ਭਾਰਤੀ ਖਿਡਾਰੀਆਂ ਲਈ ਉਲੰਪਿਕ ਦਾ ਰਾਹ ਬਣਾਉਣ ਵਾਲੇ ਦੋਰਾਬਜੀ ਟਾਟਾ

03/27/2021 4:05:15 PM

ਭਾਰਤ ਦੀ ਅਜ਼ਾਦੀ ਤੋਂ ਪਹਿਲਾਂ, ਬ੍ਰਿਟਿਸ਼ ਕਾਲ ਵਿੱਚ ਭਾਰਤੀ ਮਿੱਟੀ ਉੱਪਰ ਉਲੰਪਿਕ ਦੀ ਕਹਾਣੀ ਵੀ ਜਨਮ ਲੈ ਰਹੀ ਸੀ। ਇਸ ਦੇ ਲੇਖਕ ਸਨ ਸਰ ਦੋਰਾਬਜੀ ਟਾਟਾ।

ਸਰ ਦੋਰਾਬਜੀ ਟਾਟਾ ਦੀਆਂ ਕੋਸ਼ਿਸ਼ਾਂ ਸਦਕਾ ਹੀ ਸਾਲ 1920 ਵਿੱਚ ਛੇ ਭਾਰਤੀ ਖਿਡਾਰੀਆਂ ਦੀ ਟੀਮ ਐਂਟਵਰਪ ਉਲੰਪਿਕ ਵਿੱਚ ਹਿੱਸਾ ਲੈਣ ਪਹੁੰਚੀ।

ਉਲੰਪਿਕ ਵਿੱਚ ਹਿੱਸਾ ਲੈਣ ਵਾਲਾ ਭਾਰਤ ਏਸ਼ੀਆ ਦਾ ਪਹਿਲਾ ਦੇਸ ਬਣਿਆ।

ਇਹ ਵੀ ਪੜ੍ਹੋ:

ਮੁੱਢ ਕਿਵੇਂ ਬੱਝਿਆ

ਸਰ ਦੋਰਾਬਜੀ ਟਾਟਾ ਭਾਰਤ ਦੇ ਪ੍ਰਮੁੱਖ ਸਟੀਲ ਅਤੇ ਲੋਹਾ ਕਾਰੋਬਾਰੀ ਜਮਸ਼ੇਦਜੀ ਟਾਟਾ ਦੇ ਵੱਡੇ ਪੁੱਤਰ ਸਨ।

ਸਰ ਰਤਨਜੀ ਟਾਟਾ (ਦੋਰਾਬਾਜੀ ਟਾਟਾ ਦੇ 12 ਸਾਲ ਛੋਟੇ ਭਰਾ) ਤੋਂ ਪਹਿਲਾਂ ਦੋਰਾਬਜੀ ਟਾਟਾ ਹੀ ਸਨ ਜਿਨ੍ਹਾਂ ਨੇ ਆਪਣੇ ਪਿਤਾ ਜਮਸ਼ੇਦਜੀ ਟਾਟਾ ਦਾ ਸੁਪਨਾ ਪੂਰਾ ਕੀਤਾ ਸੀ। ਉਹ ਟਾਟਾ ਕੰਪਨੀ ਨੂੰ ਸਟੀਲ ਅਤੇ ਲੋਹੇ ਦੇ ਕਾਰੋਬਾਰ ਵਿੱਚ ਮਜ਼ਬੂਤ ਦੇਖਣਾ ਚਾਹੁੰਦੇ ਸਨ।

ਬ੍ਰਿਟਿਸ਼ ਇੰਡੀਆ ਵਿੱਚ ਉਨ੍ਹਾਂ ਦੇ ਉਦਯੋਗਿਕ ਯੋਗਦਾਨ ਲਈ ਸਾਲ 1920 ਵਿੱਚ ਦੋਰਾਬਜੀ ਟਾਟਾ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ।

