ਮੇਵਾਤ ਦੀਆਂ ਪੰਜੇ ਸੀਟਾਂ ’ਤੇ ਮੇਵਾ ਫਿਰਕੇ ਦੇ ਲੋਕਾਂ ਦੀ ਬਹੁਤਾਤ

10/17/2019 1:30:20 AM

ਵਾਧਾ ਵਿਜੇ ਵਿਦਰੋਹੀ

ਮੇਵਾਤ ਦੀਆਂ ਪੰਜੇ ਸੀਟਾਂ ’ਤੇ ਮੇਵਾ ਫਿਰਕੇ ਦੇ ਲੋਕਾਂ ਦੀ ਬਹੁਤਾਤ ਹੈ। ਇਥੇ ਇਨ੍ਹਾਂ ਦੀ ਆਬਾਦੀ 70 ਫੀਸਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਪੰਜ ’ਚੋਂ ਇਕ ਹੀ ਸੀਟ ਭਾਜਪਾ ਨੂੰ ਮਿਲੀ ਸੀ। ਲੋਕ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਭਾਜਪਾ ਜਿੱਤੀ ਪਰ ਮੇਵਾਤ ’ਚ ਪੱਛੜੀ ਸੀ। ਇਸ ਵਾਰ ਭਾਜਪਾ ਨੇ ਨਵੀਂ ਰਣਨੀਤੀ ਅਪਣਾਈ ਹੈ। ਇਸੇ ਦੇ ਤਹਿਤ ਉਸ ਨੂੰਹ ਤੋਂ ਚੌਟਾਲਾ ਦੀ ਆਈ. ਐੱਨ. ਐੱਲ. ਡੀ. ਤੋਂ ਜਿੱਤੇ ਜ਼ਾਕਿਰ ਹੁਸੈਨ ਨੂੰ ਟਿਕਟ ਦਿੱਤੀ ਹੈ। ਜਿਥੋਂ ਭਾਜਪਾ ਦਾ ਕਦੇ ਖਾਤਾ ਤਕ ਨਹੀਂ ਖੁੱਲ੍ਹਿਆ। ਇਥੋਂ ਕਦੇ ਕਾਂਗਰਸ ਤਾਂ ਕਦੇ ਚੌਟਾਲਾ ਦੀ ਪਾਰਟੀ ਜਿੱਤਦੀ ਰਹੀ ਹੈ। ਨੂੰਹ ’ਚ ਲੋਕ ਮੋਦੀ ਅਤੇ ਖੱਟੜ ਦੀ ਆਲੋਚਨਾ ਕਰਦੇ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਜ਼ਾਕਿਰ ਹੁਸੈਨ ਨੂੰ ਆਪਣਾ ਨੇਤਾ ਮੰਨਦੇ ਹਨ, ਜੋ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਅਜਿਹਾ ਹੀ ਕੁਝ ਫਿਰੋਜ਼ਪੁਰ ਝਿਰਕਾ ’ਚ ਦਿਸਦਾ ਹੈ, ਜਿਥੇ ਚੌਟਾਲਾ ਦੀ ਪਾਰਟੀ ’ਚੋਂ ਜਿੱਤੇ ਨਈਅਮ ਅਹਿਮਦ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ। ਉਂਝ ਨੀਤੀ ਆਯੋਗ ਦਾ ਕਹਿਣਾ ਹੈ ਕਿ ਮੇਵਾਤ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲਿਆਂ ’ਚ ਆਉਂਦਾ ਹੈ ਪਰ ਅਜਿਹੇ ਜ਼ਿਲੇ ਵਿਕਾਸ ਦੀ ਸੰਭਾਵਨਾ ਵਾਲੇ ਹਨ।

