ਚੀਨ ''''ਚ ਫਸਿਆ ਇੱਕ ਪਰਿਵਾਰ ਕਿਵੇਂ 3 ਸਾਲ ਬਾਅਦ ਇੱਕਜੁੱਟ ਹੋਇਆ

12/18/2020 4:48:34 PM

ਤਿੰਨ ਸਾਲ ਤੱਕ ਚੱਲੀ ਇੱਕ ਮੁਹਿੰਮ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਵੀਗਰ ਵਿਅਕਤੀ ਆਖ਼ਰਕਾਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਮਿਲ ਸਕੇ ਹਨ। ਉਨ੍ਹਾਂ ਨੂੰ ਚੀਨ ਦੇ ਸ਼ਿਨਜ਼ਿਆਂਗ ਤੋਂ ਛੁਡਾਇਆ ਗਿਆ ਹੈ।

11 ਦਸੰਬਰ ਦਾ ਦਿਨ ਆਸਟ੍ਰੇਲੀਆਈ ਨਾਗਰਿਕ ਸੱਦਾਮ ਅਬੂਦੁਸਾਲਾਮੂ ਲਈ ਬੇਹੱਦ ਖ਼ਾਸ ਹੈ। ਤਿੰਨ ਸਾਲ ਬਾਅਦ ਉਹ ਆਪਣੀ ਪਤਨੀ ਨਾਦਿਲਾ ਵੁਮਾਇਰ ਅਤੇ ਤਿੰਨ ਸਾਲ ਦੇ ਬੱਚੇ ਲੁਤਫ਼ੀ ਨਾਲ ਸਿਡਨੀ ਵਿੱਚ ਮਿਲੇ।

ਕੂਟਨੀਤਕ ਸਮਝੌਤੇ ਤੋਂ ਬਾਅਦ ਸੱਦਾਮ ਦੇ ਪਰਿਵਾਰ ਨੂੰ ਚੀਨ ਛੱਡਣ ਦੀ ਆਗਿਆ ਦੇ ਦਿੱਤੀ ਗਈ। ਵੁਮਾਇਰ ਵੀ ਚੀਨ ਦੇ ਘੱਟ ਗਿਣਤੀ ''ਵੀਗਰ-ਮੁਸਲਮਾਨ ਭਾਈਚਾਰੇ ਤੋਂ ਹੈ।

ਇਹ ਵੀ ਪੜ੍ਹੋ

ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਉਹ ਘਰ ਵਿੱਚ ਹੀ ਨਜ਼ਰਬੰਦ ਸੀ।

ਸ਼ੁੱਕਰਵਾਰ ਨੂੰ ਸਿਡਨੀ ਏਅਰਪੋਰਟ ''ਤੇ ਜਦੋਂ ਪਰਿਵਾਰ ਤਿੰਨ ਸਾਲ ਬਾਅਦ ਮੁੜ ਇਕੱਠਿਆਂ ਹੋਇਆਂ ਤਾਂ ਸਾਰਿਆਂ ਲਈ ਬੇਹੱਦ ਭਾਵੁਕ ਪਲ ਸੀ।

ਉਨ੍ਹਾਂ ਨੇ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਅਤੇ ਇਸ ਸੁਨਹਿਰੀ ਯਾਦ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖ ਲਿਆ। ਇਹ ਪਹਿਲਾ ਮੌਕਾ ਸੀ ਜਦੋਂ ਸੱਦਾਮ ਨੇ ਆਪਣੇ ਬੇਟੇ ਨੂੰ ਦੇਖਿਆ।

ਉਨ੍ਹਾਂ ਦੇ ਬੇਟੇ ਦਾ ਜਨਮ 2017 ਵਿੱਚ ਹੋਇਆ ਸੀ।

ਸੱਦਾਮ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆ ਟਵੀਟ ਕੀਤਾ ਅਤੇ ਸਾਰਿਆਂ ਨੂੰ ਧੰਨਵਾਦ ਕਿਹਾ। ਉਨ੍ਹਾਂ ਕਿਹਾ, "ਸ਼ੁਕਰੀਆ ਆਸਟ੍ਰੇਲੀਆ, ਸਾਰਿਆਂ ਦਾ ਧੰਨਵਾਦ।"

ਤਿੰਨ ਸਾਲ ਦੀ ਜੁਦਾਈ ਦੀ ਕਹਾਣੀ

ਸੱਦਾਮ ਬੀਤੇ ਇੱਕ ਦਹਾਕੇ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ। ਸਾਲ 2016 ਵਿੱਚ ਆਪਣੀ ਪ੍ਰੇਮਿਕਾ ਵੁਮਾਇਰ ਨਾਲ ਵਿਆਹ ਕਰ ਲਈ ਉਹ ਚੀਨ ਗਏ ਸਨ।

