ਆਯੁਰਵੇਦ : ਇਕ ਭਾਰਤੀ ਰਵਾਇਤੀ ਵਿਗਿਆਨ

03/26/2021 12:26:20 PM

ਡਾ. ਰਾਘਵਨ
ਨਵੀਂ ਦਿੱਲੀ- ਮੋਦੀ ਸਰਕਾਰ ਨੇ ਆਯੁਰਵੇਦ ਦੇ ਭਾਰਤੀ ਰਵਾਇਤੀ ਵਿਗਿਆਨ ਨੂੰ ਇਕ ਜ਼ਬਰਦਸਤ ਅਤੇ ਸ਼ਲਾਘਾਯੋਗ ਉਤਸ਼ਾਹ ਦਿੱਤਾ ਹੈ। ਜਿਵੇਂ ਕਿ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਸਭ ਦੀਆਂ ਨਜ਼ਰਾਂ ਭਾਰਤ ’ਤੇ ਹਨ। ਹਰ ਘਰ ’ਚ ਕਾੜ੍ਹਾ ਅਤੇ ਮਸਾਲੇਦਾਰ ਹਰਬਲ ਕਾੜ੍ਹੇ ਦੀ ਵਰਤੋਂ ਵਰਗੇ ਅਹਿਤਿਆਤੀ ਉਪਾਵਾਂ ਨੂੰ ਅਪਣਾਇਆ ਗਿਆ ਤਾਂ ਜੋ ਰੋਗਾਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਸਦੀਆਂ ਪੁਰਾਣੇ ਸਨਾਤਨ ਨਿਚੋੜ ਦੇ ਉਸ ਪੁਰਾਣੇ ਗਿਆਨ ਨੇ ਇਹ ਗੱਲ ਯਕੀਨੀ ਬਣਾਈ ਹੈ ਕਿ ਮਹਾਮਾਰੀ ਨੂੰ ਵਧੀਆ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ।

ਆਯੁਰਵੇਦ ਲਈ ਮੌਜੂਦਾ ਹਾਲਾਤ ਇਕ ਚੰਗਾ ਮੌਕਾ ਹਨ
2014 ’ਚ ਜਦੋਂ ਭਾਜਪਾ ਸੱਤਾ ’ਚ ਆਈ ਸੀ ਤਾਂ ਇਕ ਮੰਤਰੀ ਦੇ ਨਾਲ ਮੰਤਰਾਲਾ ਸ਼ੁਰੂ ਕਰ ਕੇ ਆਯੁਰਵੇਦ ’ਤੇ ਜ਼ੋਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਕੀਤੀ ਜਿਸ ਅਧੀਨ ਸਾਡੀ ਖੁਸ਼ਹਾਲ ਵਿਰਾਸਤ ਦੀਆਂ ਜੜ੍ਹਾਂ ਨੂੰ ਮੁੜ ਜ਼ਿੰਦਾ ਕਰਨ ਦਾ ਦ੍ਰਿੜ੍ਹ ਸੰਕਲਪ ਲਿਆ ਗਿਆ। ਮੋਦੀ ਦੇ ਸ਼ਬਦਾਂ ’ਚ ਯੋਗ ਭਾਰਤ ਦੀ ਪੁਰਾਤਨ ਪਰੰਪਰਾ ਦਾ ਇਕ ਵਡਮੁੱਲਾ ਤੋਹਫ਼ਾ ਹੈ। ਆਯੁਰਵੇਦ ਲਈ ਮੌਜੂਦਾ ਹਾਲਾਤ ਇਕ ਚੰਗਾ ਮੌਕਾ ਹਨ। ਰਵਾਇਤੀ ਚਿਕਿਤਸਾ ਵਿਸ਼ਵ ਪੱਧਰ ’ਤੇ ਵਧੇਰੇ ਲੋਕਪ੍ਰਿਯ ਹੋ ਰਹੀ ਹੈ। ਗਲੋਬਲ ਆਯੁਰਵੇਦ ਫੈਸਟੀਵਲ 2021 ਦੇ ਚੌਥੇ ਅੰਕ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਯੁਰਵੇਦ ਨੂੰ ਇਕ ਢੁੱਕਵੇਂ ਮਨੁੱਖੀ ਵਿਗਿਆਨ ਵਜੋਂ ਦਰਜ ਕੀਤਾ ਜਾ ਸਕਦਾ ਹੈ।

