ਕੀ ਪੰਜਾਬ ਮੁੜ ਸੰਘਰਸ਼ ਵੱਲ ਵੱਧ ਰਿਹਾ ਹੈ?

Saturday, Jul 11, 2015 - 06:35 PM (IST)

ਕੀ ਪੰਜਾਬ ਮੁੜ ਸੰਘਰਸ਼ ਵੱਲ ਵੱਧ ਰਿਹਾ ਹੈ?

ਸ਼ਾਇਦ ਪੰਜਾਬ ਖਾਸ ਕਰਕੇ ਸਿੱਖਾਂ ਲਈ ਸਦੀਵੀ ਸੰਰਘਸ ਕਿਸਮਤ ''ਚ ਲਿਖਿਆ ਹੈ। ਸਦੀਆਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੋ ਕੀ ਹਮੇਸ਼ਾ ਅਸੀਂ ਤਤਪਰ ਹੀ ਰਹੇ ਹਾਂ? ਘੋਲ ਹੀ ਕਰਦੇ ਹਾਂ। ਪਹਿਲਾਂ ਵਿਦੇਸ਼ੀ ਹਮਲਾਵਾਰ ਆਉਂਦੇ ਰਹੇ ਤੇ ਅਸੀਂ ਮੁਕਾਬਲਾ ਕਰਦੇ ਰਹੇ। ਸਿਕੰਦਰ ਦੇ ਹਮਲੇ ''ਚ ਰਾਜਾ ਪੋਰਸ ਸਮੇਂ ਪੰਜਾਬੀਆਂ ਵਲੋਂ ਲੜੀ ਜੰਗ ਦਾ ਵਰਨਣ ਹੈ। ਪਿੱਛੋਂ ਲੜੀਵਾਰ ਵਿਦੇਸ਼ੀ ਵਾਰੀ-ਵਾਰੀ ਆਉਂਦੇ ਰਹੇ। ਉਨ੍ਹਾਂ ਨੇ ਪੰਜਾਬ ਨੂੰ ਲੜਾਈ ਦਾ ਅਖਾੜਾ ਬਣਾਈ ੱਰੱਖਿਆ। ਪੰਜਾਬੀਆਂ ਨੂੰ ਆਗਮ ਨਾਲ ਜੀਵਨ ਬਿਤਾਉਣ ਦਾ ਸਮਾਂ ਘੱਟ ਹੀ ਮਿਲਿਆ। ਸਾਲ 1699 ''ਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਫਿਰ ਮੁਗਲਾਂ ਨੇ ਹਮਲਾ ਕੀਤਾ। ਸ਼ਾਹਿਬਜਾਦੀਆਂ ਦੀਆਂ ਸ਼ਹਾਦਤਾਂ, ਚਾਲੀ ਮੁਕਤਿਆਂ ਦੀ ਜਿੱਤ ''ਤੇ 6 ਸਾਲ ਰਾਜ 1 ਬੰਦਾ ਬਹਾਦਰ ਦੀ ਜਿੱਤ ''ਤੇ 6 ਸਾਲ ਰਾਜ। ਫਿਰ ਸਹਾਦਤ। ਫਿਰ 50 ਸਾਲ ਸਿੱਖਾਂ ਦਾ ਕਤਲੇਆਮ, ਮਿਸਲਾਂ ਦਾ ਆਉਣਾ (ਭਾਈ ਕਨੱਈਆ ਮਿਸਲ, ਭੰਗੀ ਮਿਸਲ-) ਅਖੀਰ 1801 ''ਚ 50 ਸਾਲ ਰਣਜੀਤ ਸਿੰਘ ਦਾ ਰਾਜ। ਫਿਰ ਅੰਗਰੇਜਾਂ ਦਾ ਕਬਜਾ, 50 ਸਾਲ ਪਿੱਛੋਂ ਸਿੰਘ ਸਭਾਵਾਂ, ਖਾਲਸਾ ਕਾਲਜ ਬਣੇ ਪਰ ਗਦਰੀ ਬਾਬੇ, ਬੱਬਰ ਅਕਾਲੀ ਕੂਕਾ ਲਹਿਰ ਆਦਿ ਨਾਲ ਪੰਜਾਬ ''ਚ ਸੰਘਰਸ਼ ਚਲਦਾ ਰਿਹਾ। ਗੁਰਦੁਆਰਾ ਲਹਿਰ ਚਲੀ, ਸਖਤ ਤਸ਼ਦੱਦ ਸਹਾਰਿਆਂ ਤੇ ਗ੍ਰਿਫਤਾਰੀਆਂ ਨਾਲ ਜੇਲਾਂ ਭਰ ਦਿੱਤੀਆਂ। ਆਜ਼ਾਦੀ ਲਹਿਰ ''ਚ ਪੰਜਾਬ ਨੂੰ ਪੂਰਾ ਯੋਗਦਾਨ ਪਾਇਆ ਜਲਿਆਵਾਲਾ ਬਾਗ ਸਾਕਾ ਤੇ ਸ਼ਹੀਦ ਭਗਤ ਸਿੰਘ, ਊਧਮ ਸਿੰਘ ਦੀਆਂ ਸਹਾਦਤਾਂ ਹੋਈਆਂ। 1947 ''ਚ ਦੇਸ਼ ਆਜ਼ਾਦ ਹੋਇਆ। ਵੱਧ ਨੁਕਸਾਨ ਸਿੱਖਾਂ ਦਾ ਹੋਇਆ। ਕਿੰਨੇ ਅੰਦੋਲਨ ਚੱਲੇ ਸਨ। ਪਹਿਲਾਂ ਪੈਪਸ, ਫਿਰ ਪੰਜਾਬੀ ਸੂਬਾ ਅੰਦੋਲਨ। 1966 ''ਚ ਪੰਜਾਬੀ ਸੂਬਾ ਬਣ ਗਿਆ ਪਰ ਸੁੱਖ ਕਿੱਥੇ? ਸਿਆਸਤ ਕਰਵਟਾ ਲੈਂਦੀ ਰਹੀ। ਪਾਕਿਸਤਾਨ ਨਾਲ ਜੰਗਾਂ ''ਚ ਵੀ ਅਸੀਂ ਉਲਝੇ ਰਹੇ। ਸਿੱਖ ਜਮਾਂਦਰੂ ਸਰਕਾਰ ਵਿਰੁੱਧ ਰਿਹਾ ਹੈ- ਮੂਗਲ ਅੰਗਰੇਜ ਤੇ ਕਾਂਗਰਸ। ਇਤਿਹਾਸ ਪੜ੍ਹ ਲਵੋ, ਅਸੀਂ ਲੜਦੇ ਹੀ ਰਹੇ ਹਨ। ਨੁਕਸਾਨ ਵੀ ਸਾਡਾ ਹੀ ਹੁੰਦਾ ਰਿਹਾ। ਸਰਕਾਰਾਂ ਦਾ ਕੀ ਵਿਗੜਦਾ ਹੈ? ਅਜਿਹੇ ਜੋਸ਼ੀਲੇ ਨਾਅਰੇ ਲੱਗਦੇ ਹਨ ਕਿ ਕੌਮ ਨੂੰ ਵੰਗਾਰ ਦਿੱਤੀ ਜਾਂਦੀ ਹੈ ਪਰ ਮਸਲਾ ਕੌਮ ਦਾ ਬਣ ਜਾਂਦਾ ਹੈ। ਜੋ ਉੱਚਾ ਨਾਅਰਾ ਲਗਾਏ, ਉਹ ਵਧੇਰੇ ਲੋਕ ਜੋੜਦਾ ਹੈ। ਪੰਜਾਬ ਲੇ ਕਿੰਨਾ ਸੰਤਾਪ ਭੋਗਿਆ ਹੈ। 1982 ਤੋਂ ਸੁਰੂ ਹੋ ਕੇ 1 ਅਕਾਲ ਤਖ਼ਤ ਤੇ ਫੌਜੀ ਹਮਲਾ, ਇਸ ਤੋਂ ਵੱਧ ਸਾਡੇ ਨਾਲ ਕੀ ਹੋ ਸਕਦਾ ਹੈ? ਫਿਰ ਇੰਦਰਾ ਗਾਂਧੀ ਦਾ ਕਤਲ, ਪੰਜਾਬ ਤੋਂ ਬਾਹਰ ਵਸਦੇ ਸਿੱਖ ਜਿਨਾਂ ਦਾ ਪੰਜਾਬ ਦੀ ਸਿਆਸਤ ਨਾਲ ਕੋਈ ਵਾਸਤਾ ਲਹੀ ਸੀ, ਕਿੰਨਾ ਕੁਝ ਗੁਆ ਬੈਠੇ ਸਨ। 