ਸੀਨੀਅਰ ਦੋਰਾਬਜੀ ਇੱਥੇ ਹੀ ਨਹੀਂ ਰੁਕੇ, ਉਹ ਭਾਰਤ ਨੂੰ ਖੇਡ ਦੇ ਖੇਤਰ ਵਿੱਚ ਅੱਗੇ ਵਧਾਉਣਾ ਚਾਹੁੰਦੇ ਸਨ।

ਸੀਨੀਅਰ ਖੇਡ ਪੱਤਰਕਾਰ ਬੋਰਿਆ ਮਜੂਮਦਾਰ ਅਤੇ ਪੱਤਰਕਾਰ ਨਲਿਨ ਮਹਿਤਾ ਦੀ ਕਿਤਾਬ ''ਡ੍ਰੀਮ ਆਫ਼ ਅ ਬਿਲੀਅਨ'' ਵਿੱਚ ਦੋਰਾਬਜੀ ਟਾਟਾ ਦੇ ਉਲੰਪਿਕ ਵਿੱਚ ਯੋਗਦਾਨ ਦਾ ਜ਼ਿਕਰ ਹੈ।

ਉਸ ਸਮੇਂ ਦੇ ਬੰਬਈ ਵਿੱਚ ਜਨਮੇ ਦੋਰਾਬਜੀ ਦੀ ਮੁੱਢਲੀ ਪੜ੍ਹਾਈ ਬੰਬਈ ਵਿੱਚ ਹੀ ਪੂਰੀ ਹੋਈ ਅਤੇ ਇਸ ਤੋਂ ਬਾਅਦ ਗਾਨਵਿਲ ਐਂਡ ਕੀਜ਼ ਕਾਲੇਜ, ਯੂਨੀਵਰਸਿਟੀ ਆਫ਼ ਕੈਂਬਰਿਜ ਵਿੱਚ ਦਾਖ਼ਲਾ ਲਿਆ।

ਸਚਿਨ
Getty Images
ਸਾਲ 1998 ਵਿੱਚ 14 ਸਾਲ ਦੇ ਸਚਿਨ ਤੇਂਦੂਲਕਰ ਨੇ ਇੰਟਰ ਸਕੂਲ ਟੂਰਨਾਮੈਂਟ ਵਿੱਚ ਵਿਨੋਦ ਕਾਂਬਲੀ ਦੇ ਨਾਲ ਮਿਲ ਕੇ 664 ਦੌੜਾਂ ਦਾ ਵਿਸ਼ਵ ਰਿਕਾਰਡ ਬਣਾਇਆ ਸੀ

ਇੰਗਲੈਂਡ ਦੇ ਕਾਲਜਾਂ ਵਿੱਚ ਖੇਡਾਂ ਨੂੰ ਮਿਲਦੀ ਤਰਜੀਹ ਤੋਂ ਉਹ ਪ੍ਰਭਾਵਤ ਹੋਏ। ਭਾਰਤ ਵਾਪਸ ਆ ਕੇ ਬੰਬਈ ਦੇ ਸੈਂਟ ਜੇਵੀਅਰ ਕਾਲਜ ਵਿੱਚ 1882 ਤੱਕ ਪੜ੍ਹਾਈ ਕੀਤੀ।

ਬੋਰੀਆ ਮਜੂਮਦਾਰ ਅਤੇ ਨਲਿਨ ਮਹਿਤਾ ਆਪਣੀ ਕਿਤਾਬ ਵਿੱਚ ਦਸਦੇ ਹਨ ਕਿ ਦੋਰਾਬਜੀ ਟਾਟਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਈ ਸਕੂਲਾਂ ਤੇ ਕਾਲਜਾਂ ਵਿੱਚ ਅਥਲੈਟਿਕਸ ਐਸੋਸੀਏਸ਼ਨ ਬਣਾਉਣ ਅਤੇ ਅਥਲੈਟਿਕ ਸਪੋਰਟਸ ਮੁਕਾਬਲੇ ਕਰਵਾਉਣ ਨੂੰ ਹੱਲਾਸ਼ੇਰੀ ਦਿੱਤੀ।

