ਇਸ ਸਾਲ ਭਾਰਤ ''ਚ ਲਾਂਚ ਹੋਣਗੇ ਇਹ ਦਮਦਾਰ ਇਲੈਕਟ੍ਰਿਕ ਸਕੂਟਰ

Saturday, Jan 27, 2018 - 02:07 PM (IST)

ਇਸ ਸਾਲ ਭਾਰਤ ''ਚ ਲਾਂਚ ਹੋਣਗੇ ਇਹ ਦਮਦਾਰ ਇਲੈਕਟ੍ਰਿਕ ਸਕੂਟਰ

ਜਲੰਧਰ- ਭਾਰਤ 'ਚ ਇਲੈਕਟ੍ਰਿਕ ਸਕੂਟਰਸ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਲੋਕ ਇਨ੍ਹਾਂ ਸਾਊਂਡ ਪਰੂਫ ਅਤੇ ਬਿਨ੍ਹਾਂ ਕਿਸੇ ਪਲਿਊਸ਼ਨ ਵਾਲੇ ਸਕੂਟਰ ਮੁਰਿਦ ਹੁੰਦੇ ਜਾ ਰਹੇ ਹਨ ਜਿਸ ਕਰਕੇ ਟੂ-ਵ੍ਹੀਲਕ ਕੰਪਨੀਆਂ ਵੀ ਇਸ ਸੈਗਮੈਂਟ 'ਚ ਵੱਧ ਚੱੜ ਕੇ ਹਿੱਸਾ ਲੈ ਰਹਿਆਂ ਹਨ। ਅਜਿਹੇ 'ਚ ਇੱਥੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਨ ਉਨ੍ਹਾਂ ਦਮਦਾਰ ਸਕੂਟਰਸ ਬਾਰੇ 'ਚ ਜੋ 2018 'ਚ ਭਾਰਤ 'ਚ ਲਾਂਚ ਹੋਣ ਵਾਲੇ ਹਨ ।  
 

ਹੀਰੋ Duet E

ਹੀਰੋ ਦਾ ਨਵਾਂ ਇਲੈਕਟ੍ਰਿਕ ਸਕੂਟਰ Hero Duet E ਹੀਰੋ ਦੇ ਸਟੈਂਡਰਡ ਡਿਉਏਟ ਸਕੂਟਰ 'ਤੇ ਬੇਸਡ ਹੋਵੇਗਾ ਅਤੇ ਇਸ ਦਾ ਡਿਜ਼ਾਇਨ, ਸਸਪੈਂਸ਼ਨ ਆਦਿ ਲਗਭਗ ਪਹਿਲੇ ਸਕੂਟਰ ਵਰਗਾ ਹੀ ਰਹੇਗਾ। ਇਸ 'ਚ ਲਗੀ ਮੋਟਰ 6.7 ਹਾਰਸਪਾਵਰ ਅਤੇ 14 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਫੁੱਲ ਚਾਰਜ 'ਤੇ Hero Duet E 65 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ।  

ਐਪ੍ਰਿਲਿਆ ਐੱਸ. ਆਰ. 125
ਕੰਪਨੀ ਇਸ ਸਾਲ ਐਪ੍ਰਿਲਿਆ 125 ਸੀ. ਸੀ ਸ‍ਕੂਟਰ ਲਾਂ‍ਚ ਕਰੇਗੀ। ਨਵੇਂ ਐਪ੍ਰਿਲਿਆ ਐੈੱਸ. ਆਰ 'ਚ ਵੈਸ‍ਪਾ ਦਾ 125 ਸੀ. ਸੀ ਏਅਰ ਕੂਲ‍ਡ, ਸਿੰਗਲ ਸਿਲੰਡਰ ਇੰਜਣ ਲਗਾ ਹੋਵੇਗਾ। ਇਸ ਦੀ ਕੀਮਤ 65 ,000 ਰੁਪਏ ਦੇ ਕਰੀਬ ਕਰੀਬ ਰਹਿਣ ਦੀ ਉ‍ਮੀਦ ਹੈ।

