ਸੰਤੁਲਣ ਵਿਗੜਣ ਕਾਰਨ ਵਾਪਰੇ ਸੜਕ ਹਾਦਸੇ ''ਚ 35 ਸਾਲਾ ਵਿਅਕਤੀ ਦੀ ਮੌਤ

Thursday, May 11, 2023 - 06:26 PM (IST)

ਸੰਤੁਲਣ ਵਿਗੜਣ ਕਾਰਨ ਵਾਪਰੇ ਸੜਕ ਹਾਦਸੇ ''ਚ 35 ਸਾਲਾ ਵਿਅਕਤੀ ਦੀ ਮੌਤ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਸਿਨੇਮਾ ਰੋਡ 'ਤੇ ਕਾਰ ਚਾਲਕ ਵੱਲੋਂ ਅਚਾਨਕ ਖੜੀ ਕਾਰ ਦਾ ਦਰਵਾਜ਼ਾ ਖੋਲ੍ਹਣ ਕਾਰਨ ਸੜਕ 'ਤੇ ਆ ਰਹੇ ਮੋਟਰਸਾਈਕਲ ਦੇ ਸੰਤੁਲਨ ਵਿਗੜਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (35) ਪੁੱਤਰ ਲਾਭ ਸਿੰਘ ਪਿੰਡ ਦਾਤੇਵਾਸ ਖੇਤੀਬਾੜੀ ਦੇ ਕੰਮ ਲਈ ਸ਼ਹਿਰ ਦੀ ਸਿਨੇਮਾ ਰੋਡ 'ਤੇ ਆ ਰਿਹਾ ਸੀ। ਇਸ ਦੌਰਾਨ ਹਸਪਤਾਲ ਦੇ ਬਾਹਰ ਮਰੀਜ਼ ਨੂੰ ਉਤਾਰਣ ਸਮੇਂ ਖੜ੍ਹੀ ਕਾਰ ਦਾ ਦਰਵਾਜ਼ਾ ਖੋਲ੍ਹਣ 'ਤੇ ਇੱਕ ਦਮ ਦੂਰੋਂ ਆ ਰਹੇ ਮੋਟਰਸਾਈਕਲ ਸਵਾਰ ਆਪਣਾ ਸੰਤੁਲਣ ਵਿਗੜਦਿਆਂ ਫਿਸਲ ਗਿਆ ਅਤੇ ਸੜਕ 'ਤੇ ਡਿੱਗਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ- ਹਰੀਸ਼ ਸਿੰਗਲਾ 'ਤੇ ਹਮਲਾ ਕਰਨ ਵਾਲੇ ਮੁਲਾਜ਼ਮ ਸਸਪੈਂਡ, ਡੀ. ਐੱਸ. ਪੀ. ਪਟਿਆਲਾ ਨੇ ਕੀਤੇ ਇਹ ਖ਼ੁਲਾਸੇ

ਜਿਸ ਨੂੰ ਇਲਾਜ ਲਈ ਵੱਡੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸਿਟੀ ਪੁਲਸ ਬੁਢਲਾਡਾ ਨੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਉਧਰ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸ.ਬਾਦਲ ਦੇ ਦਿਹਾਂਤ ਮਗਰੋਂ ਸੁਖਬੀਰ ਤੇ ਮਨਪ੍ਰੀਤ 'ਚ ਵਧਣ ਲੱਗੀਆਂ ਨਜ਼ਦੀਕੀਆਂ, ਪਾਸ਼ ਤੇ ਦਾਸ ਦੀ ਯਾਦ 'ਚ ਲਗਾਏ ਬੂਟੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News