ਅਫਗਾਨਿਸਤਾਨ ’ਚ ਆਸ ਦੀ ਕਿਰਨ

09/14/2020 2:54:50 AM

ਡਾ. ਵੇਦਪ੍ਰਤਾਪ ਵੈਦਿਕ

ਇਸ ਸਾਲ ਦੇ ਮਾਰਚ ਅਤੇ ਮਈ ’ਚ ਮੈਂ ਲਿਖਿਆ ਸੀ ਕਿ ਕਤਰ ਦੀ ਰਾਜਧਾਨੀ ਦੋਹਾ ’ਚ ਤਾਲਿਬਾਨ ਅਤੇ ਅਫਗਾਨ ਸਰਕਾਰ ਦਰਮਿਆਨ ਜੋ ਗੱਲਬਾਤ ਚੱਲ ਰਹੀ ਹੈ, ਉਸ ’ਚ ਭਾਰਤ ਦੀ ਵੀ ਕੁਝ ਨਾ ਕੁਝ ਭੂਮਿਕਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਜਦਕਿ ਦੋਹਾ ’ਚ ਇਸ ਗੱਲਬਾਤ ਦੇ ਅੰਤਿਮ ਦੌਰ ਦਾ ਉਦਘਾਟਨ ਹੋਇਆ ਹੈ ਤਾਂ ਉਸ ’ਚ ਭਾਰਤ ਦੇ ਵਿਦੇਸ਼ ਮੰਤਰੀ ਨੇ ਵੀ ਵੀਡੀਓ ਰਾਹੀਂ ਹਿੱਸਾ ਲਿਆ। ਉਸ ਗੱਲਬਾਤ ਦੌਰਾਨ ਸਾਡੇ ਵਿਦੇਸ਼ ਮੰਤਰਾਲਾ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਦੋਹਾ ’ਚ ਹਾਜ਼ਰ ਰਹਿਣਗੇ। ਜੇ. ਪੀ. ਸਿੰਘ ਅਫਗਾਨਿਸਤਾਨ ਅਤੇ ਪਾਕਿਸਤਾਨ, ਇਨ੍ਹਾਂ ਦੋਵਾਂ ਦੇਸ਼ਾਂ ਦੇ ਭਾਰਤੀ ਦੂਤਘਰ ’ਚ ਕੰਮ ਕਰ ਚੁੱਕੇ ਹਨ। ਉਹ ਜਦੋਂ ਜੂਨੀਅਰ ਡਿਪਲੋਮੇਟ ਸਨ, ਉਹ ਦੋਵਾਂ ਦੇਸ਼ਾਂ ਦੇ ਕਈ ਸੀਨੀਅਰ ਨੇਤਾਵਾਂ ਨਾਲ ਮੇਰੇ ਨਾਲ ਮਿਲ ਚੁੱਕੇ ਹਨ।

ਇਸ ਵਾਰਤਾਲਾਪ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਮੋਂਪੀਓ ਨੇ ਵੀ ਕਾਫੀ ਸਮਝਦਾਰੀ ਦਾ ਭਾਸ਼ਣ ਦਿੱਤਾ। ਪਾਕਿਸਤਾਨ ਦੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਜੋ ਕੁਝ ਕਿਹਾ, ਉਸ ਤੋਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਤਾਲਿਬਾਨ ਅਤੇ ਕਾਬੁਲ ਸਰਕਾਰ ਇਸ ਵਾਰ ਕੋਈ ਨਾ ਕੋਈ ਠੋਸ ਸਮਝੌਤਾ ਕਰਨਗੇ। ਇਸ ਸਮਝੌਤੇ ਦਾ ਸਿਹਰਾ ਜਲਮਈ ਖਲੀਲਜਾਦ ਨੂੰ ਮਿਲੇਗਾ। ਜਲਮਈ ਨੂਰਜਾਦ ਪਠਾਨ ਹਨ ਅਤੇ ਹੈਰਾਤ ਵਿਚ ਉਨ੍ਹਾਂ ਦਾ ਜਨਮ ਹੋਇਅਾ ਸੀ। ਉਹ ਮੈਨੂੰ 30-32 ਸਾਲ ਪਹਿਲਾਂ ਕੋਲੰਬੀਅਾ ਯੂਨੀਵਰਸਿਟੀ ਵਿਚ ਮਿਲੇ ਸਨ।

ਉਹ ਕਾਬੁਲ ਵਿਚ ਅਮਰੀਕੀ ਰਾਜਦੂਤ ਰਹੇ ਅਤੇ ਭਾਰਤ ਵੀ ਅਾਉਂਦੇ-ਜਾਂਦੇ ਰਹੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਅਮਰੀਕੀ ਨਾਗਰਿਕ ਹੋਣ ਦੇ ਨਾਤੇ ਉਹ ਅਮਰੀਕੀ ਹਿੱਤਾਂ ਦੀ ਰੱਖਿਅਾ ਜ਼ਰੂਰ ਕਰਨਗੇ ਪਰ ਉਹ ਇਹ ਨਹੀਂ ਭੁੱਲਣਗੇ ਕਿ ਉਹ ਪਠਾਨ ਹਨ ਅਤੇ ਉਨ੍ਹਾਂ ਦੀ ਮਾਤਭੂਮੀ ਤਾਂ ਅਫਗਾਨਿਸਤਾਨ ਹੀ ਹੈ।

