ਚੀਨ ਨੂੰ 28 ਅਰਬ ਡਾਲਰ ਦਾ ਲੱਗਾ ਚੂਨਾ
Saturday, Aug 05, 2023 - 10:25 AM (IST)

ਚੀਨ ਦੀ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਨੂੰ ਤਕੜਾ ਝਟਕਾ ਲੱਗਾ ਹੈ। ਚੀਨ ਹਮੇਸ਼ਾ ਆਪਣੇ ਕੁਲ ਘਰੇਲੂ ਉਤਪਾਦ ਨੂੰ ਦੁਨੀਆ ਦੇ ਸਾਹਮਣੇ ਵਧਦਾ ਹੋਇਆ ਦਿਖਾਉਂਦਾ ਰਿਹਾ ਹੈ। ਚੀਨ ਨੇ ਹਮੇਸ਼ਾ ਦੁਨੀਆ ਨੂੰ ਆਪਣੀ ਜੀ.ਡੀ.ਪੀ. ਦੀ ਗਲਤ ਤਸਵੀਰ ਦਿਖਾਈ ਹੈ। ਇਹ ਗਲਤ ਤਸਵੀਰ ਜਾਣ ਬੁੱਝ ਕੇ ਦਿਖਾਈ ਗਈ ਕਿਉਂਕਿ ਸੀ. ਸੀ. ਪੀ. ਅਜਿਹਾ ਚਾਹੁੰਦੀ ਸੀ। ਦੁਨੀਆ ਨੂੰ ਚੀਨ ਦੀ ਤਸਵੀਰ ਵਧਾ ਚੜ੍ਹਾਅ ਕੇ ਦਿਖਾਉਣਾ ਸੀ. ਪੀ. ਸੀ. ਦੀ ਪੁਰਾਣੀ ਆਦਤ ਹੈ ਅਤੇ ਸੀ. ਪੀ. ਸੀ. ਵਿਰੁੱਧ ਕੋਈ ਨਹੀਂ ਬੋਲ ਸਕਦਾ। ਚੀਨ ’ਚ ਸੀ. ਪੀ. ਸੀ. ਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਜੇ ਪਿਛਲੇ 7 ਦਿਨਾਂ ਦਾ ਅੰਕੜਾ ਦੇਖਿਆ ਜਾਵੇ ਤਾਂ ਚੀਨ ਨੂੰ ਬੜਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਚੀਨ ਦੇ ਹੁਣ ਤਕ ਦੇ ਇਤਿਹਾਸ ’ਚ ਇੰਨਾ ਵੱਡਾ ਆਰਥਿਕ ਨੁਕਸਾਨ ਉਸ ਨੂੰ ਨਹੀਂ ਹੋਇਆ ਸੀ। ਚੀਨ ਨੂੰ 28 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਦਰਅਸਲ ਸਾਲ 2015-16 ਤੋਂ ਹੀ ਚੀਨ ਅਤੇ ਅਮਰੀਕਾ ’ਚ ਵਪਾਰ ਸੰਘਰਸ਼ ਚੱਲ ਰਿਹਾ ਹੈ ਅਤੇ ਇਸ ਦਾ ਕਾਰਨ ਚੀਨ ਤੋਂ ਢੇਰ ਸਾਰੀਆਂ ਵਿਦੇਸ਼ੀ ਕੰਪਨੀਆਂ ਦੂਜੇ ਦੇਸ਼ਾਂ ’ਚ ਜਾ ਰਹੀਆਂ ਹਨ। ਇਨ੍ਹਾਂ ’ਚ ਨਾ ਸਿਰਫ ਅਮਰੀਕੀ ਕੰਪਨੀਆਂ ਹਨ ਸਗੋਂ ਦੂਜੀਆਂ ਯੂਰਪੀਅਨ ਕੰਪਨੀਆਂ ਵੀ ਹਨ ਜੋ ਚੀਨ ਛੱਡ ਕੇ ਦੂਜੇ ਦੇਸ਼ਾਂ ਦਾ ਰੁਖ ਕਰ ਰਹੀਆਂ ਹਨ ਜਿਨ੍ਹਾਂ ਦੀ ਅਰਥਵਿਵਸਥਾ ਇਸ ਸਮੇਂ ਅੱਗੇ ਵਧ ਰਹੀ ਹੈ ਜਿਵੇਂ ਵੀਅਤਨਾਮ, ਇੰਡੋਨੇਸ਼ੀਆ, ਥਾਈਲੈਂਡ ਅਤੇ ਭਾਰਤ। ਇਸ ਕਾਰਨ ਚੀਨ ਦੀਅਾਂ, ਖਾਸ ਕਰ ਕੇ ਤਕਨੀਕੀ ਕੰਪਨੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਦਰਸਅਲ ਜਿੰਨੇ ਵੀ ਨਿਵੇਸ਼ਕ ਹਨ ਉਹ ਇਹ ਗੱਲ ਜਾਣਦੇ ਹਨ ਕਿ ਜਿਵੇਂ - ਜਿਵੇਂ ਦਿਨ ਅੱਗੇ ਵਧਣਗੇ ਉਵੇਂ ਹੀ ਚੀਨ ਅਤੇ ਅਮਰੀਕਾ ਵਿਚਾਲੇ ਵਪਾਰ ਸੰਘਰਸ਼ ਦੂਜੇ ਖੇਤਰਾਂ ’ਚ ਵੀ ਫੈਲਦਾ ਜਾਵੇਗਾ। ਇਸ ਨਾਲ ਇਨ੍ਹਾਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਇਨ੍ਹਾਂ ਦਾ ਸਾਰਾ ਮੁਨਾਫਾ ਨੁਕਸਾਨ ’ਚ ਬਦਲ ਜਾਵੇਗਾ। ਇਸ ਲਈ ਇਹ ਕੰਪਨੀਆਂ ਅਜੇ ਤੱਕ ਜਿੰਨਾ ਮੁਨਾਫਾ ਕਮਾ ਚੁੱਕੀਆਂ ਹਨ ਉਹ ਲੈ ਕੇ ਇੱਥੋਂ ਨਿਕਲ ਰਹੀਅਾਂ ਹਨ। ਜਿਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੇ ਚੀਨ ਦੀਅਾਂ ਤਕਨੀਕੀ ਕੰਪਨੀਆਂ ਜਿਵੇਂ ਬਿਲੀਬਿਲੀ, ਅਲੀਬਾਬਾ, ਸੀ.ਏ.ਟੀ.ਐੱਲ, ਮੇਈਥਬਾਨ, ਜੇਡੀ ਡਾਟਕਾਮ, ਹਿਕਵਿਜ਼ਨ, ਨੇਟਈਜ਼, ਸ਼ਯਾਓਮੀ, ਟੇਨਸੇਂਟ, ਬਾਈਦੂ ਵਰਗੀਆਂ ਵੱਡੀਆਂ ਕੰਪਨੀਆਂ ’ਚ ਪੈਸਾ ਲਗਾਇਆ ਹੈ ਉਹ ਮੁਨਾਫਾ ਕਮਾਉਣ ਵਾਲੀਅਾਂ ਕੰਪਨੀਆਂ ਤੋਂ ਵੀ ਆਪਣੇ ਸ਼ੇਅਰ ਵੇਚ ਕੇ ਚੀਨ ਤੋਂ ਬਾਹਰ ਨਿਕਲ ਰਹੇ ਹਨ। ਦੁਨੀਆ ਦੀਆਂ ਕੁਝ ਵੱਡੀਅਾਂ ਵੈਂਚਰ ਕੈਪੀਟਲ ਕੰਪਨੀਆਂ ’ਚੋਂ ਇਕ ਸਿਕੋਈਆ ਕੈਪੀਟਲ ਨੇ ਵੀ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਕਾਰਨ ਚੀਨ ਦੇ ਬਾਜ਼ਾਰ ’ਚੋਂ ਨਿਕਲਣ ਦਾ ਫੈਸਲਾ ਕਰ ਲਿਅਾ ਹੈ।
ਇਸ ਕਾਰਨ ਚੀਨ ਦੀਅਾਂ ਕੰਪਨੀਅਾਂ ਕੋਲ ਨਾ ਤਾਂ ਰਿਸਰਚ ਐਂਡ ਡਿਵੈਲਪਮੈਂਟ ਲਈ ਪੈਸਾ ਬਚਿਅਾ ਹੈ ਅਤੇ ਨਾ ਹੀ ਉਤਪਾਦਾਂ ਦੇ ਨਿਰਮਾਣ ਲਈ। ਵਿਦੇਸ਼ੀ ਕੰਪਨੀਅਾਂ ਦੇ ਚੀਨ ਛੱਡਣ ਕਾਰਨ ਚੀਨ ਦੀਅਾਂ ਵੱਡੀਅਾਂ-ਵੱਡੀਅਾਂ ਤਕਨੀਕੀ ਕੰਪਨੀਅਾਂ ਇਸ ਸਮੇਂ ਪੈਸਿਅਾਂ ਦੀ ਘਾਟ ਨਾਲ ਜੂਝ ਰਹੀਅਾਂ ਹਨ। ਚੀਨ ਦੀਅਾਂ ਘਰੇਲੂ ਅਤੇ ਵਿਦੇਸ਼ ਨੀਤੀਅਾਂ ਕਾਰਨ ਨਿਵੇਸ਼ਕਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੋ ਗਿਅਾ ਹੈ ਕਿ ਅਾਉਣ ਵਾਲੇ ਸਮੇਂ ’ਚ ਚੀਨ ਅਤੇ ਅਮਰੀਕਾ ਦਰਮਿਅਾਨ ਟੱਕਰ ਹੋਣ ਵਾਲੀ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੇ ਨਿਵੇਸ਼ ’ਤੇ ਵੀ ਪਵੇਗਾ। ਤਣਾਅਪੂਰਨ ਮਾਹੌਲ ’ਚ ਵਪਾਰ ਨੂੰ ਸਭ ਤੋਂ ਜ਼ਿਅਾਦਾ ਨੁਕਸਾਨ ਪੁੱਜਦਾ ਹੈ। ਇਸ ਲਈ ਨਿਵੇਸ਼ਕ ਚੀਨ ਦੇ ਬਾਜ਼ਾਰਾਂ ’ਚੋਂ ਅਾਪਣਾ ਹੱਕ ਬਿਨਾਂ ਸਮਾਂ ਗਵਾਏ ਖਿੱਚ ਰਹੇ ਹਨ। ਤਣਾਅਪੂਰਨ ਸਬੰਧਾਂ ਕਾਰਨ ਅਮਰੀਕਾ ਅਾਪਣੇ ਮਿੱਤਰ ਦੇਸ਼ਾਂ ਦੀ ਕਿਸੇ ਵੀ ਕੰਪਨੀ ਨੂੰ ਚੀਨ ’ਚ ਨਿਵੇਸ਼ ਅਤੇ ਵਪਾਰ ਨਹੀਂ ਕਰਨ ਦੇਵੇਗਾ ਅਤੇ ਅਜਿਹਾ ਹੀ ਅਮਰੀਕਾ ਅਾਪਣੇ ਮਿੱਤਰ ਦੇਸ਼ਾਂ ਨਾਲ ਚੀਨੀ ਕੰਪਨੀਅਾਂ ਦਾ ਹਾਲ ਅਾਪਣੇ ਦੇਸ਼ ’ਚ ਵੀ ਕਰਨ ਵਾਲਾ ਹੈ। ਅਜੇ ਤੱਕ ਅਮਰੀਕਾ ਅਤੇ ਯੂਰਪੀਅਨ ਦੇਸ਼ ਚੀਨ ਨਾਲ ਵਪਾਰ ਕਰ ਰਹੇ ਸਨ ਪਰ ਬਦਲੇ ’ਚ ਉਨ੍ਹਾਂ ਨੂੰ ਚੀਨ ਤੋਂ ਧਮਕੀਅਾਂ ਅਤੇ ਉਸਦੀ ਫੌਜੀ ਸੱਤਾ ਤੋਂ ਖੁਦ ਦੀ ਹੋਂਦ ਨੂੰ ਖਤਰਾ ਮਹਿਸੂਸ ਹੋਣ ਲੱਗਾ।
