ਭਾਰਤ ''ਚ 2018 ਤੱਕ ਲਾਂਚ ਹੋ ਸਕਦੇ ਹਨ ਇਹ ਇਲੈਕਟ੍ਰਿਕ ਸਕੂਟਰਸ

Sunday, Oct 29, 2017 - 01:22 PM (IST)

ਭਾਰਤ ''ਚ 2018 ਤੱਕ ਲਾਂਚ ਹੋ ਸਕਦੇ ਹਨ ਇਹ ਇਲੈਕਟ੍ਰਿਕ ਸਕੂਟਰਸ

ਜਲੰਧਰ- ਮੌਜੂਦਾ ਸਮੇਂ ਭਾਰਤ 'ਚ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਕਈ ਵਾਹਨ ਨਿਰਮਾਤਾ ਕੰਪਨੀਆਂ ਆਪਣਾ ਧਿਆਨ ਇਲੈਕਟ੍ਰੋਨਿਕ ਵਾਹਨਾਂ ਵੱਲ ਕਰ ਰਹੀਆਂ ਹਨ। ਉਥੇ ਹੀ ਅਗਲੇ ਸਾਲ 2018 ਤੱਕ ਭਾਰਤ 'ਚ ਕਈ ਨਵੇਂ ਇਲੈਕਟ੍ਰੋਨਿਕ ਸਕੂਟਰ ਲਾਂਚ ਹੋ ਸਕਦੇ ਹਨ। 

ਹੀਰੋ ਲੀਪ
2012 ਆਟੋ ਐਕਸਪੋ 'ਚ ਪਹਿਲੀ ਵਾਰ ਸ਼ੋਅਕੇਸ ਕੀਤੇ ਗਏ ਇਸ ਸਕੂਟਰ ਦੇ ਕੰਸੈਪਟ ਮਾਡਲ ਤੋਂ ਬਾਅਦ ਹੀ ਇਸ ਦੀ ਲਾਂਚਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਵਿਚ ਲਿਥਿਅਮ ਆਇਨ ਬੈਟਰੀਜ਼ ਹੋਣਗੀਆਂ ਜੋ ਕਿ 8 ਕਿਲੋਵਾਟ ਦੀ ਤਾਕਤ ਜਨਰੇਟ ਕਰਨਗੀਆਂ। ਇਸ ਵਿਚ 124 ਸੀਸੀ ਦਾ ਇੰਜਣ ਵੀ ਦਿੱਤਾ ਗਿਆ ਹੋਵੇਗਾ। ਹੀਰੋ ਲੀਪ 'ਚ ਜ਼ਿਆਦਾਤਰ ਤਿੰਨ ਲੀਟਰ ਪੈਟਰੋਲ ਭਰਾਇਆ ਜਾ ਸਕੇਗਾ ਅਤੇ ਇਸ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਇਲੈਕਟ੍ਰਿਕ ਹਾਈਬ੍ਰਿਡ ਸਕੂਟਰ 'ਚ ਹੀਰੋ ਨੇ ਐੱਲ.ਈ.ਡੀ. ਲੈਂਪ ਅਤੇ ਬ੍ਰੈਂਬੋ 2 ਪਿਸਟਰ 240 ਐੱਮ.ਐੱਮ. ਡਿਸਕ ਬ੍ਰੇਕ ਵੀ ਦੇਣ ਦੀ ਗੱਲ ਕਹੀ ਹੈ। 

ਹੀਰੋ ਡੁਏਟ ਈ
ਹੀਰੋ ਨੇ ਪਹਿਲੀ ਵਾਰ ਡੁਏਟ ਈ ਫੁੱਲੀ ਇਲੈਕਟ੍ਰਿਕ ਸਕੂਟਰ ਨੂੰ 2016 ਆਟੋ ਐਕਸਪੋ 'ਚ ਬਤੌਰ ਕੰਸੈਪਟ ਮਾਡਲ ਪੇਸ਼ ਕੀਤਾ ਸੀ। ਹੀਰੋ ਡੁਏਟ ਈ ਨੂੰ ਭਾਰਤ 'ਚ ਅਗਲੇ ਸਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਸ ਵਿਚ ਲੱਗੀ ਮੋਟਰ 6.7 ਹਾਰਸਪਾਵਰ ਅਤੇ 14 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰ ਸਕਦਾ ਹੈ। ਸਿੰਗਲ ਫੁੱਲ ਚਾਰਜ 'ਤੇ ਹੀਰੋ ਡੁਏਟ ਈ 65 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ, ਅਜਿਹਾ ਕੰਪਨੀ ਦਾ ਦਾਅਵਾ ਹੈ। 

