ਖੇਤੀਬਾੜੀ ਦਫਤਰ ਚੋਰੀ ਮਾਮਲੇ ''ਚ 3 ਗ੍ਰਿਫਤਾਰ

Thursday, Nov 20, 2025 - 06:26 PM (IST)

ਖੇਤੀਬਾੜੀ ਦਫਤਰ ਚੋਰੀ ਮਾਮਲੇ ''ਚ 3 ਗ੍ਰਿਫਤਾਰ

ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਦੇ ਖੇਤੀਬਾੜੀ ਦਫਤਰ ਵਿਖੇ ਚੋਰਾਂ ਨੇ ਛੋਲਿਆਂ ਦੇ ਬੈਗ, ਇੰਨਵਾਈਟਰ ਬੈਂਟਰਾਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਸੀ। ਇਸ ਸੰਬੰਧੀ ਖੇਤੀਬਾੜੀ ਅਫਸਰ ਗੁਰਵਿੰਦਰ ਸਿੰਘ ਨੇ ਸਥਾਨਕ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਜਦੋਂ ਉਹ ਦਫਤਰ ਪਹੁੰਚੇ ਤਾਂ ਉਪਰੋਕਤ ਦਫਤਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਪੜਤਾਲ ਕਰਨ 'ਤੇ 3 ਛੋਲਿਆਂ ਦੇ ਬੈਗ, ਇੱਕ ਬੈਂਟਰਾਂ ਚੋਰੀ ਸੀ।  ਇਸ ਸੰਬੰਧੀ ਸਿਟੀ ਪੁਲਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਨੂੰ 24 ਘੰਟਿਆਂ ਚ ਕਾਬੂ ਕਰਕੇ ਅਦਾਲਤ ਭੇਜ ਦਿੱਤਾ ਗਿਆ ਹੈ।


author

Shivani Bassan

Content Editor

Related News