ਬਠਿੰਡਾ ਵਿਖੇ ਟਰੱਕ ਯੂਨੀਅਨ ਦੀਆਂ ਦੋ ਧਿਰਾਂ ਵਿਚਾਲੇ ਹੋਈ ਤਕਰਾਰ, 4 ਜ਼ਖ਼ਮੀ
Monday, Apr 17, 2023 - 10:31 AM (IST)

ਗੋਨਿਆਣਾ ਮੰਡੀ (ਗੋਰਾ ਲਾਲ) : ਅੱਜ ਇੱਥੋਂ ਨਜ਼ਦੀਕੀ ਪਿੰਡ ਹਰਰਾਏਪੁਰ ਦੀ ਦਾਣਾ ਮੰਡੀ ਟਰੱਕ ਜੂਨੀਅਨ ਗੋਨਿਆਣਾ ਮੰਡੀ ਦੇ ਦੋ ਧਿਰਾਂ ਵਿਚ ਆਪਸੀ ਤਕਰਾਰ ਦੌਰਾਨ 4 ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇੱਕ ਟਰਾਲਾ ਨੰ: PB03U- 8858, ਅਤੇ ਟਰੱਕ ਨੰ: PB11 AQ 8463 ਅਤੇ RJ 19GB 8855 (ਜੋ ਅਵਤਾਰ ਸਿੰਘ ਉਰਫ ਨੀਲਾ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਗੋਨਿਆਣਾ ਮੰਡੀ ਨਾਲ ਸਬੰਧਤ ਸਨ) ਅਨਾਜ ਮੰਡੀ ਹਰਰਾਏਪੁਰ ਵਿਖੇ ਪਨਗ੍ਰੇਨ ਏਜੰਸੀ ਦੁਆਰਾ ਖ਼ਰੀਦੀ ਗਈ ਕਣਕ ਦੀ ਫ਼ਸਲ ਨਾਲ ਲੱਦੇ ਹੋਏ ਸਨ।
ਇਹ ਵੀ ਪੜ੍ਹੋ- ਜਲਾਲਾਬਾਦ 'ਚ ਵਾਪਰਿਆ ਦਿਲ ਵਲੂੰਧਰ ਦੇਣ ਵਾਲਾ ਹਾਦਸਾ, ਟਰਾਲੇ ਨੇ ਬੁਰੀ ਤਰ੍ਹਾ ਦਰੜਿਆ ਸਕੂਟਰੀ ਸਵਾਰ
ਇਸੇ ਦੌਰਾਨ 10-11 ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਕੈਂਟਰ ਵਿਚ ਸਵਾਰ ਹੋ ਕੇ ਆਏ ਅਤੇ ਕਣਕ ਨਾਲ ਭਰੇ ਹੋਏ ਟਰੱਕ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਜਗਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਅਕਲੀਆ ਕਲਾਂ ਅਤੇ ਗਗਨਦੀਪ ਸਿੰਘ ਤੇ ਹਰਬੰਸ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਪੁਲਸ ਅਨੁਸਾਰ ਇਸ ਹੋਏ ਝਗੜੇ ਦੀ ਤਫਤੀਸ਼ ਜਾਰੀ ਹੈ ਸ਼ਨਾਖਤ ਕਰਨ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿਚੋਂ ਇਕ ਦੀ ਮਿਲੀ ਲਾਸ਼, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।