14 ਸਾਲ ਦੇ ਸਚਿਨ ਤੇਂਦੁਲਕਰ ਅਤੇ ਦੋਰਾਬਜੀ ਟਾਟਾ

ਸਾਲ 1988 ਵਿੱਚ 14 ਸਾਲ ਦੇ ਸਚਿਨ ਤੇਂਦੁਲਕਰ ਨੇ ਇੰਟਰ ਸਕੂਲ ਟੂਰਨਾਮੈਂਟ ਵਿੱਚ ਵਿਨੋਦ ਕਾਂਬਲੀ ਦੇ ਨਾਲ ਮਿਲ ਕੇ 664 ਦੌੜਾਂ ਦਾ ਵਿਸ਼ਵ ਰਿਕਾਰਡ ਬਣਾਇਆ ਸੀ।

ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਦੋਵੇਂ ਖਿਡਾਰੀਆਂ ਦੀ ਖੇਡ ਦੀ ਚਰਚਾ ਹੋਈ।

ਸਚਿਨ ਨੂੰ ਇਹ ਵੱਡੀ ਪਛਾਣ ਦਵਾਉਣ ਵਾਲੇ ਇਸ ਇੰਟਰ ਸਕੂਲ ਟੂਰਨਾਮੈਂਟ ਦਾ ਨਾਂਅ ਹੈਰਿਸ ਸ਼ੀਲਡ ਸੀ। ਇਸ ਦੀ ਸ਼ੁਰੂਆਤ ਸਰ ਦੋਰਾਬਜੀ ਟਾਟਾ ਨੇ ਸਾਲ 1886 ਵਿੱਚ ਕੀਤੀ ਸੀ।

1920 ਉਲੰਪਿਕ ਵਿੱਚ ਖਿਡਾਰੀਆਂ ਨੂੰ ਆਪਣੇ ਖ਼ਰਚੇ ''ਤੇ ਭੇਜਣਾ

ਦੋਰਾਬਜੀ ਟਾਟਾ ਪੁਣੇ ਦੇ ਡੈਕਲ ਜਿਮਖ਼ਾਨਾ ਦੇ ਪਹਿਲੇ ਮੁਖੀ ਚੁਣੇ ਗਏ ਸਨ। ਉਨ੍ਹਾਂ ਨੇ ਜਿਮਖਾਨੇ ਦਾ ਪਹਿਲਾ ਐਥਲੈਟਿਕ ਮੀਟ 1919 ਵਿੱਚ ਕਰਵਾਇਆ। ਜਿਹੜੇ ਖਿਡਾਰੀਆਂ ਨੇ ਹਿੱਸਾ ਲਿਆ, ਉਹ ਕਿਸਾਨ ਸਨ, ਜਿਨ੍ਹਾਂ ਨੂੰ ਸਿਰਫ਼ ਦੌੜਨਾ ਆਉਂਦਾ ਸੀ।

ਦੋਰਾਬਜੀ ਟਾਟਾ ਨੇ ਮੁਕਾਬਲੇ ਦੌਰਾਨ ਮਹਿਸੂਸ ਕੀਤਾ ਕਿ ਖਿਡਾਰੀ ਨਿਯਮਾਂ ਤੋਂ ਅਣਜਾਣ ਸਨ। ਹਾਲਾਂਕਿ ਉਸ ਸਮੇਂ ਉਲੰਪਿਕ ਵਿੱਚ ਅਥਲੈਟਿਕਸ ਵਿੱਚ ਕੁਆਲੀਫਾਈ ਕਰਨ ਦੀ ਜਿਹੜੀ ਟਾਈਮਿੰਗ ਹੁੰਦੀ ਸੀ, ਉਸ ਨੂੰ ਕੁਝ ਦੌੜਾਕਾਂ ਨੇ ਪੂਰਾ ਕਰ ਲਿਆ ਸੀ।

ਟਾਟਾ ਨੇ ਇਸ ਮੁਕਾਬਲੇ ਦੇ ਮੁੱਖ ਮਹਿਮਾਨ ਅਤੇ ਬੰਬਈ ਦੇ ਗਵਰਨਰ ਡੇਵਿਡ ਲਾਇਡ ਜਾਰਜ ਸਾਹਮਣੇ ਭਾਰਤ ਨੂੰ 1920 ਦੇ ਐਂਟਵਰਪ ਉਲੰਪਿਕ ਵਿੱਚ ਭੇਜਣ ਦੀ ਤਜਵੀਜ਼ ਰੱਖੀ।