ਸਾਰੇ ਭਾਰਤ ''ਚ ਉਹ ਛਾਏ ਹੋਏ ਸੀ ਪਰ ਆਪਣਾ ਵੱਕਾਰ ਗੁਆ ਬੈਠੇ ਸਨ। ਅੱਜ ਤੱਕ ਹਜ਼ਾਰਾਂ ਸਿੱਖ ਜੋ 1984 ''ਚ ਬੇਗੁਨਾਹ ਮਾਰੇ ਗਏ ਸਨ, ਉਨ੍ਹਾਂ ਦੇ ਪਰਿਵਾਰ ਦੁਖੀ ਹਨ। ਕਾਤਲਾਂ ਨੂੰ ਸਜਾ ਵੀ ਨਹੀ ਮਿਲੀ। ਕਾਂਗਰਸ ਨੂੰ ਅਸੀਂ ਕੋਸਦੇ ਰਹੇ ਹਾਂ।  ਉਹ ਹੁਣ ਹਾਰ ਗਏ ਹਨ। ਮੋਦੀ ਹੁਣ ਪ੍ਰਧਾਨ ਮੰਤਰੀ ਹਨ। ਮੋਦੀ ਵਿਰੁੱਧ ਸਿੱਖਾਂ ਨੇ ਅਮਰੀਕਾ ਤੇ ਆਸਟਰੇਲੀਆ ''ਚ ਮੁਜਹਾਰੇ ਕੀਤੇ ਹਨ। ਬਾਹਰ ਵੱਸਦੇ ਸਿੱਖ ਭਾਰਤ ਦੇ ਅੰਦਰੂਨੀ ਹਾਲਾਤ ਤੋ ਘੱਟ ਵਾਕਫ ਹਨ। ਹਰ ਰੋਜ਼ ਈ-ਮੇਲ ਤੇ ਫੇਸਬੁੱਕ ਤੇ ਧੜਾਧੜ ਬਿਆਨ ਆ ਰਹੇ ਹਨ। ਮੁਸਲਮਾਨਾਂ ਨੂੰ ਹਿੰਦੂ ਬਣਾਉਣ ਦਾ ਚਲ ਰਿਹਾ ਵਿਵਾਦ ਅਸੀ ਆਪਣਾ ਬਣਾ ਰਹੇ ਹਾਂ। ਪਾਰਲੀਮੈਂਟ ''ਚ ਜੋ ਕਾਰਵਾਈ ਵੀ ਹੋ ਰਹੀ ਹੈ। ਸੰਘਰਸ ਕਰਨ ਦੀ ਆਵਾਜ਼ ਦੇ ਰਹੇ ਹਾਂ। ਨਸ਼ਿਆਂ ਵਿਰੁੱਧ ਕੀਤੇ ਇਕੱਠ ਵੀ ਮੀਡਿਆ ਵਾਲੇ ਉਛਾਲ ਰਹੇ ਹਨ। ਪਾਰਲੀਮੈਂਟ ''ਚ ਤੀਜੀ ਵਾਰ ਆਰਡੀਨੈਸ ਜਾਰੀ ਕੀਤਾ ਗਿਆ ਹੈ। ਮੋਦੀ ਜੀ ਨੇ ਕਿਹਾ ਕਿ ਜਮੀਨ ਐਕਵਾਇਰ ਬਿਲ ਮੇਰੇ ਲਈ ਜਿਉਣ ਜਾਂ ਮਰਨ ਦਾ ਵਿਸ਼ਾ ਲਹੀ ਅਤੇ ਇਸ ਬਾਰੇ ਕੋਈ ਵੀ ਸੁਝਾਅ ਸਵੀਕਾਰ ਕਰਨ ਨੂੰ ਤਿਆਰ ਹਾਂ ਪਰ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਮੰਤਰੀ ਮੰਡਲ ਦਾ ਤੀਜੀ ਵਾਰ ਜਮੀਨ ਐਕਵਾਇਰ ਤੇ ਆਰਡੀਨੈਸ ਲਿਆਉਣਾ ਕਿਸਾਨ ਭਾਈਚਾਰੇ ਨਾਲ ਅਨਿਆ ਹੈ ਤੇ ਇਸ ਲਾਲ ਕਿਸਾਨਾਂ ਲਾਲ ਵਿਸ਼ਵਾਸਘਾਤ ਹੋਇਆ ਹੈ। 
