ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਤੇ ਵਿਰੋਧੀਆਂ ਮੁਹਰੇ ਹੱਥ ਜੋੜ ਕੀ ਕਿਹਾ -5 ਅਹਿਮ ਖ਼ਬਰਾਂ

12/19/2020 7:18:36 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਜ਼ਮੀਨ ਜਾਣ ਦਾ ਡਰ ਦਿਖਾ ਕੇ ਆਪਣੀ ਸਿਆਸੀ ਜ਼ਮੀਨ ਭਾਲ ਰਹੇ ਹਨ।

ਕਿਸਾਨ, ਕਿਸਾਨਾਂ ਦੀਆਂ ਜਥੇਬੰਦੀਆਂ, ਖੇਤੀ ਮਾਹਰ, ਖੇਤੀ ਅਰਥ ਸ਼ਾਸਤਰੀ, ਖੇਤੀ ਵਿਗਿਆਨੀ ਤੇ ਪ੍ਰੋਗ੍ਰੈਸਿਵ ਕਿਸਾਨ ਵੀ ਲਗਾਤਾਰ ਖੇਤੀ ਖੇਤਰ ਵਿੱਚ ਸੁਧਾਰਾਂ ਦੀ ਮੰਗ ਕਰਦੇ ਰਹੇ ਹਨ।

ਪੀਐੱਮ ਮੇਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਅਸਲ ਵਿੱਚ ਉਨ੍ਹਾਂ ਕੋਲੋਂ ਜਵਾਬ ਮੰਗਣਾ ਚਾਹੀਦਾ ਹੈ, ਜੋ ਆਪਣੇ ਚੋਣ ਮਨੋਰਥ ਪੱਤਰ ਵਿੱਚ ਖੇਤੀ ਸਬੰਧੀ ਸੁਧਾਰਾਂ ਦੀ ਗੱਲ ਕਰਦੇ ਰਹੇ ਅਤੇ ਕਿਸਾਨਾਂ ਦੀਆਂ ਵੋਟਾਂ ਲੈਂਦੇ ਰਹੇ ਪਰ ਕੀਤਾ ਕੁਝ ਨਹੀਂ।

ਆਪਣੇ ਸਬੰਧਨ ਦੌਰਾਨ ਪੀਐੱਮ ਮੋਦੀ ਨੇ ਦੋ ਵਾਰ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਅੱਗੇ ਹੱਥ ਜੋੜੇ, ਪਰ ਕਿਉਂ। ਪੂਰੀ ਵੀਡੀਓ ਦੇਖ਼ਣ ਲਈ ਇੱਥੇ ਕਲਿੱਕ ਕਰੋ।

ਚੀਨ ''ਚ ਫਸਿਆ ਇੱਕ ਪਰਿਵਾਰ ਕਿਵੇਂ 3 ਸਾਲ ਬਾਅਦ ਇਕੱਠਾ ਹੋਇਆ

ਤਿੰਨ ਸਾਲ ਤੱਕ ਚੱਲੀ ਇੱਕ ਮੁਹਿੰਮ ਤੋਂ ਬਾਅਦ ਆਸਟ੍ਰੇਲੀਆ ਦਾ ਇੱਕ ਵੀਗਰ ਮੁਸਲਮਾਨ ਪਰਿਵਾਰ ਤਿੰਨ ਸਾਲ ਬਾਅਦ ਮਿਲ ਸਕਿਆ ਹੈ। ਸਦਾਮ ਨੂੰ ਚੀਨ ਦੇ ਸ਼ਿਨਜ਼ਿਆਂਗ ਤੋਂ ਛੁਡਾਇਆ ਗਿਆ ਹੈ।

11 ਦਸੰਬਰ ਦਾ ਦਿਨ ਆਸਟ੍ਰੇਲੀਆਈ ਨਾਗਰਿਕ ਸੱਦਾਮ ਅਬੂਦੁਸਾਲਾਮੂ ਲਈ ਬੇਹੱਦ ਖ਼ਾਸ ਹੈ। ਤਿੰਨ ਸਾਲ ਬਾਅਦ ਉਹ ਆਪਣੀ ਪਤਨੀ ਨਾਦਿਲਾ ਵੁਮਾਇਰ ਅਤੇ ਤਿੰਨ ਸਾਲ ਦੇ ਬੱਚੇ ਲੁਤਫ਼ੀ ਨਾਲ ਸਿਡਨੀ ਵਿੱਚ ਮਿਲੇ।

ਕੂਟਨੀਤਕ ਸਮਝੌਤੇ ਤੋਂ ਬਾਅਦ ਸੱਦਾਮ ਦੇ ਪਰਿਵਾਰ ਨੂੰ ਚੀਨ ਛੱਡਣ ਦੀ ਆਗਿਆ ਦੇ ਦਿੱਤੀ ਗਈ। ਵੁਮਾਇਰ ਵੀ ਚੀਨ ਦੇ ਘੱਟ ਗਿਣਤੀ ''ਵੀਗਰ-ਮੁਸਲਮਾਨ ਭਾਈਚਾਰੇ ਤੋਂ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੋਰੋਨਾ ਤੋਂ ਬਚਣ ਲਈ ਵਿਟਾਮਿਨ-ਡੀ ਦੀਆਂ ਗੋਲੀਆਂ ਖਾ ਰਹੇ ਹੋ ਤਾਂ ਇਹ ਪੜ੍ਹੋ

