ਕੋਰਤੀ ਕਾਨੂੰਨ: ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ ''''ਚ ਕਿਵੇਂ ਗੁਆਚ ਗਈਆਂ

09/21/2020 7:53:42 AM

"ਮੋਦੀ ਸਰਕਾਰ ਵਿੱਚ ਬਾਦਲ ਪਰਿਵਾਰ ਸ਼ਾਮਲ ਸੀ ਪਰ ਸੱਤਾ ਦਾ ਆਨੰਦ ਲੈਣ ਤੋਂ ਇਲਾਵਾ ਇਸ ਪਰਿਵਾਰ ਨੇ ਕੁਝ ਨਹੀਂ ਸੋਚਿਆ। ਸਾਡੀ ਤਾਂ ਉਮਰ ਲੰਘ ਚੱਲੀ ਆ, ਨੌਕਰੀ ਦੇ ਮੌਕੇ ਖ਼ਤਮ ਹਨ ਤੇ ਬਾਕੀ ਬਚੀ ਸੀ ਖੇਤੀ। ਇਹ ਹੁਣ ਬਾਦਲਾਂ ਤੇ ਮੋਦੀ ਨੇ ਖ਼ਤਮ ਕਰ ਦਿੱਤੀ ਹੈ। ਹੁਣ ਤਾਂ ਆਖ਼ਰੀ ਸਾਹ ਤੱਕ ਲੜਾਂਗੇ।"

ਇਹ ਸ਼ਬਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਲਹਿਰਾ ਧੂੜਕੋਟ ਦੀ ਕਿਸਾਨ ਛਿੰਦਰ ਕੌਰ ਦੇ ਹਨ, ਜੋ ਕੇਂਦਰ ਸਰਕਾਰ ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੇ ਖੇਤੀ ਖੇਤਰ ਦੇ ਬਿੱਲਾਂ ਤੋਂ ਪਰੇਸ਼ਾਨ ਹੈ।

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨ ਤੇ ਖੇਤ ਮਜ਼ਦੂਰ ਬਾਦਲ ਪਰਿਵਾਰ ਦੇ ਘਰ ਮੂਹਰੇ ਧਰਨਾ ਲਾ ਕੇ ਬੈਠੇ ਹੋਏ ਹਨ।

ਇਹ ਵੀ ਪੜ੍ਹੋ-

ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਵੱਡਾ ਦਰਵਾਜ਼ਾ ''ਉਦਾਸ'' ਦਿਖਾਈ ਦਿੰਦਾ ਹੈ।

ਕਿਸੇ ਵੇਲੇ ਇਸ ਦਰਵਾਜ਼ੇ ''ਚੋਂ ਸੈਂਕੜੇ ਲੋਕ ਹੱਸਦੇ ਹੋਏ ਗੁਜ਼ਰ ਕੇ ਆਪਣੇ ਕੰਮਾਂ-ਕਾਰਾਂ ਲਈ ਸਾਬਕਾ ਮੁੱਖ ਮੰਤਰੀ ਨੂੰ ਮਿਲਦੇ ਸਨ ਪਰ ਅੱਜ ਇੱਥੇ ਇੱਕ ਵੱਖਰਾ ਦ੍ਰਿਸ਼ ਸੀ।

https://www.youtube.com/watch?v=TIWDS0bekss&t=136s

ਇਹ ਘਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੀ ਹੈ।

ਦਰਵਾਜ਼ੇ ਦੀ ''ਉਦਾਸੀ'' ਦਾ ਆਲਮ ਇਹ ਵੀ ਹੈ ਕਿ ਪਹਿਲਾਂ ਬਾਦਲ ਪਰਿਵਾਰ ਦੇ ਸ਼ੁਭਚਿੰਤਕ ਹਰ ਰੋਜ਼ ਇਸ ਘਰ ਵਿੱਚ ਆਉਂਦੇ ਸਨ ਪਰ ਹੁਣ ਘਰ ਮੂਹਰੇ ਵੱਖ-ਵੱਖ ਪਿੰਡਾਂ ਦੇ ਕਿਸਾਨ ਤੇ ਖੇਤ ਮਜ਼ਦੂਰ ਪਿਛਲੇ 6 ਦਿਨਾਂ ਤੋਂ ਦਿਨ-ਰਾਤ ਦੇ ਧਰਨੇ ''ਤੇ ਬੈਠੇ ਹਨ।

