ਹੁਣ ਟ੍ਰੈਫਿਕ ਚਲਾਨ ਹੋਣ 'ਤੇ ਜੁਰਮਾਨਾ ਭਰਨ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ

Saturday, Jul 29, 2023 - 05:17 PM (IST)

ਬਠਿੰਡਾ (ਵਰਮਾ) : ਟ੍ਰੈਫਿਕ ਪੁਲਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਕੱਟੇ ਚਲਾਨ ਦੇ ਜੁਰਮਾਨੇ ਦੀ ਅਦਾਇਗੀ ਹੁਣ ਡੈਬਿਟ ਕਾਰਡ ਜਾਂ ਗੂਗਲ ਪੇਅ ਆਦਿ ਰਾਹੀਂ ਮੌਕੇ 'ਤੇ ਹੀ ਆਨਲਾਈਨ ਅਦਾ ਕੀਤੀ ਜਾ ਸਕੇਗੀ | ਇਸ ਨਾਲ ਜਿੱਥੇ ਲੋਕਾਂ ਨੂੰ ਨਵੀਂ ਸਹੂਲਤ ਮਿਲੇਗੀ, ਉੱਥੇ ਹੀ ਪੁਲਸ ਨੂੰ ਕਾਗਜ਼ੀ ਕਾਰਵਾਈ ਤੋਂ ਵੀ ਛੁਟਕਾਰਾ ਮਿਲੇਗਾ। ਇਸ ਸਬੰਧੀ ਪੁਲਸ ਨੂੰ 25 ਕਾਰਡ ਸਵੈਪ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। 

ਇਹ ਵੀ ਪੜ੍ਹੋ : ਧਰਮੀ ਫੌ਼ਜੀਆਂ ਤੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨ-ਮਜ਼ਦੂਰਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਲਾਨ ਆਰ. ਟੀ.ਓ ਜਾਂ ਅਦਾਲਤਾਂ ਵਿੱਚ ਜਾ ਕੇ ਭਰਨੇ ਪੈਂਦੇ ਸਨ। ਇਸ ਕਾਰਨ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਸੀ ਜਦਕਿ ਪੁਲਸ ਨੂੰ ਵੀ ਕਾਫ਼ੀ ਮੁਸ਼ੱਕਤ ਕਰਨੀ ਪਈ। ਹੁਣ ਮੌਕੇ ’ਤੇ ਹੀ ਚਲਾਨ ਭਰਨ ਦੀ ਸਹੂਲਤ ਮਿਲਣ ਕਾਰਨ ਲੋਕਾਂ ਨੂੰ ਚਲਾਨ ਭਰਨ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇੰਨਾ ਹੀ ਨਹੀਂ ਪੁਲਸ 'ਤੇ ਕੰਮ ਦਾ ਬੋਝ ਵੀ ਘੱਟ ਜਾਵੇਗਾ। ਇਸ ਲਈ ਉਕਤ ਆਨਲਾਈਨ ਚਲਾਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। 

ਇਹ ਵੀ ਪੜ੍ਹੋ :  'ਆਪ' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ 'ਰਿਐਲਿਟੀ'

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟਰੈਫ਼ਿਕ ਪੁਲਸ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਕੱਟੇ ਚਲਾਨ ਦਾ ਜੁਰਮਾਨਾ ਰਿਸੀਵ ਕਰਨ ਲਈ ਪੂਰੇ ਜ਼ਿਲ੍ਹੇ 'ਚ 25 ਸਵੈਪ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਕੋਈ ਵੀ ਵਿਅਕਤੀ ਚਲਾਨ ਕੱਟਣ ਦੀ ਸੂਰਤ 'ਚ ਮੌਕੇ 'ਤੇ ਹੀ ਆਪਣੀ ਅਦਾਇਗੀ ਕਰ ਸਕੇ ਅਤੇ ਉਸ ਨੂੰ ਬਾਅਦ ਵਿੱਚ ਦਫ਼ਤਰਾਂ ਜਾਂ ਅਦਾਲਤਾਂ ਦੇ ਚੱਕਰ ਨਾ ਲਗਾਉਣੇ ਪੈਣ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਕ ਮਸ਼ੀਨ ਨੂੰ ਟਰਾਇਲ ਵਜੋਂ ਚਾਲੂ ਕੀਤਾ ਗਿਆ ਹੈ ਅਤੇ ਇਸ ਦੇ ਚੰਗੇ ਨਤੀਜਿਆਂ ਨੂੰ ਦੇਖਦੇ ਹੋਏ ਇਹ ਸਕੀਮ ਹੋਰਨਾਂ ਥਾਵਾਂ 'ਤੇ ਵੀ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਉਨ੍ਹਾਂ ਦੱਸਿਆ ਕਿ ਕਾਰਡ ਸਵੈਪ ਦੇ ਨਾਲ-ਨਾਲ ਉਪਰੋਕਤ ਮਸ਼ੀਨਾਂ ਵਿੱਚ ਗੂਗਲ ਪੇਅ, ਪੇਟੀਐਮ, ਫੋਨ ਪੇਅ ਆਦਿ ਤੋਂ ਪੈਸੇ ਇਕੱਠੇ ਕਰਨ ਦੀ ਸਹੂਲਤ ਵੀ ਹੋਵੇਗੀ, ਜਿਸ ਨਾਲ ਆਮ ਲੋਕਾਂ ਨੂੰ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਮਸ਼ੀਨਾਂ ਵਿੱਚ ਚਲਾਨਾਂ ਸਬੰਧੀ ਰਿਕਾਰਡ ਰੱਖਣ ਦੀ ਸਹੂਲਤ ਵੀ ਮੌਜੂਦ ਹੈ। ਇਸ ਵਿੱਚ ਚਲਾਨ ਨਾਲ ਸਬੰਧਤ ਸਾਰੀ ਜਾਣਕਾਰੀ ਦਰਜ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਰਿਕਾਰਡ ਦੀ ਲੋੜ ਪੈਣ ’ਤੇ ਪੁਲਸ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ :  ਲੋਕ ਸਭਾ ਚੋਣਾਂ ਸਬੰਧੀ ਚਰਚਾ ਸ਼ੁਰੂ, ਸਫ਼ਲ ਤਜਰਬੇ ਮਗਰੋਂ ਵਿਰੋਧੀ ਪਾਰਟੀਆਂ 'ਤੇ CM ਮਾਨ ਦੀਆਂ ਨਜ਼ਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News