Audi ਦੀ ਇਹ ਪਾਵਰਫੁੱਲ ਕਾਰ ਮਹਿਜ਼ 5.4 ਸੈਕਿੰਡ 'ਚ ਫੜ ਲੈਂਦੀ ਹੈ 100Kmph ਤੱਕ ਦੀ ਰਫਤਾਰ
Saturday, Jul 01, 2017 - 02:38 PM (IST)

ਜਲੰਧਰ- ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਵਿਸ਼ਵ ਭਰ 'ਚ ਆਪਣੀ ਬਿਹਤਰੀਨ ਕਾਰਾਂ ਲਈ ਕਾਫੀ ਮਸ਼ਹੂਰ ਹੈ। ਹੁਣ ਆਡੀ ਨੇ ਆਪਣੀ ਕਿਊ5 ਲਾਈਨ ਕਾਰਾਂ 'ਚ ਇਕ ਨਾਮ ਅਤੇ ਜੋੜ ਦਿੱਤਾ ਹੈ। ਐਸ ਕਿਯੂ 5 ਟੀ. ਡੀ. ਆਈ। ਇਸ ਕਾਰ ਦੀ ਕੀ ਹਨ ਖਾਸਿਅਤਾਂ ਅਜ ਤੁਹਾਨੂੰ ਇਸ ਬਾਰੇ ਜਾਣਕਾਰੀ ਦਣ ਜਾ ਰਹੇ ਹਾਂ।
ਲੋਅ ਸਸਪੈਂਸ਼ਨ 20 ਇੰਚ ਅਲੌਏ ਵ੍ਹੀਲਜ਼...
ਨਵੀਂ SQ5 'ਚ ਲਓ ਸਸਪੈਂਸ਼ਨ, 20 ਇੰਚ ਅਲੌਏ ਵ੍ਹੀਲਜ਼, ਨਵੇਂ ਫ੍ਰੰਟ ਅਤੇ ਰਿਅਰ ਬੰਪਰਸ ਇਸ ਨੂੰ ਸਪੋਰਟੀ ਲੁੱਕ ਦਿੰਦੇ ਹਨ।
ਵੀ6 ਪੈਟਰੋਲ ਇੰਜਣ ਲਗਾ ਹੈ...
ਆਡੀ SQ5 'ਚ 3.0 ਲਿਟਰ ਵੀ6 ਪੈਟਰੋਲ ਇੰਜਣ ਲਗਾ ਹੈ, ਜੋ ਕਿ 354ਬੀ. ਐੱਚ. ਪੀ ਦੀ ਤਾਕਤ ਜਨਰੇਟ ਕਰਦਾ ਹੈ। ਇਹ 5.4 ਸੈਕਿੰਡਸ 'ਚ 0 ਤੋਂ 60 ਐੈਮ.ਪੀ. ਐੱਚ ਦੀ ਸਪੀਡ ਫੜਨ 'ਚ ਸਮਰਥ ਹੈ। ਇਹ ਕਾਰ 155ਐੱਮ. ਪੀ. ਐੱਚ ਦੀ ਟਾਪ ਸਪੀਡ ਫੜ ਸਕਦੀ ਹੈ।
ਪੈਸੇਂਜਰਸ ਨੂੰ ਜ਼ਿਆਦਾ ਸਪੇਸ ਅਤੇ ਹੈੱਡ ਰੂਮ ...
Q5 ਦੇ ਮੁਕਾਬਲੇ ਆਡੀ ਦੀ ਇਸ ਕਾਰ 'ਚ ਪੈਸੇਂਜਰਸ ਨੂੰ ਜ਼ਿਆਦਾ ਸਪੇਸ ਅਤੇ ਹੈੱਡ ਰੂਮ ਮਿਲੇਗਾ। ਇਸ ਦੇ ਇੰਟੀਰਿਅਰ ਨੂੰ ਆਡੀ ਦੇ ਯੂਜ਼ੁਅਲ ਇੰਪ੍ਰੈਸਿਵ ਸਟੈਂਡਰਡ ਦੇ ਹਿਸਾਬ ਨਾਲ ਫਰਨਿਸ਼ ਕੀਤਾ ਗਿਆ ਹੈ।
ਕਵਾਟਰਾਂ ਫੋਰ ਵ੍ਹੀਲ ਡਰਾਇਵ ...
ਆਡੀ ਦੇ ਕਵਾਟਰਾਂ ਫੋਰ ਵ੍ਹੀਲ ਡਰਾਇਵ ਅਤੇ 8 ਸਪੀਡ ਟਵਿਨ ਕਲਚ, ਸੈਮੀ ਆਟੋਮੈਟਿਕ ਗਿਅਰਬਾਕਸ ਨੂੰ ਫਿੱਟ ਕੀਤਾ ਗਿਆ ਹੈ।