ਠੱਗੀ ਮਾਮਲੇ ''ਚ ਕਾਰਵਾਈ ਨੂੰ ਲੈ ਕੇ ਗਵਰਨਰ ਕੋਲ ਲਗਾਈ ਗੁਹਾਰ

Saturday, May 31, 2025 - 06:21 PM (IST)

ਠੱਗੀ ਮਾਮਲੇ ''ਚ ਕਾਰਵਾਈ ਨੂੰ ਲੈ ਕੇ ਗਵਰਨਰ ਕੋਲ ਲਗਾਈ ਗੁਹਾਰ

ਬੁਢਲਾਡਾ (ਬਾਂਸਲ) : ਕ੍ਰਿਪਟੋ ਕਰੰਸੀ ਦੀ ਆੜ 'ਚ ਜਾਲੀ ਵੈਬਸਾਈਟ ਰਾਹੀਂ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਭੈਣ ਭਰਾ ਸਮੇਤ 3 ਵਿਅਕਤੀਆਂ ਖਿਲਾਫ ਮਾਮਲੇ ਵਿਚ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਇਸ ਮਾਮਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਕ ਵਫਦ ਗਵਰਨਰ ਪੰਜਾਬ ਗੁਲਾਬ ਚੰਦ ਕੁਟਾਰੀਆ ਨੂੰ ਮਿਲਿਆ। ਇਸ ਮਾਮਲੇ ਵਿਚ ਕੌਂਸਲ ਸੁਖਦੀਪ ਸਿੰਘ ਨੇ ਗਵਰਨਰ ਨੂੰ ਇਕ ਪੱਤਰ ਦੀ ਕਾਪੀ ਸੌਂਪਦਿਆਂ ਮੰਗ ਕੀਤੀ ਕਿ ਇਸ ਧੋਖਾਧੜੀ ਵਿਚ ਸ਼ਾਮਲ ਵਿਅਕਤੀ ਮੇਰੇ 'ਤੇ ਦਬਾਅ ਪਾ ਕੇ ਕੇਸ ਨੂੰ ਵਾਪਸ ਕਰਵਾਉਣਾ ਚਾਹੁੰਦੇ ਹਨ ਅਤੇ ਮੈਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਮੈਨੂੰ ਇਨਸਾਫ ਦਵਾਇਆ ਜਾਵੇ।

ਵਰਣਨਯੋਗ ਹੈ ਕਿ ਸੁਖਦੇਵ ਸਿੰਘ ਵਾਸੀ ਬਠਿੰਡਾ, ਦੀਪਤੀ ਸੈਣੀ ਅਤੇ ਉਸਦਾ ਭਰਾ ਚਾਹਤ ਸੈਣੀ ਨੇ ਵੱਧ ਮੁਨਾਫੇ ਦਾ ਝਾਂਸਾ ਦੇ ਕੇ ਆਪਣੀ ਹੀ ਵੈਬਸਾਇਟ ਬਣਾ ਕੇ ਜਾਲੀ ਕੁਆਇਨ ਤਿਆਰ ਕੀਤਾ ਅਤੇ ਸੁਖਦੀਪ ਸਿੰਘ ਪਾਸੋਂ 3 ਕਰੋੜ 50 ਲੱਖ ਅਤੇ ਉਸਦੇ ਸਾਥੀ ਸਿਕੰਦਰ ਸਿੰਘ ਵਾਸੀ ਪਿੰਡ ਲੱਲੂਆਣਾ ਮਾਨਸਾ ਪਾਸੋਂ 1 ਕਰੋੜ 27 ਲੱਖ ਰੁਪਏ ਦਾ ਨਿਵੇਸ਼ ਕਰਵਾ ਕੇ ਚੂਨਾ ਲਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਸਿਰ ਆਪਣੀ ਵੈਬਸਾਈਟ 'ਤੇ ਜਾਅਲੀ ਕੁਆਇਨ (ਕ੍ਰਿਪਟੋ ਕਰੰਸੀ ਦੇ ਨਾਂਅ 'ਤੇ) ਚੰਗਾ ਮੁਨਾਫਾ ਦਿਖਾ ਕੇ ਲੋਕਾਂ ਨੂੰ ਲੁਭਾਉਂਦੇ ਗਏ ਅਤੇ ਜਦੋਂ ਕੋਈ ਵੀ ਵਿਅਕਤੀ ਇਨਵੈਸਟ ਕੀਤੇ ਪੈਸੇ ਜਾਂ ਮੁਨਾਫਾ ਵਾਪਸ ਲੈਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੈਬਸਾਈਟ ਨੂੰ ਹੈਕ ਕਰਨ ਦਾ ਬਹਾਨਾ ਲਗਾਉਂਦੇ ਸਨ ਕਿ ਸਿਸਟਮ ਅਜੇ ਚੱਲ ਨਹੀਂ ਰਿਹਾ। 

ਇਸ ਸੰਬੰਧੀ ਜਦੋਂ ਅਸੀਂ ਆਪਣੇ ਪੈਸੇ ਦੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਜਾਲੀ ਰਸੀਦਾਂ ਤਿਆਰ ਕਰਕੇ ਸਾਡਾ ਵਿਸ਼ਵਾਸ਼ ਬਨਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਉਪਰੋਕਤ ਵਿਅਕਤੀਆਂ ਨੇ ਠੱਗੀ ਮਾਰਨ ਦੀ ਮਨਸਾ ਨਾਲ ਝਾਂਸੇ ਵਿਚ ਲੈ ਕੇ ਆਪਣੇ ਵੱਲੋਂ ਚਲਾਈਆਂ ਵੱਖ ਵੱਖ ਵੈਬਸਾਈਟਾਂ ਅਤੇ ਪੈਸੇ ਲਗਾਉਣ ਦਾ ਮਾਮਲਾ ਸ਼ੱਕੀ ਨਜ਼ਰ ਆਇਆ ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਚੈਕ ਬਾਊਂਸ ਹੋ ਗਏ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮੁਲਤਾਨੀਆਂ ਰੋਡ ਬਠਿੰਡਾ ਹਾਲ ਆਬਾਦ ਵੀ.ਆਈ.ਪੀ. ਰੋਡ ਜੀਰਕਪੁਰ ਅਤੇ ਦੀਪਤੀ ਸੈਣੀ ਪੁੱਤਰੀ ਸੁਭਾਸ਼ ਸੈਣੀ ਅਤੇ ਉਸਦਾ ਭਰਾ ਚਾਹਤ ਸੈਣੀ ਪੁੱਤਰ ਸੁਭਾਸ਼ ਸ਼ੈਣੀ, ਵਾਸੀਆਨ ਲੁਧਿਆਣਾ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। 


author

Gurminder Singh

Content Editor

Related News