ਭਿਆਨਕ ਹਾਦਸਿਆ ਵਿਚ 3 ਲੋਕ ਜ਼ਖਮੀ
Friday, Oct 10, 2025 - 04:16 PM (IST)

ਬਠਿੰਡਾ (ਸੁਖਵਿੰਦਰ) : ਵੱਖ-ਵੱਖ ਹਾਦਸਿਆਂ ਵਿਚ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਠੰਡੀ ਸੜਕ ਮੁਲਤਾਨੀਆ ਰੋਡ ਓਵਰਬ੍ਰਿ ਨੇੜੇ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਸਕੂਟਰੀ ''ਤੇ ਸਵਾਰ ਔਰਤ ਅਤੇ ਨਾਬਾਲਗ ਲੜਕੀ ਜ਼ਖਮੀ ਹੋ ਗਈ। ਸੂਚਨਾ ਮਿਲਣ ''ਤੇ ਸੰਸਥਾ ਵਰਕਰ ਮੌਕੇ ''ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਜ਼ਖਮੀਆਂ ਦੀ ਪਹਿਚਾਣ ਜੋਤ ਕੌਰ 16 ਅਤੇ ਕਿਰਨਦੀਪ ਕੌਰ 38 ਵਾਸੀ ਨਰੂਆਣਾ ਵਜੋਂ ਹੋਈ। ਉਧਰ,ਪਰਸਰਾਮ ਨਗਰ ਚੌਕ ਵਿਚ ਕਾਰ ਅਤੇ ਸਕੂਟਰੀ ਸਵਾਰ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਸੰਸਥਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ,ਸੰਦੀਪ ਕੁਮਾਰ ਮੋਕੇ ''ਤੇ ਪਹੁੰਚੇ ਅਤੇ ਜ਼ਖਮੀ ਸੋਹਨ ਸਿੰਘ 40 ਵਾਸੀ ਗੋਪਾਲ ਨਗਰ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।