ਅਕਸਰ ਨੇਤਾ ਆਪਣੇ ਵਾਅਦੇ ਭੁੱਲ ਜਾਂਦੇ ਹਨ ਕਾਲੇ ਧੰਨ ਤੇ ਬਹੁਤ ਬਹਿਸ ਹੋ ਰਹੀ ਹੈ। ਲੋਕ ਅਜਿਹੇ ਨੇਤਾਵਾਂ ਤੋਂ ਨਿਰਾਸ਼ ਹੁੰਦੇ ਹਨ। ਇਉਂ ਜਮਹੂਰੀਅਤ ਦਾ ਅਸਲ ਅਰਥ ਜਮਹੂਰੀਅਤ ਦੇ ਰੌਲੇ ਰੱਪੇ ''ਚ ਹੀ ਗੁਆਚ ਜਾਂਦਾ ਹੈ। ਕਦੇ ਸਾਨੂੰ ਮੁਗਲ ਵੱਢਦੇ ਰਹੇ ਤੇ ਕਦੇ ਅੰਗਰੇਜ ਫਾਹੇ ਟੰਗਦੇ ਰਹੇ ਪਰ ਹੁਣ ਨਵਾਂ ਹੀ ਦੁਸ਼ਮਣ ਸਾਡੀ ਧਰਤੀ ਤੇ ਯਮਦੂਤ ਬਣਕੇ ਆ ਗਿਆ ਜੋ ਜਵਾਨੀਆਂ ਨਿਗਲਦਾ ਜਾਂ ਰਿਹਾ ਹੈ, ਘਰਾਂ ਦੀਆਂ ਖੁਸ਼ੀਆਂ ਖਾਂਦਾ ਜਾ ਰਿਹਾ ਹੈ। ਕਿਉਂ ਅਸੀ ਹੱਥ ਤੇ ਹੱਥ ਧਰਕੇ ਬੈਠੇ ਗਏ? ਕਿਉਂ ਸਾਡੇ ਹੌਕੇ ਹਾਵਾਂ ਸਰਕਾਰ ਨਹੀ ਸੁਣਦੀ? ਪਦਾਰਥਵਾਦੀ ਦੌੜ ''ਚ ਮਨੁੱਖ ਆਪਣੀ ਅਸਲ ਪੂੰਜੀ ਔਲਾਦ ਨੂੰ ਇਤਿਹਾਸ ਦਾ ਇਹ ਬੇਹੱਦ ਦਰਦਨਾਕ ਦੌਰ ਸਾਬਤ ਹੋਇਆ ਜਿਸ ਵਿਚ ਦੇਸ਼ ਦੀ ਵੰਡ ਵੀ ਹੋ ਗਈ। ਉਸ ਫਿਰਕੂ ਹਨੇਰੀ ''ਚ ਆਰਥਿਕ ਤੇ ਜਾਨੀ ਨੁਕਸਾਨ ਤਾਂ ਹੋਇਆ ਹੀ ਸੀ ਨਾਲ ਹੀ ਭਾਰਤ ਤੇ ਪਾਕਿਸਤਾਨ ਦੋਹਾਂ ਨੂੰ ਹੀ ਨਾ ਭਰਨ ਵਾਲੇ ਜਖ਼ਮ ਵੀ ਮਿਲੇ। ਤਿੰਨ ਦਹਾਕਿਆਂ ਦਾ ਸਮਾਂ ਗੁਜਰ ਚੁੱਕਿਆ ਹੈ ਪਰ ਅੱਜ ਵੀ ਪੰਜਾਬ ਕਾਲੇ ਦੌਰ ਦੇ ਨਤੀਨੇ ਭੁਗਤ ਰਿਹਾ ਹੈ। ਇਤਿਹਾਸ ''ਚ ਜਿਹੜੇ ਵੀ ਫਿਰ ਪ੍ਰਸਤੀ ਦੇ ਦੌਰ ਆਏ ਜਾਂ ਹੁਣ ਵੀ ਕਾਇਮ ਹਨ, ਸਭ ਦਾ ਚਿੱਤਰ ਹੀ ਦਿਲ ਕੰਬਾਊ ਹੈ। ਇਸ ਹਾਲਾਤ ''ਚ ਸਮੁੱਚੀ ਕੌਮ ਦਾ ਫਿਰਕ ਕਿਵੇਂ ਹੋਵੇਗਾ? ਕੀ ਸਾਨੂੰ ਮੁੜ ਸੰਘਰਸ਼ ਕਰਨਾ ਪਵੇਗਾ? ਹਰ ਕੋਈ ਚਿੰਤਤ ਹੈ ਆਪਣੇ ਭਵਿਖ ਲਈ। ਲੋਕ ਉਡੀਕ ਰਹੇ ਹਨ ਕਿ ਭਾਰਤ ਦਾ ਸਨਮਾਨ ਵਧੇ, ਆਰਥਿਕ ਸਥਿਤੀ ਮਜਬੂਤ ਹੋਵੇ, ਰੁਜ਼ਗਾਰ ਮਿਲੇ, ਉਮੀਦਾਂ ਵਧੀਆ ਹਨ ਪਰ ਕੀ ਪੰਜਾਬੀ ਵੀ ਇਸ ਸੁਖਾਵੇ ਮਾਹੌਲ ਦਾ ਹਿੱਸੇਦਾਰ ਬਣੇਗਾ? 

ਸੰਜੀਵ ਸੈਣ


Related News