ਉਨ੍ਹਾਂ ਨੇ ਭਾਰਤ ਦੇ ਉਲੰਪਿਕ ਵਿੱਚ ਹਿੱਸਾ ਲੈਣ ਲਈ ਬ੍ਰਿਟਿਸ਼ ਉਲੰਪਿਕ ਕਮੇਟੀ ਦੀ ਹਮਾਇਤ ਦੀ ਮੰਗ ਕੀਤੀ।

ਦੋਵਾਂ ਵਿੱਚ ਕਈ ਬੈਠਕਾਂ ਹੋਈਆਂ ਅਤੇ ਆਖ਼ਰਕਾਰ ਵਗਰਨ ਦੇ ਮਦਦ ਕੀਤੀ। ਇਸ ਤੋਂ ਬਾਅਦ ਕੌਮਾਂਤਰੀ ਉਲੰਪਿਕ ਕਮੇਟੀ ਨੇ ਭਾਰਤ ਨੂੰ ਹਿੱਸਾ ਲੈਣ ਦੇ ਇਜਾਜ਼ਤ ਦੇ ਦਿੱਤੀ। ਇੱਥੋਂ ਹੀ ਭਾਰਤੀ ਉਲੰਪਿਕ ਕਮੇਟੀ ਦੇ ਹੋਂਦ ਵਿੱਚ ਆਉਣ ਦਾ ਮੁੱਢ ਬਝਿਆ।

ਆਈਓਸੀ (ਇੰਟਰਨੈਸ਼ਨਲ ਓਲੰਪਿਕ ਕਮੇਟੀ) ਤੋਂ ਇਜਾਜ਼ਤ ਮਿਲਣ ਤੋਂ ਬਾਅਦ ਚੋਣ ਲਈ ਅਥਲੈਟਿਕਸ ਮੀਟ ਕਰਵਾਈ ਗਈ। ਇਸ ਮੁਕਾਬਲੇ ਵਿੱਚ ਖ਼ਾਸ ਤੌਰ ''ਤੇ ਛੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਦੇਖ ਕੇ ਦੋਰਾਬਜੀ ਨੇ ਉਨ੍ਹਾਂ ਨੂੰ 1920 ਉਲੰਪਿਕ ਲਈ ਚੁਣ ਲਿਆ।

ਹਾਲਾਂਕਿ ਜਿਨ੍ਹਾਂ ਖਿਡਾਰੀਆਂ ਦੀ ਚੋਣ ਹੋਈ ਸੀ ਉਨ੍ਹਾਂ ਨੂੰ ਉਲੰਪਿਕ ਦੇ ਅਥਲੈਟਿਕ ਖੇਡਾਂ ਦੇ ਨਿਯਮਾਂ ਬਾਰੇ ਅਤੇ ਤੌਰ ਤਰੀਕਿਆਂ ਦਾ ਭੋਰਾ ਜਿੰਨਾ ਵੀ ਪਤਾ ਨਹੀਂ ਸੀ।

''ਡ੍ਰੀਮ ਆਫ਼ ਅ ਬਿਲੀਅਨ'' ਕਿਤਾਬ ਵਿੱਚ ਇੱਕ ਥਾਂ ਜ਼ਿਕਰ ਹੈ, ਜਦੋਂ ਇੱਕ ਪ੍ਰਮੁੱਖ ਜਿਮਖਾਨਾ ਮੈਂਬਰ ਤੋਂ ਪੁੱਛਿਆ ਗਿਆ ਕਿ ਉਲੰਪਿਕ ਵਿੱਚ 100 ਮੀਟਰ ਦੌੜ ਵਿੱਚ ਕੁਆਲੀਫਾਈ ਕਰਨ ਲਈ ਸਮੇਂ ਦਾ ਕੀ ਪੈਮਾਨਾ ਹੈ ਤਾਂ ਉਨ੍ਹਾਂ ਨੇ ਕਿਹਾ ''ਇੱਕ ਤੋਂ ਦੋ ਮਿੰਟ ਹੋਵੇਗਾ''। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਲੰਪਿਕ ਵਿੱਚ ਗੱਲ ਮਿੰਟਾਂ ਵਿੱਚ ਨਹੀਂ ਸਗੋਂ ਸਕਿੰਟਾਂ ਵਿੱਚ ਹੁੰਦੀ ਹੈ ਤਾਂ ਉਹ ਹੈਰਾਨ ਰਹਿ ਗਏ।

ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਇਨ੍ਹਾਂ ਖਿਡਾਰੀਆਂ ਦੀ ਆਰਥਿਕ ਮਦਦ ਕੌਣ ਕਰੇਗ। ਖਿਡਾਰੀ ਕਿਸਾਨ ਸਨ ਅਤੇ ਆਰਥਿਕ ਪੱਖੋਂ ਕਮਜ਼ੋਰ ਸਨ।

ਕਰੀਬ 35,000 ਰੁਪਏ ਦੀ ਲੋੜ ਸੀ। ਜਿਮਖਾਨੇ ਵੱਲੋਂ ''ਦਿ ਸਟੇਟਸਮੈਨ'' ਅਖ਼ਬਾਰ ਵਿੱਚ ਚੰਦਾ ਇਕੱਠਾ ਕਰਨ ਲਈ ਲੋਕਾਂ ਤੋਂ ਅਪੀਲ ਕੀਤੀ ਗਈ। ਸਰਕਾਰ ਨੇ ਵੀ ਆਪਣੇ ਵੱਲੋਂ 6000 ਰੁਪਏ ਦਿੱਤੇ।

ਹਾਲਾਂਕਿ ਜਨਤਾ ਨੂੰ ਕੀਤੀ ਅਪੀਲ ਦਾ ਕੋਈ ਬਹੁਤਾ ਫ਼ਾਇਦਾ ਨਾਲ ਹੋਇਆ। ਅਜਿਹੇ ਵਿੱਚ ਸਰ ਦੋਰਾਬਜੀ ਟਾਟਾ ਨੇ ਤਿੰਨ ਖਿਡਾਰੀਆਂ ਨੂੰ ਆਪਣੇ ਖ਼ਰਚੇ ਉੱਪਰ ਉਲੰਪਿਕ ਭੇਜਿਆ ਜਦੋਂਕਿ ਬਾਕੀਆਂ ਨੂੰ ਚੰਦੇ ਦੀ ਰਾਸ਼ੀ ਨਾਲ ਭੇਜਿਆ ਗਿਆ।

ਕਿਸੇ ਵੀ ਭਾਰਤੀ ਖਿਡਾਰੀ ਦਾ ਪ੍ਰਦਰਸ਼ਨ ਵਧੀਆ ਨਹੀਂ ਸੀ ਅਤੇ ਅਖ਼ਬਾਰਾਂ ਵਿੱਚ ਵੀ ਭਾਰਤੀ ਟੀਮ ਦੀ ਕੋਈ ਵਧੀਆ ਥਾਂ ਨਹੀਂ ਮਿਲੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

1924 ਦਾ ਪੈਰਿਸ ਉਲੰਪਿਕ ਗਮੇਚੇਂਜਰ ਸਾਬਤ ਹੋਇਆ

ਹੌਲ਼ੀ-ਹੌਲ਼ੀ ਉਲੰਪਿਕ ਬਾਰੇ ਜਾਗਰੂਕਤਾ ਵਧੀ। ਸਾਲ 1920 ਵਿੱਚ ਜ਼ਿਆਦਾਤਰ ਪੈਸਾ ਟਾਟਾ, ਰਾਜੇ-ਮਹਾਰਾਜੇ ਅਤੇ ਸਰਕਾਰ ਵੱਲੋਂ ਆਇਆ ਸੀ। ਇਸ ਵਾਰ ਦੇਸ ਦੇ ਕਈ ਸੂਬਿਆਂ ਇੱਥੋਂ ਤੱਕ ਕਿ ਫ਼ੌਜ ਨੇ ਵੀ ਮਦਦ ਕੀਤੀ।