ਦੋਹਾ-ਵਾਰਤਾ ’ਚ ਅਫਗਾਨ ਵਫਦ ਦੀ ਅਗਵਾਈ ਡਾ. ਅਬਦੁੱਲਾ ਕਰ ਰਹੇ ਹਨ, ਜੋ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪਰਿਵਾਰ ਵਰ੍ਹਿਅਾਂ ਤੋਂ ਦਿੱਲੀ ’ਚ ਹੀ ਰਹਿੰਦਾ ਹੈ। ਉਹ ਭਾਰਤ ਪ੍ਰੇਮੀ ਅਤੇ ਮੇਰੇ ਮਿੱਤਰ ਹਨ। ਇਸ ਦੋਹਾ-ਵਾਰਤਾ ’ਚ ਭਾਰਤ ਦਾ ਵਤੀਰਾ ਬਿਲਕੁਲ ਸਹੀ ਅਤੇ ਨਿਰਪੱਖ ਹੈ। ਬਜਾਏ ਇਸ ਦੇ ਕਿ ਉਹ ਕਿਸੇ ਇਕ ਧਿਰ ਦੇ ਨਾਲ ਰਹਿੰਦਾ, ਉਸ ਨੇ ਕਿਹਾ ਕਿ ਅਫਗਾਨਿਸਤਾਨ ’ਚ ਭਾਰਤ ਅਜਿਹਾ ਹੱਲ ਚਾਹੁੰਦਾ ਹੈ, ਜੋ ਅਫਗਾਨਾਂ ਨੂੰ ਮੁਕੰਮਲ ਤੌਰ ’ਤੇ ਪ੍ਰਵਾਨ ਹੋਵੇ ਅਤੇ ਉਨ੍ਹਾਂ ’ਤੇ ਥੋਪਿਆ ਨਾ ਜਾਵੇ।

ਲਗਭਗ ਇਹੀ ਗੱਲ ਮਾਈਕ ਪੋਂਪੀਓ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਹੀ ਹੈ। ਹੁਣ ਦੇਖਣਾ ਇਹ ਹੈ ਕਿ ਇਹ ਸਮਝੌਤਾ ਕਿਵੇਂ ਹੁੰਦਾ ਹੈ? ਕੀ ਕੁਝ ਸਮੇਂ ਲਈ ਤਾਲਿਬਾਨ ਅਤੇ ਅਸ਼ਰਫ ਗਨੀ ਦੀ ਕਾਬੁਲ ਸਰਕਾਰ ਰਲ ਕੇ ਕੋਈ ਸਾਂਝਾ ਮੰਤਰੀ ਮੰਡਲ ਬਣਾਉਣਗੇ? ਜਾਂ ਨਵੇਂ ਸਿਰੇ ਤੋਂ ਚੋਣਾਂ ਹੋਣਗੀਅਾਂ? ਜਾਂ ਤਾਲਿਬਾਨ ਸਿੱਧੇ ਹੀ ਸੱਤਾਧਾਰੀ ਹੋਣਾ ਚਾਹੁਣਗੇ ਭਾਵ ਉਹ ਗਨੀ ਸਰਕਾਰ ਦੀ ਥਾਂ ਲੈਣੀ ਚਾਹੁਣਗੇ? ਇਸ ’ਚ ਸ਼ੱਕ ਨਹੀਂ ਕਿ ਤਾਲਿਬਾਨ ਦਾ ਵਤੀਰਾ ਇਧਰ ਕਾਫੀ ਬਦਲਿਆ ਹੈ। ਉਨ੍ਹਾਂ ਨੇ ਕਾਬੁਲ ਸਰਕਾਰ ਦੇ ਵਫਦ ’ਚ ਚਾਰ ਮਹਿਲਾ ਪ੍ਰਤੀਨਿਧੀਅਾਂ ਨੂੰ ਆਉਣ ਦਿੱਤਾ ਹੈ ਅਤੇ ਕਸ਼ਮੀਰ ਦੇ ਮਸਲੇ ਨੂੰ ਉਨ੍ਹਾਂ ਨੇ ਇਧਰ ਭਾਰਤ ਦਾ ਅੰਦਰੂਨੀ ਮਾਮਲਾ ਵੀ ਦੱਸਿਆ ਹੈ। ਜੇਕਰ ਤਾਲਿਬਾਨ ਥੋੜ੍ਹਾ ਤਰਕਸੰਗਤ ਅਤੇ ਵਿਹਾਰਿਕ ਰੁਖ ਅਪਣਾਵੇ ਤਾਂ ਪਿਛਲੇ ਲਗਭਗ 50 ਸਾਲਾਂ ਤੋਂ ਉਖੜਿਅਾ ਹੋਇਆ ਅਫਗਾਨਿਸਤਾਨ ਮੁੜ ਤੋਂ ਲੀਹ ’ਤੇ ਆ ਸਕਦਾ ਹੈ।


Bharat Thapa

Content Editor

Related News