਟੋਰਾਂ ’ਚ ਨਾਮੀ ਬ੍ਰਾਂਡਾਂ ਦੇ ਉਤਪਾਦਾਂ ਨੂੰ ਟਰਾਇਲ ਸਾਈਜ਼ ਬੋਲਦਿਆਂ ਰੱਖਣਾ ਸ਼ੁਰੂ ਕਰ ਦਿੱਤਾ ਹੈ। ਉਦਾਹਰਣ ਲਈ ਇਕ ਸ਼ੈਂਪੂ ਦੀ ਬੋਤਲ 40 ਯੁਆਨ ਦੀ ਹੁੰਦੀ ਹੈ ਪਰ ਇਸੇ ’ਚ ਟਰਾਇਲ ਸਾਈਜ਼ ਦੀ ਬੋਤਲ ਸਿਰਫ 20 ਯੁਆਨ ਦੀ ਹੁੰਦੀ ਹੈ। ਅਜਿਹੇ ’ਚ ਨੌਜਵਾਨ ਵਰਗ ਆਪਣੇ ਪਿਆਰੇ ਬ੍ਰਾਂਡ ਨਾਲ ਸਮਝੌਤਾ ਨਹੀਂ ਕਰਦਾ। ਇਸੇ ਤਰ੍ਹਾਂ ਬਾਕੀ ਉਤਪਾਦਾਂ ਦੇ ਬ੍ਰਾਂਡਾਂ ਨੇ ਵੀ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਕੀਮਤਾਂ ’ਚ ਬਹੁਤ ਜ਼ਿਆਦਾ ਕਮੀ ਕੀਤੀ ਹੈ।
ਅਜਿਹਾ ਕਰਨਾ ਇਨ੍ਹਾਂ ਦੁਕਾਨਦਾਰਾਂ ਦੀ ਮਜਬੂਰੀ ਵੀ ਹੈ ਕਿਉਂਕਿ ਜੇ ਉਹ ਆਪਣੇ ਸਟੋਰ ’ਚ ਰੱਖੇ ਉਤਪਾਦਾਂ ਨੂੰ ਉਨ੍ਹਾਂ ਦੇ ਅਸਲ ਭਾਅ ’ਚ ਵੇਚਣਗੇ ਤਾਂ ਉਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲੇਗਾ। ਰੋਜ਼ਾਨਾ ਵਰਤੋਂ ਦੇ ਸਾਮਾਨ ਦੇ ਭਾਅ ਵੀ ਇਸੇ ਤਰਜ਼ ’ਤੇ ਘੱਟ ਕੀਤੇ ਗਏ ਹਨ। ਉਦਾਹਰਣ ਲਈ ਕੋਲਡ-ਡਰਿੰਕ ’ਚ ਕੋਕਾ ਕੋਲਾ ਅਤੇ ਫੈਂਟਾ ਦੀ ਕੀਮਤ 8 ਯੁਆਨ ਹੈ ਪਰ ਗਾਹਕਾਂ ਦੀ ਜੇਬ ਨੂੰ ਦੇਖਦੇ ਹੋਏ ਦੁਕਾਨਦਾਰਾਂ ਨੇ ਇਸ ਦੀ ਕੀਮਤ 3.9 ਯੁਆਨ ਰੱਖੀ ਹੈ, ਜਿਸ ਨਾਲ ਇਨ੍ਹਾਂ ਦੇ ਉਤਪਾਦ ਸਿਰਫ ਸਟੋਰ ਦੇ ਸ਼ੈਲਫ ਦੀ ਸ਼ੋਭਾ ਨਾ ਵਧਾਉਣ ਸਗੋਂ ਗਾਹਕ ਵੀ ਇਨ੍ਹਾਂ ਉਤਪਾਦਾਂ ਤੱਕ ਆਪਣੀ ਪਹੁੰਚ ਬਣਾਈ ਰੱਖਣ ਅਤੇ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਅਤੇ ਸ਼ੈਲਫ ਲਾਈਫ ਵੀ ਚੰਗੀ-ਭਲੀ ਹੁੰਦੀ ਹੈ।
