ਕਿਸਾਨ ਅੰਦੋਲਨ ਵਿੱਚ ਲੱਖਾ ਸਿਧਾਣਾ ਦੀ ਵਾਪਸੀ ਬਾਰੇ ਕੰਵਰ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਕੀ ਕਿਹਾ-ਅਹਿਮ ਖ਼ਬਰਾਂ

03/29/2021 5:05:17 PM

ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਵੱਡੀਆਂ ਖ਼ਬਰਾਂ ਦੀ ਅਪਡੇਟ ਦੇਵਾਂਗੇ।

ਲੱਖਾ ਸਿਧਾਣਾ ਦੀ ਵਾਪਸੀ ਬਾਰੇ ਕੰਵਰ ਗਰੇਵਾਲ ਨੇ ਦੱਸਿਆ ਹੈ ਉੱਥੇ ਹੀ ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਦਹਿਸ਼ਤਗਰਦੀ ਹਮਲਾ ਹੋਇਆ ਹੈ।

ਲੱਖਾ ਸਿਧਾਣਾ ਦੀ ਵਾਪਸੀ ਬਾਰੇ ਕੰਵਰ ਗਰੇਵਾਲ ਨੇ ਕੀ ਦੱਸਿਆ

"ਲੱਖਾ ਸਿਧਾਣਾ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਲੈ ਕੇ ਬਹੁਤ ਸਾਰੀਆਂ ਅਫ਼ਵਾਹਾਂ ਚੱਲ ਰਹੀਆਂ, ਜੋ ਅਸੀਂ ਸੋਸ਼ਲ ਮੀਡੀਆ ''ਤੇ ਦੇਖਦੇ ਹਾਂ, ਕੋਈ ਕੁਝ ਕਹਿੰਦਾ, ਕੋਈ ਕੁਝ ਬੋਲਦਾ। ਜੇ ਘਰਾਂ ''ਚ ਕਲੇਸ਼ ਹੈ ਤਾਂ ਬਰਕਤ ਨਹੀਂ ਹੁੰਦੀ।"

ਕੰਵਰ ਗਰੇਵਾਲ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪਣੇ ਫੇਸਬੁੱਕ ਪੇਜ ਉੱਤੇ ਪਾਈ ਇੱਕ ਪੋਸਟ ਵਿੱਚ ਕੀਤਾ।

ਉਨ੍ਹਾਂ ਕਿਹਾ 26 ਜਨਵਰੀ ਦੀ ਘਟਨਾ ਤੋਂ ਬਾਅਦ ਸਾਡੇ ਵੀ ਮੋਰਚੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਈਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਸੀ।

ਇਹ ਵੀ ਪੜ੍ਹੋ-

ਗਰੇਵਾਲ ਨਾਲ ਨੇ ਕਿਹਾ, "6 ਫਰਵਰੀ ਨੂੰ ਲੱਖਾ ਸਿਧਾਣਾ ਨੂੰ ਲੈ ਕੇ ਜਥੇਬੰਦੀਆਂ ਨਾਲ ਸਾਡੀ ਪਹਿਲੀ ਮੀਟਿੰਗ ਹੋਈ ਸੀ ਅਤੇ 28 ਮਾਰਚ ਤੱਕ 9 ਮੀਟਿੰਗਾਂ ਹੋਈਆਂ ਹਨ। ਜੋ ਮੀਟਿੰਗ 24 ਮਾਰਚ ਨੂੰ ਹੋਈ ਸੀ, ਉਸ ਵਿੱਚ 32 ਜਥੇਬੰਦੀਆਂ ਨੇ ਮੁਹਰ ਲਗਾ ਦਿੱਤੀ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਲੱਖਾ ਆਵੇ ਤੇ ਸਟੇਜ ਤੋਂ ਬੋਲੇ ਅਤੇ ਪਹਿਲਾਂ ਵਾਂਗ ਰਲ-ਮਿਲ ਕੇ ਕੰਮ ਕਰੇ।"