ਹੁੱਡਾ ਨੂੰ ਆਪਣੇ ਸਿਆਸੀ ਜੀਵਨ ਦੀ ਸਭ ਤੋਂ ਮੁਸ਼ਕਿਲ ਲੜਾਈ ਦਾ ਸਾਹਮਣਾ

ਮੇਵਾਤ ਦੀ ਰਾਜਨੀਤੀ ਸਮਝਣ ਲਈ ਪਹਿਲੂਖਾਨ ਦੇ ਘਰ ਜਾਣਾ ਜ਼ਰੂਰੀ ਹੈ ਤਾਂ ਹਰਿਆਣਾ ’ਚ ਜਾਟ ਰਾਜਨੀਤੀ ਸਮਝਣ ਲਈ 10 ਸਾਲ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਦੇ ਗੜ੍ਹੀ ਸਾਂਪਲਾ ਕਿਲੋਈ ਵਿਧਾਨ ਸਭਾ ਖੇਤਰ ’ਚ ਜਾਣਾ ਜ਼ਰੂਰੀ ਹੈ, ਜੋ ਰੋਹਤਕ ’ਚ ਪੈਂਦਾ ਹੈ। ਪੰਜ ਸਾਲਾਂ ਤੋਂ ਗੈਰ-ਜਾਟ ਮਨੋਹਰ ਲਾਲ ਖੱਟੜ ਸੱਤਾ ’ਚ ਹਨ ਅਤੇ ਕਿਲੋਈ ’ਚ ਬਜ਼ੁਰਗ ਜਾਟ ਹੁੱਡਾ ਦੇ ਵਿਕਾਸ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਚੌਧਰ ਦੀ ਵਾਪਸੀ ਦੀ ਗੱਲ ਕਰਦੇ ਹਨ। ਹਾਲਾਂਕਿ ਇਸ ਦੇ ਨਾਲ ਹੀ ਹੁੱਡਾ ਨੂੰ ਸਿਰਫ ਜਾਟਾਂ ਦਾ ਨੇਤਾ ਨਾ ਦੱਸ ਕੇ 36 ਕੌਮਾਂ ਦਾ ਨੇਤਾ ਵੀ ਦੱਸਣਾ ਨਹੀਂ ਭੁੱਲਦੇ। ਸੱਤਾ ਗੁਆਉਣ ਦਾ ਦਰਦ ਸਾਫ ਦਿਸਦਾ ਹੈ ਅਤੇ ਸੱਤਾ ’ਚ ਵਾਪਸੀ ਨਾਲ ਜੁੜੀ ਆਸ ’ਚ ਉਤਸ਼ਾਹ ਵੀ ਘੱਟ ਹੀ ਦਿਸਦਾ ਹੈ। ਹੁੱਡਾ ਆਪਣੇ ਸਿਆਸੀ ਜੀਵਨ ਦੀ ਸਭ ਤੋਂ ਮੁਸ਼ਕਿਲ ਲੜਾਈ ਲੜ ਰਹੇ ਹਨ। ਬੇਟਾ ਦੀਪੇਂਦਰ ਸਿੰਘ ਰੋਹਤਕ ਤੋਂ ਲੋਕ ਸਭਾ ਚੋਣ ਹਾਰ ਚੁੱਕਾ ਹੈ। ਪਾਰਟੀ ’ਚ ਕਲੇਸ਼ ਹੈ, ਅਸ਼ੋਕ ਤੰਵਰ ਅਸਤੀਫਾ ਦੇ ਚੁੱਕੇ ਹਨ। ਹਰਿਆਣਾ ’ਚ 25 ਤੋਂ 27 ਫੀਸਦੀ ਜਾਟ ਹਨ। ਇਥੇ ਵਿਧਾਨ ਸਭਾ ਦੀਆਂ 90 ਸੀਟਾਂ ਅਤੇ ਔਸਤ ਤੌਰ ’ਤੇ 26 ਜਾਟ ਵਿਧਾਨ ਸਭਾ ਪਹੁੰਚਦੇ ਰਹੇ ਹਨ ਭਾਵ ਕਰੀਬ-ਕਰੀਬ ਇਕ-ਤਿਹਾਈ। ਅਸੀਂ ਕਹਿ ਸਕਦੇ ਹਾਂ ਕਿ ਹਰਿਆਣਾ ਵਿਧਾਨ ਸਭਾ ਪਹੁੰਚਣ ਵਾਲਾ ਹਰ ਤੀਸਰਾ, ਚੌਥਾ ਵਿਧਾਇਕ ਜਾਟ ਹੁੰਦਾ ਹੈ। ਇਸ ਵਾਰ ਭਾਜਪਾ ਨੇ 19 ਜਾਟਾਂ ਨੂੰ ਹੀ ਟਿਕਟ ਦਿੱਤੀ ਹੈ, ਜਦਕਿ ਪਿਛਲੀ ਵਾਰ 24 ਜਾਟ ਉਮੀਦਵਾਰ ਉਤਾਰੇ ਸਨ। ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 28 ਜਾਟਾਂ ਨੂੰ ਟਿਕਟਾਂ ਦਿੱਤੀਆਂ ਸਨ। ਇਸ ਵਾਰ 26 ਜਾਟ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਇਥੋਂ ਦੀਆਂ 90 ਸੀਟਾਂ ’ਚੋਂ ਕਰੀਬ 35 ’ਚ ਜਾਟ ਆਪਣਾ ਫੈਸਲਾਕੁੰਨ ਅਸਰ ਰੱਖਦੇ ਹਨ।

ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਹੁੱਡਾ ਕੋਲ ਹੈ, ਜੋ ਜਾਟ ਹਨ ਅਤੇ 25 ਤੋਂ 27 ਫੀਸਦੀ ਹਨ। ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਹੈ, ਜੋ ਦਲਿਤ ਹੈ ਅਤੇ ਦਲਿਤ 20-22 ਫੀਸਦੀ ਹਨ। ਇਸ ਤੋਂ ਇਲਾਵਾ 5 ਤੋਂ 7 ਫੀਸਦੀ ਮੁਸਲਮਾਨ ਹਨ। ਕੁਲ ਮਿਲਾ ਕੇ ਅੰਕੜਾ 50 ਤੋਂ ਪਾਰ ਪਹੁੰਚਦਾ ਹੈ, ਜੋ ਚੋਣ ਜਿੱਤਣ ਲਈ ਕਾਫੀ ਹੈ ਪਰ ਜ਼ਮੀਨੀ ਹਕੀਕਤ ਵੱਖਰੀ ਦਿਖਾਈ ਦਿੰਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਨੌਜਵਾਨ ਜਾਟ ਵੋਟਰ ਦੀ ਸੋਚ ਬਦਲੀ ਹੈ। ਸਿਆਸੀ ਚੌਧਰ ਦੀ ਜਗ੍ਹਾ ਉਹ ਵਿਕਾਸ, ਰੋਜ਼ਗਾਰ ਅਤੇ ਅੱਗੇ ਵਧਣ ਦੇ ਮੌਕੇ ਭਾਲ ਰਹੇ ਹਨ। ਇਨ੍ਹਾਂ ’ਚੋਂ ਇਕ ਵੱਡੇ ਵਰਗ ਨੂੰ ਭਾਜਪਾ ਤੋਂ ਪ੍ਰਹੇਜ਼ ਨਹੀਂ ਹੈ।