ਜ਼ਾਹਰ ਜਿਹੀ ਗੱਲ ਹੈ ਕਿ ਜੇਕਰ ਧਰਨਾ ਹੈ ਤਾਂ ਬਾਦਲ ਪਰਿਵਾਰ ਵਿਰੁੱਧ ਨਾਰੇਬਾਜ਼ੀ ਦੇ ਨਾਲ-ਨਾਲ ਤਿੱਖੀ ਭਾਸ਼ਨਬਾਜ਼ੀ ਵੀ ਹੋ ਰਹੀ ਹੈ।

ਇਹ ਵੱਖਰੀ ਗੱਲ ਹੈ ਕਿ ਬਾਦਲ ਪਰਿਵਾਰ ਦੇ ਲਗਭਗ ਅਹਿਮ ਮੈਂਬਰ ਇਸ ਵੇਲੇ ਆਪਣੇ ਜੱਦੀ ਪਿੰਡ ਬਾਦਲ ਵਿੱਚ ਨਹੀਂ ਹਨ।

ਕੁਝ ਵੀ ਹੋਵੇ, ਪੁਲਿਸ ਨੂੰ ਇਸ ਘਰ ਦੀ ਰਾਖੀ ਲਈ ਮੁਸਤੈਦ ਰਹਿਣਾ ਪੈ ਰਿਹਾ ਹੈ।

ਆਖ਼ਰਕਾਰ ਇਹ ਘਰ ਇੱਕ ਅਜਿਹੇ ਸਿਆਸੀ ਆਗੂ ਦਾ ਹੈ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਲੰਬਾ ਸਮਾਂ ਆਪਣੀ ਧਾਕ ਜਮਾ ਕੇ ਰੱਖੀ ਹੈ।

https://www.youtube.com/watch?v=cvD0OlMvo8k

ਬਾਦਲ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ

ਦੂਜੇ ਪਾਸੇ ਇਸ ਆਗੂ ਦੇ ਘਰ ਮੂਹਰੇ ਦਿਨ-ਰਾਤ ਦੇ ਧਰਨੇ ''ਤੇ ਬੈਠੀਆਂ ਕਿਸਾਨ ਔਰਤਾਂ ਤੇ ਮਰਦ ਵੀ ਅਜਿਹੇ ਸੰਗਠਨਾਂ ਦੇ ਕਾਰਕੁੰਨ ਹਨ, ਜਿਨਾਂ ਨੇ ਲੰਮੇ ਸੰਘਰਸ਼ਾਂ ਰਾਹੀਂ ਸਮੇਂ-ਸਮੇਂ ''ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਮੁਲਾਜ਼ਮ ਜਥੇਬੰਦੀਆਂ ਨੂੰ ਇੱਕ ਮੰਚ ''ਤੇ ਲਿਆ ਕੇ ਸਰਕਾਰਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ-

ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ ਕਹਿੰਦੇ ਹਨ ਕਿ ਬਿਨਾਂ ਸ਼ੱਕ ਬਾਦਲ ਪਰਿਵਾਰ ਦੀ ਸਿਆਸੀ ਧਾਂਕ ਪੰਜਾਬ ਵਿੱਚ ਰਹੀ ਹੈ ਪਰ ਇਹ ਗੱਲ ਵੀ ਸਾਫ਼ ਹੈ ਕਿ ਬਾਦਲ ਪਰਿਵਾਰ ਨੇ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ।

