ਤਿੰਨ ਜੰਗਾਂ ਲੜਨ ਵਾਲਾ ਸਾਬਕਾ ਫੌਜੀ ਘਰ ਦੀ ਜੰਗ ਹਾਰਿਆ, ਪੈਸੇ ਲਈ ਪੁੱਤ-ਪੋਤੇ ਨੇ ਕੀਤੀ ਕੁੱਟਮਾਰ
Friday, Apr 25, 2025 - 06:08 PM (IST)

ਬੁਢਲਾਡਾ (ਬਾਂਸਲ) : ਦੇਸ਼ ਦੀ ਆਣ-ਸ਼ਾਨ ਲਈ 3 ਜੰਗਾਂ ਲੜ ਚੁੱਕਿਆ ਸਾਬਕਾ ਸੈਨਿਕ ਘਰ ਦੀ ਜੰਗ ਹਾਰ ਗਿਆ ਜਦੋਂ ਉਸਦੇ ਪਰਿਵਾਰਿਕ ਮੈਂਬਰਾਂ ਨੇ ਪੈਸੇ ਦੀ ਖਾਤਰ ਬਜ਼ੁਰਗ ਫੋਜੀ ਦੀ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਇਲਾਕੇ ਵਿਚ ਪਰਿਵਾਰਿਕ ਮੈਂਬਰਾਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਮਾਮਲਾ ਥਾਣਾ ਸਿਟੀ ਬੁਢਲਾਡਾ ਵਿਚ ਉਸ ਸਮੇਂ ਪੁੱਜਾ ਜਦੋਂ ਨੇੜਲੇ ਪਿੰਡ ਫੁੱਲੂਵਾਲਾ ਡੋਗਰਾ ਦੇ ਬਜ਼ੁਰਗ ਸਾਬਕਾ ਫੌਜੀ ਸੁਖਦੇਵ ਸਿੰਘ ਨੇ ਜੇਰੇ ਇਲਾਜ ਸਿਵਲ ਹਸਪਤਾਲ ਬੁਢਲਾਡਾ ਵਿਚ ਆਪਣੀ ਧੀ ਦੀ ਹਾਜ਼ਰੀ ਵਿਚ ਉਸਦੇ ਪੁੱਤਰ ਅਤੇ ਪੋਤੇ ਵੱਲੋਂ ਪੈਸਿਆਂ ਦੀ ਖਾਤਰ ਉਸਦੀ ਕੁੱਟਮਾਰ ਕਰਨ ਦੀ ਦਾਸਤਾ ਸੁਣਾਈ।
ਇਸ ਮੌਕੇ ਪਰਿਵਾਰਿਕ ਮੈਂਬਰ ਜਵਾਈ ਜਗਵਿੰਦਰ ਸਿੰਘ, ਧੀ ਪ੍ਰਕਾਸ਼ ਕੌਰ, ਗੀਤਾ ਕੌਰ ਆਦਿ ਵੀ ਮੌਜੂਦ ਸਨ। ਐੱਸ.ਐੱਚ.ਓ. ਸਿਟੀ ਨੇ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।