ਉਲਟ ਖਪਤ ਦੇ ਸਿਧਾਂਤ ਜਿੱਥੇ ਲੋਕਾਂ ਦੇ ਖਰੀਦਦਾਰੀ ਕਰਨ ਦੇ ਫੈਸਲਿਆਂ ਨੂੰ ਬਦਲ ਰਹੇ ਹਨ ਤਾਂ ਉੱਥੇ ਹੀ ਦੁਕਾਨਾਂ ਅਤੇ ਈ-ਕਾਮਰਸ ਵੈੱਬਸਾਈਟਸ ਵੀ ਆਪਣੇ ਉਤਪਾਦਾਂ ’ਤੇ ਬਹੁਤ ਸਾਰੇ ਡਿਸਕਾਊਂਟ ਲੈ ਕੇ ਆ ਰਹੀਆਂ ਹਨ, ਜਿਸ ਨਾਲ ਉਹੀ ਉਤਪਾਦ ਪਹਿਲਾਂ ਦੀ ਤੁਲਨਾ ’ਚ ਗਾਹਕਾਂ ਨੂੰ ਤਕਰੀਬਨ ਅੱਧੀ ਕੀਮਤ ’ਚ ਮਿਲ ਰਿਹਾ ਹੈ।
ਨੌਜਵਾਨ ਗਾਹਕ ਉਨ੍ਹਾਂ ਉਤਪਾਦਾਂ ’ਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ ਜਿਨ੍ਹਾਂ ਦੀ ਐਕਸਪਾਇਰੀ ਦੀ ਤਰੀਕ ਨੇੜੇ ਆ ਰਹੀ ਹੈ। ਉਦਾਹਰਣ ਲਈ ਖਾਣ ਦੀਆਂ ਚੀਜ਼ਾਂ ਨੂੰ ਇਹ ਲੋਕ ਐਕਸਪਾਇਰੀ ਨੇੜੇ ਆਉਣ ’ਤੇ ਖਰੀਦਦੇ ਹਨ। ਅਜਿਹੇ ’ਚ ਇਹ ਉਤਪਾਦ ਉਨ੍ਹਾਂ ਨੂੰ ਘੱਟ ਕੀਮਤ ’ਚ ਮਿਲ ਜਾਂਦਾ ਹੈ ਅਤੇ ਇਹ ਲੋਕ ਉਸ ਉਤਪਾਦ ਨੂੰ ਉਸ ਤਰੀਕ ਤੋਂ ਪਹਿਲਾਂ ਹੀ ਖਾ ਲੈਂਦੇ ਹਨ।
ਉਦਾਹਰਣ ਲਈ ਮੇਥੂਆਨ ਮਾਈਤਸਾਈ ਐਪ ਨੇ ਅੰਤਿਮ ਪਲਾਂ ’ਚ ਆਪਣੇ ਗਾਹਕਾਂ ਲਈ ਸਨੈਗ ਕੰਪਨੀ ਦਾ ਦਰਾਮਦ ਸੋਡਾ ਸਿਰਫ 1.5 ਯੁਆਨ ’ਚ ਰੱਖਿਆ ਸੀ, ਨਹੀਂ ਤਾਂ ਇਸ ਦੀ ਕੀਮਤ 4 ਯੁਆਨ ਹੁੰਦੀ ਹੈ। ਇਹ ਪ੍ਰਸਤਾਵ ਖਾਸ ਕਰ ਕੇ ਉਨ੍ਹਾਂ ਗਾਹਕਾਂ ਲਈ ਹੈ ਜੋ ਉਸ ਦਿਨ ਸ਼ਾਮ ਨੂੰ ਖਰੀਦ ਲੈਣ।