ਉਨ੍ਹਾਂ ਨੇ ਦੱਸਿਆ ਕਿ 32 ਜਥੇਬੰਦੀਆਂ ਨੇ ਇਸ ਮੀਟਿੰਗ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ, ਡਾ.ਦਰਸ਼ਨਪਾਲ ਅਤੇ ਬਲਦੇਵ ਸਿਰਸਾ ਹਨ ਅਤੇ ਇਸ ਕਮੇਟੀ ਇਸ ਬਾਰੇ ਅਜੇ ਆਖ਼ਰੀ ਫ਼ੈਸਲਾ ਸੁਣਾਉਣਾ ਹੈ।

ਗਰੇਵਾਲ ਨੇ ਇਸ ਵੇਲੇ ਅਪੀਲ ਕੀਤੀ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ, ਤਿੰਨ ਮੈਂਬਰੀ ਕਮੇਟੀ ਵੱਲੋਂ ਜਲਦ ਫ਼ੈਸਲਾ ਲਿਆ ਜਾਵੇ ਅਤੇ ਇਸ ਬਾਬਤ ਬਕਾਇਦਾ ਪ੍ਰੈੱਸ ਕਾਨਫਰੰਸ ਕੀਤੀ ਜਾਵੇ, ਤਾਂ ਜੋ ਪੂਰੀ ਦੁਨੀਆਂ ਨੂੰ ਪਤਾ ਲੱਗੇ ਹੁਣ ਕੋਈ ਨਰਾਜ਼ਗੀ ਨਹੀਂ ਹੈ ਅਤੇ ਅਸੀਂ ਪਹਿਲਾਂ ਵਾਂਗ ਸਾਰੇ ਇੱਕ ਹੋ ਗਏ ਹਾਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਸ ਵੇਲੇ ਉਨ੍ਹਾਂ ਨਾਲ ਹਰਫ਼ ਚੀਮਾ ਵੀ ਮੌਜੂਦ ਸਨ ਉਨ੍ਹਾਂ ਨੇ ਵੀ ਆਪਣਾ ਸਮਰਥਨ ਦਿੰਦਿਆਂ ਕਿਹਾ ਛੇਤੀ ਫ਼ੈਸਲਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਵੀ ਕਿਹਾ, "ਸਾਨੂੰ ਮੰਨਣਾ ਪਵੇਗਾ ਕਿ ਸਾਡੀ ਕਾਵਾਂ ਰੌਲੀ ਕਰਕੇ ਮੋਰਚ ਦਿਸ਼ਾ-ਦਸ਼ਾ ਉਹ ਨਹੀਂ ਰਹੀ। ਗੱਲ ਦੀ ਪੜਚੋਲ ਕਰਨੀ ਚਾਹੀਦੀ ਹੈ ਕਿਉਂਕਿ ਜ਼ਰੂਰੀ ਹਰੇਕ ਦੀ ਇੱਕ ਰਾਇ ਹੋਵੇ ਪਰ ਇਸ ਦਾ ਮਤਲਬ ਇਹ ਵੀ ਨਹੀਂ ਅਸੀਂ ਕੋਈ ਧੜੇ ਬਣਾ ਲਈਏ।"

ਚੀਮਾ ਨੇ ਕਿਹਾ ਜਿੱਤੀ ਹੋਈ ਜੰਗ ਦੀ ਗੱਲ ਇਤਿਹਾਸ ਵਿੱਚ ਹੁੰਦੀ ਹੈ ਨਾ ਕਿ ਹਾਰੀ ਹੋਈ ਦੀ, "ਅਸੀਂ ਇਹ ਜੰਗ ਹਾਰ ਕੇ ਨਹੀਂ ਆਉਣੀ।"

ਹਰਿੰਦਰ ਸਿੰਘ ਨੇ ਕਿਹਾ ਕਿ, ਬੱਸ ਬੇਨਤੀ ਹੈ ਗ਼ਲਤ ਗੱਲਾਂ ਨਾ ਪ੍ਰਚਾਰੀਆਂ ਜਾਣ।

ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਬਲਾਕ ਡੈਵਲਪਮੈਂਟ ਕੌਂਸਲ ਦੇ ਇੱਕ ਮੈਂਬਰ ਅਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਹੈ।

