ਰੋਜ਼ਾਨਾ ਬੱਚੀ ਨੂੰ ਸਕੂਲ ਛੱਡਣ ਜਾਂਦਾ ਸੀ ਆਟੋ ਚਾਲਕ, ਕਰ ਦਿੱਤੀ ਸ਼ਰਮਨਾਕ ਕਰਤੂਤ

Monday, Jul 22, 2024 - 05:18 PM (IST)

ਰੋਜ਼ਾਨਾ ਬੱਚੀ ਨੂੰ ਸਕੂਲ ਛੱਡਣ ਜਾਂਦਾ ਸੀ ਆਟੋ ਚਾਲਕ, ਕਰ ਦਿੱਤੀ ਸ਼ਰਮਨਾਕ ਕਰਤੂਤ

ਮਾਨਸਾ (ਜੱਸਲ) : ਮਾਨਸਾ ਸ਼ਹਿਰ ਦੇ ਇਕ ਇਲਾਕੇ ਵਿਚ ਚੌਥੀ ਕਲਾਸ ਵਿਚ ਪੜ੍ਹਦੀ ਬੱਚੀ ਨਾਲ ਆਟੋ ਚਾਲਕ ਵੱਲੋਂ ਪ੍ਰਾਈਵੇਟ ਪਾਰਟਸ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਥਾਣਾ ਸਿਟੀ-2 ਮਾਨਸਾ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਟੋ ਚਾਲਕ ਇਸ ਬੱਚੀ ਨੂੰ ਰੋਜ਼ਾਨਾ ਸਕੂਲ ਛੱਡਕੇ ਅਤੇ ਲੈ ਕੇ ਆਉਂਦਾ ਸੀ। ਪੁਲਸ ਨੂੰ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਚੌਥੀ ਕਲਾਸ ਵਿਚ ਪੜ੍ਹਦੀ ਬੱਚੀ ਅਤੇ ਲੜਕੇ ਨੂੰ ਇਕ ਆਟੋ ਚਾਲਕ ਪ੍ਰਵੀਨ ਕੁਮਾਰ ਸਕੂਲ ਲੈ ਕੇ ਜਾਂਦਾ ਅਤੇ ਆਉਂਦਾ ਸੀ। 

ਬੀਤੇ ਦਿਨੀਂ ਜਦੋਂ ਸਕੂਲ ਵਿਚ ਛੁੱਟੀ ਹੋਈ ਤਾਂ ਆਟੋ ਚਾਲਕ ਉਨ੍ਹਾਂ ਦੇ ਲੜਕੇ ਨੂੰ ਘਰ ਕੋਲ ਉਤਾਰ ਕੇ ਅਤੇ ਬੱਚੀ ਨੂੰ ਕਿਸੇ ਅਣਜਾਣ ਥਾਂ ’ਤੇ ਲੈ ਗਿਆ, ਜਿੱਥੇ ਉਸਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਪ੍ਰਾਈਵੇਟ ਪਾਰਟਸ ਨਾਲ ਛੇੜਛਾੜ ਕੀਤੀ ਅਤੇ ਬੱਚੀ ਨੂੰ ਕਿਹਾ ਕਿ ਜੇਕਰ ਉਹ ਇਹ ਗੱਲ ਘਰ ਜਾ ਕੇ ਦੱਸੇਗੀ ਤਾਂ ਉਸ ਨੂੰ ਮਾਰ ਦੇਵੇਗਾ, ਜਿਸ ਨੂੰ ਲੈ ਕੇ ਬੱਚੀ ਸਹਿਮ ਗਈ। ਉਸ ਨੇ ਸਾਰੀ ਗੱਲ ਘਰ ਜਾ ਕੇ ਆਪਣੀ ਮਾਂ ਨੂੰ ਦੱਸੀ ਅਤੇ ਪਤੀ-ਪਤਨੀ ਨੇ ਥਾਣਾ ਸਿਟੀ-2 ਮਾਨਸਾ ਵਿਖੇ ਸ਼ਿਕਾਇਤ ਕਰਕੇ ਪੁਲਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਆਟੋ ਚਾਲਕ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News