5 ਫਰਵਰੀ ਨੂੰ ਲਾਂਚ ਹੋ ਸਕਦੈ TVS ਦਾ ਇਹ ਨਵਾਂ ਸਕੂਟਰ,ਟੀਜ਼ਰ ਜਾਰੀ
Saturday, Jan 27, 2018 - 07:18 PM (IST)

ਜਲੰਧਰ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਟੀ. ਵੀ. ਐੱਸ ਮੋਟਰਸ ਆਪਣਾ ਇਕ ਨਵਾਂ ਸਕੂਟਰ ਲਾਂਚ ਕਰਣ ਵਾਲੀ ਹੈ। ਕੰਪਨੀ ਨੇ ਆਪਣੇ ਇਸ ਸਕੂਟਰ ਦਾ ਇਕ ਆਫਿਸ਼ਿਅਲ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਟੀਜ਼ਰ ਤੋਂ ਮਿਲੀ ਜਾਣਕਾਰੀ ਮੁਤਾਬਕ, ਕੰਪਨੀ 5 ਫਰਵਰੀ ਨੂੰ ਇਸ ਨਵੇਂ ਸਕੂਟਰ ਤੋਂ ਪਰਦਾ ਚੁੱਕ ਸਕਦੀ ਹੈ। ਕੰਪਨੀ ਦਾ ਇਹ ਮਾਡਲ ਗ੍ਰੇਫਾਈਟ ਸਕੂਟਰ ਕਾਂਸੈਪਟ ਦੇ ਵੱਲ ਇਸ਼ਾਰਾ ਕਰਦਾ ਹੈ। ਹਾਲਾਂਕਿ ਟੀਜ਼ਰ 'ਚ ਸਿਰਫ ਸਕੂਟਰ ਦੀ ਐੱਲ. ਈ. ਡੀ ਟੇਲ ਲਾਈਟ ਨੂੰ ਵਿਖਾਇਆ ਗਿਆ ਹੈ।
ਉਥੇ ਹੀ ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਸੀ ਕਿ ਕੰਪਨੀ ਗ੍ਰੇਫਾਈਟ ਸਕੂਟਰ ਨੂੰ ਟੈਸਟ ਕਰ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਕੂਟਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਸਪੀਡ ਫੜ ਸਕਦਾ ਹੈ। ਇਸ 'ਚ 125 ਸੀ. ਸੀ ਦਾ ਏਅਰ ਕੂਲਡ ਇੰਜਣ ਹੋਵੇਗਾ ਜੋ ਕਿ 11.5 ਬੀ. ਐੱਚ. ਪੀ ਦਾ ਪਾਵਰ ਜਨਰੇਟ ਕਰੇਗਾ।
ਇਸ ਤੋਂ ਇਲਾਵਾ ਇਸ 'ਚ ਜੀ. ਪੀ. ਐੱਸ ਨੈਵੀਗੇਸ਼ਨ, ਡਿਜੀਟਲ ਇੰਸਟਰੂਮੇਂਟ ਕਲਸਟਰ, ਮੋਬਾਇਲ ਚਾਰਜਰ, ਐੱਲ. ਈ. ਡੀ ਟੇਲ ਲੈਂਪ ਆਦਿ ਪ੍ਰਮੁੱਖ ਖੂਬੀਆਂ ਹੋ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਲਾਂਚ ਹੋਣ 'ਤੇ ਇਸ ਦਾ ਮੁਕਾਬਲਾ ਹੌਂਡਾ ਗਰਾਸਿਆ ਨਾਲ ਹੋਵੇਗਾ।