ਟੀ. ਵੀ. ਐੱਸ ਜੂਪਿਟਰ ਇਲੈਕਟ੍ਰਿਕ
ਟੀ. ਵੀ. ਐੈੱਸ 2018 'ਚ ਇਸ ਨਵੇਂ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰਣ ਦੀ ਤਿਆਰੀ 'ਚ ਹੈ। ਇਸ ਨਵੇਂ ਸਕੂਟਰ ਦਾ ਨਾਮ ਜੂਪਿਟਰ ਈ ਹੋ ਸਕਦਾ ਹੈ। ਇਸ 'ਚ ਸੰਭਾਵਿਕ ਰੂਪ ਤੋਂ ਜੂਪਿਟਰ ਸਕੂਟਰ ਦਾ ਹੀ ਡਿਜ਼ਾਇਨ ਅਤੇ ਸਸਪੈਂਸ਼ਨ ਰਹੇਗਾ। ਇਲੈਕਟ੍ਰਿਕ ਜੂਪਿਟਰ ਦੀ ਕੀਮਤ ਸਟੈਂਡਰਡ ਮਾਡਲ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਇਸ 'ਚ ਜਿਊਪਿਟਰ ਦੇ ਸਟੈਂਡਰਡ ਮਾਡਲ ਦੀ ਤਸਵੀਰ ਲੱਗੀ ਹੈ। ਇਲੈਕਟ੍ਰਿਕ ਮਾਡਲ ਦੀ ਤਸਵੀਰ ਅਜੇ ਸਾਰਵਜਨਕ ਨਹੀਂ ਕੀਤੀ ਗਈ ਹੈ।

ਹੀਰੋ ਡੇਅਰ
ਹੀਰੋ ਮੋਟੋ ਕਾਰਪ ਕੰਪਨੀ 125 ਸੀ. ਸੀ ਦਾ ਇਕ ਨਵਾਂ ਸ‍ਕੂਟਰ ਡੇਅਰ ਲਾਂ‍ਚ ਕਰਣ ਦੀ ਤਿਆਰੀ 'ਚ ਹੈ, ਜਿਸ ਦੇ ਇਸ ਸਾਲ ਸ਼ੋਰੂਮ 'ਚ ਵਿਕਰੀ ਲਈ ਉਪਲੱਬਧ ਹੋਣ ਦੀ ਉ‍ਮੀਦ ਹੈ। ਇਸ ਦੇ 125 ਸੀ. ਸੀ ਡੇਅਰ 'ਚ ਏਅਰ ਕੂਲ‍ਡ, 4 ਸ‍ਟ੍ਰੋਕ ਓ.ਐੈੱਚ. ਸੀ ਇੰਜਣ ਲਗਾ ਹੋਵੇਗਾ ਹੈ, ਜੋ 9.11 ਐੱਚ. ਪੀ ਦੀ ਪਾਵਰ ਅਤੇ 9.5 ਐੱਨ. ਐੱਮ ਦਾ ਟਾਰਕ ਪੈਦਾ ਕਰੇਗਾ। ਨਵੇਂ ਡੇਅਰ 'ਚ ਐੱਲ. ਈ. ਡੀ ਡੀ. ਆਰ. ਐੱਲ  ਅਤੇ ਇਕ ਐੈੱਲ. ਈ. ਡੀ ਟੇਲ ਲੈਂ‍ਪ ਲੱਗੀ ਹੋਵੇਗੀ। ਇਸ 'ਚ ਡਿਊਲ ਟੋਨ ਬਾਡੀ ਕਲਰ, ਫੁਲੀ ਡਿਜ਼ੀਟਲ ਇੰਸ‍ਟਰੂਮੈਂਟ ਕ‍ਲਸ‍ਟਰ, ਮੋਬਾਇਲ ਚਾਰਜਿੰਗ ਸਾਕੇਟ, ਟੈਲੀਸ‍ਕੋਪਿਕ ਫਾਰਕ ਅਤੇ ਅਲੌਏ ਵ‍੍ਹੀਲ ਹੋਣਗੇ । ਇਸ ਦੀ ਕੀਮਤ 60,000 ਰੁਪਏ ਦੇ ਆਸਪਾਸ ਹੋਵੇਗੀ।