ਸੂਬਿਆਂ ਵਿੱਚ ਹੋਏ ਉਲੰਪਿਕ ਟਰਾਇਲਾਂ ਨੂੰ ਅਖ਼ਬਾਰਾਂ ਵਿੱਚ ਥਾਂ ਮਿਲੀ। 1920 ਦੇ ਉਲੰਪਿਕ ਦੇ ਲਈ ਦੋਰਾਬਜੀ ਟਾਟਾ ਨੇ ਆਪਣੇ ਤਜ਼ਰਬੇ ਦੇ ਅਧਾਰ ''ਤੇ ਹੀ ਖਿਡਾਰੀ ਚੁਣੇ ਸਨ ਪਰ ਇਸ ਵਾਰ ਕਈ ਗੇੜਾਂ ਵਿੱਚ ਮੁਕਾਬਲੇ ਹੋਏ। ਫਿਰ ਕਿਤੇ ਜਾ ਕੇ ''ਦਿੱਲੀ ਉਲੰਪਿਕ'' ਰਾਹੀਂ ਖਿਡਾਰੀਆਂ ਦੀ ਚੋਣ ਕੀਤੀ ਗਈ।

1928 ਓਲੰਪਿਕਸ
Getty Images
1928 ਦੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤ ਅਤੇ ਨੀਦਰਲੈਂਡ ਦੀ ਹਾਕੀ ਟੀਮ

ਇਸ ਵਿਧੀਵਤ ਚੋਣ ਪ੍ਰਣਾਲੀ ਦੇ ਕਾਰਨ ਹੀ ਆਲ ਇੰਡੀਆ ਉਲੰਪਿਕ ਐਸੋਸੀਏਸ਼ਨ ਦਾ ਗਠਨ ਹੋ ਗਿਆ। ਅੱਠ ਖਿਡਾਰੀਆਂ ਨੂੰ ਸਾਲ 1924 ਦੇ ਪੈਰਿਸ ਉਲੰਪਿਕ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।

ਹਾਲਾਂਕਿ ਪ੍ਰਦਰਸ਼ਨ ਇਸ ਵਾਰ ਵੀ ਵਧੀਆ ਨਹੀਂ ਰਿਹਾ। ਸਾਲ 1920 ਨਾਲੋਂ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ। ਆਲ ਇੰਡੀਆ ਉਲੰਪਿਕ ਐਸੋਸੀਏਸ਼ਨ ਸਿਰਫ਼ ਤਿੰਨ ਸਾਲ ਚੱਲ ਸਕੀ। ਸਾਲ 1927 ਵਿੱਚ ਨਵੀਂ ਬਾਡੀ ਇੰਡੀਅਨ ਉਲੰਪਿਕ ਐਸੋਸੀਏਸ਼ਨ ਬਣਾਈ ਗਈ, ਜੋ ਹੁਣ ਤੱਕ ਭਾਰਤ ਵਿੱਚ ਉਲੰਪਿਕ ਖੇਡਾਂ ਦੀ ਜ਼ਿੰਮੇਵਾਰੀ ਚੁਕਦੀ ਹੈ।

ਇੰਡੀਅਨ ਉਲੰਪਿਕ ਐਸੋਸੀਏਸ਼ਨ ਦੇ ਵੀ ਮੁਖੀ ਉਸ ਸਮੇਂ ਦੋਰਾਬਜੀ ਟਾਟਾ ਨੂੰ ਹੀ ਬਣਾਇਆ ਗਿਆ।

ਸਾਲ 1928 ਵਿੱਚ ਹੋਣ ਜਾ ਰਹੇ ਬਰਲਿਨ ਉਲੰਪਿਕ ਤੋਂ ਪਹਿਲਾਂ, ਦੋਰਾਬਜੀ ਟਾਟਾ ਨੇ ਆਈਓਏ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਕਈ ਰਾਜਿਆ,ਕਾਰੋਬਾਰੀਆਂ ਦੀ ਨਜ਼ਰ ਉਸ ਕੁਰਸੀ ਉੱਪਰ ਲੱਗੀ ਹੋਈ ਸੀ।

