ਕੁਲਰੀਆਂ ਦੇ ਸਰਪੰਚ ''ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ, ਕਾਰ ਦੀ ਕੀਤੀ ਭੰਨ-ਤੋੜ
Sunday, May 07, 2023 - 06:04 PM (IST)

ਬਰੇਟਾ (ਬਾਂਸਲ) : ਇੱਥੋਂ ਥੋੜੀ ਦੂਰ ਪਿੰਡ ਕੁਲਰੀਆਂ ਦੇ ਮੌਜੂਦਾ ਸਰਪੰਚ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਬੀਤੀ ਦਿਨ ਰਾਤ 9.30 ਵਜੇ ਦੇ ਕਰੀਬ ਮੈਂ ਆਪਣੇ ਦੋਸਤਾਂ ਨਾਲ ਹਰਿਆਣਾ ਵਾਲੀ ਸਾਇਡ ਤੋਂ ਆਪਣੇ ਪਿੰਡ ਆ ਰਿਹਾ ਸੀ। ਇਸ ਦੌਰਾਨ ਪਿੰਡ ਦੇ ਮਨਰੇਗਾ ਭਵਨ ਨਜ਼ਦੀਕ ਇੱਕ ਮੂੰਹ ਢੱਕਿਆ ਵਿਅਕਤੀ ਸਾਡੀ ਗੱਡੀ ਨਜ਼ਦੀਕ ਆਇਆ, ਜਿਸ ਨੇ ਆਪਣੇ ਹਥਿਆਰ ਨਾਲ ਮੇਰੀ ਗੱਡੀ ਦੇ ਅਗਲੇ ਸ਼ੀਸੇ 'ਤੇ ਵਾਰ ਕਰਕੇ ਉਸਨੂੰ ਭੰਨ ਦਿੱਤਾ।
ਇਹ ਵੀ ਪੜ੍ਹੋ- ਪੈਸਿਆਂ ਦੇ ਲੈਣ-ਦੇਣ ਤੋਂ ਦੁਖ਼ੀ ਫਰੀਦਕੋਟ ਦੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ
ਸਰਪੰਚ ਨੇ ਦੱਸਿਆ ਕਿ ਸਾਡੇ ਵੱਲੋਂ ਗੱਡੀ 'ਚੋਂ ਬਾਹਰ ਨਿਕਲਣ 'ਤੇ ਹਮਲਾਵਰ ਤੇ ਉਸਦੇ ਸਾਥੀ ਭੱਜ ਗਏ। ਹਮਲਾ ਕਰਨ ਦੇ ਕਾਰਨ ਬਾਰੇ ਪੁੱਛਣ 'ਤੇ ਸਰਪੰਚ ਨੇ ਦੱਸਿਆ ਕਿ ਮੈਂ ਦੋ ਚਾਰ ਦਿਨ ਪਹਿਲਾਂ ਹੀ ਕੁਝ ਲੋਕਾਂ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਛਡਵਾਏ ਸਨ। ਜਿਸ ਨੂੰ ਦੇਖਕੇ ਜਾਪਦਾ ਹੈ ਕਿ ਇਹ ਲੋਕ ਮੇਰੇ ਨਾਲ ਰਜਿੰਸ਼ ਕਾਰਨ ਮੇਰੇ ਉੱਪਰ ਹਮਲਾ ਕਰਕੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੰਦੇ ਸਨ, ਜਿਸ ਬਾਰੇ ਮੈਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਬਠਿੰਡਾ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ, ਜਲਦ ਸ਼ੁਰੂ ਹੋਣ ਜਾ ਰਿਹਾ ਇਹ ਪ੍ਰਾਜੈਕਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।