30 ਡੀ. ਐੱਸ. ਪੀਜ਼ ਨੂੰ 5 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ ; ਘਰ ਚਲਾਉਣਾ ਹੋਇਆ ਮੁਸ਼ਕਿਲ
Thursday, Jun 29, 2023 - 12:24 PM (IST)

ਬਠਿੰਡਾ (ਵਰਮਾ) : ਪੰਜਾਬ ਸਰਕਾਰ ਸ਼ਾਇਦ ਆਰਥਿਕ ਸੰਕਟ ਵਿਚੋਂ ਲੰਘ ਰਹੀ ਹੈ, ਸ਼ਾਇਦ ਇਸੇ ਲਈ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ, ਜਿਸ ਕਾਰਨ ਸਰਕਾਰ ਪ੍ਰਤੀ ਅਸੰਤੁਸ਼ਟੀ ਫੈਲ ਰਹੀ ਹੈ | ਲੰਬੀ ਉਡੀਕ ਤੋਂ ਬਾਅਦ 10 ਜਨਵਰੀ 2023 ਨੂੰ 30 ਡੀ. ਐੱਸ. ਪੀਜ਼ ਨੂੰ ਤਰੱਕੀ ਦਿੱਤੀ ਗਈ ਸੀ। ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਅਜੇ ਤੱਕ ਤਨਖ਼ਾਹ ਨਹੀਂ ਮਿਲੀ। ਅਜਿਹੇ ’ਚ ਉਨ੍ਹਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਤੇ ਭਗਵੰਤ ਮਾਨ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਇਸ ਦਿਨ ਵਜਾਉਣਗੇ ਚੋਣ ਬਿਗੁਲ
ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਹਰ ਡੀ. ਐੱਸ. ਪੀਜ਼ ਨੂੰ 20,000 ਰੁਪਏ ਪ੍ਰਤੀ ਮਹੀਨਾ ਮਕਾਨ ਕਿਰਾਏ ਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਇੰਸਪੈਕਟਰ ਪੱਧਰ ਦੀ ਤਨਖ਼ਾਹ ਜ਼ਿਲ੍ਹਾ ਮੁਖੀ ਵੱਲੋਂ ਜਾਰੀ ਕੀਤੀ ਜਾਂਦੀ ਹੈ, ਜਦੋਂਕਿ ਡੀ.ਐੱਸ.ਪੀਜ਼ ਅਤੇ ਇਸ ਤੋਂ ਉੱਪਰ ਦੇ ਅਧਿਕਾਰੀਆਂ ਦੀ ਤਨਖ਼ਾਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ। ਤਨਖ਼ਾਹ ਨਾ ਮਿਲਣ ਵਿਚ ਦੇਰੀ ਦਾ ਕਾਰਨ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ 'ਚ ਰਹਿ ਗਏ ਥੋੜ੍ਹੇ ਦਿਨ, ਸਕੂਲਾਂ ਨੂੰ ਜਾਰੀ ਹੋਏ ਖ਼ਾਸ ਹੁਕਮ