ਇਹ ਹਮਲਾ ਸੋਪੋਰ ਵਿੱਚ ਮਿਉਂਸਿਪਲ ਦਫ਼ਤਰ ਦੇ ਬਾਹਰ ਹੋਇਆ ਹੈ। ਇਸ ਹਮਲੇ ਵਿੱਚ ਇੱਕ ਆਮ ਨਾਗਰਿਕ ਵੀ ਜ਼ਖਮੀ ਹੋਇਆ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਦਹਿਸ਼ਤਦਰਦਾਂ ਨੇ ਬੀਡੀਸੀ ਦੇ ਮੈਂਬਰ ਰਿਆਜ਼ ਅਹਿਮਦ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਸ਼ਫਾਤ ਅਹਿਮਦ ''ਤੇ ਗੋਲੀਆਂ ਚਲਾਈਆਂ।

ਰਿਆਜ਼ ਅਤੇ ਸ਼ਫਾਤ ਦੀ ਮੌਕੇ ''ਤੇ ਹੀ ਮੌਤ ਹੋ ਗਈ। ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ।

ਹਿੰਸਾ ਬਾਰੇ ਕੀ ਬੋਲੇ ਬੰਗਲਾਦੇਸ਼ ਦੇ ਗ੍ਰਹਿ ਮੰਤਰੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਲਾਦੇਸ਼ ਦੌਰੇ ਖਿਲਾਫ਼ ਹੋਏ ਪ੍ਰਦਰਸ਼ਨਾਂ ਵਿੱਚ ਹੋਈ ਹਿੰਸਾ ''ਤੇ ਗ੍ਰਹਿ ਮੰਤਰੀ ਅਸਦੁੱਜ਼ਮਾਂ ਖ਼ਾਨ ਨੇ ਨਾਰਾਜ਼ਗੀ ਜਤਾਈ ਹੈ।

ਉਨ੍ਹਾਂ ਕਿਹਾ ਕਿ "ਕੁਝ ਸਮੂਹ ਧਾਰਮਿਕ ਅਸ਼ਾਂਤੀ ਫੈਲਾ ਰਹੇ ਹਨ ਅਤੇ ਸਰਕਾਰੀ ਜਾਇਦਾਦ ਅਤੇ ਲੋਕਾਂ ਦੇ ਜਾਨ ਦਾ ਨੁਕਸਾਨ ਕਰ ਰਹੇ ਹਨ।"

ਬੰਗਲਾਦੇਸ਼ ਦੇ ਗ੍ਰਹਿ ਮੰਤਰੀ
BBC
ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁੱਜ਼ਮਾਂ ਖ਼ਾਨ ਨੇ ਹਿੰਸਾ ''ਤੇ ਨਰਾਜ਼ਗੀ ਜਤਾਈ

ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਹਿੰਸਾ ਤੁਰੰਤ ਰੋਕੀ ਜਾਵੇ ਨਹੀਂ ਤਾਂ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ।

ਪ੍ਰਧਾਨਮੰਤਰੀ ਮੋਦੀ ਦੇ ਦੌਰੇ ਖਿਲਾਫ਼ ਐਤਵਾਰ ਨੂੰ ਬ੍ਰਾਹਮਣਬਰੀਆ ਵਿੱਚ ਲਗਾਤਾਰ ਤੀਜੇ ਦਿਨ ਝੜਪਾਂ ਹੋਈਆਂ।

ਹਿੰਸਕ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:

https://www.youtube.com/watch?v=p5HdaAtj2Tg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4970a7c5-cf88-4040-965d-32fb83fc9e89'',''assetType'': ''STY'',''pageCounter'': ''punjabi.india.story.56561485.page'',''title'': ''ਕਿਸਾਨ ਅੰਦੋਲਨ ਵਿੱਚ ਲੱਖਾ ਸਿਧਾਣਾ ਦੀ ਵਾਪਸੀ ਬਾਰੇ ਕੰਵਰ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਕੀ ਕਿਹਾ-ਅਹਿਮ ਖ਼ਬਰਾਂ'',''published'': ''2021-03-29T11:34:58Z'',''updated'': ''2021-03-29T11:34:58Z''});s_bbcws(''track'',''pageView'');

Related News