ਡਾ. ਰਾਘਵਨ 5 ਦਹਾਕਿਆਂ ਤੋਂ ਕਰ ਰਹੇ ਹਨ ਆਯੁਰਵੈਦਿਕ ਇਲਾਜ ਦਾ ਅਭਿਆਸ 
ਮੋਦੀ ਨੇ ਅੱਗੇ ਕਿਹਾ ਕਿ ਬੂਟਿਆਂ ਤੋਂ ਲੈ ਕੇ ਤੁਹਾਡੀ ਪਲੇਟ ਤੱਕ, ਸਰੀਰਕ ਮਜ਼ਬੂਤੀ ਤੋਂ ਲੈ ਕੇ ਮਨੁੱਖੀ ਕਲਿਆਣ ਤੱਕ ਆਯੁਰਵੇਦ ਅਤੇ ਇਲਾਜਾਂ ਦਾ ਪ੍ਰਭਾਵ ਬਹੁਤ ਵੱਧ ਹੈ। ਇਸ ਸਬੰਧੀ ਵੈਦਿਆਰਤਨਮ ਨੇ ਹੁਣੇ ਜਿਹੇ ਹੀ 3500 ਸਾਲ ਪੁਰਾਣੀ ਵਿਰਾਸਤ ਨੂੰ ਪੇਸ਼ ਕੀਤਾ। ਡਾ. ਰਾਘਵਨ ਰਮਨਕੁੱਟੀ ਨੇ ਸਿਹਤ ਅਤੇ ਮੇਰੇ ਵਿਚਾਰਾਂ ’ਚ ਇਕ ਬੇਮਿਸਾਲ ਅਤੇ ਮੌਲਿਕ ਤਬਦੀਲੀ ਕੀਤੀ ਹੈ। ਡਾ. ਰਾਘਵਨ 3 ਮਹਾਦੀਪਾਂ ’ਚ 5 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਆਯੁਰਵੈਦਿਕ ਇਲਾਜ ਦਾ ਅਭਿਆਸ ਕਰ ਰਹੇ ਹਨ।

ਸਿਹਤਮੰਦ ਸਰੀਰ ਉਹ ਹੈ ਜੋ ਬੀਮਾਰੀਆਂ ਤੋਂ ਮੁਕਤ ਹੈ
ਡਾਕਟਰਾਂ ਦੇ ਸ਼ਬਦਾਂ ’ਚ ਪੂਰਨ ਸਰੀਰ ਜਾਂ ਇਕ ਸਿਹਤਮੰਦ ਸਰੀਰ ਉਹ ਹੈ ਜੋ ਬੀਮਾਰੀਆਂ ਤੋਂ ਮੁਕਤ ਹੈ। ਇਸ ਤੋਂ ਇਲਾਵਾ ‘‘ਸਵਾਸਥਮ’’ ਇਕ ਸ਼ਾਂਤਮਈ ਸਥਿਤੀ ਹੈ। ਮੈਂ ਪਲਸ ਐਗਜ਼ਾਮੀਨੇਸ਼ਨ ਦੀ ਅਹਿਮੀਅਤ ਤੋਂ ਜਾਣੂ ਸੀ ਜੋ ਡਾ. ਰਾਘਵਨ ਦੇ ਇਲਾਜ ਦਾ ਕੇਂਦਰਬਿੰਦੂ ਹੈ। ਮਰੀਜ਼ ਦੀ ਨਬਜ਼ ਨੂੰ ਮਹਿਸੂਸ ਕਰ ਕੇ ਬੀਮਾਰੀ ਦੀਆਂ ਜੜ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ। ਜੋ ਵੀ ਸਾਡੇ ਨਾਲ ਸਰੀਰਕ ਜਾਂ ਮਾਨਸਿਕ ਪੱਖੋਂ ਹੁੰਦਾ ਹੈ, ਉਹ ਸੂਖਮ ਰੂਪ ਨਾਲ ਸਾਡੇ ਅੰਦਰ ਅੰਕਿਤ ਹੁੰਦਾ ਹੈ। ਪਲਸ ਐਗਜ਼ਾਮੀਨੇਸ਼ਨ ਦੌਰਾਨ ਇਹ ਸਪੱਸ਼ਟ ਢੰਗ ਨਾਲ ਸਾਹਮਣੇ ਆਉਂਦਾ ਹੈ। ਇਕ ਤਜਰਬੇਕਾਰ ਡਾਕਟਰ ਇਸ ਦੀ ਕੰਪਨ ਨੂੰ ਸਪੱਸ਼ਟ ਢੰਗ ਨਾਲ ਸਮਝ ਸਕਦਾ ਹੈ। ਇਹ ਸਿੱਟਾ ਨਿਦਾਨ ਕਰਨ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਇਕ ਵਿਗਿਆਨਕ ਤਕਨੀਕ ਹੈ ਪਰ ਇਸ ’ਚ ਮੁਹਾਰਤ ਹਾਸਲ ਕਰਨ ਲਈ ਇਕ ਡੂੰਘੇ ਅਧਿਐਨ ਅਤੇ ਸਿੱਖਿਆ ਦੀ ਲੋੜ ਹੁੰਦੀ ਹੈ।