ਹਰਿਆਣਾ ’ਚ ਜਾਟ ਦਾ ਮਤਲਬ ਕਿਸਾਨ ਹੈ। ਇਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਤਹਿਤ 13 ਲੱਖ 37 ਹਜ਼ਾਰ ਕਿਸਾਨ ਰਜਿਸਟਰਡ ਹਨ। ਇਨ੍ਹਾਂ ਨੂੰ ਸਾਲ ’ਚ 6 ਹਜ਼ਾਰ ਰੁਪਿਆ 2-2 ਹਜ਼ਾਰ ਰੁਪਏ ਦੀਆਂ ਕਿਸ਼ਤਾਂ ’ਚ ਦਿੱਤਾ ਜਾਣਾ ਤੈਅ ਕੀਤਾ ਗਿਆ ਸੀ। ਸਰਕਾਰ ਦਾ ਦਾਅਵਾ ਹੈ ਕਿ ਤੀਸਰੀ ਕਿਸ਼ਤ ਦਿੱਤੀ ਜਾ ਰਹੀ ਹੈ ਪਰ ਸਰਕਾਰੀ ਅੰਕੜੇ ਹੀ ਦੱਸਦੇ ਹਨ ਕਿ 72 ਹਜ਼ਾਰ 316 ਕਿਸਾਨਾਂ ਨੂੰ ਪਹਿਲੀ ਕਿਸ਼ਤ ਦੀ ਹੀ ਉਡੀਕ ਹੈ। ਇਸੇ ਤਰ੍ਹਾਂ 2 ਲੱਖ 80 ਹਜ਼ਾਰ ਕਿਸਾਨਾਂ ਨੂੰ ਦੂਸਰੀ ਕਿਸ਼ਤ ਨਹੀਂ ਮਿਲੀ ਹੈ। ਹੈਰਾਨੀ ਦੀ ਗੱਲ ਹੈ ਕਿ ਚੋਣਾਂ ਦੇ ਸਮੇਂ ’ਚ ਵੀ 13 ਲੱਖ 74 ਹਜ਼ਾਰ ’ਚੋਂ 9 ਲੱਖ 77 ਹਜ਼ਾਰ ਨੂੰ ਤੀਸਰੀ ਕਿਸ਼ਤ ਦੀ ਉਡੀਕ ਹੈ। ਜੀਂਦ ਠੇਠ ਗ੍ਰਾਮੀਣ ਇਲਾਕਾ ਹੈ। ਇਥੇ ਸਾਨੂੰ ਮਿਲੇ ਰਵਿੰਦਰ, ਜਿਸ ਨੂੰ ਅਜੇ ਦੂਸਰੀ ਕਿਸ਼ਤ ਦੀ ਉਡੀਕ ਹੈ। ਕਿਸ਼ਤ ਦੇ ਨਾਲ-ਨਾਲ ਨਰਮਾ ਕਪਾਹ ਦੀ ਸਹੀ ਕੀਮਤ ਨਾ ਮਿਲਣ ਦਾ ਵੀ ਮਲਾਲ ਹੈ। ਹਰਿਆਣਾ ’ਚ 90 ਵਿਧਾਨ ਸਭਾ ਸੀਟਾਂ ’ਚੋਂ ਲੱਗਭਗ ਅੱਧੀਆਂ ਗ੍ਰਾਮੀਣ ਸੀਟਾਂ ਹਨ। ਸੂਬੇ ਦੀ ਜੀ. ਡੀ. ਪੀ. ’ਚ ਖੇਤੀ ਦਾ ਹਿੱਸਾ 15 ਫੀਸਦੀ ਹੈ ਪਰ ਕਿਸਾਨਾਂ ਦਾ ਦਰਦ ਚੋਣਾਂ ਦੇ ਸਮੇਂ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ।

ਕੁਲ ਮਿਲਾ ਕੇ ਹਰਿਆਣਾ ’ਚ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਖੱਟੜ ਸਰਕਾਰ ਦੇ ਕੰਮ ਦਾ ਓਨਾ ਲਾਭ ਨਹੀਂ ਮਿਲੇਗਾ, ਜਿੰਨਾ ਕਿ ਚੌਟਾਲਾ ਪਰਿਵਾਰ ’ਚ ਟੁੱਟ ਅਤੇ ਕਾਂਗਰਸ ’ਚ ਫੁੱਟ ਦਾ ਮਿਲੇਗਾ। ਖੱਟੜ ਦੇ ਕੰਮ ਦੀ ਸ਼ਲਾਘਾ ਕਰਨ ਵਾਲੇ ਕਰਨਾਲ ’ਚ ਬਹੁਤ ਲੋਕ ਮਿਲ ਜਾਂਦੇ ਹਨ। ਜਿਥੋਂ ਉਹ ਫਿਰ ਤੋਂ ਚੋਣ ਲੜ ਰਹੇ ਹਨ ਪਰ ਖੱਟੜ ਸਰਕਾਰ ਦੇ ਕੁਝ ਮੰਤਰੀਆਂ ਨੂੰ ਲੈ ਕੇ ਜਨਤਾ ’ਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲਦੀ ਹੈ। ਇਕ ਨੇ ਕਿਹਾ ਕਿ ਬੇਸ਼ੱਕ ਭਾਜਪਾ ਜਿੱਤ ਜਾਵੇ ਪਰ ਟੌਪ ਦੀ ਲੀਡਰਸ਼ਿਪ ਹਾਰੇਗੀ।


Bharat Thapa

Content Editor

Related News