ਹੀਰੋ ਲਿੱਪ
ਹੀਰੋ ਲਿੱਪ ਦੇਸ਼ 'ਚ ਪਹਿਲਾ ਇਲੈਕਟ੍ਰਿਕ ਹਾਇ-ਬਰਿਡ ਸਕੂਟਰ ਹੋਵੇਗਾ। ਇਸ 'ਚ ਲੀਥੀਅਮ ਆਇਨ ਬੈਟਰੀ ਲੱਗੀ ਹੋਵੇਗੀ ਅਤੇ ਇਕ 8 ਕਿਲੋਵਾਟ ਇਲੈਕਟ੍ਰਿਕ ਪਰਮਾਨੈਂਟ ਮੈਗ‍ਨੇਟ ਏ. ਸੀ. ਟਰੈਕ‍ਸ਼ਨ ਮੋਟਰ  ਦੇ ਨਾਲ ਹੀ ਨਾਲ 124 ਸੀ. ਸੀ ਇੰਜਣ ਹੋਵੇਗਾ। ਇਸ 'ਚ ਇਕ 3 ਲਿਟਰ ਫਿਊਲ ਟੈਂਕ ਵੀ ਹੋਵੇਗਾ ਇਸ ਦੀ ਟਾਪ ਸ‍ਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਵੈਸ‍ਪਾ ਜੀ. ਟੀ. ਐੱਸ 300
ਆਉਣ ਵਾਲਾ ਵੈਸ‍ਪਾ ਜੀ. ਟੀ. ਐੱਸ 300 ਇਕ ਇੰਪੋਰਟੇਡ ਸ‍ਕੂਟਰ ਹੋਵੇਗਾ ਜਿਸ ਦੀ ਕੀਮਤ ਲਗਭਗ 4 ਲੱਖ ਰੁਪਏ ਹੋਵੇਗੀ। ਜੀ. ਟੀ. ਐੱਸ 300 ਵੈਸ‍ਪਾ ਦੀ ਤਰ੍ਹਾਂ ਇਕ ਰੈਟਰੋ ਲੁੱਕ ਵਾਲਾ ਸ‍ਕੂਟਰ ਹੋਵੇਗਾ।  ਇਸ 'ਚ 278 ਸੀ. ਸੀ ਦਾ ਸਿੰਗਲ ਸਿਲੈਂਡਰ ਲਿਕਵਿਡ ਕੂਲ‍ਡ ਇੰਜਣ ਲਗਾ ਹੋਵੇਗਾ। ਸ‍ਕੂਟਰ ਦੀ ਟਾਪ ਸ‍ਪੀਡ 128 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ।

ਅਥਰ ਐੱਸ 340
ਭਾਰਤੀ ਕੰਪਨੀ ਅਥਰ ਐਨਰਜੀ ਇਲੈਕਟ੍ਰਿਕ ਸ‍ਕੂਟਰ ਐੈੱਸ 340 ਇਸ ਸਾਲ ਭਾਰਤ 'ਚ ਲਾਂਚ ਕਰਣ ਵਾਲੀ ਹੈ। ਇਹ ਕੰਪਨੀ ਦਾ ਪ੍ਰੀਮੀਅਮ ਪ੍ਰਾਡਕਟ ਹੋਵੇਗਾ। Ather S340 ਸਕੂਟਰ 'ਚ ਇਲੈਕਟ੍ਰਿਕ ਮੋਟਰ ਹੋਵੇਗੀ ਅਤੇ ਚ ਲੀਥੀਅਮ ਆਇਨ ਬੈਟਰੀਜ਼ ਹੋਣਗੀਆਂ, ਜੋ ਕਿ ਇੰਪੋਰਟ ਕੀਤੀਆਂ ਜਣਗੀਆਂ। ਇਸ ਦਾ ਇਲੈਕਟ੍ਰਿਕ ਮੋਟਰ 6.7 ਹਾਰਸਪਾਵਰ ਦੀ ਤਾਕਤ ਅਤੇ 14 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰ ਸਕੇਗਾ। ਐਲਮੀਨੀਅਮ ਚੇਸੀਸ 'ਤੇ ਬਣੇ ਇਸ ਸਕੂਟਰ ਦਾ ਭਾਰ ਬਿਨਾਂ ਫਿਊਲ ਦੇ ਤਕਰੀਬਨ 90 ਕਿੱਲੋਗ੍ਰਾਮ ਹੋਵੇਗਾ।


Related News