ਮਿਲਖਾ ਸਿੰਘ ਨੂੰ ਜੇਲ੍ਹ ਦੀ ਸਜ਼ਾ ਕਿਉਂ ਭੁਗਤਣੀ ਪਈ ਸੀ - 5 ਅਹਿਮ ਖ਼ਬਰਾਂ

06/19/2021 7:36:42 AM

ਮਿਲਖਾ ਸਿੰਘ
BBC

ਭਾਰਤ ਦੇ ਖੇਡ ਜਗਤ ਵਿੱਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 18 ਜੂਨ ਨੂੰ ਚੰਡੀਗੜ੍ਹ ਵਿੱਚ ਆਖਰੀ ਸਾਹ ਲਏ।

ਅਣਵੰਡੇ ਭਾਰਤ ''ਚ ਸਾਲ 1932 ''ਚ ਜਨਮੇ ਮਿਲਖਾ ਸਿੰਘ ਦੀ ਕਹਾਣੀ ਜੋਸ਼ ਅਤੇ ਦ੍ਰਿੜਤਾ ਨਾਲ ਭਰਪੂਰ ਕਹਾਣੀ ਹੈ।

ਇਹ ਉਹ ਵਿਅਕਤੀ ਸੀ ਜੋ ਕਿ ਵੰਡ ਦੇ ਦੰਗਿਆਂ ''ਚ ਮੁਸ਼ਕਲ ਨਾਲ ਬਚ ਗਿਆ ਸੀ। ਉਸ ਦੇ ਪਰਿਵਾਰ ਦੇ ਕਈ ਮੈਂਬਰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ, ਜੋ ਕਿ ਟ੍ਰੇਨ ''ਚ ਬਿਨ੍ਹਾਂ ਟਿਕਟ ਦੇ ਸਫ਼ਰ ਕਰਦਿਆਂ ਫੜਿਆ ਗਿਆ ਸੀ ਅਤੇ ਇਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ ਅਤੇ ਜਿਸ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ ''ਚ ਹਿੱਸਾ ਲਿਆ ਸੀ ਅਤੇ ਜੋ ਕਿ ਬਾਅਦ ''ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਕੇ ਉਭਰਿਆ।

ਮਿਲਖਾ ਸਿੰਘ ਨੇ ਵਿਸ਼ਵ ਪੱਧਰ ''ਤੇ ਆਪਣੀ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਕਾਰਡਿਫ ਰਾਸ਼ਟਰਮੰਡਲ ਖੇਡਾਂ ''ਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਨਸ ਨੂੰ 440 ਗਜ਼ ਦੀ ਦੌੜ ''ਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੁਪਹਿਰ ਦੇ ਖਾਣੇ ''ਚ ਸੂਪ ਦੀ ਇਕ ਕੌਲੀ ਅਤੇ ਡਬਲ ਰੋਟੀ ਦੇ ਦੋ ਟੁੱਕੜੇ ਖਾਦੇ। ਉਨ੍ਹਾਂ ਨੇ ਜਾਣਬੁੱਝ ਕੇ ਹੀ ਘੱਟ ਖਾਣਾ ਖਾਧਾ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਭਾਵਤ ਨਾ ਹੋਵੇ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, " ਕਰੀਬ ਇੱਕ ਵਜੇ ਮੈਂ ਕੰਘੀ ਕੀਤੀ ਅਤੇ ਆਪਣੇ ਲੰਮੇ ਵਾਲਾਂ ਨੂੰ ਚਿੱਟੇ ਰੁਮਾਲ ਨਾਲ ਢੱਕਿਆ।"

ਉਸ ਦਿਨ ਅੱਗੇ ਜੋ ਹੋਇਆ ਪੜ੍ਹਨ ਲਈ ਇੱਥੇ ਕਲਿੱਕ ਕਰੋ।

''ਫਲਾਇੰਗ ਸਿੱਖ'' ਮਿਲਖਾ ਸਿੰਘ ਨੂੰ ਹਸਤੀਆਂ ਨੇ ਕਿਵੇਂ ਯਾਦ ਕੀਤਾ

ਮਿਲਖਾ ਸਿੰਘ
BBC

ਮਿਲਖਾ ਸਿੰਘ ਦੀ ਮੌਤ ਬਾਰੇ ਪੀਜੀਆਈ ਚੰਡੀਗੜ੍ਹ ਨੇ ਆਪਣੇ ਬਿਆਨ ਵਿੱਚ ਕਿਹਾ, "ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ 3 ਜੂਨ 2021 ਨੂੰ ਕੋਰੋਨਾ ਪੌਜ਼ੀਟਿਵ ਹੋਣ ਕਾਰਨ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਇਲਾਜ 13 ਜੂਨ ਤੱਕ ਚੱਲਿਆ ਜਿਸ ਮਗਰੋਂ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆ ਗਿਆ ਸੀ।"