ਇਸ ’ਤੇ ਇਨ੍ਹਾਂ ਦੇਸ਼ਾਂ ਨੇ ਇਕ ਰਣਨੀਤੀ ਬਣਾਈ ਅਤੇ ਚੀਨ ਨੂੰ ਇਹ ਲੋਕ ਅਾਪਣੇ ਵਪਾਰ ਦੇ ਦਮ ’ਤੇ ਅਮੀਰ ਬਣਾਉਂਦੇ ਜਾ ਰਹੇ ਸਨ ਤਾਂ ਹੁਣ ਇਹ ਦੇਸ਼ ਚੀਨ ਦੀ ਅਾਰਥਿਕ ਤਾਕਤ ਨੂੰ ਕਮਜ਼ੋਰ ਬਣਾ ਰਹੇ ਹਨ ਕਿਉਂਕਿ ਵਪਾਰ ਬਦਲੇ ਇਨ੍ਹਾਂ ਨੂੰ ਚੀਨ ਤੋਂ ਧਮਕੀਅਾਂ ਮਿਲਦੀਅਾਂ ਸਨ। ਚੀਨ ਨੇ ਹੁਣ ਤੱਕ 28 ਅਰਬ ਡਾਲਰ ਗਵਾ ਦਿੱਤੇ ਹਨ, ਇਹ ਘਾਟਾ ਚੀਨ ਨੂੰ ਅੱਜ ਤੋਂ ਪਹਿਲਾਂ ਕਦੀ ਨਹੀਂ ਪਿਅਾ ਸੀ। ਇਸ ਲਈ ਅਾਰਥਿਕ ਮਾਮਲਿਅਾਂ ਦੇ ਜਾਣਕਾਰ ਕਹਿ ਰਹੇ ਹਨ ਕਿ ਇਸ ਵਾਰ ਚੀਨ ਨੂੰ ਇਤਿਹਾਸਕ ਅਾਰਥਿਕ ਘਾਟਾ ਪਿਅਾ ਹੈ। ਚੀਨ ਨੇ ਇਹ ਕੰਮ ਜਿੰਨੇ ਵੱਡੇ ਪੱਧਰ ’ਤੇ ਕੀਤਾ ਹੈ ਉਸਦਾ ਅਸਰ ਅੰਤਰਰਾਸ਼ਟਰੀ ਮੁਦਰਾ ਬਾਜ਼ਾਰਾਂ ’ਤੇ ਵੀ ਪੈ ਰਿਹਾ ਹੈ ਪਰ ਉੱਥੇ ਹੀ ਜਾਣਕਾਰਾਂ ਦੇ ਇਕ ਦੂਜੇ ਧੜੇ ਦਾ ਮੰਨਣਾ ਹੈ ਕਿ ਜਦੋਂ ਵੀ ਚੀਨ ਇੰਨੇ ਵੱਡੇ ਪੱਧਰ ’ਤੇ ਕੁੱਝ ਕਰਦਾ ਹੈ ਤਾਂ ਉਸ ਪਿੱਛੇ ਕਾਰਨ ਕੁੱਝ ਹੋਰ ਹੁੰਦਾ ਹੈ। ਭਾਵ ਚੀਨ ਅਾਪਣੀ ਕੋਈ ਇਸ ਤੋਂ ਵੀ ਜ਼ਿਅਾਦਾ ਗੰਭੀਰ ਗੱਲ ਲੁਕਾਉਣ ਲਈ 28 ਅਰਬ ਡਾਲਰ ਦਾ ਨੁਕਸਾਨ ਝੱਲ ਰਿਹਾ ਹੈ ਪਰ ਅਜੇ ਤਾਂ ਉਹ ਗੱਲ ਸਾਹਮਣੇ ਨਹੀਂ ਅਾਈ ਹੈ। ਇਸ ਲਈ ਰਣਨੀਤਿਕ ਅਤੇ ਅਾਰਥਿਕ ਜਾਣਕਾਰ ਚੀਨ ’ਤੇ ਅਾਪਣੀ ਤਿੱਖੀ ਨਜ਼ਰ ਰੱਖ ਰਹੇ ਹਨ।