"ਜੇਕਰ ਹਰਮਿਰਤ ਕੌਰ ਬਾਦਲ ਸੱਚੇ ਦਿਲੋਂ ਕਿਸਾਨਾਂ ਦੇ ਹਮਦਰਦ ਸਨ ਤਾਂ ਉਨ੍ਹਾਂ ਨੂੰ ਉਸੇ ਵਲੇ ਕੇਂਦਰ ਸਰਕਾਰ ''ਚੋਂ ਬਾਹਰ ਆ ਜਾਣਾ ਚਾਹੀਦਾ ਸੀ। ਬਾਦਲ ਪਰਿਵਾਰ ਨੇ ਦਿੱਲੀ ਦਰਬਾਰ ਵਿੱਚ ਕਿਸਾਨ ਤੇ ਮਜ਼ਦੂਰ ਹਿਤਾਂ ਲਈ ਕੁਝ ਹੋਰ ਤੇ ਪੰਜਾਬ ''ਚ ਕੁਝ ਹੋਰ ਬੋਲੀ ਬੋਲ ਕੇ ਆਪਣੀ ਚੌਧਰ ਕਾਇਮ ਰੱਖੀ ਹੈ। ਹੁਣ ਇਹ ਨਹੀਂ ਚੱਲਣਾ ਕਿਉਂਕਿ ਸਮਾਂ ਬਦਲ ਗਿਆ ਹੈ।"

https://www.youtube.com/watch?v=o8ZfAEJkxnM

ਪਿੰਡ ਨੂੰ ਆਉਂਦੀਆਂ ਸੜਕਾਂ ''ਤੇ ਨਾਕਾਬੰਦੀ

ਇਹ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਾਦਲ ਪਰਿਵਾਰ ਦਾ ਘਰ ਸਹੀ ਮਾਅਨਿਆਂ ਵਿੱਚ ਇਸ ਵੇਲੇ ਪੁਲਿਸ ਸੁਰੱਖਿਆ ਦੇ ''ਭਰੋਸੇ'' ਹੈ। ਕਾਰਨ ਇਹ ਹੈ ਕਿ ਹਰ ਪਾਸੇ ਪ੍ਰਦਰਸ਼ਕਾਰੀ ਕਿਸਾਨ ਹਨ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਕਪਤਾਨ (ਸਥਾਨਕ) ਗੁਰਮੇਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਦਲ ਪਿੰਡ ਨੂੰ ਆਉਣ ਵਾਲੀਆਂ ਸਮੁੱਚੀਆਂ ਲਿੰਕ ਸੜਕਾਂ ''ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹਰ ਸਥਿਤੀ ''ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਪੁਲਿਸ ਵੱਲੋਂ ਬਾਦਲ ਪਰਿਵਾਰ ਦੇ ਘਰ ਮੂਹਰੇ ਜ਼ਬਰਦਸਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰ 200 ਮੀਟਰ ਤੋਂ ਬਾਅਦ ਸਖ਼ਤ ਨਾਕਾਬੰਦੀ ਕੀਤੀ ਗਈ ਹੈ।

ਪਿੰਡ ਦੇ ਕੱਚੇ ਰਾਹਾਂ ''ਤੇ ਵੀ ਪੁਲਿਸ ਮੁਲਾਜ਼ਮ ਪਹਿਰਾ ਦੇ ਰਹੇ ਹਨ। ਪੁਲਿਸ ਤੰਤਰ ਦੀ ਕੋਸ਼ਿਸ਼ ਹੈ ਕਿ ਅਜਿਹਾ ਮਾਹੌਲ ਪੈਦਾ ਕੀਤਾ ਜਾਵੇ ਕਿ ਆਮ ਲੋਕਾਂ ''ਚ ਇਸ ਗੱਲ ਦੀ ਦਹਿਸ਼ਤ ਬਣੇ ਕਿ ਬਾਦਲ ਪਿੰਡ ਜਾਣਾ ਔਖਾ ਹੈ।

https://www.youtube.com/watch?v=xWw19z7Edrs&t=1s

ਪਰ, ਪੁਲਿਸ ਤੰਤਰ ਦੇ ਇਸ ਆਲਮ ਦਾ ਰੱਤੀ ਭਰ ਵੀ ਅਸਰ ਬਾਦਲ ਪਿੰਡ ਆਉਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ''ਚ ਦਿਖਾਈ ਨਹੀਂ ਦਿੱਤਾ।