ਇਸ ਤੋਂ ਬਾਅਦ ਸਾਲ 2017 ਵਿੱਚ ਕੰਮ ਲਈ ਵਾਪਸ ਆਸਟ੍ਰੇਲੀਆ ਆ ਗਏ, ਜਦ ਕਿ ਉਨ੍ਹਾਂ ਦੀ ਪਤਨੀ ਆਪਣੇ ਵੀਜ਼ਾ (ਸਪਾਊਸ ਵੀਜ਼ਾ) ਲਈ ਉੱਥੇ ਚੀਨ ਵਿੱਚ ਹੀ ਰੁੱਕ ਗਈ ਸੀ।

ਉਸੇ ਸਾਲ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਪਰ ਚੀਨ ਦੀ ਸਰਕਾਰ ਨੇ ਸੱਦਾਮ ਦੇ ਵੀਜ਼ੇ ਲਈ ਆਗਿਆ ਨਹੀਂ ਦਿੱਤੀ।

ਬੇਟੇ ਦੇ ਜਨਮ ਦੇ ਕੁਝ ਸਮੇਂ ਬਾਅਦ ਹੀ ਵੁਮਾਇਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੋ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਰਿਹਾਅ ਤਾਂ ਕੀਤਾ ਗਿਆ ਪਰ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਉਨ੍ਹਾਂ ਨੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ।

ਉਨ੍ਹਾਂ ਨੂੰ ਚੀਨ ਛੱਡਣ ਦੀ ਆਗਿਆ ਨਹੀਂ ਸੀ। ਪਿਛਲੇ ਦੋ ਸਾਲ ਵਿੱਚ ਆਸਟ੍ਰੇਲੀਆ ਦੀ ਸਰਕਾਰ ਨੇ ਚੀਨ ਦੀ ਸਰਕਾਰ ਕੋਲੋਂ ਸੱਦਾਮ ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਨੂੰ ਰਿਹਾਅ ਕਰਨ ਲਈ ਕਈ ਵਾਰ ਅਪੀਲ ਵੀ ਕੀਤੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਹਾਲਾਂਕਿ, ਇੱਕ ਪਾਸੇ ਜਿੱਥੇ ਸੱਦਾਮ ਆਸਟ੍ਰੇਲੀਆਈ ਨਾਗਰਿਕ ਹੈ ਉੱਥੇ ਉਨ੍ਹਾਂ ਦੀ ਪਤਨੀ ਨੂੰ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਨਹੀਂ ਹੈ। ਪਰ ਸੱਦਾਮ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਦੇ ਦਿੱਤੀ ਗਈ।

ਚੀਨ ਦੇ ਅਧਿਕਾਰੀਆਂ ਨੇ ਇਸ ਸਾਲ ਫਰਵਰੀ ਵਿੱਚ ਕਿਹਾ ਸੀ ਕਿ ਸੱਦਾਮ ਅਤੇ ਵੁਮਾਇਰ ਦੇ ਵਿਆਹ ਚੀਨ ਦੇ ਕਾਨੂੰਨ ਦੇ ਹਿਸਾਬ ਨਾਲ ਮਾਨਤਾ ਨਹੀਂ ਹੈ ਅਤੇ ਵੁਮਾਇਰ ਨੇ ਚੀਨ ਵਿੱਚ ਰਹਿਣ ਦੀ ਇੱਛਾ ਜਤਾਈ ਹੈ।

ਵੀਗਰ ਮੁਸਲਮਾਨ
BBC
ਇਲਜ਼ਾਮ ਹੈ ਕਿ ਚੀਨ ਦੇ ਕਰੀਬ 10 ਲੱਖ ਵੀਗਰ ਅਤੇ ਹੋਰ ਮੁਸਲਮਾਨਾਂ ਨੂੰ ਬੰਦੀਘਰਾਂ ਵਿੱਚ ਕੈਦ ਕਰ ਕੇ ਰੱਖਿਆ ਸੀ

ਪਰ ਚੀਨ ਦੇ ਇੱਕ ਅਧਿਕਾਰੀ ਨੇ ਜਿਵੇਂ ਹੀ ਇਹ ਗੱਲ ਆਸਟ੍ਰੇਲੀਆਈ ਟੀਵੀ ਪ੍ਰੋਗਰਾਮ ਵਿੱਚ ਕੀਤੀ, ਸੱਦਾਮ ਨੇ ਆਪਣੀ ਪਤਨੀ ਅਤੇ ਬੱਚੇ ਦੀ ਤਸਵੀਰ ਨੂੰ ਟਵੀਟ ਕੀਤਾ, ਜਿਸ ਵਿੱਚ ਵੁਮਾਇਰ ਦੇ ਹੱਥ ਵਿੱਚ ਦਿਖ ਰਹੇ ਕਾਗਜ਼ ''ਤੇ ਲਿਖਿਆ ਸੀ, "ਮੈਂ ਜਾਣਾ ਚਾਹੁੰਦੀ ਹਾਂ ਅਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹਾਂ।"

