ਐੱਪਲ ਦੇ ਨਵੇਂ iPad ਅਤੇ Apple Watch ਵਿੱਚ ਕੀ ਹੈ ਖ਼ਾਸ ਤੇ ਕਿੰਨੀ ਹੈ ਕੀਮਤ

09/16/2020 5:23:32 PM

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਜ਼ਿੰਦਗੀ ਤਕਰੀਬਨ ਰੁਕ ਗਈ ਹੈ, ਉੱਥੇ ਹੀ ਐੱਪਲ ਨੇ ਇੱਕ ਈਵੈਂਟ ਰਾਹੀਂ ਕੁਝ ਨਵੇਂ ਪ੍ਰੋਡਕਟ ਲਾਂਚ ਕੀਤੇ, ਖਾਸਤੌਰ ''ਤੇ ਸਿਹਤ ਸਬੰਧੀ।

ਇਹ ਵਰਚੁਅਲ ਈਵੈਂਟ ਭਾਰਤੀ ਸਮੇਂ ਮੁਤਾਬਕ ਮੰਗਲਵਾਰ, ਰਾਤ ਤਕਰਬੀਨ 11 ਵਜੇ ਕੀਤਾ ਗਿਆ ਸੀ।

ਇਸ ਵਿੱਚ ਸਭ ਤੋਂ ਖਾਸ ਰਹੀ ਵਾਚ ਸੀਰੀਜ਼, ਜਿਸ ਨੂੰ ਪਰਸਨਲਾਈਜ਼ਡ ਵਰਕਆਊਟ ਫਿਟਨੈੱਸ ਪਲੱਸ ਨਾਲ ਲਾਂਚ ਕੀਤਾ ਗਿਆ ਹੈ।

ਇਹ ਸਰਵਿਸ ਯੂਜ਼ਰ ਨੂੰ ਉਨ੍ਹਾਂ ਵੀਡੀਓ ਸੂਚੀ ਵਿੱਚੋਂ ਵਰਕਆਊਟ ਚੁਣਨ ਦੀ ਇਜਾਜ਼ਤ ਦਿੰਦੀ ਹੈ ਜੋ ਆਈਫ਼ੋਨ, ਆਈਪੈਡ ਜਾਂ ਐੱਪਲ ਟੀਵੀ ''ਤੇ ਚਲਾਏ ਜਾ ਸਕਦੇ ਹਨ।

ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰ ਨੂੰ ਹਰ ਹਫ਼ਤੇ ਨਵੇਂ ਵਰਕਆਊਟਸ ਮਿਲਣਗੇ। ਵਰਕਆਊਟ ਦੌਰਾਨ ਯੂਜ਼ਰ ਆਪਣਾ ਫਿਟਨੈਸ ਡਾਟਾ ਆਈਫੋਨ ਜਾਂ ਆਈਪੈਡ ''ਤੇ ਦੇਖ ਸਕਣਗੇ।

ਇਹ ਵੀ ਪੜ੍ਹੋ:

ਫਿਟਨੈੱਸ ਪਲੱਸ ਦਾ ਸਿੱਧਾ ਮੁਕਾਬਲਾ ਪਹਿਲਾਂ ਤੋਂ ਮੌਜੂਦ ਫਿਟਨੈੱਸ ਐਪਸ ਜਿਵੇਂ ਕਿ ਪੈਲੋਟੋਨ, ਲੈਸ ਮਿਲਜ਼ ਅਤੇ ਫਿੱਟ ਦੇ ਨਾਲ ਹੋਵੇਗਾ।

ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਫਿਟਬਿਟ ਲਈ ਵੀ ਚੁਣੌਤੀ ਵੀ ਪੇਸ਼ ਕਰ ਸਕਦਾ ਹੈ। ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਐੱਪਲ ਮੋਬਾਈਲ ਦੀ ਨਵੀਂ ਰੇਂਜ ਨੂੰ ਨਹੀਂ ਲਾਂਚ ਕਰੇਗਾ।

