ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਹਾੜੇ ਨੂੰ ਸਮਰਪਿਤ ਆਨਲਾਈਨ ਵਰਕਸ਼ਾਪ ਕਾਰਵਾਈ

05/02/2020 8:13:05 PM

ਬੁਢਲਾਡਾ (ਮਨਜੀਤ) - ਯੂਨੀਵਰਸਿਟੀ ਕਾਲਜ, ਬਹਾਦਰਪੁਰ ਦੇ ਪ੍ਰਿੰਸੀਪਲ ਡਾ ਬਲਦੇਵ ਸਿੰਘ ਦੋਦੜਾ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਪਨਾ ਦਿਹਾੜੇ ਨੂੰ ਸਮਰਪਿਤ  ਵਰਕਸ਼ਾਪ ਬੀਤੇ ਦਿਨੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨਵਰਸਿਟੀ ਪਟਿਆਲਾ ਆਪਣਾ 59ਵਾਂ ਸਥਾਪਨਾ ਦਿਹਾੜਾ ਮਨਾ ਰਹੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਡਾ. ਸਤੀਸ਼ ਕੁਮਾਰ ਵਰਮਾ (ਪ੍ਰੋਫੈਸਰ,ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ)ਨੇ ਆਨਲਾਈਨ ZOOM AAP ਉੱਪਰ ਆਪਣਾ ਭਾਸ਼ਣ ਦਿੱਤਾ। ਡਾਕਟਰ ਸਤੀਸ਼ ਕੁਮਾਰ ਵਰਮਾ ਨੇ "ਸੰਕਟ ਦੇ ਸਮੇਂ ਭਾਈਚਾਰਕ ਸਾਂਝ(ਸਾਹਿਤ ਅਤੇ ਕਲਾਵਾਂ ਦੇ ਸੰਦਰਭ ਵਿਚ )ਵਿਸ਼ੇ ਉੱਪਰ ਆਪਣੇ ਵਿਚਾਰ ਰੱਖੇ । ਡਾ. ਵਰਮਾ ਨੇ ਦੱਸਿਆ ਕਿ ਪਹਿਲਾਂ ਦੇ ਸਮਿਆਂ ਤੋਂ ਹੀ ਭਾਰਤ ਅਤੇ ਪੰਜਾਬੀ ਸਮਾਜ ਨੇ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕੀਤਾ ਹੈ ।ਸੰਕਟ ਦੇ ਸਮੇਂ ਭਾਈਚਾਰਕ ਸਾਂਝ ਦਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ।ਉਨ੍ਹਾਂ ਦੱਸਿਆ ਕਿ ਸੰਕਟ ਸਮੇਂ ਭਾਈਚਾਰਕ ਸਾਂਝ ਨੂੰ ਸਥਾਪਤ ਕਰਨ ਲਈ ਸਾਹਿਤ ਅਤੇ ਕਲਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਮੋਬਾਈਲ ਫੋਨ ਅਤੇ ਇੰਟਰਨੈੱਟ ਬਹੁਤ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਜਿੱਥੇ ਸਾਹਿਤ ਅਤੇ ਕਲਾਵਾਂ ਸਾਨੂੰ ਆਮ ਸਮੇਂ ਵਿਚ ਮਿਲ ਕੇ ਰਹਿਣ ਦੀ ਪ੍ਰੇਰਨਾ ਦਿੰਦੀਆਂ ਹਨ,ਉੱਥੇ ਇਨ੍ਹਾਂ ਤੋਂ ਅਸੀਂ ਸੰਕਟ ਦੇ ਸਮੇਂ ਵਿਚ ਵੀ ਬਹੁਤ ਕੁਝ ਸਿੱਖ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਮੋਬਾਈਲ ਰਾਹੀਂ ਚੰਗਾ ਸਾਹਿਤ ਅਤੇ ਭਾਈਚਾਰਕ ਸਾਂਝ ਵਾਲਾ ਸਾਹਿਤ ਹੀ ਅੱਗੇ ਭੇਜਣਾ ਚਾਹੀਦਾ ਹੈ ।ਪ੍ਰਿੰਸੀਪਲ ਡਾ.ਬਲਦੇਵ ਸਿੰਘ ਦੋਦੜਾ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਵਿਚ ਸਾਨੂੰ ਇੱਕ ਦੂਜੇ ਦੀ ਵੱਧ ਤੋਂ ਵੱਧ ਮਦਦ ਕਰ ਕਰਨੀ ਚਾਹੀਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੰਕਟ ਦਾ ਸਮਾਂ ਸਾਡੇ ਲਈ ਬਹੁਤ ਔਖਾ ਹੈ ਪ੍ਰੰਤੂ ਇਹ ਸੰਕਟ ਦਾ ਸਮਾਂ ਸਾਨੂੰ ਬਹੁਤ ਕੁਝ ਸਿਖਾ ਰਿਹਾ ਹੈ। ਉਨ੍ਹਾਂ ਨੇ ਅੰਤ ਵਿਚ ਡਾ ਸਤੀਸ਼ ਕੁਮਾਰ ਵਰਮਾ ਜੀ ਦਾ ਬਹੁਤ ਧੰਨਵਾਦ ਕੀਤਾ। ਇਸ ਆਨਲਾਈਨ ਵਰਕਸ਼ਾਪ ਵਿਚ ਯੂਨੀਵਰਸਿਟੀ ਕਾਲਜ ,ਬਹਾਦਰਪੁਰ ਦੇ ਸਾਰੇ ਹੀ ਟੀਚਰ ਸਾਹਿਬਾਨ ਨੇ ਭਾਗ ਲਿਆ ਅਤੇ ਡਾ.ਵਰਮਾ ਨਾਲ ਵੱਖ-ਵੱਖ ਵਿਸ਼ਿਆਂ ਤੇ ਸਵਾਲ ਜਵਾਬ ਕੀਤਾ।ਇਸ ਵਰਕਸ਼ਾਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰੋ.ਜਤਿੰਦਰ ਸਿੰਘ,ਪ੍ਰੋ.ਗੁਰਜੀਤ,ਪ੍ਰੋ. ਨੇਹਾ,ਪ੍ਰੋ.ਗਗਨਦੀਪ ਕੌਰ,ਸ੍ਰੀ ਵਿਜੇ ਪਾਲ,ਸ੍ਰੀ ਪ੍ਰਿਤਪਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। 
 


Harinder Kaur

Content Editor

Related News