ਅਥਰ ਐੱਸ 340 
ਕੰਪਨੀ ਨੇ ਅਥਰ ਐੱਸ 340 ਨੂੰ ਇਕ ਪ੍ਰੈੱਸ ਕਾਨਫਰੰਸ 'ਚ ਇਸ ਸਕੂਟਰ ਨੂੰ ਜਨਤਕ ਕੀਤਾ ਸੀ। ਇਹ ਕੰਪਨੀ ਦਾ ਪ੍ਰੀਮੀਅਮ ਪ੍ਰੋਡਕਟ ਹੋਵੇਗਾ ਅਤੇ ਇਸ ਦੀ ਕੀਮਤ ਹੋਂਡਾ ਐਕਟਿਵਾ ਅਤੇ ਪਿਆਜਿਓ ਵੈਸਪਾ ਸਕੂਟਰ ਦੇ ਵਿਚ ਦੀ ਹੋਵੇਗਾ। ਅਥਰ ਐੱਸ 340 ਸਕੂਟਰ 'ਚ ਇਲੈਕਟ੍ਰਿਕ ਮੋਟਰ ਹੋਵੇਗੀ ਅਤੇ ਇਸ ਵਿਚ ਲਿਥਿਅਮ ਆਇਨ ਬੈਟਰੀਜ਼ ਵੀ ਹੋਣਗੀਆਂ, ਜੋ ਕਿ ਇੰਪੋਰਟ ਕੀਤੀਆਂ ਜਾਣਗੀਆਂ। ਇਸ ਦੀ ਇਲੈਕਟ੍ਰਿਕ ਮੋਟਰ 6.7 ਹਾਰਸਪਾਵਰ ਦੀ ਤਾਕਤ ਅਤੇ 14 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰ ਸਕੇਗੀ। ਇਸ ਵਿਚ ਇਕਾਨਮੀ ਅਤੇ ਸਪੋਰਟ ਰਾਈਡਿੰਗ ਮੋਡਸ ਦਾ ਵੀ ਆਪਸ਼ਨ ਹੋਵੇਗਾ। ਐਲੂਮੀਨੀਅਮ ਚੈਸਿਸ 'ਤੇ ਬਣੇ ਇਸ ਸਕੂਟਰ ਦਾ ਭਾਰ ਬਿਨਾਂ ਈਂਧਣ ਦੇ ਕਰੀਬ 90 ਕਿਲੋਗ੍ਰਾਮ ਹੋਵੇਗਾ। 

ਟੀ.ਵੀ.ਐੱਸ. ਇਲੈਕਟ੍ਰਿਕ ਸਕੂਟਰ
ਇਸ ਨਵੇਂ ਸਕੂਟਰ ਦਾ ਨਾਂ ਜੁਪਿਟਰ ਈ ਹੋਵੇਗਾ। ਟੀ.ਵੀ.ਐੱਸ. 2018 'ਚ ਇਸ ਨਵੇਂ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰ ਸਕਦੀ ਹੈ। ਟੀ.ਵੀ.ਐੱਸ. ਦੇ ਇਸ ਨਵੇਂ ਸਕੂਟਰ ਨੂੰ ਕਈ ਵਾਰ ਟੈਸਟਿੰਗ ਦੌਰਾਨ ਸਪਾਟ ਕੀਤਾ ਜਾ ਚੁੱਕਾ ਹੈ। ਇਸ ਵਿਚ ਸੰਭਾਵਿਤ ਰੂਪ ਨਾਲ ਜੁਪਿਟਰ ਸਕੂਟਰ ਦਾ ਹੀ ਡਿਜ਼ਾਇਨ ਅਤੇ ਸਸਪੈਂਸ਼ਨ ਰਹੇਗਾ। ਇਲੈਕਟ੍ਰਿਕ ਜੁਪਿਟਰ ਦੀ ਕੀਮਤ ਸਟੈਂਡਰਡ ਮਾਡਲ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ।


Related News