ਐੱਪਲ ਨੇ ਇਸ ਸਬੰਧੀ ਆਈਫੋਨ ਸਬੰਧੀ ਕੋਈ ਜਾਣਕਾਰੀ ਸਾਂਝਾ ਨਹੀਂ ਕੀਤੀ।

ਫਿੱਟਨੈੱਸ ਪਲੱਸ ਵਿੱਚ ਕੀ ਹੈ ਖ਼ਾਸ

  • ਫਿੱਟਨੈਸ ਪਲੱਸ ਇਸ ਸਮੇਂ ਛੇ ਦੇਸਾਂ ਵਿੱਚ ਲਾਂਚ ਕੀਤਾ ਜਾਵੇਗਾ। ਇਸਨੂੰ ਇਸ ਸਾਲ ਦੇ ਅੰਤ ਤੱਕ ਯੂਕੇ ਅਤੇ ਅਮਰੀਕਾ ਵਿੱਚ ਲਾਂਚ ਕੀਤਾ ਜਾਵੇਗਾ।
  • ਫਿੱਟਨੈੱਸ ਪਲਸ ਲਈ ਯੂਜ਼ਰ ਨੂੰ ਹਰੇਕ ਮਹੀਨੇ 10 ਪੌਂਡ (ਲਗਭਗ 950 ਭਾਰਤੀ ਰੁਪਏ) ਦੇਣੇ ਪੈਣਗੇ।
  • ਇਸ ਤੋਂ ਇਲਾਵਾ ਇਸ ਨੂੰ ਐੱਪਲ ਦੀਆਂ ਹੋਰ ਸੇਵਾਵਾਂ ਨਾਲ ਵੀ ਖਰੀਦਿਆ ਜਾ ਸਕਦਾ ਹੈ। ਜਿਵੇਂ ਕਿ ਆਈਕਲਾਉਡ ਸਟੋਰੇਜ, ਆਰਕੇਡ ਵੀਡੀਓ ਗੇਮ ਅਤੇ ਐਪਲ ਮਿਊਜ਼ਿਕ।
  • ਇਹ ਇਕਲੌਤੀ ਸਹੂਲਤ ਹੈ ਜੋ ਪਰਿਵਾਰ ਦੇ ਦੂਜੇ ਮੈਂਬਰ ਵੀ ਇਸਤੇਮਾਲ ਕਰ ਸਕਦੇ ਹਨ।

ਮਾਹਿਰ ਕੀ ਕਹਿੰਦੇ ਹਨ

ਮਾਰਕੀਟ ਦੀ ਜਾਣਕਾਰੀ ਦੇਣ ਵਾਲੀ ਕੰਪਨੀ ਸੀਸੀਐਸ ਇਨਸਾਈਟ ਦੇ ਲਿਓ ਗੈਬੀ ਦਾ ਕਹਿਣਾ ਹੈ, "ਸਿਹਤ ਦੀ ਨਿਗਰਾਨੀ ਕਰਨਾ ਐੱਪਲ ਦਾ ਮੁੱਖ ਫੋਕਸ ਬਣਿਆ ਹੋਇਆ ਹੈ। ਅਤੇ ਇਸਦੀ ਨਵੀਂ ਸੇਵਾ ਫਿੱਟਨੈਸ ਪਲੱਸ ਇਸ ਖੇਤਰ ਵਿੱਚ ਇਸ ਦੇ ਕਿਸੇ ਵੀ ਪ੍ਰੋਡਕਟ ਨਾਲੋਂ ਵਧੇਰੇ ਸਫ਼ਲ ਹੋਣ ਦੇ ਸੰਕੇਤ ਦਿੰਦੀ ਹੈ। "

ਸਿਲੀਕਾਨ ਵੈਲੀ ਸਥਿਤ ਕਨਸਲਟੈਂਸੀ ਕੰਪਨੀ ਕ੍ਰਿਏਟਿਵ ਸਟਰੈਟਜੀਜ਼ ਦੀ ਕੈਰੋਲਿਨਾ ਮਿਲਾਨੇਸੀ ਅਨੁਸਾਰ, "ਇਹ ਉਪਕਰਣਾਂ ਦੇ ਨਾਲ ਜਾਂ ਬਿਨਾਂ ਉਪਕਰਣ ਦਸ ਵਰਕਆਊਟਸ ਨੂੰ ਸਪੋਰਟ ਕਰਦੀ ਹੈ ਅਤੇ ਇਹ ਫੈਮਿਲੀ ਪ੍ਰਾਈਜ਼ ਤੇ ਉਪਲਬਧ ਹੈ, ਜੋ ਇਸ ਨੂੰ ਆਕਰਸ਼ਕ ਬਣਾਉਂਦਾ ਹੈ।"

ਪਰ ਇੱਕ ਨਿੱਜੀ ਟਰੇਨਰ ਦਾ ਕਹਿਣਾ ਹੈ ਕਿ ਉਹ ਇਸ ਸਰਵਿਸ ਨੂੰ ਇੱਕ ਮੁਕਾਬਲੇ ਵਜੋਂ ਨਹੀਂ ਦੇਖਦੇ ਹਨ।

