ਪੜ੍ਹਾਈ ਦੇ ਨਾਲ-ਨਾਲ ਲੜਕੀਆਂ ਖੇਡਾਂ ਵਿਚ ਵੀ ਅਹਿਮ ਰੌਲ ਅਦਾ ਕਰ ਰਹੀਆਂ : ਦਾਤੇਵਾਸ
Saturday, Oct 18, 2025 - 05:32 PM (IST)

ਬੁਢਲਾਡਾ : ਇਥੋਂ ਦੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਲੜਕੀਆਂ ਵਿਖੇ 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 14 ਸਾਲ ਲੜਕੀਆਂ ਦੇ ਸਟੇਟ ਪੱਧਰੀ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਨੀਲਮ ਰਾਣੀ, ਜ਼ਿਲ੍ਹਾ ਖੇਡ ਅਫ਼ਸਰ ਅੰਮ੍ਰਿਤਪਾਲ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਬੁਢਲਾਡਾ ਵਿਖੇ ਹੋਈਆਂ। ਇਸ ਸੂਬਾ ਪੱਧਰੀ ਖੇਡਾਂ ਵਿਚ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਮੁੱਖ ਮਹਿਮਾਨ ਤੌਰ ਸ਼ਾਮਲ ਹੋਏ ਅਤੇ ਖਿਡਾਰਣਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੌਂਸਲੇ ਨਾਲ ਖੇਡਣ ਲਈ ਪ੍ਰੇਰਤ ਕੀਤਾ।
ਕਾਕਾ ਅਮਰਿੰਦਰ ਸਿੰਘ ਦਾਤੇਵਾਸ ਭਾਜਪਾ ਆਗੂ ਨੇ ਕਿਹਾ ਲੜਕੀਆਂ ਜਿੱਥੇ ਪੜ੍ਹਾਈ ਵਿਚ ਮੱਲਾਂ ਮਾਰ ਰਹੀਆਂ ਹਨ, ਉਥੇ ਹੀ ਖੇਡਾਂ ਵਿਚ ਵੀ ਮੋਹਰੀ ਰੋਲ ਅਦਾ ਕਰ ਰਹੀ ਹਨ। ਜ਼ਿਲ੍ਹਾ ਖੇਡ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖੇਡਾਂ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਦੇ ਆਲ ਓਵਰ ਇੰਚਾਰਜ ਰਾਜ ਖਾਂ ਗਰਾਊਂਡ ਕਨਵੀਨਰ ਨਾਇਬ ਖਾਂ ਅਤੇ ਯਾਦਵਿੰਦਰ ਸਿੰਘ ਦੀ ਦੇਖ ਰੇਖ ਵਿਚ ਹੋ ਰਹੀਆਂ ਹਨ। ਇਸ ਮੌਕੇ ਭਾਜਪਾ ਆਗੂ ਅਮਨਦੀਪ ਸਿੰਘ ਗੁਰੂ ਵੀ ਮੌਜੂਦ ਸਨ। ਇਸ ਦੇ ਪ੍ਰਬੰਧਕ ਗੁਰਦੀਪ ਸਿੰਘ ਡੀ ਪੀ ਬੁਢਲਾਡਾ ਦਰਸ਼ਨ ਸਿੰਘ ਡੀ. ਪੀ. ਏਕਮ ਸਿੰਘ ਡੀ. ਪੀ. ਨਗਿਦਰ ਸਿੰਘ ਜਗਮੇਲ ਸਿੰਘ ਡੀ. ਪੀ. ਲੈਕਚਰਾਰ ਰਵਿੰਦਰ ਬਿੱਟੂ, ਅਵਤਾਰ ਗੜ੍ਹਦੀ, ਰਾਜਪਾਲ ਸਿੰਘ, ਦਲਵਿੰਦਰ ਸਿੰਘ, ਜਗਦੀਪ ਸਿੰਘ ਅਤੇ ਮਾਨਸਾ ਦੇ ਹੋਰ ਸਪੋਰਟਸ ਅਧਿਆਪਕ ਹਾਜ਼ਰ ਸਨ।