"ਪਰ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕੋਵਿਡ ਹਸਪਤਾਲ ਤੋਂ ਮੈਡੀਕਲ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਡੀਕਲ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਿਲਖਾ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ। 18 ਜੂਨ ਨੂੰ ਰਾਤ 11.30 ਵਜੇ ਉਨ੍ਹਾਂ ਨੇ ਪੀਜੀਆਈ ਵਿੱਚ ਆਖਰੀ ਸਾਹ ਲਏ।"

ਉਨ੍ਹਾਂ ਦੇ ਜਾਣ ਤੋਂ ਬਾਅਦ ਦੇਸ਼ ਦੇ ਹਰ ਖੇਤਰ ਦੀਆਂ ਉੱਘੀਆਂ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

2022 ਲਈ ਕੈਪਟਨ ਸਰਕਾਰ ਕਿਹੜੀਆਂ ਤਿਆਰੀਆਂ ਵਿੱਚ ਰੁੱਝੀ

ਕੈਪਟਨ ਅਮਰਿੰਦਰ ਸਿੰਘ
Getty Images

ਪੰਜਾਬ ਦੀਆਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਨਰਾਜ਼ ਵੱਖ-ਵੱਖ ਤਬਕਿਆਂ ਤੇ ਸਿਆਸਤਦਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੇ ਜ਼ੋਰ ਫੜ੍ਹ ਲਿਆ ਹੈ।

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨੇ ਛੇਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲੀ ਜੁਲਾਈ ਤੋਂ ਇਹ ਪੇਅ ਕਮਿਸ਼ਨ ਲਾਗੂ ਹੋਵੇਗਾ ਤੇ ਇਸ ਦਾ ਲਾਭ ਸਾਲ ਇੱਕ ਜਨਵਰੀ 2016 ਤੋਂ ਮਿਲੇਗਾ।

ਪੰਜਾਬ ਸਰਕਾਰ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਦੋ ਕਿਸ਼ਤਾਂ ਵਿੱਚ ਮੋੜੇਗੀ। ਇਸ ਪੇਅ ਕਮਿਸ਼ਨ ਦੇ ਲਾਗੂ ਹੋਣ ਮਗਰੋਂ ਪੰਜਾਬ ਸਰਕਾਰ ਵਿੱਚ ਘੱਟੋ-ਘੱਟ ਤਨਖ਼ਾਹ 18 ਹਜ਼ਾਰ ਰੁਪਏ ਹੋ ਜਾਵੇਗੀ।

ਪੰਜਾਬ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://youtu.be/xWw19z7Edrs

ਮੁਸਲਮਾਨ ਬਜ਼ੁਰਗ ਦੇ ਵਾਇਰਲ ਵੀਡੀਓ ਦੇ ਮਾਮਲੇ ''ਚ ਅਣਸੁਲਝੇ ਸਵਾਲ

ਪੀੜਤ ਅਬਦੁੱਲ ਸਮਦ ਸੈਫ਼ੀ
BBC

ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ ਦੇ ਲੋਨੀ ਬਾਰਡਰ ''ਤੇ ਪੰਜ ਜੂਨ ਨੂੰ ਇੱਕ ਮੁਸਲਮਾਨ ਬਜ਼ੁਰਗ ਨਾਲ ਕੁੱਟਮਾਰ ਹੋਈ। ਘਟਨਾ ਦਾ ਐਡਿਟ ਕੀਤਾ ਹੋਇਆ ਵੀਡੀਓ ਸੋਸ਼ਲ ਮੀਡੀਆ ''ਤੇ ਖ਼ੂਬ ਵਾਇਰਲ ਹੋਇਆ।

ਵੀਡੀਓ ਵਿੱਚ ਪੀੜਤ ਅਬਦੁੱਲ ਸੈਫ਼ੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਆਟੋ ਵਿੱਚ ਸਵਾਰ ਕੁਝ ਜਣਿਆਂ ਨੇ ਅਗਵਾ ਕੀਤਾ, ਕੁੱਟਮਾਰ ਕੀਤੀ ਅਤੇ ਦਾੜ੍ਹੀ ਕਤਰ ਦਿੱਤੀ ਅਤੇ ਜੈ ਸ਼੍ਰੀ ਰਾਮ ਦਾ ਨਾਅਰਾ ਲਾਉਣ ਲਈ ਮਜਬੂਰ ਕੀਤਾ।