ਸੈਮ ਵੈਕ ਨੇ ਬੀਬੀਸੀ ਨੂੰ ਕਿਹਾ, "ਕੋਈ ਵੀ ਫਿਟਨਾਸ ਵਰਕਆਊਟ ਉਦੋਂ ਹੀ ਰਿਜ਼ਲਟ ਦਿੰਦੀ ਹੈ ਜਦੋਂ ਇਸ ਵਿੱਚ ਮਨੁੱਖੀ ਵਿਵਹਾਰ ਸ਼ਾਮਿਲ ਹੋਵੇ, ਜਵਾਬਦੇਹੀ ਹੋਵੇ ਅਤੇ ਸਮਝ ਹੋਵੇ।"

ਆਕਸੀਜ਼ਨ ਮਾਨੀਟਰ ਫੀਚਰ

  • ਐੱਪਲ ਨੇ ਇਸ ਮੌਕੇ ਸਮਾਰਟ ਵਾਚਸ ਦੀਆਂ ਦੋ ਨਵੀਂਆਂ ਰੇਂਜ ਵੀ ਲਾਂਚ ਕੀਤੀਆਂ ਹਨ। ਵਾਚ ਸੀਰੀਜ਼ 6 ਅਤੇ ਐੱਸਈ।
  • ਇਸ ਵਿੱਚ ਐੱਸਈ ਇੱਕ ਅਜਿਹਾ ਮਾਡਲ ਹੈ ਜੋ ਕਿ ਘੱਟ ਕੀਮਤ ਜਾਂ ਕਿਫ਼ਾਇਤੀ ਕੀਮਤ ''ਤੇ ਉਪਲਬਧ ਹੈ।
  • ਵਾਚ ਸੀਰਜ਼ 6 ਵਿੱਚ ਬਲੱਡ ਆਕਸੀਜ਼ਨ ਸੈਂਸਰ ਹੈ ਜੋ ਉਨ੍ਹਾਂ ਹਾਲਾਤਾਂ ਵਿੱਚ ਮਦਦਗਾਰ ਹੋ ਸਕਦਾ ਹੈ ਜਿਸ ਦਾ ਅਸਰ ਦਿਲ ਜਾਂ ਫੇਫੜੇ ''ਤੇ ਪੈ ਸਕਦਾ ਹੈ।
  • ਇਹ ਨੈਕਸਟਜੈੱਨ ਵਾਚ ਐੱਸਪੀਓ 2 ਲੈਵਲ (SpO2) ਨੂੰ ਵੀ ਮਾਪਣ ਦੇ ਯੋਗ ਹੈ, ਜੋ ਇਹ ਦੱਸਦਾ ਹੈ ਕਿ ਯੂਜ਼ਰ ਦੇ ਖੂਨ ਵਿੱਚ ਮੌਜੂਦ ਰੈੱਡ ਬਲੱਡ ਸੈਲਸ ਵਿੱਚ ਆਕਸੀਜ਼ਨ ਦੀ ਕਿੰਨੀ ਮਾਤਰਾ ਹੈ।

ਐੱਪਲ ਦਾ ਦਾਅਵਾ ਹੈ ਕਿ ਇਹ ਸਾਹ ਦੀਆਂ ਸਮੱਸਿਆਵਾਂ ਨਾਲ ਜੁੜੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।

ਹਾਲਾਂਕਿ, ਇਸ ''ਤੇ ਛਾਪੀਆਂ ਗਈਆਂ ਹਿਦਾਇਤਾਂ ਅਤੇ ਜਾਣਕਾਰੀ ਵਿੱਚ ਇਹ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਇਹ ਡਾਕਟਰੀ ਵਰਤੋਂ ਲਈ ਨਹੀਂ ਹੈ।

ਹਾਲਾਂਕਿ ਇਹ ਸਹੂਲਤ ਪਹਿਲੀ ਨਹੀਂ ਹੈ। ਸੈਮਸੰਗ, ਹੁਆਵੇਅ ਅਤੇ ਫਿਟਬਿਟ ਪਹਿਲਾਂ ਹੀ ਸਮਾਰਟ ਵਾਚ ਵੇਚ ਰਹੇ ਹਨ ਜੋ ਇਹ ਸਹੂਲਤ ਦਿੰਦੇ ਹਨ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ''ਤੇ ਇੰਝ ਦੇਖੋ:

https://www.youtube.com/watch?v=xWw19z7Edrs&t=1s

ਉੱਥੇ ਹੀ ਲਾਂਚ ਕੀਤੀ ਗਈ ਅਤੇ ਕਿਫ਼ਾਇਤੀ ਦੱਸੀ ਜਾ ਰਹੀ ਐੱਸਈ ਵਿੱਚ ਸੈਂਸਰ ਨਵਾਂ ਨਹੀਂ ਹੈ ਅਤੇ ਪ੍ਰੋਸੈੱਸਰ ਵੀ ਹੌਲੀ ਹੈ। ਇਸਦੇ ਬਾਵਜੂਦ ਇਸ ਵਿੱਚ ਜ਼ਿਆਦਾਤਰ ਉਹ ਫੀਚਰ ਹਨ ਜੋ ਕਿ ਇਸ ਤੋਂ ਬਹੁਤ ਮਹਿੰਗੇ ਮਾਡਲ ਵਿੱਚ ਹਨ।