''ਜੇ ਜਾਨ ਵੀ ਦੇਣੀ ਪਈ ਤਾਂ ਦੇ ਦੇਵਾਂਗੇ''

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾਈ ਮੀਤ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਕਹਿੰਦੇ ਹਨ, "ਸਾਡਾ ਅੰਦੋਲਨ ਬਾਦਲ ਪਰਿਵਾਰ ਦੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ। ਅਸੀਂ ਤਾਂ ਸਿਧਾਂਤਕ ਲੜਾਈ ਲੜ ਰਹੇ ਹਾਂ। ਜੇਕਰ ਬਾਦਲ ਪਰਿਵਾਰ ਕੁਰਸੀ ਦਾ ਭੁੱਖਾ ਨਾ ਹੁੰਦਾ ਤਾਂ ਕਿਸਾਨਾਂ ਨੂੰ ਅੱਜ ਬਾਦਲਾਂ ਦੇ ਦਰਵਾਜ਼ੇ ਮੂਹਰੇ ਦਿਨ-ਰਾਤ ਬੈਠਣ ਦੀ ਲੋੜ ਨਹੀਂ ਸੀ।''"

https://www.youtube.com/watch?v=F2Q33Jui5fQ

ਧਰਨੇ ''ਚ ਪੁੱਜੀ ਪਿੰਡ ਪਿੱਥੋ ਦੀ ਮੁਟਿਆਰ ਹਰਪ੍ਰੀਤ ਕੌਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਤਾਂ ਆਰ-ਪਾਰ ਦੀ ਲੜਾਈ ਲੜ ਰਹੇ ਹਾਂ ਪਰ ਜੇ ਜਾਨ ਵੀ ਦੇਣੀ ਪਈ ਤਾਂ ਦੇ ਦੇਵਾਂਗੇ।"

ਇਸ ਸਭ ਦੇ ਦਰਮਿਆਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਪਿੰਡ ਬਾਦਲ ਆਉਣਾ ਬਾ-ਦਸਤੂਰ ਜਾਰੀ ਹੈ। ਪੁਲਿਸ ਰੋਕਣ ਦੀ ਕਸ਼ਿਸ ਕਰਦੀ ਹੈ ਪਰ ਕਫ਼ਲਿਆਂ ਦਾ ਬਾਲਦ ਪਰਿਵਾਰ ਦੀ ਰਿਹਾਇਸ਼ ਵੱਲ ਵਧਣਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ-

ਇਹ ਵੀ ਵੇਖੋ

https://www.youtube.com/watch?v=PpCIrUYN9Ys&t=5s

https://www.youtube.com/watch?v=PISD9UrTbAE&t=5s

https://www.youtube.com/watch?v=4XkwVGEMtDU&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''08b0dec8-dcc3-4e09-8b30-25a691d4f5a3'',''assetType'': ''STY'',''pageCounter'': ''punjabi.india.story.54227908.page'',''title'': ''ਕੋਰਤੀ ਕਾਨੂੰਨ: ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ \''ਚ ਕਿਵੇਂ ਗੁਆਚ ਗਈਆਂ'',''author'': ''ਸੁਰਿੰਦਰ ਮਾਨ'',''published'': ''2020-09-21T02:13:20Z'',''updated'': ''2020-09-21T02:13:20Z''});s_bbcws(''track'',''pageView'');

Related News