ਉਸ ਵੇਲੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਲਈ ਪੈਸੇ ਦੀ ਲੋੜ ਤਾਂ ਸੀ ਨਾਲ ਹੀ ਮੁਖੀ ਨੂੰ ਵਿੱਤੀ ਤੌਰ ''ਤੇ ਇੰਨਾ ਮਜ਼ਬੂਤ ਹੋਣਾ ਪੈਂਦਾ ਸੀ ਕਿ ਉਹ ਇੰਗਲੈਂਡ ਜਾ ਸਕੇ ਤਾਂ ਕਿ ਭਾਰਤ ਦੀ ਨੁਮਾਇੰਦਗੀ ਕੌਮਾਂਤਰੀ ਓਲੰਪਿਕ ਕਮੇਟੀ ਦੇ ਸਾਹਮਣੇ ਹੁੰਦੀ ਰਹੇ।

ਮੇਜਰ ਧਿਆਨਚੰਦ
Getty Images
ਸਾਲ 1928 ਦੇ ਐਮਸਟਰਡਮ ਓਲੰਪਿਕ ਵਿੱਚ ਖੇਡ ਰਹੀ ਭਾਰਤੀ ਹਾਕੀ ਟੀਮ। ਮੇਜਰ ਧਿਆਨਚੰਦ ਹਾਕੀ ਦਾ ਜਾਦੂ ਦਿਖਾਉਂਦੇ ਹੋਏ

ਆਈਓਸੀ (ਕੌਮਾਂਤਰੀ ਓਲੰਪਿਕ ਕਮੇਟੀ) ਨੇ ਕਪੂਰਥਲਾ ਦੇ ਰਾਜਾ ਜਗਜੀਤ ਸਿੰਘ ਨੂੰ ਆਪਣੀ ਪਸੰਦ ਦੱਸਿਆ। ਟਾਟਾ ਨੂੰ ਵੀ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ।

ਇਸ ਵਿਚਾਲੇ ਦਿੱਗਜ ਕ੍ਰਿਕਟਰ ਅਤੇ ਨਵਾਸ਼ਹਿਰ ਦੇ ਜਾਮ ਸਾਹਿਬ, ਰਣਜੀ ਅਤੇ ਬੁਰਦਵਾਨ ਦੇ ਰਾਜਾ ਦੇ ਨਾਮ ਵੀ ਸਾਹਮਣੇ ਆ ਰਹੇ ਸਨ।

ਪਰ ਜਦੋਂ ਮੈਦਾਨ ਵਿੱਚ ਪਟਿਆਲਾ ਦਾ ਮਹਾਰਾਜ ਭੁਪਿੰਦਰ ਸਿੰਘ ਉਤਰੇ ਤਾਂ ਅਚਾਨਕ ਸਭ ਪਿੱਛੇ ਹਟ ਗਏ।

ਇੱਥੋਂ ਤੱਕ ਕਿ ਰਣਜੀ ਵੀ ਪਿੱਛੇ ਹਟ ਗਏ ਕਿਉਂਕਿ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਰਣਜੀ ਦੀ ਮੁਸੀਬਤ ਵਿੱਚ ਵਿੱਤੀ ਤੌਰ ''ਤੇ ਕਈ ਵਾਰ ਮਦਦ ਕੀਤੀ ਸੀ।