ਇਸ ਵਿੱਚ ਸਲੀਪ ਟਰੈਕਿੰਗ ਅਤੇ ਬੱਚਿਆਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੀ ਇੱਕ ਵਿਸ਼ੇਸ਼ ਸਹੂਲਤ ਫੈਮਿਲੀ ਸੈੱਟ-ਅਪ ਵੀ ਹੈ।

ਵਾਚ ਸੀਰੀਜ਼ 6 ਦੀ ਕੀਮਤ ਲਗਭਗ 35 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦੋਂਕਿ SE ਦੀ ਕੀਮਤ ਲਗਭਗ 25 ਹਜ਼ਾਰ ਰੁਪਏ ਹੈ।

ਆਈਪੈਡ ਵਿੱਚ ਕੀ ਹੈ ਖ਼ਾਸ

ਐੱਪਲ ਦਾ ਨਵਾਂ ਆਈਪੈਡ ਏਅਰ ਇਸ ਕੰਪਨੀ ਦਾ ਅਜਿਹਾ ਪਹਿਲਾ ਉਤਪਾਦ ਹੈ ਜਿਸ ਵਿੱਚ ਚਿੱਪ ਮੈਨਿਊਫੈਕਚਰਿੰਗ ਪ੍ਰਕਿਰਿਆ ਦੀ ਪਹਿਲੀ ਵਾਰ ਵਰਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਪ੍ਰੋਸੈਸਿੰਗ ਪਾਵਰ ਵਧੇਗੀ।

ਕੰਪਨੀ ਦਾ ਕਹਿਣਾ ਹੈ ਕਿ ਇਸਦੇ ਏ14 ਪ੍ਰੋਸੈਸਰ ਨਾਲ 4ਕੇ ਵੀਡਿਓ ਨੂੰ ਅਸਾਨੀ ਨਾਲ ਐਡਿਟ ਕੀਤਾ ਜਾ ਸਕਦਾ ਹੈ।

ਸਭ ਤੋਂ ਖਾਸ ਖਿੱਚ ਦਾ ਕਾਰਨ ਹੈ ਇਸ ਦਾ ਟਚ ਆਈਡੀ ਫਿੰਗਰਪ੍ਰਿੰਟ ਸੈਂਸਰ। ਇਸ ਵਿੱਚ ਇੱਕ USB-C ਪੋਰਟ ਹੈ। ਇਸ ਵਿੱਚ 10.9 ਇੰਚ ਦੀ ਡਿਸਪਲੇਅ ਸਕ੍ਰੀਨ ਹੈ।

ਇਹ ਵੀ ਪੜ੍ਹੋ:

ਇਸ ਦੀ ਸ਼ੁਰੂਆਤੀ ਕੀਮਤ 54 ਹਜ਼ਾਰ ਰੁਪਏ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਘੱਟ ਕੀਮਤ ਵਾਲਾ ਅਤੇ ਬੇਸਿਕ ਆਈਪੈਡ ਵੀ ਲਾਂਚ ਕੀਤਾ ਹੈ ਜਿਸ ਵਿੱਚ ਪੁਰਾਣੀ A12 ਚਿੱਪ ਦੀ ਵਰਤੋਂ ਕੀਤੀ ਗਈ ਹੈ।

ਇਹ 31 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ''ਤੇ ਮਿਲਦਾ ਹੈ।

ਇਹ ਵੀ ਦੇਖੋ:

https://www.youtube.com/watch?v=e_psTevBhjU

https://www.youtube.com/watch?v=TEbbPodHix8

https://www.youtube.com/watch?v=E3H4SMYi1w4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''438b40b9-22d7-414b-8375-b8effcf7a0aa'',''assetType'': ''STY'',''pageCounter'': ''punjabi.international.story.54178575.page'',''title'': ''ਐੱਪਲ ਦੇ ਨਵੇਂ iPad ਅਤੇ Apple Watch ਵਿੱਚ ਕੀ ਹੈ ਖ਼ਾਸ ਤੇ ਕਿੰਨੀ ਹੈ ਕੀਮਤ'',''published'': ''2020-09-16T11:38:28Z'',''updated'': ''2020-09-16T11:38:28Z''});s_bbcws(''track'',''pageView'');

Related News