ਵਿਦੇਸ਼ ਭੇਜਣ ਦੇ ਨਾਂ ’ਤੇ ਪਤੀ-ਪਤਨੀ ਨੇ ਮਾਰੀ ਕਰੀਬ 35 ਲੱਖ ਰੁਪਏ ਦੀ ਠੱਗੀ, 3 ਨਾਮਜ਼ਦ

08/05/2022 1:05:51 PM

ਬਠਿੰਡਾ(ਸੁਖਵਿੰਦਰ) : ਪੰਜਾਬ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਦੋ ਔਰਤਾਂ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ਾਂ ’ਚ ਪਤੀ-ਪਤਨੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਮਾਨ ਨੇ ਕਹੀਆਂ ਅਹਿਮ ਗੱਲਾਂ

ਜਾਣਕਾਰੀ ਮੁਤਾਬਕ ਭੁਪਿੰਦਰ ਕੌਰ ਵਾਸੀ ਮਾਡਲ ਟਾਊਨ ਨੇ ਸਿਵਲ ਲਾਈਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਅਤੇ ਦਿਲਜੋਤ ਕੌਰ ਨੇ ਵਿਦੇਸ਼ ਜਾਣ ਲਈ ਬੇਅੰਤ ਸਿੰਘ, ਹਰਪ੍ਰੀਤ ਕੌਰ ਪਤਨੀ ਬੇਅੰਤ ਸਿੰਘ ਵਾਸੀ ਫਰੀਦਕੋਟ ਅਤੇ ਪਰਮਜੀਤ ਸਿੰਘ ਵਾਸੀ ਬਠਿੰਡਾ ਕੋਲ ਅਗਸਤ 2019 ਵਿਚ ਅਪਲਾਈ ਕੀਤਾ ਸੀ। ਉਕਤ ਮੁਲਜ਼ਮਾਂ ਵੱਲੋਂ ਵਿਦੇਸ਼ ਦਾ ਵੀਜਾ ਲਗਵਾਉਣ ਲਈ ਉਨ੍ਹਾਂ ਕੋਲੋਂ ਵੱਖ-ਵੱਖ ਦਿਨਾਂ ਦੌਰਾਨ ਦੋਵਾਂ ਤੋਂ 35,64,000 ਰੁਪਏ ਲਏ ਸਨ। ਲੰਮਾ ਸਮਾਂ ਬੀਤਣ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦਾ ਵੀਜਾ ਨਹੀਂ ਲਗਵਾਇਆ, ਜਦੋਂ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਦੇ ਰਹੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ ਦੀ ਲੱਗੀ ਮਾਰੀ ਹੈ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News