ਪਰ ਇਸ ਤੋਂ ਬਾਅਦ ਵੀ ਇਸ ਜੋੜੇ ਨੂੰ 6 ਮਹੀਨੇ ਅਤੇ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦੇ ਵਕੀਲ ਮਾਈਕਲ ਬ੍ਰੇਡਲੀ ਨੇ ਬੀਬੀਸੀ ਨੂੰ ਦੱਸਿਆ, "2-3 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਾ ਕਿ ਉਹ ਚੀਨ ਛੱਡ ਸਕਣਗੇ।"

ਸ਼ੰਘਾਈ, ਹਾਂਗਕਾਂਗ, ਬ੍ਰਿਸਬੇਨ ਹੁੰਦਿਆਂ ਹੋਇਆ 48 ਘੰਟਿਆਂ ਦੇ ਸਫ਼ਰ ਤੋਂ ਬਾਅਦ ਸਿਡਨੀ ਪਹੁੰਚਣ ''ਤੇ ਸੱਦਾਮ ਨੇ ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਨੂੰ ਧੰਨਵਾਦ ਕੀਤਾ ਅਤੇ ਆਪਣੇ ਵਕੀਲਾਂ ਦੇ ਨਾਲ-ਨਾਲ ਮੀਡੀਆ ਦੇ ਸ਼ੁਕਰਗੁਜਾਰ ਰਹੇ।

ਉਨ੍ਹਾਂ ਨੇ ਕਿਹਾ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਦਿਨ ਆਵੇਗਾ ਅਤੇ ਅਸੀਂ ਫਿਰ ਇੱਕ ਹੋ ਜਾਵਾਂਗੇ। ਮੇਰਾ ਸੁਪਨਾ ਹੈ ਕਿ ਹਰ ਵੀਗਰ ਆਪਣੇ ਪਰਿਵਾਰ ਨਾਲ ਮਿਲ ਸਕੇ।"

ਚੀਨ ''ਤੇ ਇਲਜ਼ਾਮ

ਮਨੁੱਖੀ ਅਧਿਕਾਰ ਸਮੂਹਾਂ ਦਾ ਇਲਜ਼ਾਮ ਹੈ ਕਿ ਚੀਨ ਦੇ ਕਰੀਬ 10 ਲੱਖ ਵੀਗਰ ਅਤੇ ਹੋਰ ਮੁਸਲਮਾਨਾਂ ਨੂੰ ਬੰਦੀਘਰਾਂ ਵਿੱਚ ਕੈਦ ਕਰ ਕੇ ਰੱਖਿਆ ਹੈ।

ਹਾਲਾਂਕਿ, ਚੀਨ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਾ ਹੈ ਅਤੇ ਕਹਿੰਦਾ ਹੈ ਕਿ ''ਉਹ ਇਨ੍ਹਾਂ ਕੈਂਪਾਂ ਵਿੱਚ ਉਨ੍ਹਾਂ ਮੁੜ ਸਿੱਖਿਅਤ ਕਰ ਕੇ ਕੱਟੜਪੰਥ ਅਤੇ ਧਾਰਮਿਕ ਕੱਟੜਤਾ ਨਾਲ ਲੜ ਰਿਹਾ ਹੈ।''

ਇਸ ਸਾਲ ਅਕਤੂਬਰ ਵਿੱਚ ਆਸਟ੍ਰੇਲੀਆ, ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਸਣੇ 39 ਦੇਸ਼ਾਂ ਦੇ ਸਮੂਹ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ ਬਿਆਨ ਰਾਹੀਂ ਚੀਨ ਦੇ ਸ਼ਿਨਜ਼ਿਆਂਗ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਗੰਭੀਰ ਚਿੰਤਾ ਜਤਾਈ ਸੀ।

ਬਿਆਨ ਵਿੱਚ ਇਸ ਗੱਲ ''ਤੇ ਵੀ ਚਿੰਤਾ ਜਤਾਈ ਗਈ ਸੀ ਕਿ ਚੀਨ ਦੇ ਸ਼ਿਨਜ਼ਿਆਂਗ ਵਿੱਚ ਵੀਹਰ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ, ਉਨ੍ਹਾਂ ਦੀ ਆਵਾਜਾਈ ਅਤੇ ਸੱਭਿਆਚਾਰਕ ਪ੍ਰਗਟਾਵੇ ''ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=WK9qF9Ab8yM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a8c29d6c-2e8e-485d-b09c-10c0f7d26bdb'',''assetType'': ''STY'',''pageCounter'': ''punjabi.international.story.55299409.page'',''title'': ''ਚੀਨ \''ਚ ਫਸਿਆ ਇੱਕ ਪਰਿਵਾਰ ਕਿਵੇਂ 3 ਸਾਲ ਬਾਅਦ ਇੱਕਜੁੱਟ ਹੋਇਆ'',''published'': ''2020-12-18T11:16:09Z'',''updated'': ''2020-12-18T11:16:09Z''});s_bbcws(''track'',''pageView'');

Related News