ਦੋਵਾਂ ਦੇ ਰਿਸ਼ਤੇ ਬਹੁਤ ਮਜ਼ਬੂਤ ਸਨ। ਸਾਲ 1924 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਦਲੀਪ ਸਿੰਘ ਦੀ ਮਦਦ ਕਰਨ ਵਾਲੇ ਭੁਪਿੰਦਰ ਸਿੰਘ ਹੀ ਸਨ। ਦਲੀਪ ਸਿੰਘ ਜਦੋਂ ਉਨ੍ਹਾਂ ਦੇ ਵਿਰੁੱਧ ਚੱਲ ਰਹੀ ਰਾਜਨੀਤੀ ਕਾਰਨ ਟ੍ਰਾਇਲ ਵਿੱਚ ਹਿੱਸਾ ਨਹੀਂ ਲੈ ਪਾ ਰਹੇ ਸਨ ਤਾਂ ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਤੋਂ ਮਦਦ ਦੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਨਾ ਸਿਰਫ਼ ਦਲੀਪ ਸਿੰਘ ਨੂੰ ਉਨ੍ਹਾਂ ਦੀ ਟੀਮ ਵਿੱਚ ਸਹੀ ਥਾਂ ਦਵਾਈ ਸਗੋਂ ਇਸ ਮਾਮਲੇ ਨੂੰ ਦੇਖਦੇ ਹੋਏ ਪਟਿਆਲਾ ਸਟੇਟ ਓਲੰਪਿਕ ਐਸੋਸੀਏਸ਼ਨ ਵੀ ਬਣਾਇਆ।

ਰਾਜਾ ਰਣਜੀ ਤੋਂ ਬਾਅਦ ਜੇ ਕੋਈ ਵੀ ਭਾਰਤੀ ਰਾਜਾ ਖੇਡਾਂ ਵਿੱਚ ਦਿਲਚਸਪੀ ਰੱਖਦਾ ਸੀ ਤਾਂ ਉਹ ਸੀ ਭੁਪਿੰਦਰ ਸਿੰਘ।

ਇਸ ਤੋਂ ਬਾਅਦ ਆਈਓਸੀ ਨੇ ਭੁਪਿੰਦਰ ਸਿੰਘ ਨੂੰ ਸਾਲ 1927 ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ। ਆਪਣਾ ਅਹੁਦਾ ਸੰਭਾਲਦੇ ਹੀ ਉਨ੍ਹਾਂ ਨੇ ਸਰ ਦੋਰਾਬਜੀ ਟਾਟਾ ਨੂੰ ਲਾਈਫ਼ ਪ੍ਰੈਸੀਡੈਂਟ ਅਹੁਦੇ ਨਾਲ ਸਨਮਾਨਿਤ ਕੀਤਾ।

ਭਾਰਤ ਨੂੰ ਸੋਨ ਤਗਮਾ ਮਿਲਿਆ

1928 ਦੇ ਐਮਸਟਰਡਮ ਓਲੰਪਿਕ ਵਿੱਚ ਭਾਰਤ ਨੂੰ ਪਹਿਲੀ ਵਾਰ ਸੋਨ ਤਗਮਾ ਮਿਲਿਆ ਸੀ।

ਇਹ ਧਿਆਨ ਚੰਦ ਅਤੇ ਹਾਕੀ ਕਾਰਨ ਸੰਭਵ ਹੋ ਸਕਿਆ। ਇਸ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਲਗਾਤਾਰ ਛੇ ਵਾਰ ਸੋਨੇ ਦੇ ਤਗਮੇ ਜਿੱਤੇ।

ਹੁਣ 2021 ਦੇ ਟੋਕਿਓ ਓਲੰਪਿਕਸ ਵਿੱਚ ਮੈਡਲ ਦੀ ਰੇਸ ਵਿੱਚ ਹੁਣ ਤੱਕ 77 ਖਿਡਾਰੀ ਕੁਆਲੀਫਾਈ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

https://www.youtube.com/watch?v=NC0fQErxbxw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''93ee912e-a553-45ef-9a27-2756c0ece3f9'',''assetType'': ''STY'',''pageCounter'': ''punjabi.india.story.56541121.page'',''title'': ''ਭਾਰਤੀ ਖਿਡਾਰੀਆਂ ਲਈ ਉਲੰਪਿਕ ਦਾ ਰਾਹ ਬਣਾਉਣ ਵਾਲੇ ਦੋਰਾਬਜੀ ਟਾਟਾ'',''author'': ''ਸੁਰਿਆਂਸ਼ੀ ਪਾਂਡੇ'',''published'': ''2021-03-27T10:29:40Z'',''updated'': ''2021-03-27T10:29:40Z''});s_bbcws(''track'',''pageView'');

Related News