ਜਦਕਿ ਗਾਜ਼ੀਆਬਾਦ ਪੁਲਿਸ ਦਾ ਦਾਅਵਾ ਹੈ ਕਿ ਘਟਨਾ ਨੂੰ ਜਾਣ-ਬੁੱਝ ਕੇ ਫਿਰਕੂ ਰੰਗਣ ਦਿੱਤੀ ਗਈ ਹੈ।

ਇਸ ਘਟਨਾ ਦੇ ਦੋ ਕਿਨਾਰੇ ਹਨ ਇੱਕ ਗਾਜ਼ੀਆਬਾਦ ਦਾ ਲੋਨੀ ਬਾਰਡਰ ਜਿੱਥੋਂ ਦਾ ਇਹ ਵਾਕਿਆ ਹੈ ਅਤੇ ਦੂਜਾ ਬੁਲੰਦਸ਼ਹਿਰ ਜਿੱਥੇ ਘਟਨਾ ਤੋਂ ਬਾਅਦ ਬਜ਼ੁਰਗ ਰਹਿ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ 10 ਦਿਨ ਬਾਅਦ ਬਜ਼ੁਰਗ ਪੁਲਿਸ ਦੇ ਸਾਹਮਣੇ ਆਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੀ ਲਹਿਰ ਨੂੰ ਰੋਕਣ ਵਾਸਤੇ ਮਾਹਿਰਾਂ ਦੇ ਸਰਕਾਰਾਂ ਨੂੰ 7 ਸੁਝਾਅ

ਕੋਰੋਨਾਵਾਇਰਸ
Getty Images

ਕੋਰੋਨਾਵਾਇਰਸ ਨਾਲ ਭਾਰਤ ਸਮੇਤ ਪੂਰੀ ਦੁਨੀਆਂ ਦੇ ਕਈ ਦੇਸ਼ ਜੂਝ ਰਹੇ ਹਨ। ਕੋਵਿਡ-19 ਦੀ ਦੂਸਰੀ ਲਹਿਰ ਤੋਂ ਬਾਅਦ ਤੀਸਰੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ।

ਮਹਾਂਮਾਰੀ ਹੋਰ ਨਾ ਫੈਲੇ, ਇਸ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਲਈ ਉੱਘੇ ਮਾਹਿਰਾਂ ਨੇ ਅਹਿਮ ਨੁਕਤੇ ਸੁਝਾਏ ਹਨ।

ਇਨ੍ਹਾਂ ਮਾਹਰਾਂ ਵਿੱਚ ਮਸ਼ਹੂਰ ਵਾਇਰੌਲੋਜਿਸਟ ਡਾ ਗਗਨਦੀਪ ਕੰਗ ਤੋਂ ਇਲਾਵਾ ਕਿਰਨ ਮਜੂਮਦਾਰ ਸ਼ਾਅ, ਦੇਵੀ ਸ਼ੈਟੀ ਸਮੇਤ ਕਈ ਲੋਕ ਸ਼ਾਮਲ ਹਨ।

ਇਨ੍ਹਾਂ ਨੁਕਤਿਆਂ ਨੂੰ ਅੰਤਰਰਾਸ਼ਟਰੀ ਮੈਡੀਕਲ ਜਰਨਲ ਲੈਂਸਟ ਨੇ ਆਪਣੇ 12 ਜੂਨ ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਹੈ।

ਕੀ ਹਨ ਉਹ ਸੁਝਾਅ ਜੋ ਕੋਵਿਡ ਦੇ ਪ੍ਰਕੋਪ ਤੋਂ ਦੇਸ਼ ਦਾ ਹੋਰ ਨੁਕਸਾਨ ਹੋਣੋਂ ਬਚਾ ਸਕਦੇ ਹਨ। ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=u3UO1jckuOs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eb2436ce-fd65-44d6-838e-bcd0cca6b265'',''assetType'': ''STY'',''pageCounter'': ''punjabi.india.story.57536132.page'',''title'': ''ਮਿਲਖਾ ਸਿੰਘ ਨੂੰ ਜੇਲ੍ਹ ਦੀ ਸਜ਼ਾ ਕਿਉਂ ਭੁਗਤਣੀ ਪਈ ਸੀ - 5 ਅਹਿਮ ਖ਼ਬਰਾਂ'',''published'': ''2021-06-19T02:02:50Z'',''updated'': ''2021-06-19T02:02:50Z''});s_bbcws(''track'',''pageView'');

Related News