ਅਸੀਂ ਸਭ ਬੁਖਾਰ ਲਈ ਪੈਰਾਸਿਟਾਮੋਲ ’ਤੇ ਧਿਆਨ ਨਹੀਂ ਦਿੰਦੇ
ਰਾਘਵਨ ਦਾ ਕਹਿਣਾ ਹੈ ਕਿ ਅਸੀਂ ਰੋਗੀ ਦਾ ਇਲਾਜ ਕਰਦੇ ਹਾਂ ਜਦਕਿ ਹੋਰਨਾਂ ਬੀਮਾਰੀਆਂ ਦਾ ਵੀ ਇਲਾਜ ਕਰਦੇ ਹਾਂ। ਪਲਸ ਐਗਜ਼ਾਮੀਨੇਸ਼ਨ ਰਾਹੀਂ ਉਨ੍ਹਾਂ ਨੂੰ ਨਾ ਸਿਰਫ ਰੋਗੀ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਦੀ ਇਕ ਸਪੱਸ਼ਟ ਤਸਵੀਰ ਮਿਲਦੀ ਹੈ ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਰੋਗੀ ਵੱਖ-ਵੱਖ ਦਵਾਈਆਂ ’ਤੇ ਕੀ ਪ੍ਰਤੀਕਿਰਿਆ ਪ੍ਰਗਟ ਕਰੇਗਾ। ਹੋਰਨਾਂ ਸ਼ਬਦਾਂ ’ਚ ਅਸੀਂ ਸਭ ਬੁਖਾਰ ਲਈ ਪੈਰਾਸਿਟਾਮੋਲ ’ਤੇ ਧਿਆਨ ਨਹੀਂ ਦਿੰਦੇ। ਰੋਗੀ ਦੇ ਨਿੱਜੀ ਰੁਝਾਨ ਅਤੇ ਇਲਾਜ ਲਈ ਉਸ ਦੀਆਂ ਨਿੱਜੀ ਪ੍ਰਕਿਰਿਆਵਾਂ ਦਾ ਪਤਾ ਲਾਉਣ ਲਈ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਹਰ ਰੋਗੀ ਵੱਖਰਾ ਹੁੰਦਾ ਹੈ ਅਤੇ ਹਰ ਇਕ ਲਈ ਕਿਸੇ ਬੀਮਾਰੀ ਲਈ ਵੱਖਰੀ ਦਵਾਈ ਦੱਸੀ ਜਾਂਦੀ ਹੈ। ਆਯੁਰਵੇਦ 3 ਸਿਧਾਂਤਾਂ ’ਤੇ ਆਧਾਰਿਤ ਹੈ ਉਹ ਹਨ ਹਿਤੂ, ਲਿੰਗਮ ਅਤੇ ਆਯੁਸ਼ਧਾਮ। ਇਹ ਇਕ ਡਾਕਟਰ ਦੀ ਸਟੀਕਤਾ ਹੈ ਜਿਸ ਨੇ 9 ਸਾਲ ਦੀ ਉਮਰ ’ਚ ਆਪਣੇ ਗੁਰੂ ਸਵਾਮੀ ਧਨੰਜਯ ਦੱਤਾਤ੍ਰੇ ਦੇਵ ਨਾਲ ਸਿਖਲਾਈ ਸ਼ੁਰੂ ਕੀਤੀ ਸੀ। 3500 ਸਾਲ ਤੋਂ ਦੱਤਾਤ੍ਰੇ ਵਿਰਾਸਤ ਨੇ ਆਪਣੀ ਪੁਰਾਤਨ ਸ਼ੁੱਧਤਾ ’ਚ ਆਯੁਰਵੈਦਿਕ ਚਿਕਿਤਸਾ ਦੇ ਗਿਆਨ ਨੂੰ ਸੁਰੱਖਿਅਤ ਕੀਤਾ ਹੈ। ਗੁਰੂ ਲਈ ਵੱਡੀ ਨਿਮਰਤਾ ਅਤੇ ਸ਼ਰਧਾ ਹੈ ਜੋ ਡਾਕਟਰ ਰਾਘਵਨ ਲਈ ਪਿਤਾ, ਮਾਤਾ, ਭਰਾ ਅਤੇ ਦੋਸਤ ਵਜੋਂ ਵਿਕਸਿਤ ਹੋਏ।

