60 ਸਾਲਾ ਬਜ਼ੁਰਗ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਮੰਗੀ ਮੌਤ

02/27/2021 12:58:52 PM

ਬਠਿੰਡਾ (ਵਰਮਾ): ਸੂਬੇ ਦੇ ਸਾਬਕਾ ਬਿਜਲੀ ਮੰਤਰੀ ਅਤੇ ਰਾਮਪੁਰਾ ਵਿਧਾਨ ਸਭਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਇਲਾਕੇ ਰਾਮਪੁਰਾ ਤੋਂ ਇਕ 60 ਸਾਲਾ ਬਜ਼ੁਰਗ ਵਿਅਕਤੀ ਨੇ ਬਿਜਲੀ ਵਿਭਾਗ ਤੋਂ ਪ੍ਰੇਸ਼ਾਨ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਇੱਛਾ ਮੌਤ ਦੀ ਮੰਗ ਕੀਤੀ ਹੈ। ਉੱਥੇ ਹੀ ਬਿਜਲੀ ਮੰਤਰੀ ਅਤੇ ਰਾਮਪੁਰਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਇਹ ਕਹਿੰਦੇ ਹੋਏ ਪੱਲਾ ਝਾੜ ਗਏ ਕਿ ਹੁਣ ਤਾਂ ਬਿਜਲੀ ਮੰਤਰੀ ਨਹੀਂ ਹਨ।

ਇਹ ਵੀ ਪੜ੍ਹੋ  ਬਰਨਾਲਾ ’ਚ 22 ਸਾਲਾ ਕੁੜੀ ਨਾਲ 8 ਮਹੀਨਿਆਂ ਤੱਕ ਹੁੰਦਾ ਰਿਹੈ ਜਬਰ-ਜ਼ਿਨਾਹ, 3 ਥਾਣੇਦਾਰ ਸਸਪੈਂਡ

ਰਾਮਪੁਰਾ ਵਾਸੀ 60 ਸਾਲਾ ਸੁਖਵਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਸਦਾ ਘਰ ਰਾਧਾ ਸਵਾਮੀ ਕਾਲੋਨੀ ਰਾਮਪੁਰਾ ਫੂਲ ’ਚ ਹੈ, ਜਿੱਥੇ ਇਕ ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ। ਉਸ ਨੇ ਦੱਸਿਆ ਕਿ ਅਗਸਤ 2019 ’ਚ ਬਿਜਲੀ ਵਿਭਾਗ ਵਲੋਂ ਉਸਦਾ ਮੀਟਰ ਬਿਨ੍ਹਾਂ ਕਿਸੇ ਕਾਰਨ ਕੱਟ ਦਿੱਤਾ ਗਿਆ ਸੀ। ਜਦੋਂ ਉਸਨੇ ਬਿਜਲੀ ਵਿਭਾਗ ਤੋਂ ਮੀਟਰ ਕੱਟਣ ਦਾ ਕਾਰਨ ਪੁੱਛਿਆ ਤਾ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ।ਪੀੜਤ ਨੇ ਦੱਸਿਆ ਕਿ ਸ਼ੁਰੂ ’ਚ ਤਾਂ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਰਹੇ ਜੋ ਉਸਦੇ ਘਰ ਲੱਗੇ ਮੀਟਰ ਦੀ ਯੂਨਿਟ ਚੱਲੀ ਹੈ ਅਤੇ ਉਸ ਹਿਸਾਬ ਨਾਲ ਬਿੱਲ ਵੀ ਪਾਇਆ ਗਿਆ ਪਰ ਉਸਦੇ ਬਾਵਜੂਦ ਸੁਣਵਾਈ ਨਹੀਂ ਹੋ ਰਹੀ, ਬਲਕਿ ਡੇਢ ਸਾਲ ਪਹਿਲਾਂ ਉਸਦਾ ਬਿਜਲੀ ਦਾ ਮੀਟਰ ਵੀ ਕੱਟ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਬਜ਼ੁਰਗ ਹਾਲਤ ’ਚ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਨੌਜਵਾਨ ਨੇ ਕੈਨੇਡਾ ਦੇ ਚਾਅ 'ਚ ਖ਼ਰਚ ਦਿੱਤੇ 36 ਲੱਖ ਪਰ ਹਰਮਨਪ੍ਰੀਤ ਨੇ ਪਹੁੰਚਦਿਆਂ ਹੀ ਤੋੜੀਆਂ 'ਪ੍ਰੀਤਾਂ'

PunjabKesari

ਇਹ ਵੀ ਪੜ੍ਹੋ : ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’

ਪੀੜਤ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਆਪਣੇ ਇਕ ਪੱਤਰ ’ਚ ਐੱਸ. ਡੀ. ਐੱਮ. ਫੂਲ ਨੂੰ ਲਿਖਿਆ ਹੈ ਉਸ ਤੋਂ ਬਿਜਲੀ ਮੀਟਰ ਬਾਬਤ ਅਦਾਲਤ ’ਚ ਸਿਵਲ ਕੋਰਟ ਕੇਸ ਚੱਲ ਰਿਹਾ ਹੈ। ਬਜ਼ੁਰਗ ਦੇ ਅਨੁਸਾਰ ਉਸਦੇ ਬਿਜਲੀ ਮੀਟਰ ਬਾਬਤ ਕੋਈ ਵੀ ਕੇਸ ਅਦਾਲਤ ’ਚ ਨਹੀਂ ਚੱਲ ਰਿਹਾ।  ਬਜ਼ੁਰਗ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਉਸਦੇ ਮੀਟਰ ਦੇ ਬਿੱਲ ’ਚ ਗੜਬੜੀ ਕਰ ਚੁੱਕਿਆ ਹੈ, ਜਿਸ ਕਾਰਨ ਹੁਣ ਗੜਬੜ ਕਰਨ ਵਾਲੇ ਅਧਿਕਾਰੀ ਆਪਣੇ ਆਪ ਨੂੰ ਬਚਾਉਣ ਦੇ ਲਈ ਮੀਟਰ ਕੱਟ ਕੇ ਪ੍ਰੇਸ਼ਾਨ ਕਰ ਰਹੇ ਹਨ।

ਇਹ ਵੀ ਪੜ੍ਹੋ: ਬੁਟੀਕ ਦੀ ਦੁਕਾਨ ਦੇ ਮਹੂਰਤ ਦੇ ਪੰਜਵੇਂ ਦਿਨ ਵਾਪਰੀ ਘਟਨਾ, ਸੀ. ਸੀ. ਟੀ. ਵੀ. ਵੀਡੀਓ ਦੇਖੀ ਤਾਂ ਉੱਡੇ ਹੋਸ਼


Shyna

Content Editor

Related News