ਕਿਸਾਨ ਅੰਦੋਲਨ: ਕਿਸਾਨ ਦਿਵਸ ਮੌਕੇ ਇੱਕ ਦਿਨ ਦਾ ਖਾਣਾ ਛੱਡਣ ਦੀ ਅਪੀਲ; ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਕੀ ਕਿਹਾ

12/23/2020 12:33:39 PM

ਕਿਸਾਨ ਅੰਦੋਲਨ , ਕਿਸਾਨ ਦਿਵਸ
EPA

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਵੱਖ-ਵੱਖ ਬਾਰਡਰਾਂ ''ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।

ਕਿਸਾਨ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਨੇ ਧਰਨੇ ''ਤੇ ਬੈਠੇ ਕਿਸਾਨਾਂ ਦੇ ਸਮਰਥਮਨ ਵਿੱਚ ਸਭ ਨੂੰ ਇੱਕ ਦਿਨ ਦਾ ਅੰਨ ਛੱਡਣ ਦੀ ਅਪੀਲ ਕੀਤੀ ਸੀ।

ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ:

ਗਾਜ਼ੀਪੁਰ ਬਾਰਡਰ ''ਤੇ ਹਵਨ

ਦਿੱਲੀ-ਯੂਪੀ ਸਰਹੱਦ ''ਤੇ ਸਥਿਤ ਗਾਜ਼ੀਪੁਰ ਬਾਰਡਰ ''ਤੇ ਕਿਸਾਨਾਂ ਦਾ ਧਰਨਾ ਜਾਰੀ ਹੈ।

ਕਿਸਾਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਮੌਕੇ ਗਾਜ਼ੀਪੁਰ ਬਾਰਡਰ ''ਤੇ ਹਵਨ ਕੀਤਾ।

ਰਾਜਨਾਥ ਸਿੰਘ ਨੇ ਕੀ ਕਿਹਾ

ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਯੰਤੀ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ "ਪੂਰੀ ਸੰਵੇਦਨਸ਼ੀਲਤਾ" ਨਾਲ ਗੱਲਬਾਤ ਕਰ ਰਹੀ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਚੌਧਰੀ ਚਰਨ ਸਿੰਘ ਚਾਹੁੰਦੇ ਸਨ ਕਿ ਕਿਸਾਨਾਂ ਦੀ ਆਮਦਨੀ ਵਧੇ, ਉਨ੍ਹਾਂ ਨੂੰ ਫਸਲਾਂ ਦੀ ਸਹੀ ਕੀਮਤ ਮਿਲੇ ਅਤੇ ਕਿਸਾਨਾਂ ਦਾ ਮਾਨ ਸਨਮਾਨ ਸੁਰੱਖਿਅਤ ਰਹੇ।

ਉਨ੍ਹਾਂ ਨੇ ਕਿਹਾ, "ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਨ੍ਹਾਂ ਦੀ ਹੀ ਪ੍ਰੇਰਣਾ ਨਾਲ ਕਿਸਾਨਾਂ ਦੇ ਫਾਇਦੇ ਲਈ ਕਈ ਕਦਮ ਚੁੱਕ ਰਹੇ ਹਨ।ਉਹ ਕਿਸੇ ਵੀ ਸੂਰਚ ਵਿੱਚ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।"

ਰਾਜਨਾਥ ਸਿੰਘ ਨੇ ਆਸ਼ਾ ਜਤਾਈ ਕਿ ਕਿਸਾਨ ਜਲਦ ਹੀ ਆਪਣੇ ਅੰਦੋਲਨ ਵਾਪਸ ਲੈ ਲੈਣਗੇ।

https://twitter.com/rajnathsingh/status/1341583430631399425

ਸਿੰਘੂ ਬਾਰਡਰ ''ਤੇ ਹਾਲਾਤ

ਸਿੰਘੂ ਬਾਰਡਰ (ਦਿੱਲੀ-ਹਰਿਆਣਾ) ''ਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਇਸ ਮੌਕੇ ਏਐੱਨਆਈ ਨਾਲ ਗੱਲਬਾਤ ਦੌਰਾਨ ਇੱਕ ਕਿਸਾਨ ਨੇ ਕਿਹਾ, "ਜੋ ਚਿੱਠੀ ਸਰਕਾਰ ਨੇ ਭੇਜੀ ਹੈ, ਅੱਜ ਉਸ ਦਾ ਜਵਾਬ ਦਿੱਤਾ ਜਾਵੇਗਾ। ਅਸੀਂ 24 ਘੰਟੇ ਗੱਲ ਕਰਨ ਲਈ ਰਾਜ਼ੀ ਹਾਂ ਪਰ ਉਹ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਖੋਟ ਹੈ।"

https://twitter.com/AHindinews/status/1341612970451726337

https://www.youtube.com/watch?v=xWw19z7Edrs&t=4s

ਇਹ ਵੀ ਪੜ੍ਹੋ:

ਟਿਕਰੀ ਬਾਰਡਰ ''ਤੇ ਧਰਨਾ ਜਾਰੀ

ਟਿਕਰੀ ਬਾਰਡਰ ''ਤੇ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ।

ਇਸ ਮੌਕੇ ਏਐੱਨਆਈ ਨਾਲ ਗੱਲਬਾਤ ਦੌਰਾਨ ਧਰਨਾ ਦੇ ਰਹੇ ਇੱਕ ਕਿਸਾਨ ਨੇ ਕਿਹਾ, "ਕਿਸਾਨ ਦਿਵਸ ਮੌਕੇ, ਮੈਂ ਮੋਦੀ ਸਰਕਾਰ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਕੇ ਅੱਜ ਸਾਨੂੰ ਇਹ ਤੋਹਫ਼ਾ ਦੇ ਦੇਣ ਕਿਉਂਕਿ ਅੱਜ ਦਾ ਕਿਸਾਨ ਪੜ੍ਹਿਆ-ਲਿਖਿਆ ਹੈ ਅਤੇ ਉਸ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਪਤਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=ERKLvaj3Z6k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b24373bc-3f1c-4ab1-bca7-709feb6f9ece'',''assetType'': ''STY'',''pageCounter'': ''punjabi.india.story.55421261.page'',''title'': ''ਕਿਸਾਨ ਅੰਦੋਲਨ: ਕਿਸਾਨ ਦਿਵਸ ਮੌਕੇ ਇੱਕ ਦਿਨ ਦਾ ਖਾਣਾ ਛੱਡਣ ਦੀ ਅਪੀਲ; ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਕੀ ਕਿਹਾ'',''published'': ''2020-12-23T06:58:36Z'',''updated'': ''2020-12-23T06:58:36Z''});s_bbcws(''track'',''pageView'');

Related News