ਕਰੈਸ਼ ਟੈਸਟ ''ਚ ਪਾਸ ਹੋਈ ਵੋਲਵੋ ਦੀ ਇਹ ਕਾਰ, ਮਿਲੀ 5 ਸਟਾਰ ਰੇਟਿੰਗ

Friday, Jul 20, 2018 - 12:56 PM (IST)

ਕਰੈਸ਼ ਟੈਸਟ ''ਚ ਪਾਸ ਹੋਈ ਵੋਲਵੋ ਦੀ ਇਹ ਕਾਰ, ਮਿਲੀ 5 ਸਟਾਰ ਰੇਟਿੰਗ

ਜਲੰਧਰ- ਸਵੀਡਿਸ਼ ਆਟੋਮੇਕਰ ਕੰਪਨੀ ਵੋਲਵੋ ਨੇ ਹਾਲ ਹੀ 'ਚ ਆਪਣੀ ਸਭ ਤੋਂ ਸਸਤੀ ਐੈੱਸ. ਯੂ. ਵੀ. ਵੋਲਵੋ XC40 ਨੂੰ ਲਾਂਚ ਕੀਤਾ ਹੈ। ਹੁਣ NCAP (ਯੂਰਪੀ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ) ਨੇ ਵੋਲਵੋ XC40 ਦੇ ਕਰੈਸ਼ ਟੈਸਟ ਦਾ ਨਤੀਜਾ ਰੀਲੀਜ ਕਰ ਦਿੱਤਾ ਹੈ, ਜਿਸ 'ਚ ਇਸ ਨੂੰ ਕਾਫ਼ੀ ਵਧਿਆ ਰੇਟਿੰਗ ਮਿਲੀ ਹੈ। ਵੋਲਵੋ XC40 ਨੂੰ ਇਸ ਲੇਟੈਸਟ ਕਰੈਸ਼ ਟੈਸਟ 'ਚ 5 ਸਟਾਰ ਰੇਟਿੰਗ ਮਿਲੀ ਹੈ।PunjabKesari

ਵੋਲਵੋ XC40 ਨੇ ਓਵਰਆਲ ਕਰੈਸ਼ ਟੈਸਟ 'ਚ ਕੁੱਲ 97% ਅੰਕ ਪ੍ਰਾਪਤ ਕੀਤੇ ਹਨ। ਦਸ ਦਈਏ ਕਿ ਵੋਲਵੋ X340 ਦੇ ਵੱਡੇ ਵਰਜ਼ਨ 60 ਅਤੇ 90 ਨੂੰ ਮਾਰਕੀਟ ਦੀ ਸਭ ਤੋਂ ਸੁਰੱਖਿਅਤ ਕਾਰਾਂ 'ਚ ਗਿਣਿਆ ਜਾਂਦਾ ਹੈ। ਹੁਣ ਵੋਲਵੋ XC40 ਨੇ ਵੀ ਵਧਿਆ ਅੰਕ ਹਾਸਿਲ ਕਰ ਕੇ ਇਸ ਸਿਲਸਿਲੇ ਨੂੰ ਬਰਕਰਾਰ ਰੱਖਿਆ ਹੈ। ਚਾਇਲਡ ਆਕਿਊਪੇਸ਼ਨ ਪ੍ਰੋਟੈਕਸ਼ਨ 'ਚ ਵੋਲਵੋ XC40 ਨੂੰ ਕੁੱਲ 87 ਫ਼ੀਸਦੀ, ਰੋਡ ਯੂਜ਼ਰ ਪ੍ਰੋਟੈਕਸ਼ਨ 'ਚ 71 ਫ਼ੀਸਦੀ ਤ ਸੇਫਟੀ ਅਸਿਸਟ ਸਿਸਟਮ 'ਚ 76 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪਿਛਲੇ ਸਾਲ  2017 'ਚ ਵੋਲਵੋ S90 ਤੇ V90 ਦੇ ਜਦੋਂ ਕਰੈਸ਼ ਟੈਸਟ ਹੋਏ ਸਨ ਤਾਂ ਉਨ੍ਹਾਂ ਨੇ 95 ਅਤੇ 93 ਫ਼ੀਸਦੀ ਅੰਕ ਹਾਸਿਲ ਕੀਤੇ ਸਨ।

PunjabKesari

ਵੋਲਵੋ XC40 ਕੁਲ ਤਿੰਨ ਵੇਰੀਐਂਟ 'ਚ ਉਪਲੱਬਧ ਹੈ ਤੇ ਤਿੰਨੋਂ ਹੀ ਵੇਰੀਐਂਟ 'ਚ ਸੇਫਟੀ ਫੀਚਰਸ ਇਕ ਜਿਹੇ ਹੀ ਹਨ। ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਲਈ ਵੋਲਵੋ ਐਕਸ. ਸੀ40 'ਚ ਕੀਪ ਅਸਿਸਟ, ਬਲਾਇੰਡ ਸਪਾਟ ਵਾਰਨਿੰਗ, ਪਾਇਲਟ ਅਸਿਸਟ, ਐਮਰਜੈਂਸੀ ਬ੍ਰੇਕਿੰਗ, ਟ੍ਰੈਕਸ਼ਨ ਕੰਟਰੋਲ, ESP, ਹਿੱਲ ਡਿਸੈਂਟ ਕੰਟਰੋਲ, ਅਡੈਪਟਿਵ ਕਰੂਜ਼ ਕੰਟਰੋਲ ਤੇ ਅੱਠ ਏਅਰਬੈਗ ਦਿੱਤੇ ਗਏ ਹੈ। ਇਨ੍ਹਾਂ ਸਭ ਸੇਫਟੀ ਫੀਚਰਸ ਨੇ ਵੋਲਵੋ XC40 ਨੂੰ 5 ਸਟਾਰ ਰੇਟਿੰਗ ਦਵਾਉਣ 'ਚ ਕਾਫ਼ੀ ਮਦਦ ਕੀਤੀ ਹੈ।

PunjabKesari


Related News