ਡਾ. ਰਾਘਵਨ ਨੇ 44 ਦੇਸ਼ਾਂ ਦੀ ਯਾਤਰਾ ਕੀਤੀ
ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਅਣਗਿਣਤ ਵਾਰ ਵੇਖਿਆ ਹੈ ਕਿ ਆਯੁਰਵੇਦ ਸਿਰਫ ਇਕ ਵਿਸ਼ਾਲ ਚਕਿਤਸਾ ਪ੍ਰਣਾਲੀ ਨਹੀਂ ਹੈ, ਇਹ ਇਕ ਅਧਿਆਤਮਕ ਯਾਤਰਾ ਵੀ ਹੈ। ਡਾ. ਰਾਘਵਨ ਨੇ 44 ਦੇਸ਼ਾਂ ਦੀ ਯਾਤਰਾ ਕੀਤੀ। ਉਨ੍ਹਾਂ ਇਲਾਜ ਅਤੇ ਬੂਟਿਆਂ ਬਾਰੇ ਜਾਣਨ ਲਈ ਵੈਦਿਕ ਅਧਿਐਨਾਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਭਿਕਸ਼ੂਆਂ ਅਤੇ ਆਯੁਰਵੇਦ ਮਾਹਰਾਂ ਤੋਂ ਵੀ ਗਿਆਨ ਹਾਸਲ ਕੀਤਾ। ਡਾ. ਰਾਘਵਨ ਦੇ ਸ਼ਬਦਾਂ ’ਚ ਆਯੁਰਵੇਦ ਸਿਧਾਂਤਾਂ ’ਤੇ ਆਧਾਰਿਤ ਹੈ। ਉਨ੍ਹਾਂ ਚਿਕਿਤਸਾ ਡਿਕਸ਼ਨਰੀ ’ਚੋਂ ਅਸੰਭਵ ਅਤੇ ਲਾਇਲਾਜ ਸ਼ਬਦਾਂ ਨੂੰ ਮਿਟਾ ਦਿੱਤਾ ਹੈ। ਮੋਦੀ ਨੇ ਤਣਾਅ ਨਾਲ ਨਜਿੱਠਣ ਅਤੇ ਤਣਾਅ ਤੋਂ ਪ੍ਰੇਰਿਤ ਗੁੰਝਲਦਾਰ ਬੀਮਾਰੀਆਂ ਨੂੰ ਰੋਕਣ ਲਈ ਯੋਗ ਅਤੇ ਆਯੁਰਵੇਦ ਦੇ ਲਾਭਾਂ ਨੂੰ ਹਮੇਸ਼ਾ ਵਧਾਇਆ ਹੈ।


DIsha

Content Editor

Related News