ਕੋਰੋਨਾਵਾਇਰਸ
Getty Images

ਮਾਹਰਾਂ ਦੇ ਇੱਕ ਸਮੂਹ ਨੇ ਕਿਹਾ ਹੈ ਕਿ ਇਸ ਗੱਲ ਦੇ ਢੁਕਵੇਂ ਸਬੂਤ ਨਹੀਂ ਹਨ ਕਿ ਵਿਟਾਮਿਨ-ਡੀ ਦੇ ਸਪਲੀਮੈਂਟ ਖਾਣ ਨਾਲ ਕੋਵਿਡ-19 ਤੋਂ ਕਿਸੇ ਕਿਸਮ ਦਾ ਬਚਾਅ ਹੁੰਦਾ ਹੈ।

ਇਸ ਸਮੂਹ ਵਿੱਚ ਬ੍ਰਿਟੇਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ, ਪਬਲਿਕ ਹੈਲਥ ਇੰਗਲੈਂਡ ਅਤੇ ਸਾਇੰਟਿਫਿਕ ਅਡਵਾਇਜ਼ਰੀ ਕਮੇਟੀ ਆਨ ਨਿਊਟਰੀਸ਼ਨ ਦੇ ਡਾਕਟਰ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਸ਼ੇ ਵਿੱਚ ਹੋਰ ਖੋਜ ਦੀ ਦਰਕਾਰ ਹੈ। ਪਰ ਹਰ ਕਿਸੇ ਨੂੰ ਰੋਜ਼ਾਨਾ ਸਪਲੀਮੈਂਟ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਸਰਦੀਆਂ ਵਿੱਚ ਆਪਣੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਰੱਖ ਸਕਣ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਚੌਧਰੀ ਬਿਰੇਂਦਰ ਨੇ ਕਿਸਾਨਾਂ ਦੇ ਹੱਕ ਵਿੱਚ ਕੀ ਐਲਾਨ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਅੱਜ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਏ ਤੇ ਵਿਰੋਧੀ ਧਿਰ ''ਤੇ ਹਮਲਾ ਕੀਤਾ, ਉੱਥੇ ਹੀ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਬਿਰੇਂਦਰ ਸਿੰਘ ਕਿਸਾਨਾਂ ਨੇ ਸਮਰਥਨ ਵਿੱਚ ਆਏ।

ਸੀਨੀਅਰ ਭਾਜਪਾ ਆਗੂ ਚੌਧਰੀ ਬਿਰੇਂਦਰ ਸਿੰਘ ਵੱਲੋਂ ਕਿਸਾਨ ਅੰਦੋਲਨ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਾਰੂਥਲ ਨੂੰ ਉਪਜਾਊ ਬਣਾਉਣ ਵਾਲੀ ਨੈਨੋ ਤਕਨੀਕ

ਇਸ ਸਾਲ ਮਾਰਚ ਵਿੱਚ ਜਦੋਂ ਦੁਨੀਆਂ ਭਰ ਵਿੱਚ ਲੌਕਡਾਊਨ ਚੱਲ ਰਿਹਾ ਸੀ, ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਵੱਡਾ ਪ੍ਰਯੋਗ ਹੋ ਰਿਹਾ ਸੀ।

ਸਿਰਫ਼ 40 ਦਿਨਾਂ ਦੇ ਅੰਦਰ ਹੀ ਇੱਥੇ ਬੰਜਰ ਜ਼ਮੀਨ ਦਾ ਇੱਕ ਟੁਕੜਾ ਮਿੱਠੇ ਰਸ ਭਰੇ ਹਦਵਾਣਿਆਂ ਨਾਲ ਭਰ ਗਿਆ।

ਇੱਕ ਅਜਿਹੇ ਦੇਸ ਲਈ ਜਿਹੜਾ ਆਪਣੀ ਲੋੜ ਦੇ ਤਾਜ਼ੇ ਫ਼ਲ ਅਤੇ ਸਬਜ਼ੀਆਂ ਦਾ 90 ਫ਼ੀਸਦ ਹਿੱਸਾ ਦਰਾਮਦ ਕਰਦਾ ਹੈ, ਇਹ ਅਸਧਾਰਣ ਪ੍ਰਾਪਤੀ ਹੈ। ਸਿਰਫ਼ ਮਿੱਟੀ ਅਤੇ ਪਾਣੀ ਮਿਲਾਉਣ ਨਾਲ ਅਰਬ ਦਾ ਸੁੱਕਾ, ਤਪਦਾ ਮਾਰੂਥਲ ਰਸ ਭਰੇ ਫ਼ਲਾਂ ਦੇ ਖੇਤਾਂ ''ਚ ਬਦਲ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=90nuirp-5LA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ace853ad-3333-474c-b122-3056bd354e32'',''assetType'': ''STY'',''pageCounter'': ''punjabi.india.story.55374153.page'',''title'': ''ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਤੇ ਵਿਰੋਧੀਆਂ ਮੁਹਰੇ ਹੱਥ ਜੋੜ ਕੀ ਕਿਹਾ -5 ਅਹਿਮ ਖ਼ਬਰਾਂ'',''published'': ''2020-12-19T01:38:20Z'',''updated'': ''2020-12-19T01:41:27Z''});s_bbcws(''track'',''pageView'');

Related News