ਹਾਲ-ਏ-ਪੰਜਾਬ! ਬਠਿੰਡਾ 'ਚ ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ
Tuesday, Feb 14, 2023 - 05:02 PM (IST)

ਬਠਿੰਡਾ (ਵਰਮਾ) : ਬੀਤੀ ਰਾਤ ਬਰਨਾਲਾ ਬਾਈਪਾਸ 'ਤੇ ਭੱਟੀ ਰੋਡ 'ਤੇ ਓਵਰਡੋਜ਼ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਲਾਈਫ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ ਸੰਦੀਪ ਗੋਇਲ ਮੌਕੇ 'ਤੇ ਪਹੁੰਚ ਗਈ। ਟੀਮ ਨੇ ਜਦੋਂ ਨੌਜਵਾਨ ਦੀ ਚੈਕਿੰਗ ਕੀਤੀ ਤਾਂ ਉਸ ਦੀ ਜੇਬ ਵਿਚੋਂ ਨਸ਼ੀਲੀਆਂ ਗੋਲੀਆਂ, ਕੈਪਸੂਲ, ਸਰਿੰਜਾਂ ਆਦਿ ਬਰਾਮਦ ਹੋਈਆਂ। ਸਹਾਰਾ ਦੀ ਟੀਮ ਤੁਰੰਤ ਨੌਜਵਾਨ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਗਈ, ਜਿੱਥੇ ਐਮਰਜੈਂਸੀ ਮੈਡੀਕਲ ਅਫਸਰ ਡਾ. ਗੁਰਜੀਵਨ ਨੇ ਤੁਰੰਤ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ।
ਇਹ ਵੀ ਪੜ੍ਹੋ- ਮਾਨਸਾ ’ਚ ਥਾਣੇਦਾਰ ਤੋਂ ਦੁਖ਼ੀ 30 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ
ਥਾਣਾ ਸਿਵਲ ਲਾਈਨ ਦੀ ਪੁਲਸ ਪਾਰਟੀ ਨੂੰ ਵੀ ਹਸਪਤਾਲ ਬੁਲਾਇਆ ਗਿਆ ਅਤੇ ਨੌਜਵਾਨਾਂ ਕੋਲੋਂ ਬਰਾਮਦ ਹੋਇਆ ਸਾਮਾਨ ਪੁਲਸ ਹਵਾਲੇ ਕਰ ਦਿੱਤਾ ਗਿਆ। ਬਾਅਦ 'ਚ ਨੌਜਵਾਨ ਦੇ ਪਰਿਵਾਰਕ ਮੈਂਬਰ ਉਸ ਨੂੰ ਨਿੱਜੀ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ- 5 ਸਾਲਾ ਮਾਸੂਮ ਦੇ ਸਿਰ ਤੋਂ ਉੱਠਿਆ ਮਾਂ ਦਾ ਹੱਥ, ਸ਼ਰਾਬੀ ਪਤੀ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।